Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

 

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਮੁਲਜ਼ਮ ਕਾਬੂ

ਦੋਸ਼ੀਆਂ ਦੇ ਨਿਸ਼ਾਨਦੇਹੀ 'ਤੇ 3 ਮੋਟਰ ਸਾਈਕਲ ਤੇ 1 ਸਕੂਟਰ ਵੀ ਕੀਤਾ ਬ੍ਰਾਮਦ

Crime News Punjab, Punjab Police, Police, Crime News, Ludhiana Police, Ludhiana

Web Admin

Web Admin

5 Dariya News

ਜਗਰਾਉਂ (ਲੁਧਿਆਣਾ) , 22 Mar 2022

ਪਾਟਿਲ ਕੇਤਨ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ,ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਗੁਰਦੀਪ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ), ਲੁਧਿਆਣਾ(ਦਿਹਾਤੀ) ਅਤੇ ਸ੍ਰੀ ਅਨਿਲ ਕੁਮਾਰ ਭਨੋਟ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਡੀ) ਲੁਧਿਆਣਾ(ਦਿਹਾਤੀ) ਅਤੇ ਸ੍ਰੀ ਹਰਸ਼ਪ੍ਰੀਤ ਸਿੰਘ, ਪੀ.ਪੀ.ਐਸ, ਡੀ.ਐਸ.ਪੀ, ਐਨ.ਡੀ.ਪੀ.ਐਸ, ਲੁਧਿ(ਦਿਹਾਤੀ) ਦੀ ਨਿਗਰਾਨੀ ਹੇਠ ਏ.ਐਸ.ਆਈ ਪਹਾੜਾ ਸਿੰਘ ਸੀ.ਆਈ.ਏ ਸਟਾਫ ਜਗਰਾਉ ਸਮੇਤ ਪੁਲਿਸ ਪਾਰਟੀ ਦੇ ਕਿਸ਼ਨਪੁਰਾ ਚੌਕ ਸਿੱਧਵਾਂ ਬੇਟ ਮੌਜੂਦ ਸੀ ਤਾਂ ਮੁਖਬਰ ਖਾਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ, ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀਆਨ ਗੋਰਸੀਆਂ ਖਾਨ ਮੁਹੰਮਦ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜਿਲ੍ਹਾਂ ਮੋਗਾ ਜੋ ਕਿ ਵੱਖ-ਵੱਖ ਸ਼ਹਿਰਾਂ ਤੋ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਸਸਤੇ ਰੇਟਾਂ ਵਿੱਚ ਵੇਚਣ ਦੇ ਆਦੀ ਹਨ। ਜੋ ਅੱਜ ਮੋਟਰਸਾਈਕਲ ਅਤੇ ਸਕੂਟਰੀਆਂ ਗ੍ਰਾਹਕਾਂ ਨੂੰ ਵੇਚਣ ਲਈ ਸਿੱਧਵਾਂ ਬੇਟ ਅਤੇ ਜਗਰਾਉ ਸ਼ਹਿਰ ਵੱਲ ਆ ਰਹੇ ਹਨ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਕੀਤਾ ਗਿਆ। 

ਮੁਕੱਦਮੇ ਦੀ ਤਫਤੀਸ਼ ਦੌਰਾਨ ਸਿੱਧਵਾਂ ਬੇਟ-ਹੰਬੜਾਂ ਰੋਡ ਬੱਸ ਅੱਡਾ ਮੇਨ ਗੇਟ ਪਿੰਡ ਗੋਰਸੀਆਂ ਕਾਦਰ ਬਖਸ਼ ਨਾਕਾਬੰਦੀ ਕੀਤੀ ਗਈ ਤਾਂ ਦੌਰਾਨੇ ਨਾਕਾਬੰਦੀ ਪਿੰਡ ਗੋਰਸ਼ੀਆਂ ਕਾਦਰ ਬਖਸ਼ ਵੱਲੋ 02 ਮੋਟਰਸਾਈਕਲ ਇੱਕ ਮੋਟਰਸਾਈਕਲ ਪਰ 02 ਵਿਅਕਤੀ ਅਤੇ ਇੱਕ ਮੋਟਰਸਾਈਕਲ ਪਰ 01 ਵਿਅਕਤੀ ਆ ਰਹੇ ਸਨ ਜੋ ਨਾਕਾਬੰਦੀ ਦੇਖ ਦੇ ਘਬਰਾ ਕੇ ਪਿੱਛੇ ਮੁੜਨ ਲੱਗੇ। ਜਿਹਨਾਂ ਵਿੱਚੋ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜਿਲ੍ਹਾਂ ਮੋਗਾ ਨੂੰ ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488ਹੀਰੋ ਸਪਲੈਡਰ ਅਤੇ ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100 ਦੇ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀਆ ਦੀ ਨਿਸ਼਼ਾਨਦੇਹੀ 'ਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਸ਼ਮਸ਼ਾਨਘਾਟ ਦੇ ਅੰਦਰ ਸ਼ੈਡ ਦੀ ਇੱਕ ਪਾਸੇ ਵਿੱਚ ਕੱਪੜੇ ਨਾਲ ਢੱਕ ਕੇ ਰੱਖੇ ਹੋਏ ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਡਰ, ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈਡਰ, ਮੋਟਰਸਾਈਕਲ ਪਲਾਟਿਨਾ ਬਿਨ੍ਹਾਂ ਨੰਬਰੀ ਜਿਸ ਦੀ ਚੈਸੀ ਨੰਬਰ MDZA76AY4ARH65062 ਅਤੇ ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815 ਬਰਾਮਦ ਕੀਤੇ ਗਏ। ਇਸੇ ਤਰਾਂ ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਜਗਰਾਂਉ ਵੱਲੋਂ ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਂਉ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੀਲਾਂ ਮੇਘ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰ ਸਾਈਕਲ ਨੰਬਰ ਪੀ.ਬੀ-25-ਬੀ-7456 ਅਤੇ ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534 ਬਰਾਮਦ ਕੀਤੇ ਗਏ।

ਬ੍ਵ੍ਰਾਮਦਗੀ :-

ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ

1. ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488ਹੀਰੋ ਸਪਲੈਡਰ

2. ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100

3. ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਡਰ,

4. ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈਡਰ,

5. ਮੋਟਰਸਾਈਕਲ ਪਲਟੀਨਾ ਬਿਨ੍ਹਾਂ ਨੰਬਰੀ ਚੈਸੀ ਨੰਬਰ MDZA76AY4ARH65062

6. ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815

ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਂਉ।

1. ਮੋਟਰਸਾਈਕਲ ਨੰਬਰ ਪੀ.ਬੀ-25-ਬੀ-7456.

1. ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534.

 

Tags: Crime News Punjab , Punjab Police , Police , Crime News , Ludhiana Police , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD