Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਾਭਾ ਪਾਵਰ ਨੇ ਐਨਸੀਐਲ ਨਾਲ ਕੌਲਾ ਸਪਲਾਈ ਸਮਝੌਤੇ 'ਤੇ ਦਸਤਖਤ ਕਰ ਪੀਐਸਪੀਸੀਐਲ ਲਈ ਵਿੱਤੀ ਲਾਭ ਕੀਤਾ ਸੁਨਿਸ਼ਚਿਤ

Nabha Power Limited, South Eastern Coalfields, SECL, Northern Coalfields Limited, NCL, D. K. Sen, Punjab State Electricity Regulatory Commission, PSERC, Rajpura Thermal Power Plant, Punjab State Power Corporation Limited, PSPCL

Web Admin

Web Admin

5 Dariya News

ਪਟਿਆਲਾ , 08 Jan 2022

Last updated on: Jan 08, 2022, 00:00 IST

ਨਾਭਾ ਪਾਵਰ ਲਿਮਟਿਡ, ਜੋ ਕਿ 2x700 ਮੈਗਾਵਾਟ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਨਾਰਦਰਨ ਕੋਲਫੀਲਡਜ਼ ਲਿਮਟਿਡ (ਐਨ.ਸੀ.ਐਲ.) ਤੋਂ ਕੋਲੇ ਦੀ ਸਪਲਾਈ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਵਿੱਤੀ ਲਾਭ ਹੋਵੇਗਾ। ਇਸ ਨਾਲ ਕੋਲੇ ਦੀ ਆਵਾਜਾਈ ਖਰਚਿਆਂ ਨੂੰ ਘਟਾ ਕੇ ਬਿਜਲੀ ਉਤਪਾਦਨ ਦੀ ਲਾਗਤ ਨੂੰ ਘਟਾਇਆ ਜਾਏਗਾ। ਢੋਆ-ਢੁਆਈ ਦੀ ਲਾਗਤ ਪੰਜਾਬ ਰਾਜ ਵਿੱਚ ਕੁੱਲ ਕੋਲੇ ਦੀ ਲਾਗਤ ਦਾ ਲਗਭਗ 60% ਬਣਦੀ ਹੈ, ਕਿਉਂਕਿ ਕੋਲੇ ਦੀਆਂ ਖਾਣਾਂ 1000 ਕਿਲੋਮੀਟਰ ਤੋਂ ਵੱਧ ਦੂਰੀ ਤੇ ਸਥਿਤ ਹਨ।ਮਈ 2018 ਵਿੱਚ, ਕੇਂਦਰੀ ਕੋਲਾ ਮੰਤਰਾਲੇ ਨੇ ਥਰਮਲ ਪਲਾਂਟਾਂ ਦੇ ਕੋਲਾ ਲਿੰਕੇਜ ਨੂੰ ਇੱਕ ਕੋਲਾ ਕੰਪਨੀ ਤੋਂ ਦੂਜੀ ਵਿੱਚ ਤਬਦੀਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਤਾਂ ਜੋ ਕੋਲੇ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ। ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਐ.) ਦੁਆਰਾ ਨਾਭਾ ਪਾਵਰ ਲਈ ਸਾਊਥ ਈਸਟਰਨ ਕੋਲ ਲਿਮਿਟਡ ਤੋਂ ਅਨ. ਸੀ. ਐਲ. ਨੂੰ ਸਲਾਨਾ 2.464 ਮਿਲੀਅਨ ਮੀਟਰਕ ਟਨ ਕੋਲੇ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਗਈ ਸੀ।ਨਾਭਾ ਪਾਵਰ ਦੇ ਚੇਅਰਮੈਨ, ਸ਼੍ਰੀ ਡੀ. ਕੇ. ਸੇਨ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਅਨ. ਸੀ. ਐਲ. ਨਾਲ ਕੋਲਾ ਲਿੰਕੇਜ ਦਾ ਤਬਾਦਲਾ ਪੀਐਸਪੀਸੀਐਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਪੂਰਾ ਹੋ ਗਿਆ ਹੈ ਜਿਸ ਦੇ ਸਪਲੀਮੈਂਟਰੀ ਪਾਵਰ ਪਰਚੇਜ਼ ਐਗਰੀਮੈਂਟ (ਪੀ.ਪੀ.ਏ) ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ) ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ ਹੈ।“ 

ਸ਼੍ਰੀ ਡੀ. ਕੇ. ਸੇਨ ਨੇ ਕਿਹਾ, “ਇਸ ਨਾਲ ਨਾਭਾ ਪਾਵਰ ਰਾਜ ਦਾ ਪਹਿਲਾ ਥਰਮਲ ਪਲਾਂਟ ਬਨ ਗਿਆ ਹੈ ਜੋ ਕੋਲੇ ਦੀ ਲਾਗਤ ਨੂੰ ਘਟਾ ਕੇ ਬਿਜਲੀ ਉਤਪਾਦਨ ਦੀ ਲਾਗਤ ਨੂੰ ਘਟਾਏਗਾ, ਜਿਸ ਦੇ ਨਤੀਜੇ ਵਜੋਂ ਪੀਐਸਪੀਸੀਐਲ  ਅਤੇ ਪੰਜਾਬ ਦੇ ਲੋਕਾਂ ਨੂੰ ਵਿੱਤੀ ਲਾਭ ਹੋਵੇਗਾ। ਇਸ ਨਾਲ ਨਾਭਾ ਪਾਵਰ ਪੰਜਾਬ ਨੂੰ ਸਭ ਤੋਂ ਘੱਟ ਕੀਮਤ ਅਤੇ ਭਰੋਸੇਯੋਗ ਬਿਜਲੀ ਪ੍ਰਦਾਨ ਕਰਨ ਦੀ ਆਪਣੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਵੀ ਕਾਮਯਾਬ ਹੋਵੇਗਾ।“ ਨਾਭਾ ਪਾਵਰ ਦਾ ਰਾਜਪੁਰਾ ਪਲਾਂਟ ਦੇਸ਼ ਦੇ ਸਭ ਤੋਂ ਵੱਧ ਕੁਸ਼ਲ ਪਲਾਂਟਾਂ ਵਿੱਚੋਂ ਇੱਕ ਹੈ। ਨਾਭਾ ਪਾਵਰ ਲਿਮਟਿਡ ਨੂੰ ਗਰਮੀਆਂ ਦੇ ਸਿਖਰ ਦੇ ਮੌਸਮ ਦੌਰਾਨ ਪਲਾਂਟ ਲੋਡ ਫੈਕਟਰ (ਪੀ.ਐੱਲ.ਐੱਫ) ਦੇ ਆਧਾਰ 'ਤੇ ਦੇਸ਼ ਦੇ ਚੋਟੀ ਦੇ ਦਸ ਪਲਾਂਟਾਂ ਵਿੱਚ ਸਥਾਨ ਪ੍ਰਾਪਤ ਹੈ।  ਪੂਰੇ ਝੋਨੇ ਦੇ ਸੀਜ਼ਨ ਦੌਰਾਨ, ਨਾਭਾ ਪਾਵਰ ਨੇ ਲਗਭਗ 100% ਉਪਲਬਧਤਾ ਦੇ ਨਾਲ ਬਿਜਲੀ ਪੈਦਾ ਕੀਤਾ ਹੈ। ਨਾਭਾ ਪਾਵਰ ਨੂੰ ਲਗਾਤਾਰ ਤਿੰਨ ਸਾਲ 2019, 2020 ਅਤੇ 2021 ਲਈ ਆਈ.ਪੀ.ਪੀ.ਏ.ਆਈ. ਦੁਆਰਾ ਸਭ ਤੋਂ ਵੱਧ ਕੁਸ਼ਲ ਅਤੇ ਸਭ ਤੋਂ ਘੱਟ ਲਾਗਤ ਵਾਲੇ ਬਿਜਲੀ ਉਤਪਾਦਕ ਹੋਣ ਲਈ ਪੁਰਸਕ੍ਰਿਤ ਕੀਤਾ ਗਿਆ ਹੈ। ਨਾਭਾ ਪਾਵਰ ਨੂੰ ਆਪਣੀਆਂ ਸੀ.ਐਸ.ਆਰ. ਪਹਿਲਕਦਮੀਆਂ ਦੇ ਤਹਿਤ ਕੀਤੇ ਗਏ ਬੇਮਿਸਾਲ ਸਮਾਜਿਕ ਕੰਮਾਂ ਲਈ ਗੋਲਡਨ ਪੀਕੌਕ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। 

ਨਾਭਾ ਪਾਵਰ ਲਿਮਟਿਡ ਬਾਰੇ 

ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.), L&T ਪਾਵਰ ਡਿਵੈਲਪਮੈਂਟ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਜੌ 2014 ਤੋਂ ਪੰਜਾਬ ਰਾਜ ਵਿੱਚ ਰਾਜਪੁਰਾ ਵਿਖੇ 2x700 ਮੈਗਾਵਾਟ ਦੇ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸਫਲਤਾਪੂਰਵਕ ਸੰਚਾਲਨ ਕਰ ਰਹੀ ਹੈ। ਐਨ.ਪੀ.ਐਲ. ਤੋਂ ਕੁਸ਼ਲ ਅਤੇ ਭਰੋਸੇਮੰਦ ਬਿਜਲੀ ਪੰਜਾਬ ਰਾਜ ਵਿਚ ਬਿਜਲੀ ਸਪਲਾਈ ਦੀ ਰੀੜ੍ਹ ਦੀ ਹੱਡੀ ਹੈ।  ਪੰਜਾਬ ਵਿੱਚ ਸਭ ਤੋਂ ਘੱਟ ਲਾਗਤ ਵਾਲਾ ਥਰਮਲ ਬਿਜਲੀ ਉਤਪਾਦਕ ਹੋਣ ਕਾਰਨ ਐਨ.ਪੀ.ਐਲ. ਰਾਜ ਵਿਚ ਮੈਰਿਟ ਆਰਡਰ ਦੇ ਸਿਖਰ 'ਤੇ ਬਣਿਆ ਹੋਇਆ ਹੈ ਅਤੇ ਨਿਰੰਤਰ ਉੱਚ ਪਲਾਂਟ ਲੋਡ ਫੈਕਟਰ (PLF) 'ਤੇ ਕੰਮ ਕਰਦਾ ਹੈ। 

 

 

 

Tags: Nabha Power Limited , South Eastern Coalfields , SECL , Northern Coalfields Limited , NCL , D. K. Sen , Punjab State Electricity Regulatory Commission , PSERC , Rajpura Thermal Power Plant , Punjab State Power Corporation Limited , PSPCL

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD