Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਟਿਫਿਨ ਬੰਬ ਤੇ 4 ਹੱਥ ਗੋਲੇ ਕੀਤੇ ਬਰਾਮਦ

ਤਿੰਨ ਦਿਨਾਂ ਵਿੱਚ ਲਗਾਤਾਰ ਤੀਜੀ ਅਜਿਹੀ ਬਰਾਮਦਗੀ;

Crime News Punjab, Punjab Police, Police, Crime News, Gurdaspur Police, Gurdaspur

Web Admin

Web Admin

5 Dariya News

ਗੁਰਦਾਸਪੁਰ , 03 Dec 2021

ਇਸ ਹਫਤੇ ਲਗਾਤਾਰ ਤੀਜੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਸਰਹੱਦੀ ਜਿਲੇ ਦੇ ਪਿੰਡ ਸਲੇਮਪੁਰ ਅਰਾਈਆਂ ਤੋਂ ਬਰਾਮਦ ਕੀਤੀ ਇੱਕ ਬੋਰੀ ਵਿੱਚ ਛੁਪਾਏ ਹੋਏ ਚਾਰ ਹੈਂਡ ਗ੍ਰਨੇਡ ਅਤੇ ਇੱਕ ਹੋਰ ਟਿਫਿਨ ਬੰਬ  ਬਰਾਮਦ ਕੀਤਾ ਹੈ।ਇਸ ਤੋਂ ਪਹਿਲਾਂ ਪੁਲੀਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ  ਪ੍ਰਾਪਤ ਦੋ ਅੱਤਵਾਦੀ ਗੁੱਟਾਂ ਦਾ ਪਰਦਾਫਾਸ਼ ਕੀਤਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸਰਹੱਦੀ ਜਿਲੇ ਵਿੱਚੋਂ ਹਾਲ ਹੀ ਵਿੱਚ ਆਰ.ਡੀ.ਐਕਸ, ਹੈਂਡ ਗਰਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਸਮੂਹ ਐਸ.ਐਚ.ਓਜ ਵੱਲੋਂ ਪੂਰੇ ਜਿਲੇ ਵਿੱਚ ਸਖਤ ਨਾਕਾਬੰਦੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਿੰਡ ਸਲੇਮਪੁਰ ਅਰਾਈਆਂ ਨੇੜੇ ਟੀ-ਪੁਆਇੰਟ ‘ਤੇ ਚੈਕਿੰਗ ਦੌਰਾਨ ਐੱਸਐੱਚਓ ਸਦਰ ਗੁਰਦਾਸਪੁਰ ਨੂੰ ਸੜਕ ਕਿਨਾਰੇ ਝਾੜੀਆਂ ‘ਚੋਂ ਇੱਕ ਸ਼ੱਕੀ ਬੋਰੀ ਬਰਾਮਦ ਹੋਈ ਅਤੇ ਬੋਰੀ ਦੀ ਚੈਕਿੰਗ ਕਰਨ ‘ਤੇ ਉਸ ਵਿੱਚ ਛੁਪਾਏ ਹੋਏ ਚਾਰ ਹੈਂਡ ਗਰਨੇਡ ਅਤੇ ਇੱਕ ਟਿਫਨ ਬੰਬ ਬਰਾਮਦ ਹੋਇਆ। ਉਨਾਂ ਕਿਹਾ ਕਿ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ  (ਬੀਡੀਡੀਐਸ) ਟੀਮਾਂ ਨੂੰ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਇਤਲਾਹ ਭੇਜ  ਦਿੱਤੀ ਗਈ ਹੈ ।ਡੀਜੀਪੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਖਾਸ ਕਰਕੇ ਸਰਹੱਦੀ ਜਿਲਾ ਪੁਲਿਸ ਬਲ ਪਹਿਲਾਂ ਹੀ ਹਾਈ ਅਲਰਟ ‘ਤੇ ਹੈ ਅਤੇ ਸਰਹੱਦੀ ਪੁਲਿਸ ਵੱਲੋਂ ਰੋਜ਼ਾਨਾ ਰਾਤ ਦੀ ਡਿਊਟੀ ਦੌਰਾਨ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਏਡੀਜੀਪੀ ਰੈਂਕ ਦੇ ਅਧਿਕਾਰੀ ਨਿੱਜੀ ਤੌਰ ‘ਤੇ ਸਰਹੱਦੀ ਜਿਲਿਆਂ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਗਏ ਹਨ।ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਨੇ ਬੁੱਧਵਾਰ ਨੂੰ ਅੰਮਿ੍ਰਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਅਤੇ  ਐਤਵਾਰ ਨੂੰ ਗਿ੍ਰਫਤਾਰ ਕੀਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਸੂਹ ‘ਤੇ 0.9 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ।  ਜਦਕਿ ਮੰਗਲਵਾਰ ਨੂੰ ਜਿਲਾ ਪੁਲਸ ਨੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ।ਇਸ ਦੌਰਾਨ ਥਾਣਾ ਸਦਰ ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਐਫਆਈਆਰ ਨੰਬਰ 154 ਮਿਤੀ 02/12/2021 ਦਰਜ ਕੀਤੀ ਗਈ ਹੈ।  

 

Tags: Crime News Punjab , Punjab Police , Police , Crime News , Gurdaspur Police , Gurdaspur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD