ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਮੋਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਪਣੇ ਸਾਥੀਆਂ ਸਮੇਤ ਬਲੋਂਗੀ ਦੀ ਮਾਰਕੀਟ ਵਿਖੇ ਜਾ ਕੇ ਦੁਕਾਨਦਾਰਾਂ ਕੋਲ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਮੰਗੀਆਂ ਗਈਆਂ। ਇਸ ਮੌਕੇ ਸ਼੍ਰੀ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਹਰ ਇੱਕ ਦੁਕਾਨ ਵਿਚ ਪਹੁੰਚੇ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਸਤੇ ਕਾਂਗਰਸ ਪਾਰਟੀ ਦਾ ਸੱਤਾ ਵਿਚ ਆਉਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜਿਸ ਵਿਚ ਹਰੇਕ ਧਰਮ ਅਤੇ ਜਾਤ ਨੂੰ ਬਣਦਾ ਮਾਣ, ਸਨਮਾਨ ਦਿੱਤਾ ਜਾਂਦਾ ਹੈ । ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਕਾਂਗਰਸੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਇੱਕ ਪੜ੍ਹੇ ਲਿਖੇ ਸੂਝਵਾਨ, ਇਮਾਨਦਾਰ ਆਗੂ ਹਨ ਅਤੇ ਜਿਨ੍ਹਾਂ ਦਾ ਸਾਂਸਦ ਬਣਨ ਮਗਰੋਂ ਕੇਂਦਰ ਦੀ ਯੂ.ਪੀ.ਏ ਸਰਕਾਰ ਵਿਚ ਮੰਤਰੀ ਬਣਨਾ ਤੈਅ ਹੈ ਅਤੇ ਜਿਸ ਦਾ ਲਾਭ ਸਮੁੱਚੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਹੀ ਨਹੀਂ ਸਮੁੱਚੇ ਪੰਜਾਬ ਨੂੰ ਹੋਵੇਗਾ। ਇਸ ਮੌਕੇ ਮਾਰਕੀਟ ਵਿਖੇ ਪਹੁੰਚਣ ਤੇ ਸਮੂਹ ਦੁਕਾਨਦਾਰਾਂ ਵੱਲੋਂ ਵਿਧਾਇਕ ਸ਼ੀ੍ਰ ਸਿੱਧੂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਸਮੂਹ ਦੁਕਾਨਦਾਰਾਂ ਨੇ ਭਰੋਸਾ ਦਵਾਇਆ ਕਿ ਅਸੀਂ ਆਉਣ ਵਾਲੀ 30 ਅਪ੍ਰੈਲ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੇ ਹੱਕ ਵਿਚ ਇੱਕ-ਇੱਕ ਵੋਟ ਪਾਉਣਗੇ ਅਤੇ ਉਨ੍ਹਾਂ ਨੂੰ ਇਥੋ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ ਜੋਗੀ, ਕੁਲਵਿੰਦਰ ਸ਼ਰਮਾ, ਬੀ.ਸੀ ਪ੍ਰੇਮੀ, ਕੁਲਵੰਤ ਰਾਣਾ, ਦਵਿੰਦਰ ਸਿੰਘ ਬੱਬੂ, ਕ੍ਰਿਸ਼ਨ ਕੁਮਾਰ, ਨੰਦ ਕਿਸ਼ੋਰ ਸ਼ਰਮਾ, ਸੁਭਾਸ਼, ਕੇਵਲ, ਰਵੀ ਕੁਮਾਰ, ਪਾਲ ਸਿੰਘ, ਸੁਰੇਸ਼ ਕੁਮਾਰ ਆਜਾਦ ਨਗਰ, ਤੋਂ ਹੋਰ ਪਤਵੰਤੇ ਸੱਜਣ ਹਾਜ਼ਰ ਸਨ।