Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸੰਗੀਤਕ ਖੇਤਰ ‘ਚ ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ ਗਾਇਕ ਤੇ ਸੰਗੀਤਕਾਰ ਹਰਜ਼ ਮਾਨ

Music, Entertainment, Mumbai, Singer, Song, Mumbai News

Web Admin

Web Admin

5 Dariya News (ਹਰਜਿੰਦਰ ਸਿੰਘ ਜਵੰਦਾ)

ਚੰਡੀਗੜ੍ਹ , 29 Apr 2022

Last updated on: Apr 29, 2022, 00:00 IST

ਹਰੇਕ ਇਨਸਾਨ ਦੀ ਦਿਲੀ ਚਾਹਨਾ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਖੇਤਰ ਵਿਚ ਤਰੱਕੀ ਕਰੇ ਪਰ ਇਹ ਸਭ ਕੁਝ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਜੇਕਰ ਇਨਸਾਨ ਮਿਹਨਤ ਦੇ ਜ਼ਰੀਏ ਉਸ ਖੇਤਰ 'ਚ ਕੁੱਦਣ ਦਾ ਦਿੜ੍ਹ ਇਰਾਦਾ ਕਰ ਲਵੇ ਤਾਂ ਪ੍ਰਮਾਤਮਾ ਵੀ ਉਸ ਇਨਸਾਨ ਦਾ ਸਾਥ ਦਿੰਦਾ ਹੈ। ਇਸ ਤਰਾਂ ਦਾ ਹੀ ਮਿਹਨਤੀ ਤੇ ਕਿਸਮਤ ਦਾ ਧਨੀ ਗੱਭਰੂ ਹੈ ਹਰਜ਼ ਮਾਨ ( Harj Maan )  ਜੋ ਕਿ ਪੰਜਾਬੀ ਸੰਗੀਤਕ ਖੇਤਰ ‘ਚ ਪਹਿਲਾਂ ਇੱਕ ਸਫਲ ਸੰਗੀਤਕਾਰ ਵਜੋਂ ਅਤੇ ਹੁਣ ਬਤੌਰ ਗਾਇਕ ਚਰਚਾਵਾਂ ‘ਚ ਹੈ।ਹਰਜ਼ ਮਾਨ ਦਾ ਜਨਮ ਸ਼ਹਿਰ ਮੌੜ ਮੰਡੀ ਦੇ ਪਿੰਡ ਮੌੜ ਖੁਰਦ ਵਿਖੇ ਮਾਤਾ ਪਰਮਜੀਤ ਕੌਰ ਅਤੇ ਪਿਤਾ ਸ. ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸੰਗੀਤ ਨਾਲ ਉਸ ਦਾ  ਪਿਆਰ ਬਚਪਨ ਤੋਂ ਹੀ ਸੀ ਅਤੇ ਬਾਲ ਉਮਰ ਤੋਂ ਹੀ ਉਹ ਸੰਗੀਤਕ ਧੁਨਾਂ ਨੂੰ ਸੁਣਦਾ ਤੇ ਸਮਝਦਾ ਹੋਇਆ ਜਵਾਨ ਹੋਇਆ।ਇਹ ਉਸ ਦੀ ਦਿਲੀ ਚਾਹਨਾ ਸੀ ਕਿ ਸੰਗੀਤ ਦੇ ਸ਼ੌਂਕ ਨੂੰ ਹੀ ਸਿੱਖਿਆ ਦਾ ਆਧਾਰ ਬਣਾ ਇਸ ਦੇ ਵਿਸ਼ੇ  ਤੇ ਪੜਾ੍ਹਈ ਕੀਤੀ ਜਾਵੇ ।

ਜਿਸ ਦੇ ਚਲਦਿਆਂ ਉਸ ਨੇ ਸੰਗੀਤ ਦੀ ਸਿੱਖਿਆ ਪਹਿਲਾਂ ਸਕੂਲ ਅਤੇ ਫਿਰ ਸੰਗੀਤ ਦੀ ਉਚੇਰੀ ਸਿੱਖਿਆ (ਗਰੈਜੂਏਸ਼ਨ ਇਨ ਮਿਊਜ਼ਿਕ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ।ਸੰਗੀਤ ਪ੍ਰਤੀ ਇਸ ਮੋਹ ਸਦਕਾ ਹੀ ਹਰਜ਼ ਮਾਨ ਨੇ ਆਪਣਾ ਨਾਂਅ ਪੰਜਾਬੀ ਇੰਡਸਟਰੀ ‘ਚ ਇਕ ਚੰਗੇ ਸੰਗੀਤਕਾਰ ਵਜੋਂ ਸਥਾਪਿਤ ਕੀਤਾ ਹੈ ਅਤੇ ਉਹ ਆਪਣੀ ਸੰਗੀਤਕ ਕੰਪਨੀ ‘ਬਲੈਕ ਵਾਇਰਸ’ ਵਿੱਚ ਪੰਜਾਬ ਦੇ ਨਾਮੀ ਸਟਾਰ ਕਲਾਕਾਰ  ਦਿਲਜੀਤ ਦੁਸਾਂਝ (ਰੇਂਜ), ਐਮੀ ਵਿਰਕ (ਖੱਬੀ ਖਾਨ), ਕੁਲਵਿੰਦਰ ਬਿੱਲਾ (ਉੱਚੇ ਉੱਚੇ ਪਹੁੰਚੇ, ਅਣਫੋਰਗੇਟਬਲ), ਰਣਜੀਤ ਬਾਵਾ (ਰੱਬ ਜੀ), ਕੌਰ ਬੀ (ਲੈਜਾ ਲੈਜਾ), ਅਮਰ ਸੈਂਬੀ (ਟੱਲਦਾ ਨਹੀਂ, ਕਸੂਰ), ਅਰੂਬ ਖਾਨ (ਰੰਗ ਸੋਹਣਿਆ), ਮੀਕਾ ਸਿੰਘ (ਚੱਲ ਵੇ ਸਿੰਘਾ), ਰੌਸ਼ਨ ਪ੍ਰਿੰਸ (ਬੇਵਫ਼ਾਈਆਂ) ਅਤੇ ਗੁਰਸ਼ਬਦ (ਗੀਤ)  ਆਦਿ  ਦੇ ਗੀਤਾਂ ਨੂੰ ਮਨਮੋਹਕ ਸੰਗੀਤਕ ਧੁਨਾਂ ਨਾਲ ਸਿੰਗਾਰ ਚੁੱਕਾ ਹੈ।ਸੰਗੀਤ ਦੇ ਨਾਲ-ਨਾਲ ਹਰਜ਼ ਮਾਨ ਦਾ ਰੁਝਾਨ ਪਹਿਲੇ ਦਿਨ ਤੋਂ ਹੀ ਗਾਇਕੀ ਵੱਲ ਵੀ ਰਿਹਾ ਹੈ ਜੋ ਕਿ ਸਮੇਂ-ਸਮੇਂ ਦੇ ਨਾਲ ਹੋਰ ਵੀ ਵੱਧਦਾ ਗਿਆ ਅਤੇ ਅੱਜ ਉਹ ਇਕ ਸੰਗੀਤਕਾਰ ਹੀ ਨਹੀਂ ਬਲਕਿ ਕਿ ਬਤੌਰ ਗਾਇਕ ਵੀ ਪੰਜਾਬੀ ਸੰਗੀਤਕ ਖੇਤਰ ‘ਚ ਮੱਲਾਂ ਮਾਰਦਾ ਨਜ਼ਰ ਆ ਰਿਹਾ ਹੈ। 

ਗਾਇਕੀ ਦੇ ਹੁਣ ਤੱਕ ਦੇ ਸਫਰ ਦੌਰਾਨ  ਉਹ ਅੱਧਾ ਦਰਜਨ ਦੇ ਕਰੀਬ ਗੀਤ ‘ਵਾਇਰਸ’ ( Virus )  , ‘ਸਾਰਾ ਸਾਰਾ ਦਿਨ’ (Sara Sara Din ), ‘ਐਨਾ ਪਿਆਰ’ ( Aina Pyar ) , ‘ਆਈ ਟੋਲਡ ਯੂ’ ( I told u ) ,‘ਤੈਨੂੰ ਕਿਹਾ ਤਾਂ ਸੀ ਮੈਂ’ ਆਦਿ ਸਰੋਤਿਆਂ ਦੇ ਸਨਮੁੱਖ ਕਰ ਚੁੱਕਾ ਹੈ।ਉਸ ਨੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ  ਜਿਹੀਆਂ ਸੁਵਿਧਾਵਾਂ ਉੱਪਰ ਆਪਣਾ ਜਾਤੀ ਰਿਕਾਰਡ ਅਪਡੇਟ ਕੀਤਾ ਹੋਇਆ ਹੈ, ਜਿਸ ਰਾਹੀਂ ਵੱਡੀ ਗਿਣਤੀ ‘ਚ ਸਰੋਤੇ ਉਸ ਨਾਲ ਸਿੱਧੇ ਰੂਪ ਵਿਚ ਜੁੜੇ ਹੋਏ ਹਨ। ਹਰਜ਼ ਮਾਨ ਦਾ ਕਹਿਣਾ ਹੈ ਕਿ ਪੰਜਾਬੀ ਸੰਗੀਤ ਜਗਤ ਦਾ ਭਵਿੱਖ ਕਾਫੀ ਉਜਵਲ ਹੈ ਅਤੇ ਭਵਿੱਖ ਵਿਚ ਉਹ ਅਮਰਿੰਦਰ ਗਿੱਲ, ਸਤਿੰਦਰ ਸਰਤਾਜ਼, ਐਮੀ ਵਿਰਕ, ਮਨਿੰਦਰ  ਬੁੱਟਰ, ਕੁਲਵਿੰਦਰ ਬਿੱਲਾ, ਇੰਦਰ ਚਾਹਲ ਅਤੇ ਕੌਰ ਬੀ ਸਮੇਤ ਕਈ ਨਵੇਂ ਅਤੇ ਪੁਰਾਣੇ ਨਾਮੀ ਗਇਕਾਂ ਨਾਲ ਬਤੌਰ ਸੰਗੀਤਕਾਰ ਵੀ ਕੰਮ ਕਰਨ ਜਾ ਰਿਹੈ ਹੈ। ਵਹਿਗੁਰੂ ਅੱਗੇ ਦੁਆ ਹੈ ਕਿ ਹਰਜ਼ ਮਾਨ ਸੰਗੀਤਕ ਖੇਤਰ ‘ਚ ਸਦਾ ਹੀ ਚੜ੍ਹਦੀਕਲਾ ‘ਚ ਰਹਿੰਦੇ ਹੋਏ ਸਫਲਤਾ ਦੀ ਹਰ ਮੰਜਿਲ ਤੇ ਪਹੁੰਚੇ।

 

Tags: Music , Entertainment , Mumbai , Singer , Song , Mumbai News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD