ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਸਿਰਫ ਹਵਾਈ ਕਿਲੇ : ਸਿੱਧੂ
ਹਲਕਾ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਬਲੋਂਗੀ ਪਿੰਡ ਦੀ ਮਾਰਕੀਟ ਵਿਚ ਸੜ੍ਹਕ ਤੇ ਖੜਿਆ ਗੰਦਾਂ ਪਾਣੀ ਪਿੰਡ ਦੇ ਲੋਕ ਦਿਖਾਉਂਦੇ ਹੋਏ।
Web Admin
5 ਦਰਿਆ ਨਿਊਜ਼
ਐਸ.ਏ.ਐਸ.ਨਗਰ , 06 Apr 2014
Last updated on: Apr 06, 2014, 00:00 IST
ਇਸੇ ਦੋਰਾਨ ਮੋਹਾਲੀ ਦੇ ਪਿੰਡ ਬਲੋਂਗੀ ਵਿਖੇ ਪਿੰਡ ਨਿਵਾਸੀ ਨਰਕ ਤੋਂ ਬਦ ਤੋਂ ਬਦਤਰ ਜਿੰਦਗੀ ਬਤੀਤ ਕਰ ਰਹੇ ਹਨ। ਹਲਕਾ ਮੋਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਬਲੋਂਗੀ ਦੀ ਮਾਰਕੀਟ ਵਿਚ ਚੋਣ ਪ੍ਰਚਾਰ ਦੋਰਾਨ ਜਦੋਂ ਸ਼੍ਰੀ ਸਿੱਧੂ ਮਾਰਕੀਟ ਵਿਚ ਦੁਕਾਨਦਾਰਾਂ ਕੋਲੋਂ ਵੋਟਾਂ ਮੰਗ ਰਹੇ ਸਨ ਤਾਂ ਪਿੰਡ ਬਲੋਂਗੀ ਨਿਵਾਸੀਆਂ ਨੇ ਬਾਜਾਰ ਵਿਚ ਡਾਕਖਾਨੇ ਦੇ ਸਾਹਮਣੇ ਜੋ ਗੰਦਾ ਪਾਣੀ ਸੜ੍ਹਕ ਉਪਰ ਖੜ੍ਹਿਆ ਹੈ ਅਤੇ ਇਥੋਂ ਦੇ ਲੰਘਣ ਵਾਲੇ ਲੋਕਾਂ ਨੂੰ ਭਾਰੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਇੱਕਤਰ ਹੋਏ ਲੋਕਾਂ ਨੇ ਸ਼੍ਰੀ ਸਿੱਧੂ ਨੂੰ ਆਪਣੀ ਹੱਡ ਬੀਤੀ ਸੁਣਾਈ ਅਤੇ ਸ਼੍ਰੀ ਸਿੱਧੂ ਨੂੰ ਮਾਰਕੀਟ ਵਾਲੀ ਸੜ੍ਹਕ ਤੇ ਖੜ੍ਹੇ ਗੰਦੇ ਪਾਣੀ ਦਾ ਜਾਇਜ਼ਾ ਦਿਖਾਇਆ ਅਤੇ ਲੋਕਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵੇ ਸਿਰਫ ਹਵਾਈ ਕਿਲੇ ਹਨ । ਇਸ ਮੌਕੇ ਲੋਕਾਂ ਨੇ ਅਕਾਲੀ ਭਾਜਪਾ ਸਰਕਾਰ ਵਿਰੁੱਧ ਜੰਮ ਕੇ ਪੜ੍ਹਾਸ ਕੱਢੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਅੰਬਿਕਾ ਸੋਨੀ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾ ਪਾਉਣ ਤਾਂ ਕਿ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਵੇ ਅਤੇ ਉਹ ਯੂ.ਪੀ.ਏ ਸਰਕਾਰ ਵਿਚ ਮੰਤਰੀ ਬਣਨ ਮਗਰੋਂ ਬੀਬੀ ਅੰਬਿਕਾ ਸੋਨੀ ਹਲਕੇ ਨੂੰ ਗ੍ਰਾਟਾਂ ਮੁੱਹਈਆਂ ਕਰਵਾ ਸਕਣ । ਉਨ੍ਹਾਂ ਐਲਾਨ ਕੀਤਾ ਕਿ ਉਹ ਖੁਦ ਵਿਸ਼ੇਸ਼ ਤੋਰ ਤੇ ਪਿੰਡ ਬਲੋਂਗੀ ਦੇ ਵਿਕਾਸ ਲਈ ਬੀਬੀ ਅੰਬਿਕਾ ਸੋਨੀ ਕੋਲੋਂ ਗ੍ਰਾਟਾਂ ਦੀ ਮੰਗ ਕਰਨਗੇ ਅਤੇ ਪਿੰਡ ਦਾ ਸਰਵਪੱਖੀ ਵਿਕਾਸ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਕੀਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਨੰਦ ਕਿਸ਼ੋਰ ਸ਼ਰਮਾ, ਸੁਭਾਸ਼, ਕੇਵਲ, ਰਵੀ ਕੁਮਾਰ, ਪਾਲ ਸਿੰਘ, ਸੁਰੇਸ਼ ਕੁਮਾਰ ਆਜਾਦ ਨਗਰ, ਕੁਲਵਿੰਦਰ ਸ਼ਰਮਾ, ਕੁਲਵੰਤ ਰਾਣਾ, ਦਵਿੰਦਰ ਸਿੰਘ ਬੱਬੂ, ਬੀ.ਸੀ ਪ੍ਰੇਮੀ ਤੋਂ ਹੋਰ ਪਤਵੰਤੇ ਸੱਜਣ ਹਾਜ਼ਰ ਸਨ।