Tuesday, 30 April 2024

 

 

ਖ਼ਾਸ ਖਬਰਾਂ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੈ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ ਪੋਲਿੰਗ ਸਟਾਫ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏ ਜ਼ਿੰਮੇਵਾਰੀ : ਕੋਮਲ ਮਿੱਤਲ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਵਟਸਐਪ ਚੈਨਲ ਦੀ ਸ਼ੁਰੂਆਤ: ਜਤਿੰਦਰ ਜੋਰਵਾਲ ਸਿਵਲ ਹਸਪਤਾਲ ਫਰੀਦਕੋਟ ਨੂੰ ਵਾਟਰ ਡਿਸਪੈਂਸਰ ਮਸ਼ੀਨ ਦਾਨ ਕੀਤੀ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਜੀ ਪੀ ਸ਼੍ਰੀਵਾਸਤਵ ਨੇ ਸਰਹਿੰਦ ਮੰਡੀ ਦਾ ਕੀਤਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਤੋਂ ਕਰਵਾਇਆ ਜਾਣੂ ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ ਅਜਨਾਲਾ ਹਲਕੇ ਚ ਵਿਰੋਧੀਆਂ 'ਤੇ ਗਰਜੇ ਗੁਰਜੀਤ ਸਿੰਘ ਔਜਲਾ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ - ਟੰਡਨ ਕਾਂਗਰਸ ਦੇ ਸੂਬਾ ਸਕੱਤਰ ਅਤੇ ਠੇਕਾ ਸਫਾਈ ਕਰਮਚਾਰੀ ਸੰਗਠਨ ਦੇ ਪ੍ਰਧਾਨ ਸਮੇਤ 100 ਲੋਕ ਭਾਜਪਾ 'ਚ ਸ਼ਾਮਲ ਮੈਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਇਹ ਕੰਮ ਤਾਂ ਬਹੁਤ ਆਸਾਨ ਲੱਗ ਰਿਹਾ: ਅਮਰਿੰਦਰ ਸਿੰਘ ਰਾਜਾ ਵੜਿੰਗ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ

 

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਵਧਾਈ

ਫ਼ਿਰਕਾਪ੍ਰਸਤੀ ਦੀਆਂ ਸਾਜ਼ਿਸ਼ਾਂ ਵਿੱਚ ਲੱਗੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਹੈ ਸਦਭਾਵਨਾ ਦਾ ਪ੍ਰਤੀਕ ਈਦ ਦਾ ਤਿਉਹਾਰ : ਬਲਬੀਰ ਸਿੰਘ ਸਿੱਧੂ

Balbir Singh Sidhu, Congress,  S.A.S.Nagar, Mohali, S.A.S. Nagar Mohali, Punjab Congress, Sahibzada Ajit Singh Nagar

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 03 May 2022

ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਉਲ ਫਿਤਰ ਦੀ ਵਧਾਈ ਦਿੱਤੀ ਹੈ। ਅੱਜ ਮਟੌਰ, ਬਲੌਂਗੀ, ਸ਼ਾਹੀ ਮਾਜਰਾ, ਕੁਰੜੀ ਅਤੇ ਹੋਰਨਾਂ ਥਾਵਾਂ  ਵਿਖੇ ਮੁਸਲਿਮ ਭਾਈਚਾਰੇ ਦੇ ਨਾਲ ਈਦ ਦੇ ਤਿਉਹਾਰ ਵਿੱਚ ਸ਼ਾਮਲ ਹੋਏ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਆਖਰੀ ਦਿਨ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਹਰ ਧਰਮ ਦੇ ਲੋਕ ਮੁਸਲਿਮ ਭਾਈਚਾਰੇ ਦੇ ਇਸ ਤਿਉਹਾਰ ਵਿਚ ਵੱਧ ਚਡ਼੍ਹ ਕੇ ਸ਼ਾਮਲ ਹੁੰਦੇ ਹਨ ਅਤੇ ਇਹ ਤਿਓਹਾਰ ਧਾਰਮਿਕ ਸਦਭਾਵਨਾ ਦਾ ਪ੍ਰਤੀਕ  ਹੈ।

ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਈਦ ਉਲ ਫਿਤਰ ਦਾ ਇਹ ਤਿਉਹਾਰ ਸਾਡੇ ਸਮਾਜ ਵਿੱਚ ਸਮਾਜਿਕ ਭਾਈਚਾਰੇ  ਨੂੰ ਮਜ਼ਬੂਤ ਕਰਦਾ ਹੈ  ਤੇ ਫ਼ਿਰਕਾਪ੍ਰਸਤੀ  ਵਧਾਉਣ ਦੀਆਂ ਸਾਜਿਸ਼ਾਂ ਵਿੱਚ ਲੱਗੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੰਦਾ ਹੈ।  ਉਨ੍ਹਾਂ ਇਸ ਮੌਕੇ ਸਮੂਹ ਪੰਜਾਬ ਵਾਸੀਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਮੋਹਾਲੀ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਹਲਕੇ ਦਾ ਮੁਸਲਿਮ ਭਾਈਚਾਰਾ ਉਨ੍ਹਾਂ ਦਾ ਆਪਣਾ ਪਰਿਵਾਰ  ਹੈ ਅਤੇ ਮੁਸਲਿਮ ਭਾਈਚਾਰੇ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨੇ ਹਮੇਸ਼ਾ ਤਨਦੇਹੀ ਨਾਲ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਮੁਸਲਿਮ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਵੀ ਹਮੇਸ਼ਾਂ ਉਨ੍ਹਾਂ ਦਾ ਹਰ ਮੌਕੇ  ਡਟ ਕੇ ਸਾਥ ਦਿੱਤਾ ਹੈ ਅਤੇ ਇਨ੍ਹਾਂ ਨੂੰ ਮੁਸਲਿਮ ਭਾਈਚਾਰੇ ਉੱਤੇ ਪੂਰਾ ਮਾਣ ਹੈ।

ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਦਿਲਬਰ ਖਾਨ ਚੇਅਰਮੈਨ, ਸੌਦਾਗਰ ਖਾਨ ਪ੍ਰਧਾਨ,  ਤਰਸੇਮ ਖਾਨ, ਭੀਮ, ਕਰਮਜੀਤ ਖਾਨ, ਸਲੀਮ ਖਾਨ, ਦਿਲਸ਼ਾਦ ਖਾਨ, ਮੁਖਤਿਆਰ ਖਾਨ ਇਕਬਾਲ ਖਾਨ, ਮੁਹੰਮਦ ਇਮਰਾਨ, ਲਤੀਫ ਅਹਿਮਦ, ਨਈਮ ਅਹਿਮਦ, ਵਸੀਮ ਅਹਿਮਦ, ਕਮੀਲ, ਇਰਫਾਨ ਮੁਹੰਮਦ, ਹਾਜੀ ਜਮਾਲੂਦੀਨ, ਭਾਈ ਸਰਾਫਾਤ, ਤਾਹਿਰ ਬੱਬੂ,  ਜਗਰੂਪ ਸਿੰਘ ਢੋਲ ਕੁਰੜੀ, ਗੁਰਜੰਟ ਸਿੰਘ ਸਾਬਕਾ ਸਰਪੰਚ ਕੁਰੜੀ, ਆਲਮ ਖਾਨ, ਅਨਵਰ ਖ਼ਾਨ,  ਜਸਬੀਰ ਖਾਨ, ਜ਼ਿਲਾ ਖ਼ਾਨ,  ਬੂਟਾ ਖ਼ਾਨ, ਅਲੀ ਮੁਹੰਮਦ,  ਸ਼ਿਆਮ ਚੰਦ, ਇਕਬਾਲ ਦੀਨ, ਸੁਖਵਿੰਦਰ ਖ਼ਾਨ  ਅਤੇ ਮੁਸਲਿਮ ਭਾਈਚਾਰੇ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

 

Tags: Balbir Singh Sidhu , Congress , S.A.S.Nagar , Mohali , S.A.S. Nagar Mohali , Punjab Congress , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD