Tuesday, 21 May 2024

 

 

ਖ਼ਾਸ ਖਬਰਾਂ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ

 

ਅਜਨਾਲਾ ਹਲਕੇ ਚ ਵਿਰੋਧੀਆਂ 'ਤੇ ਗਰਜੇ ਗੁਰਜੀਤ ਸਿੰਘ ਔਜਲਾ

ਹਰਪ੍ਰਤਾਪ ਅਜਨਾਲਾ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਮੁਲਾਕਾਤ ਕੀਤੀ

Gurjeet Singh Aujla, Gurjit Singh Aujla, Punjab, Congress, Amritsar, Punjab Congress

Web Admin

Web Admin

5 Dariya News

ਅੰਮਿ੍ਤਸਰ , 29 Apr 2024

ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਜ ਹਲਕਾ ਅਜਨਾਲਾ ਵਿਖੇ ਹੋਈ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ। ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਔਜਲਾ ਨੇ ਵਿਰੋਧੀਆਂ ’ਤੇ ਤਿੱਖੇ ਹਮਲੇ ਕੀਤੇ। ਹਰਪ੍ਰਤਾਪ ਅਜਨਾਲਾ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਗੁਰਜੀਤ ਸਿੰਘ ਔਜਲਾ ਦੇ ਨਾਲ ਹੈ ਅਤੇ ਇਸ ਵਾਰ ਜਿੱਤ ਦੀ ਹੈਟ੍ਰਿਕ ਲਗਾਵੇਗਾ।

ਵਰਕਰਾਂ ਨੇ ਨਿੱਘਾ ਸਵਾਗਤ ਕੀਤਾ

ਗੁਰਜੀਤ ਸਿੰਘ ਔਜਲਾ ਨੇ ਅੱਜ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ | ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਦੌਰਾਨ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਸਮੇਂ ਸ਼੍ਰੀ ਹਰਪ੍ਰਤਾਪ ਅਜਨਾਲਾ ਨੇ ਸ਼੍ਰੀ ਔਜਲਾ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਅਜਨਾਲਾ ਹਲਕੇ ਤੋਂ ਵੱਡੀ ਲੀਡ ਨਾਲ ਜਿਤਾਉਣਗੇ। 

ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਅਜਨਾਲਾ ਹਲਕੇ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਨਗੇ। ਉਨ੍ਹਾਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਸੂਝਵਾਨ ਅਤੇ ਬਹਾਦਰ ਵੋਟਰਾਂ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਸਮਝਣਗੇ ਅਤੇ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਕਾਂਗਰਸ ਨੂੰ ਜਿੱਤ ਦਿਵਾਉਣਗੇ। 

ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਣੀ ਸਮੇਂ ਦੀ ਮੁੱਖ ਲੋੜ

ਇਸ ਮੌਕੇ ਬੋਲਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾਵੇ, ਜੋ ਕਿ ਬਹੁਤ ਜ਼ਰੂਰੀ ਹੈ। ਉਨ੍ਹਾਂ ਅਜਨਾਲਾ ਹਲਕੇ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅਜਨਾਲਾ ਹਲਕੇ ਦੇ ਵੋਟਰ ਸ਼੍ਰੀ ਹਰਪ੍ਰਤਾਪ ਅਜਨਾਲਾ ਦੀ ਅਗਵਾਈ 'ਚ ਕਾਂਗਰਸ ਨੂੰ ਹਰ ਵਾਰ ਵੱਡੀ ਜਿੱਤ ਦਿਵਾਉਂਦੇ ਹਨ ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ । 

ਉਨ੍ਹਾਂ ਕਿਹਾ ਕਿ ਇਸ ਵਾਰ ਕੇਂਦਰ ਵਿੱਚ ਕਾਂਗਰਸ ਦੀ ਪੱਕੀ ਸਰਕਾਰ ਆਉਣੀ ਹੈ, ਇਸ ਲਈ ਉਹ ਇਸ ਸੰਸਦੀ ਹਲਕੇ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨਗੇ ਅਤੇ ਕੋਈ ਕਸਰ ਬਾਕੀ ਨਹੀਂ ਛੱਡਣਗੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ 13 ਵਿੱਚੋਂ 13 ਸੀਟਾਂ ਜਿੱਤੇਗੀ। ਲੋਕ ਸਭਾ ਵਿੱਚ ਪੰਜਾਬ ਦੀ ਅਵਾਜ਼ ਨੂੰ ਪੂਰੇ ਵਿਸ਼ਵਾਸ ਨਾਲ ਉਠਾਇਆ ਜਾਵੇਗਾ ਅਤੇ ਪੰਜਾਬ ਦੇ ਵਿਕਾਸ ਵਿੱਚ ਅੜਿੱਕਾ ਬਣ ਰਹੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ। 

ਇਸ ਮੌਕੇ ਅਜਨਾਲਾ ਦੇ ਸਪੁੱਤਰ ਕੰਵਰ ਪ੍ਰਤਾਪ ਸਿੰਘ ਅਜਨਾਲਾ, ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਬਾਂਮ, ਮਾਸਟਰ ਬਲਵਿੰਦਰ ਸਿੰਘ, ਸਰਪੰਚ ਸੋਨੂੰ ਮੱਕੋਵਾਲ, ਗੁਰਦੇਵ ਸਿੰਘ ਨਿੱਝਰ, ਕੌਂਸਲਰ ਬ੍ਰਿਜ ਮੋਹਨ ਔਲ, ਸਾਬਕਾ ਸਰਪੰਚ ਗੁਰਬਿੰਦਰਜੀਤ ਸਿੰਘ ਮਾਹਲ, ਸ. ਸ੍ਰੀ ਪਰਸ਼ੋਤਮ ਸਿੰਘ ਖਤਰਾਏ ਖੁਰਦ, ਸ੍ਰੀ ਪਰਮਦੀਪ ਸਿੰਘ ਚੱਕ ਬਾਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

अजनाला हल्के में विरोधियों पर गरजे गुरजीत सिंह औजला

हरप्रताप अजनाला के घर पर वर्करों से हुए रूबरू

अमृतसर

कांग्रेस के लोकसभा प्रत्याशी गुरजीत सिंह औजला आज अजनाला हल्के में आयोजित बैठक में हिस्सा लेने पहुंचे। पूर्व विधायक हरप्रताप अजनाला की अगुवाई में की गई बैठक में औजला ने विरोधियों पर जमकर हमला बोला। वहीं हरप्रताप अजनाला ने कहा कि कांग्रेस का हर वर्कर गुरजीत सिंह औजला के साथ है और इस बार जीत की हैट्रिक बनेगी।

वर्करों ने किया जोरदार स्वागत

गुरजीत सिंह औजला ने आज अजनाला क्षेत्र के पूर्व विधायक हरप्रताप सिंह अजनाला के साथ उनके घर पर बैठक की। मुलाकात के दौरान लोकसभा चुनाव पर खुलकर चर्चा हुई। इस दौरान वर्करों ने उनका जोरदार स्वागत किया। इस समय श्री हरप्रताप अजनाला ने श्री औजला को आश्वासन दिया कि वह उन्हें अजनाला हलके से भारी बढ़त से जिताएंगे। 

उन्होंने कहा कि वह दिन-रात अजनाला हलके के मतदाताओं से संपर्क करेंगे। उन्होंने अजनाला विधानसभा क्षेत्र के बुद्धिमान और बहादुर मतदाताओं पर गर्व महसूस करते हुए कहा कि वे मोदी सरकार की जन विरोधी, कर्मचारी विरोधी नीतियों को समझकर भारी संख्या में वोट देकर कांग्रेस को जीत दिलाएंगे।

समय की मांग, केंद्र में हो कांग्रेस सरकार

इस मौके पर बोलते हुए गुरजीत औजला ने कहा कि आज समय की मांग है कि केंद्र में कांग्रेस की सरकार बननी चाहिए, जो बेहद जरूरी है। उन्हें अजनाला हलके पर गर्व है और उन्होंने कहा कि  अजनाला हलके के मतदाता श्री हरप्रताप अजनाला के नेतृत्व में हर बार कांग्रेस को बड़ी जीत दिलाते हैं जिसके लिए वह उनके आभारी हैं। 

उन्होंने कहा कि इस बार केंद्र में स्थायी रूप से कांग्रेस की सरकार आनी है, इसलिए वे इस संसदीय क्षेत्र का काम प्राथमिकता के आधार पर करेंगे और कोई कमी नहीं छोड़ेंगे। उन्होंने कहा कि कांग्रेस पार्टी पंजाब में 13 की 13 सीटें जीतेगी। पंजाब की आवाज को लोकसभा में पूरे विश्वास के साथ उठाया जाएगा और उन मुद्दों को उजागर किया जायेगा जो कि पंजाब की विकास में रोड़ा बन रहे हैं। 

इस अवसर पर अजनाला के बेटे कंवर प्रताप सिंह अजनाला, शहरी अध्यक्ष श्री देविंदर सिंह दाम, मास्टर बलविंदर सिंह, सरपंच श्री सोनू मकोवाल, श्री गुरदेव सिंह निज्जर, पार्षद श्री बृज मोहन औल, पूर्व सरपंच श्री गुरबिंदरजीत सिंह माहल, श्री परषोतम सिंह खतराय खुर्द, श्री परमदीप सिंह चक बाला एवं बड़ी संख्या में अन्य कांग्रेस कार्यकर्ता उपस्थित थे।

Gurjeet Singh Aujla met with workers at Harpratap Ajnala's house

Amritsar

Congress Lok Sabha candidate Gurjeet Singh Aujla arrived today to participate in the meeting organized at Ajnala Halke. In the meeting led by former MLA Harpratap Ajnala, Aujla fiercely attacked the opponents. Harpratap Ajnala said that every Congress worker is with Gurjeet Singh Aujla and this time there will be a hat-trick of victory.

Workers gave warm welcome

Gurjeet Singh Aujla today held a meeting with former MLA of Ajnala area Harpratap Singh Ajnala at his house. During the meeting, Lok Sabha elections were discussed openly. During this time the workers welcomed him warmly. At this time, Shri Harpratap Ajnala assured Shri Aujla that he will make him win from Ajnala constituency with a huge lead. 

He said that he will contact the voters of Ajnala constituency day and night. Feeling proud of the intelligent and brave voters of Ajnala assembly constituency, he said that they will understand the anti-people, anti-employee policies of the Modi government and give victory to the Congress by voting in large numbers.

The need of the hour is to have a Congress government at the centre.

Speaking on this occasion, Gurjeet Aujla said that today the need of the hour is that Congress government should be formed at the Centre, which is very important. He is proud of Ajnala constituency and said that the voters of Ajnala constituency give big victory to Congress every time under the leadership of Shri Harpratap Ajnala for which he is grateful to him. 

He said that this time a permanent Congress government is to come at the Centre, hence he will do the work of this parliamentary constituency on priority basis and will leave no stone unturned. 

He said that Congress party will win 13 out of 13 seats in Punjab.The voice of Punjab will be raised with full confidence in the Lok Sabha and the issues which are hindering the development of Punjab will be highlighted. 

On this occasion, Ajnala's son Kanwar Pratap Singh Ajnala, Urban President Mr. Devinder Singh Dam, Master Balwinder Singh, Sarpanch Mr. Sonu Makowal, Mr. Gurdev Singh Nijjar, Councilor Mr. Brij Mohan Aul, former Sarpanch Mr. Gurbinderjit Singh Mahal, Mr. Parshotam Singh Khatray Khurd. , Shri Paramdeep Singh Chak Bala and a large number of other Congress workers were present.

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD