ਭਦੌੜ ਖੇਤਰ ਚ ਆਸਮਾਜਿਕ ਅਨਸਰਾਂ ਦੀ ਦਿਨ ਵ ਦਿਨ ਬਧਦੀ ਜਾ ਰਹੀ ਗੁੰਡਾ-ਗਰਦੀ ਦੇ ਚਲਦੇ ਕਸਬੇ ਦੇ ਸ਼ਰੀਫ ਆਦਮੀਆਂ ਅਤੇ ਔਰਤਾਂ ਦਾ ਇਕੱਲੇ ਸੜਕ ਤੇ ਆਣਾ ਜਾਣਾ ਮੁਸ਼ਕਿਲ ਹੋ ਚੁੱਕਿਆ ਹੈ ਇਸ ਗੁੰਡਾ ਅਨਸਰਾਂ ਦੇ ਬੁਲੰਦ ਹੌਂਸਲੇ ਤਾਂ ਵੇਖੋ ਅੱਜ ਬੱਸ ਸਟੈਡ ਦੇ ਕੋਲ ਜਾ ਰਹੀ ਇੱਕ ਮਹਿਲਾ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਬਾਇਕ ਤੇ ਬੈਠਣ ਲਈ ਕਿਹਾ ਤੇ ਵਿਰੋਧ ਕਰਨ ਤੇ ਗੁੰਡਿਆਂ ਨੇ ਔਰਤ ਨਾਲ ਮਾਰ ਕੁੱਟ ਵੀ ਕੀਤੀ , ਬਾਅਦ ਚ ਭੱਜਣ ਚ ਸਫਲ ਹੋ ਗਏ ।
- ਮਾਮਲਾ -
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਨੌਂ ਵਜੇ ਦੇ ਕਰੀਬ ਜਿਲਾ ਮੋਗਾ ਦੇ ਪਿੰਡ ਬਿਲਾਸਪੁਰ ਨਿਵਾਸੀ ਸ਼ਿਵਾਨੀ ( ਕਾਲਪਨਿਕ ਨਾਮ ) ਬੱਸ ਸਟੈਂਡ ਤੋਂ ਤਿੰਨ ਕੋਨੀ ਨੂੰੇ ਬੱਸ ਫੜਨ ਜਾ ਰਹੀ ਸੀ ਕਿ ਜਿਵੇਂ ਹੀ ਉਹ ਪੀਐਨਬੀ ਬੈਂਕ ਦੇ ਕੋਲ ਪਹੁੰਚੀ ਤਾਂ ਅਚਾਨਿਕ ਹੀ ਮੋਟਰਸਾਈਕਿਲ ਸਵਾਰ ਦੋ ਨੌਜਵਾਨ ਆਏ ਅਤੇ ਉਕਤ ਮਹਿਲਾ ਨੂੰ ਸਰੇ ਬਾਜ਼ਾਰ ਰੋਕਕੇ ਜਬਰਨ ਬਾਇਕ ਤੇ ਬੈਠਣ ਲਈ ਕਹਿਣ ਲੱਗੇ ਮਹਿਲਾ ਦੇ ਵਿਰੋਧ ਕਰਨ ਤੇ ਉਪਰੋਕਤ ਨੌਜਵਾਨਾਂ ਨੇ ਉਸ ਨਾਲ ਮਾਰ ਕੁੱਟ ਸ਼ੁਰੂ ਕਰ ਦਿੱਤੀ ਅਤੇ ਜਿਵੇਂ ਹੀ ਲੋਕ ਇਕੱਠਾ ਹੋਣ ਲੱਗੇ ਤਾਂ ਉਹ ਦੋਨ੍ਹੋਂ ਬਦਮਾਸ਼ ਬਾਇਕ ਉਥੇ ਹੀ ਛੱਡਕੇ ਭੱਜ ਨਿਕਲੇ ।
- ਭਰੇ ਦਿਲ ਨਾਲ ਸੁਣਾਈ ਦਾਸਤਾਨ -
ਪੀੜਿਤ ਮਹਿਲਾ ਸ਼ਿਵਾਨੀ ( ਕਾਲਪਨਿਕ ਨਾਮ ) ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਦੱਸਿਆ ਕਿ ਜਿਲਾ ਮੋਗਾ ਵਿਖੇ ਮੇਰਾ ਪਿੰਡ ਬਿਲਾਸਪੁਰ ਹੈ ਅਤੇ ਮੇਰਾ ਪਤੀ ਵਿਦੇਸ਼ ਗਿਆ ਹੋਇਆ ਹੈ ਅੱਜ ਮੈਂ ਕਿਤੇ ਰਿਸ਼ਤੇਦਾਰੀ ਵਿੱਚ ਜਾਣਾ ਸੀ ਅਤੇ ਮੈਂ ਬੱਸ ਸਟੈਂੜ ਭਦੌੜ ਤੇ ਉਤੱਰੀ ਜਦੋਂ ਅਗਲੀ ਬੱਸ ਵਾਰੇ ਪਤਾ ਕੀਤਾ ਤਾਂ ਮੈਂਨੂੰ ਪਤਾ ਚੱਲਾ ਕਿ ਬੱਸ ਸਟੈੰਡ ਚ ਕੰਮ ਚੱਲ ਰਿਹਾ ਹੈ ਜਿਸ ਕਾਰਨ ਬੱਸ ਬੱਸ ਸਟੈਂਡ ਚ ਨਹੀਂ ਆਉਂਦੀ ਬੱਸ ਤਿੰਨ ਕੋਨੀ ਤੋਂ ਹੀ ਮਿਲੇਗੀ ਉਸਦੇ ਬਾਅਦ ਮੈਂ ਬੱਸ ਫੜਨ ਲਈ ਬੱਸ ਸਟੈਂਡ ਤੋਂ ਤਿਨਕੋਨੀ ਵੱਲ ਜਾ ਰਹੀ ਸੀ ਮੇਰੀ ਗੋਦ ਬੱਚਾ ਚੁੱਕਿਆ ਹੋਇਆ ਸੀ ਤੇ ਮੈਂ ਜਿਵੇਂ ਹੀ ਪੀਅਨਬੀ ਬੈਂਕ ਕੋਲ ਪਹੁੰਚੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਮੇਰੇ ਕੋਲ ਆ ਕੇ ਮੈਂਨੂੰ ਮੋਟਰਸਾਈਕਿਲ ਤੇ ਬੈਠਣ ਲਈ ਕਹਿਣ ਲੱਗੇ ਜਦੋਂ ਮੈਂ ਵਿਰੋਧ ਕੀਤਾ ਤਾਂ ਉਹ ਦੋਵੇਂ ਮੇਰੇ ਨਾਲ ਮਾਰ ਕੁੱਟ ਕਰਨ ਲੱਗੇ।ਪੀੜਿਤ ਮਹਿਲਾ ਨੇ ਦੱਸਿਆ ਕਿ ਜਿਵੇਂ ਹੀ ਮੈਂ ਉਨਾਂ ਨੂੰ ਗਲੇ ਤੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਂਨੂੰ ਧੱਕਾ ਦੇਕੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ ।ਰੌਲਾ ਸੁਣਕੇ ਜਦੋਂ ਲੋਕ ਇਕੱਠਾ ਹੋਣ ਲੱਗੇ ਤਾਂ ਦੋਨੇਂ ਭੱਜ ਗਏ। ਉਸਨੇ ਦੱਸਿਆ ਕਿ ਮੇਰੇ ਗਲੇ ਵਿੱਚ ਸੋਨੇ ਦੀ ਚੇਨੀ ਸੀ ਜਿਸਨੂੰ ਉਹ ਗੁੰਡੇ ਝਪਟ ਕਰ ਲੈ ਗਏ ।ਇਸਦੇ ਬਾਅਦ ਲੋਕਾਂ ਨੇਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਏਐਸਆਈ ਜਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਪਹੁੰਚਕੇ ਪੀਡਿਤ ਮਹਿਲਾ ਦੇ ਬਿਆਨ ਕਲਮਬੰਦ ਕਰਦੇ ਹੋਏ ਆਰੋਪੀ ਨੌਜਵਾਨਾਂ ਦਾ ਯਾਮਹਾਂ ਮੋਟਰਸਾਈਕਿਲ ਪੀਬੀ 10 ਏਆਰ 6691 ਨੂੰ ਆਪਣੇ ਕਬਜਾ ਚ ਲੈ ਕੇ ਕਾੱਰਵਾਈ ਸ਼ੁਰੂ ਕਰ ਦਿੱਤੀ ਹੈ ।
- ਦੋ ਉੱਤੇ ਮਾਮਲਾ ਦਰਜ -
ਉਪਰੋਕਤ ਮਾਮਲੇ ਸਬੰਧੀ ਜਦੋਂ ਪੁਲਿਸ ਥਾਣਾ ਭਦੌੜ ਦੇ ਇੰਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਗਰੇਵਾਲ ਨਾਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਮਾਮਲੇ ਸਬੰਧੀ ਮਹਿਲਾ ਦੇ ਬਿਆਨ ਦੇ ਆਧਾਰ ਤੇ ਦੋ ਆਦਮੀਆਂ ਤੇ 382 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ੁਰੁਆਤੀ ਜਾਂਚ ਕਰਨ ਤੇ ਉਪਰੋਕਤ ਦੋਨ੍ਹੋਂ ਮੁਲਜਮਾਂ ਦੀ ਪਹਿਚਾਣ ਹਰਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਤਲਵੰਡੀ ਰੋੜ ਭਦੌੜ ਦੇ ਤੌਰ ਉੱਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਅਗਿਆਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਛੇਤੀ ਹੀ ਦੋਨਾਂ ਨੂੰ ਗ੍ਰਿਉਤਾਰ ਕਰ ਲਿਆ ਜਾਵੇਗਾ ।