Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਅਬਿੰਕਾ ਸੋਨੀ ਨੇ ਬੀਤ ਇਲਾਕੇ ਦਾ ਕੀਤਾ ਤੌਫਾਨੀ ਦੌਰਾ

ਹੈਬੋਵਾਲ ਬੀਤ ਚ ਕਾਗਰਸ ਪਾਰਟੀ ਵਲੋ ਕੀਤੀ ਗਈ ਚੌਣ ਰੈਲੀ ਦੀਆ ਵੱਖ-ਵੱਖ ਤਸਵੀਰਾ।

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਗੜਸ਼ੰਕਰ , 07 Apr 2014

Last updated on: Apr 07, 2014, 00:00 IST

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਮੈਡਮ ਅਬਿੰਕਾ ਸੋਨੀ ਨੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾ ਦਾ ਤੋਫਾਨੀ ਦੌਰਾ ਕੀਤਾ।ਇਸ ਮੌਕੇ ਉਹਨਾ ਨਾਲ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਾਬਕਾ ਮੰਤਰੀ ਬੀਬੀ ਗੁਰਕੰਵਲ ਕੌਰ, ਸਾਬਕਾ ਜਿਲਾ ਪ੍ਰਧਾਨ ਡਾਂ ਕੁਲਦੀਪ ਨੰਦਾ, ਠਾਕੁਰ ਕ੍ਰਿਸ਼ਨ ਦੇਵ ਸਿੰਘ ਗੁੱਡੀ, ਐਡਵੋਕੇਟ ਪੰਕਜ ਕ੍ਰਿਪਾਲ, ਸੁਨੀਲ ਚੌਹਾਨ, ਕੁਲਵਿੰਦਰ ਬਿੱਟੂ, ਆਰ.ਪੀ.ਸੋਨੀ, ਪਿੰਕਾ ਭੁੰਬਲਾ, ਜਰਨੈਲ ਜੈਲਾ, ਅਜੈਬ ਸਿੰਘ ਬੋਪਾਰਾਏ, ਰਾਕੇਸ਼ ਕੁਮਾਰ ਆਦਿ ਹਾਜਰ ਸਨ।ਸਭ ਤੋ ਪਹਿਲਾ ਮੈਡਮ ਅਬਿੰਕਾ ਸੋਨੀ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਤੱਪ ਅਸਥਾਨ ਖੁਰਾਲਗੜ ਵਿਖੇ ਨਤਮਸਤਕ ਹੋਏ ਤੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋ ਪ੍ਰਧਾਨ ਡਾਂ ਕੇਵਲ ਕੁਮਾਰ, ਕੈਸੀਅਰ ਰਣਜੀਤ ਸੂਦ, ਸੂਬੇਦਾਰ ਸੰਸਾਰ ਚੰਦ, ਮਾਸਟਰ ਸਗਲੀ ਰਾਮ, ਹੈਡ ਗ੍ਰੰਥੀ ਨਰੇਸ਼ ਸਿੰਘ ਆਦਿ ਨੇ ਮੈਡਮ ਅਬਿੰਕਾ ਸੋਨੀ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ।ਇਸ ਤੋ ਬਾਅਦ ਪਿੰਡ ਹੈਬੋਵਾਲ ਵਿਖੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਮੈਡਮ ਅਬਿੰਕਾ ਸੋਨੀ ਨੇ ਕਿਹਾ ਕਿ ਪੰਜਾਬ ਅੰਦਰ ਅੱਜ ਰਾਜ ਕਰ ਰਹੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ ਸੂਬੇ ਦੇ ਲੋਕਾ ਨੂੰ ਸਿਰਫ ਤੇ ਸਿਰਫ ਸਬਜਬਾਗ ਹੀ ਦਿਖਾਏ ਹਨ ਅਤੇ ਜਦੋ ਇਥੋ ਦੇ ਲੋਕਾਂ, ਮੁਲਾਜਮਾ ਨੇ ਆਪਣੇ ਹੱਕ ਲਈ ਅਵਾਜ ਬੁੰਲਦ ਕਰਨ ਦੀ ਕੋਸ਼ਿਸ਼ ਕੀਤੀ ਤਾ ਉਹਨਾ ਨੂੰ ਜਾਨਵਰਾ ਵਾਗ ਕੁਟਿਆ ਗਿਆ।

ਉਹਨਾ ਨੇ ਕਿਹਾ ਕਿ ਮੈ ਆਪਣੇ ਕੇਦਰੀ ਮੰਤਰੀ ਦੇ ਅਹੁਦੇ ਤੇ ਰਹਿੰਦੀਆ ਹੋਇਆ ਹਮੇਸ਼ਾ ਪੰਜਾਬ ਲਈ ਖਾਸ ਕਰਕੇ ਕੰਢੀ, ਬੀਤ, ਦੂਣੀ ਦੇ ਇਲਾਕਿਆ ਨੂੰ ਪਹਿਲ ਦੇ ਅਧਾਰ ਤੇ ਆਪਣੇ ਫੰਡ ਚੋ ਗ੍ਰਾਟਾ ਜਾਰੀ ਕੀਤੀਆ ਹਨ।ਉਹਨਾ ਨੇ ਕਿਹਾ ਕਿ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਤੱਪ ਅਸਥਾਨ ਲਈ ਉਥੇ ਅਲੀਸ਼ਾਨ ਬਿਲਡਿੰਗ ਬਣਾਉਣ ਲਈ ੨ ਕਰੌੜ ਦੇ ਕਰੀਬ ਫੰਡ ਭੇਜਿਆ ਤੇ ਸ਼ਹੀਦੇ-ਏ-ਆਜਮ ਸ:ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਵਾਲੀ ਵਿਖੇ ਮਾਤਾ ਵਿਦਿਆਵਤੀ ਦੀ ਯਾਦ ਨੂੰ ਤਾਜਾ ਰੱਖਣ ਲਈ ਫੰਡ ਜਾਰੀ ਕੀਤਾ ਜਿਹੜੀਆ ਕਿ ਬਣ ਕੇ ਤਿਆਰ ਹੋ ਚੁੱਕੀਆ ਹਨ।ਉਹਨਾ ਨੇ ਅੱਗੇ ਬੋਲਦਿਆ ਕਿਹਾ ਕਿ ਸੂਬਾ ਸਰਕਾਰ ਕੇਦਰ ਵਲੋ ਭੇਜੇ ਫੰਡਾ ਨਾਲ ਹੀ ਕੰਮ ਚਲਾਕੇ ਆਪਣੀ ਪਿੱਠ ਆਪ ਹੀ ਥਾਪੜ ਰਹੀ ਹੈ ਜਿਸ ਦੀ ਮਿਸਾਲ ਬੀਣੇਵਾਲ ਬੀਤ ਵਿਖੇ ੫ਕੌਰੜ ਦੀ ਲਾਗਤ ਨਾਲ ਉਸਾਰੇ ਜਾ ਰਹੇ ਹਸਪਤਾਲ ਅਤੇ ਡੱਲੇਵਾਲ ਤੋ ਖੁਰਾਲਗੜ ਤੱਕ ਬਣ ਰਹੀ ਸੜਕ ਲਈ ਦਿਤੀਆ ਗ੍ਰਾਟਾ ਵੀ ਕੇਦਰ ਸਰਕਾਰ ਵਲੋ ਭੇਜਿਆ ਗਈਆ ਹਨ।ਉਹਨਾ ਨੇ ਕਿਹਾ ਕਿ ਮੇਰੇ ਫੰਡ ਚੋ ਪਿਛਲੇ ਲੰਮੇ ਸਮੇ ਤੋ ਲਵ ਕੁਮਾਰ ਗੋਲਡੀ, ਐਡਵੋਕੇਟ ਪੰਕਜ ਕ੍ਰਿਪਾਲ, ਅਸ਼ੋਕ ਕੁਮਾਰ ਨਾਨੋਵਾਲ, ਸੁਨੀਲ ਚੌਹਾਨ, ਆਰ.ਪੀ.ਸੋਨੀ ਦੁਆਰਾ ਵੱਖ-ਵੱਖ ਪਿੰਡਾ ਨੂੰ ਗ੍ਰਾਟਾ ਦਿਤੀਆ ਗਈਆ ਜੋ ਕਿ ਤੁਹਾਡੇ ਸਾਹਮਣੇ ਮਿਸਾਲ ਹੈ।ਇਸ ਮੌਕੇ ਮੈਡਮ ਗੁਰਕੰਵਲ ਕੌਰ(ਪੁੱਤਰੀ ਸ:ਬੇਅਤ ਸਿੰਘ) ਡਾਂ ਕੁਲਦੀਪ ਨੰਦਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਐਡਵੋਕੇਟ ਪੰਕਜ ਕ੍ਰਿਪਾਲ, ਠਾਕੁਰ ਕ੍ਰਿਸ਼ਨ ਦੇਵ, ਸੁਨੀਲ ਚੌਹਾਨ, ਆਰ.ਪੀ.ਸੋਨੀ ਕੁਲਵਿੰਦਰ ਬਿੱਟੂ, ਕਮਲ ਕਟਾਰੀਆ ਤੇ ਵੱਖ-ਵੱਖ ਪਿੰਡਾ ਦੇ ਸਰਪੰਚਾ ਨੇ ਵੀ ਮੈਡਮ ਅਬਿੰਕਾ ਸੋਨੀ ਨੂੰ ਵੋਟਾ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਸਰਪੰਚ ਸੁਰਿੰਦਰ ਟੱਬਾ ਨੇ ਪਹੁੰਚਿਆ ਸਖਸੀਅਤਾ ਨੂੰ ਜੀ ਆਇਆ ਕਿਹਾ।ਆਖਰ ਚ ਸਾਬਕਾ ਸਰਪੰਚ ਦਰਸ਼ਨ ਲਾਲ ਦਰਸੀ ਨੇ ਜਿਥੇ ਪਹੁੰਚਿਆ ਸਖਸੀਅਤਾ ਦਾ ਧੰਨਵਾਦ ਕੀਤਾ ਉਥੇ ਉਹਨਾ ਨੇ ਸੂਬੇ ਦੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵਲੋ ਕੀਤੇ ਜਾ ਰਹੇ ਵਿਕਾਸ ਦੀਆ ਪੋਲਾ ਅੱਲਗ ਅੰਦਾਜ ਨਾਲ ਖੋਲਦਿਆ ਉਹਨਾ ਨੁੰ ਖੂਬ ਖਰੀਆ-ਖਰੀਆ ਸੁਣਾਈਆ।ਇਸ ਮੌਕੇ ਸਟੇਜ ਸੱਕਤਰ ਦੀ ਭੂਮਿਕਾ ਸੰਦੀਪ ਰਾਣਾ ਨੇ ਨਿਭਾਈ।ਇਸ ਮੌਕੇ ਜਰਨੈਲ ਜੈਲਾ, ਲਾਲਾ ਪਿੰਕਰਾਜ ਪੁਰੀ, ਬਿੰਦੂ ਭੁੰਬਲਾ, ਸਰਪੰਚ ਸੁਰਿੰਦਰ ਟੱਬਾ, ਸਰਪੰਚ ਦਰਸ਼ਨ ਲਾਲ, ਬਲਵਿੰਦਰ ਬਾਵਾ, ਬਲਵੀਰ ਰਾਣਾ ਮਾਹਿਲਪੁਰ, ਤੇਲੂ ਰਾਮ, ਸ਼ੁਭਵਮ ਸ਼ਰਮਾ, ਰਾਜਨ ਲੋਚੂ, ਵਰਿੰਦਰ ਪ੍ਰਤਾਪ ਸਿੰਘ, ਸ਼ਿਵਪਾਲ ਰਾਣਾ, ਸਰਪੰਚ ਭੀਮ ਸਿੰਘ, ਬਲਦੇਵ ਸਿੰਘ ਹੈਬੋਵਾਲ, ਸਰਪੰਚ ਪਰਮਜੀਤ ਸਿੰਘ ਤੋ ਇਲਾਵਾ ਭਾਰੀ ਗਿਣਤੀ ਚ ਵੱਖ-ਵੱਖ ਪਿੰਡਾ ਦੇ ਸਰਪੰਚ ਤੇ ਲੋਕ ਹਾਜਰ ਸਨ।

 

Tags: ambika soni

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD