Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ

 

ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਸੀ ਪਠਾਣਾ ਵਿਖੇ ਮੈਗਾ ਡੇਅਰੀ ਪਲਾਂਟ ਦਾ ਪਹਿਲਾ ਪੜਾਅ ਲੋਕ ਅਰਪਣ

358 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ ਮੈਗਾ ਡੇਅਰੀ ਪ੍ਰੋਜੈਕਟ

Sukhjinder Singh Randhawa, Punjab Pradesh Congress Committee, Congress, Punjab Government, Government of Punjab, Punjab Congress, Bassi Pathana, Kuljit Singh Nagra, Gurpreet Singh GP

Web Admin

Web Admin

5 Dariya News

ਬੱਸੀ ਪਠਾਣਾਂ , 17 Nov 2021

ਪੰਜਾਬ ਦੇ ਉੱਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ  ਬਸੀ ਪਠਾਣਾ ਵਿਖੇ 358 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਮੈਗਾ ਡੇਅਰੀ ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਲੋਕ ਅਰਪਣ ਕੀਤਾ।  ਪਹਿਲੇ ਪੜਾਅ ਵਿੱਚ ਇਹ ਪਲਾਂਟ 138 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਹੈ ਜਿਸ ਦੀ ਦੁੱਧ ਸਾਂਭਣ ਦੀ ਸਮਰੱਥਾ 2 ਲੱਖ ਲੀਟਰ ਰੋਜਾਨਾ ਹੋਵੇਗੀ। ਪ੍ਰੋਜੈਕਟ ਪੂਰਾ ਹੋਣ ਤੇ  ਪਲਾਂਟ ਦੀ ਸਮਰੱਥਾ 11 ਲੱਖ ਲੀਟਰ ਤੱਕ ਵਧਾਈ ਜਾਵੇਗੀ।ਇਹ ਪ੍ਰੋਜੈਕਟ ਨੈਸ਼ਨਲ ਡੇਅਰੀ ਵਿਕਾਸ ਬੋਰਡ ਰਾਹੀਂ ਸਥਾਪਿਤ ਕੀਤਾ ਗਿਆ।ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜ਼ਿੰਨ੍ਹਾਂ ਕੋਲ ਸਹਿਕਾਰਤਾ ਵਿਭਾਗ ਪੰਜਾਬ ਵੀ ਹੈ, ਨੇ ਕਿਹਾ ਕਿ ਇਹ ਪ੍ਰੋਜੈਕਟ ਦਿਹਾਤੀ ਢਾਂਚਾ ਵਿਕਾਸ ਫੰਡ ਸਕੀਮ ਹੇਠ ਲਾਇਆ ਗਿਆ ਹੈ। ਦੁੱਧ ਉਤਪਾਦਕਾਂ ਨੂੰ ਉਹਨਾਂ ਦੀ ਉੱਪਜ ਦਾ ਲਾਹੇਵੰਦ ਭਾਅ ਦੇਣ ਅਤੇ ਖਪਤਕਾਰ ਨੂੰ ਸ਼ੁੱਧ ਅਤੇ ਗੁਣਵੱਤਾ ਭਰਪੂਰ ਦੁੱਧ ਮੁਹੱਈਆ ਕਰਨ ਦੇ ਉਦੇਸ਼ ਦੀ ਪੂਰਤੀ ਲਈ ਇਹ ਅਤਿ ਆਧੁਨਿਕ ਅਤੇ ਆਪਣੇ ਕਿਸਮ ਦਾ ਪਹਿਲਾ ਪਲਾਂਟ ਹੋਵੇਗਾ, ਜਿਸ ਵਿੱਚ ਦੁੱਧ ਅਤੇ ਕਰੀਮ ਨੂੰ 6 ਮਹੀਨੇ ਤੱਕ ਬਿਨ੍ਹਾ ਖਰਾਬ ਹੋਇਆ ਰੱਖਣ ਲਈ ਤਕਨੀਕ ਦੀ ਵਰਤੋਂ ਕੀਤੀ ਗਈ ਹੈ।ਇਸ ਮੌਕੇ ਸ. ਰੰਧਾਵਾ ਨੇ ਡੇਅਰੀ ਦੀ ਮਹੱਤਤਾ ਬਾਰੇ ਬੋਲਦੇ ਦੱਸਿਆ ਕਿ ਇਹ ਧੰਦਾ ਕਿਸਾਨਾਂ ਦੀ ਆਮਦਨ ਦੇ ਸਾਧਨ ਦੇ ਨਾਲ-ਨਾਲ ਉਹਨਾਂ ਦੇ ਘਰਾਂ ਵਿੱਚ ਰੋਜ਼ਗਾਰ ਦਿੰਦਾ ਹੈ। ਇਹ ਪਲਾਂਟ ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਕਿਸਾਨਾ ਦੀ ਆਮਦਨ ਵਿੱਚ ਵਾਧਾ ਕਰਨ ਲਈ ਸਹਾਈ ਹੋਵੇਗਾ। ਉਹਨਾਂ ਮਿਲਕਫੈੱਡ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਕਿਹਾ ਕਿ ਮਿਲਕਫੈਡ ਰਾਜ ਵਿੱਚ ਦੁੱਧ ਉਤਪਾਦਕਾਂ ਨੂੰ ਨਾਂ ਸਿਰਫ ਸਭ ਤੋਂ ਵੱਧ ਦੁੱਧ ਦਾ ਭਾਅ ਦਿੰਦਾ ਹੈ ਬਲਕਿ ਦੁੱਧ ਉਤਪਾਦਕਾਂ ਨੂੰ ਸਸਤੀ ਅਤੇ ਮਿਆਰੀ ਪਸ਼ੂ ਖੁਰਾਕ ਦੇ ਨਾਲ- ਨਾਲ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਲਈ ਉੱਚ ਕੋਟੀ ਦੇ ਸਾਨ੍ਹਾਂ ਦਾ ਸੀਮਨ ਅਤੇ ਬਨਾਉਟੀ ਗਰਭਦਾਨ ਸੇਵਾਵਾਂ ਵੀ ਮੁਹੱਈਆ ਕਰਦਾ ਹੈ। ਕੋਵਿਡ ਵਰਗੀ ਮਹਾਂਮਾਰੀ ਦੇ ਕਾਰਨ ਲਗਾਏ ਗਏ ਲਾਕਡਾਊਨ ਦੌਰਾਨ ਜਦੋਂ ਬਾਕੀ ਸਭ ਦੁੱਧ ਖਰੀਦਣ ਵਾਲੀਆਂ ਏਜੰਸੀਆਂ ਆਪਣਾ ਕਾਰੋਬਾਰ ਬੰਦ ਕਰ ਗਈਆਂ ਸਨ ਤਾਂ ਮਿਲਕਫੈਡ ਨੇ ਆਪਣੀ ਸਮਰੱਥਾ ਤੋਂ ਵੱਧ ਦੁੱਧ ਖਰੀਦਿਆ ਅਤੇ ਦੁੱਧ ਦਾ ਰੇਟ ਵੀ ਘਟਣ ਨਹੀਂ ਦਿੱਤਾ।ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਤੀ ਦੇ ਨਾਲ ਨਾਲ ਵੱਧ ਤੋਂ ਵੱਧ ਡੇਅਰੀ ਵਰਗੇ ਸਹਾਇਕ ਧੰਦਿਆਂ ਨਾਲ ਜੁੜਨ ਕਿਉਂਕਿ ਭੋਜਨ ਸੁਰੱਖਿਆ ਦੇ ਨਾਲ ਨਾਲ ਸੰਤੁਲਿਤ ਖੁਰਾਕ ਦੀ ਸੁਰੱਖਿਆ ਵੀ ਅਤਿ ਜਰੂਰੀ ਹੈ। ਦੇਸ਼ ਦੀ ਵੱਧਦੀ ਆਬਾਦੀ ਦੀ ਲੋੜ ਨੂੰ ਪੂਰੀ ਕਰਨ ਲਈ ਦੁੱਧ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਵਧਾਉਣ ਦੀ ਲੋੜ ਹੈ। ਫਸਲ ਵਿਭਿੰਨਤਾ ਲਿਆਉਣ ਲਈ ਵੀ ਡੇਅਰੀ ਵਰਗੇ ਧੰਦੇ ਸਹਾਈ ਹੋ ਰਹੇ ਹਨ।ਇਸ ਮੌਕੇ ਉੱਤੇ ਸ.ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਇਹ ਪ੍ਰੋਜੈਕਟ ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਜਿਲ੍ਹੇ ਦੇ ਦੁੱਧ ਉੱਤਪਾਦਕਾਂ ਦੀ ਆਮਦਨ ਵਾਧੇ ਦੇ ਨਾਲ ਉਹਨਾਂ ਦਾ ਆਰਥਿਕ ਪੱਧਰ ਉੱਚਾ ਕਰਨ ਵਿੱਚ ਸਹਾਈ ਹੋਵੇਗਾ। ਉਹਨਾ ਦੱਸਿਆ ਕਿ ਕੋਵਿਡ-19 ਕਾਰਨ ਲਾਏ ਗਏ ਲੋਕਡਾਊਨ ਅਤੇ ਹੋਰ ਬੰਦਿਸ਼ਾਂ ਦੇ ਬਾਵਜੂਦ ਇਹ ਪਲਾਂਟ 36 ਮਹੀਨਿਆਂ ਦੇ ਅੰਦਰ-ਅੰਦਰ ਬਣਾ ਕੇ ਚਾਲੂ ਕੀਤਾ ਗਿਆ ਹੈ। ਅਤਿ ਆਧੁਨਿਕ, ਪੂਰੀ ਤਰ੍ਹਾਂ ਸਵੈ-ਚਾਲਕ ਟੈਟਰਾ ਪੈਕ ਮਸ਼ੀਨਾ ਇਸ ਕਾਰਖਾਨੇ ਦੀਆ ਵਿਸ਼ੇਸ਼ਤਾਵਾਂ ਹਨ।ਉਹਨਾ ਦੱਸਿਆ ਕਿ ਵੇਰਕਾ ਦੇ ਅੰਮ੍ਰਿਤਸਰ ਪਲਾਂਟ ਦਾ ਆਧੁਨਿਕੀਕਰਨ ਅਤੇ ਸਮਰੱਥਾ ਵਾਧੇ ਉੱਤੇ 50 ਕਰੋੜ, ਜਲੰਧਰ ਪਲਾਂਟ ਦੇ ਪਾਊਡਰ ਪਲਾਂਟ ਉੱਤੇ 24 ਕਰੋੜ ਰੁਪਏ ਦੀ ਰਾਸ਼ੀ ਲਾਈ ਜਾ ਚੁੱਕੀ ਹੈ। ਇਸੇ ਤਰ੍ਹਾ ਜਲੰਧਰ, ਪਟਿਆਲਾ ਅਤੇ ਲੁਧਿਆਣਾ ਡੇਅਰੀਆ ਉੱਤੇ 84 ਕਰੋੜ, 21 ਕਰੋੜ ਅਤੇ 105 ਕਰੋੜ ਦੀ ਰਾਸ਼ੀ ਇਹਨਾ ਦੀ ਸਮਰੱਥਾ ਵਾਧੇ ਅਤੇ ਆਧੁਨਿਕੀਕਰਨ ਲਈ ਲਗਾਈ ਜਾ ਰਹੀ ਹੈ। 

ਉਹਨਾਂ ਦੱਸਿਆ ਕਿ ਪਿਛਲੇ 4 ਸਾਲਾਂ ਦੌਰਾਨ ਮਿਲਕਫੈਡ ਦੇ ਕਾਰੋਬਾਰ ਵਿੱਚ 50 ਫੀਸਦੀ ਵਾਧਾ ਹੋਇਆ ਹੈ। ਮਿਲਕਫੈਡ ਵਲੋਂ ਭਾਰਤੀ ਫੌਜ ਨੂੰ 16.35 ਲੱਖ ਲੀਟਰ ਲੱਸੀ ਇਸ ਸਾਲ ਭੇਜੀ ਜਾ ਰਹੀ ਹੈ ਜੋ ਕਿ ਪਿਛਲੇ ਸਾਲ ਦੀ ਸਪਲਾਈ ਨਾਲੋਂ 130ਫੀਸਦੀ ਵੱਧ ਹੈ। ਉਹਨਾਂ ਕਿਹਾ ਕਿ ਨਾਗਰਿਕਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣ ਲਈ ਵੇਰਕਾ ਹਲਦੀ ਵਾਲਾ ਦੁੱਧ ਖਪਤਕਾਰਾਂ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ। ਮਿਲਕਫੈਡ ਵਲੋਂ ਡੇਅਰੀ ਵਾਈਟਨਰ, ਵੱਖ ਵੱਖ ਤਰ੍ਹਾਂ ਦੀਆਂ ਆਈਸਕਰੀਮਾਂ, ਵੇਰਕਾ ਮਿਠਾਈਆਂ ਅਤੇ 13 ਤਰ੍ਹਾਂ ਦੀ ਪਸ਼ੂ ਖੁਰਾਕ ਪਿਛਲੇ ਥੋੜ੍ਹੇ ਸਮੇਂ ਵਿਚ ਹੀ ਮੰਡੀ ਵਿੱਚ ਉਤਾਰੇ ਹਨ। ਬਾਈਪਾਸ ਪ੍ਰੋਟੀਨ ਯੁਕਤ ਪਸ਼ੂ ਖੁਰਾਕ ਬਣਾਉਣ ਦਾ ਪਲਾਂਟ 10.14 ਕਰੋੜ ਦੀ ਲਾਗਤ ਨਾਲ ਘਣੀਏ-ਕੇ-ਬਾਂਗਰ ਜਿਲ੍ਹਾ ਗੁਰਦਾਸਪੁਰ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ।ਮਿਲਕਫੈੱਡ ਦੇ ਲਗਾਤਾਰ ਯਤਨਾਂ ਸਦਕਾ ਇਸ ਦੀ ਰੋਜ਼ਾਨਾ ਦੁੱਧ ਖਰੀਦ ਪਿਛਲੇ ਸਾਲ ਨਾਲੋਂ 15 ਪ੍ਰਤੀਸ਼ਤ ਵੱਧ ਹੈ। ਮਿਲਕਫੈਡ ਦੀ ਦੁੱਧ ਸਾਂਭਣ ਦੀ ਸਮਰੱਥਾ ਜੋ ਕਿ ਸਾਲ 2017-18 ਵਿੱਚ 20 ਲੱਖ ਲੀਟਰ ਰੋਜ਼ਾਨਾ ਸੀ ਹੁਣ ਵਧਾ ਕੇ 28 ਲੱਖ ਲੀਟਰ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਇਸ ਸਮਰੱਥਾ ਨੂੰ ਹੋਰ ਵਧਾਉਣ ਲਈ ਵਚਨਬੱਧ ਹੈ ਤਾਂ ਜੋ ਕਿਸਾਨਾਂ ਨੂੰ ਖੇਤੀ ਦੇ ਨਾਲ ਡੇਅਰੀ ਧੰਦੇ ਨਾਲ ਜੋੜਿਆ ਜਾਵੇ। ਦੁੱਧ ਉੱਤਪਾਦਾਂ ਦੀਆਂ ਨਵੀਆਂ ਵੰਨਗੀਆਂ ਪੇਸ਼ ਕਰਨ ਅਤੇ ਦੁੱਧ ਕਾਰਖਾਨਿਆਂ ਦੇ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨਾਲ ਇਸ ਇਲਾਕੇ ਦੇ ਦੁੱਧ ਉੱਤਪਾਦਕਾਂ ਨੂੰ ਭਰਪੂਰ ਲਾਭ ਮਿਲੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਜਮਾਨੇ ਵਿੱਚ ਕੋਈ ਦੁੱਧ ਅਤੇ ਪੁੱਤ ਦੀ ਸੁੰਹ ਨਹੀਂ ਸੀ ਖਾਂਦਾ ਹੁੰਦਾ ਪਰ ਅੱਜ ਦੁੱਧ ਤੇ ਪੁੱਤ ਦੋਵੇਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ  ਅਤੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਖਰਾਬ ਕਰਨ ਵਾਲਿਆਂ ਖਿਲਾਫ  ਹਰ ਹਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਪੰਜਾਬ, ਸ. ਗੁਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਬਸੀ ਪਠਾਣਾ ਵਿਖੇ ਲੱਗਿਆ ਇਹ ਪ੍ਰੋਜੈਕਟ ਇਤਿਹਾਸਕ ਪ੍ਰੋਜੈਕਟ ਹੈ। ਜਿਸ ਨਾਲ ਇਸ ਸਮੁੱਚੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ ਅਤੇ ਲੋਕਾਂ ਦੀ ਜਿੰਦਗੀ ਬਿਹਤਰ ਬਣੇਗੀ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਨਅਤ ਨੂੰ ਪ੍ਰਫੂੱਲਿਤ ਕਰਨ ਲਈ ਜੰਗੀ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਨਿਵੇਸ਼ ਹੋਇਆ ਹੈ ਜਿਸਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਤੇ ਸੂਬਾ ਤਰੱਕੀ ਦੇ ਰਾਹ ਉੱਤੇ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਸੜ੍ਹਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿਸਦੇ ਮੱਦੇਨਜਰ ਪੰਜਾਬ ਵਿੱਚ  ਸੜ੍ਹਕਾਂ ਦੀ ਵੱਡੇ ਪੱਧਰ ਉੱਤੇ ਕਾਇਆ ਕਲਪ ਕੀਤੀ ਗਈ ਹੈ। ਸਮਾਗਮ ਨੂੰ ਸੰਬੋਧਨ ਕਰਦਿਆ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੈਪਸੂ ਦੇ ਸਮੇਂ ਬਸੀ ਪਠਾਣਾ ਸਨਅਤ ਪੱਖੋਂ ਬੁਲੰਦੀਆਂ ਉੱਤੇ ਸੀ ਅਤੇ ਇੱਥੇ ਸ਼ਿਲਾਈ ਮਸ਼ੀਨਾਂ ਅਤੇ ਮਸ਼ੀਨਾਂ ਦੇ ਪੁਰਜੇ ਬਣਾਉਣ ਦੀ ਵੱਡੀ ਸਨਅਤ ਸੀ ਪਰ ਹੌਲੀ ਹੌਲੀ ਇਹ ਸ਼ਹਿਰ  ਵਿਕਾਸ ਪੱਖੋਂ ਪੱਛੜਦਾ ਗਿਆ ਅਤੇ ਸਨਅਤ ਪੱਖੋਂ ਵੀ ਪੱਛੜ ਗਿਆ। ਇਥੋਂ ਦੇ ਲੋਕ ਚੰਗੀ ਜਿੰਦਗੀ ਦੀ ਭਾਲ ਵਿੱਚ  ਇਸ ਸ਼ਹਿਰ ਨੂੰ ਛੱਡ ਕੇ ਜਾਂਦੇ ਰਹੇ ਪਰ ਪੰਜਾਬ ਸਰਕਾਰ ਨੇ ਦੂਰ ਅੰਦੇਸ਼ੀ ਸੋਚ ਰੱਖਦਿਆਂ 358 ਕਰੋੜ ਰੁਪਏ ਦੀ ਲਾਗਤ ਵਾਲਾ ਮੈਗਾ ਡੇਅਰੀ ਪ੍ਰੌਜਕਟ  ਬਸੀ ਪਠਾਣਾ ਨੂੰ ਦਿੱਤਾ ਇਸ ਨਾਲ ਬਸੀ ਪਠਾਣਾ ਕੇਵਲ ਸੂਬੇ ਵਿਚ ਹੀ ਨਹੀਂ ਦੇਸ਼ ਵਿੱਚ ਜਾਣਿਆਂ ਜਾਵੇਗਾ। ਇਹ ਪ੍ਰੋਜੈਕਟ ਬਸੀ ਪਠਾਣਾ ਸਮੇਤ ਸਮੁੱਚੇ ਜ਼ਿਲ੍ਹੇ ਅਤੇ ਸੂਬੇ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਅਹਿਮ ਰੋਲ ਨਿਭਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਘਰ ਘਰ ਦੁੱਧ ਦੀ ਸਨਅਤ ਦਾ ਰਾਹ ਖੁੱਲ ਗਿਆ ਹੈ ਲੋਕ ਪਸ਼ੂ ਪਾਲਣ ਦਾ ਧੰਦਾ ਅਪਣਾ ਕੇ ਡੇਅਰੀ ਸਨਅਤ ਨਾਲ ਜੁੜਣਗੇ ਅਤੇ ਆਪਣੀ ਜਿੰਦਗੀ ਖੁਸ਼ਹਾਲ ਬਣਾਉਣਗੇ। 

ਇਸ ਮੌਕੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ  ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਫ਼ਸਲੀ ਵਿਭਿੰਨਤਾ ਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨਾ ਲਾਜ਼ਮੀ ਹੈ ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਬੱਸੀ ਪਠਾਣਾਂ ਵਿਖੇ 358 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਮੈਗਾ ਡੇਅਰੀ ਪਲਾਂਟ ਦਾ ਨਿਰਮਾਣ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਜਿਸ ਨਾਲ ਡੇਅਰੀ ਖੇਤਰ ਨੂੰ ਵੱਡਾ ਹੁੰਗਾਰਾ ਮਿਲੇਗਾ। 11 ਲੱਖ ਲੀਟਰ ਪ੍ਰਤੀ ਦਿਨ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ ਤਿੰਨ ਪੜਾਵਾਂ ਵਿੱਚ ਮੁਕੰਮਲ ਹੋਵੇਗਾ, ਜਿਸ ਨਾਲ ਸਿੱਧੇ ਤੌਰ 'ਤੇ 500 ਵਿਅਕਤੀਆਂ ਨੂੰ ਅਤੇ ਅਸਿੱਧੇ ਤੌਰ 'ਤੇ 80 ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ।ਇਸ ਪ੍ਰੋਜੈਕਟ ਦੇ ਪਹਿਲੇ ਪੜਾਅ 'ਤੇ 138 ਕਰੋੜ ਖ਼ਰਚ ਕੀਤੇ ਗਏ ਹਨ, ਜਿਸ ਦੀ ਰੋਜ਼ਾਨਾ 02 ਲੱਖ ਲੀਟਰ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ 250 ਵਿਅਕਤੀਆਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਮਿਲ ਰਿਹਾ ਹੈ ਜਦਕਿ 32 ਹਜ਼ਾਰ ਵਿਅਕਤੀਆਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਮੁਹੱਈਆ ਹੋਵੇਗਾ।ਦੂਜਾ ਪੜਾਅ 120 ਕਰੋੜ ਰੁਪਏ ਦੀ ਲਾਗਤ ਨਾਲ 2022 ਵਿੱਚ ਮੁਕੰਮਲ ਹੋਵੇਗਾ, ਜਿਸ ਦੀ ਰੋਜ਼ਾਨਾ 03 ਲੱਖ ਲੀਟਰ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਹੋਵੇਗੀ। ਇਹ ਪੜਾਅ ਮੁਕੰਮਲ ਹੋਣ ਨਾਲ ਹੋਰ 250 ਵਿਅਕਤੀਆਂ ਨੂੰ ਸਿੱਧੇ ਤੌਰ 'ਤੇ 48 ਹਜ਼ਾਰ ਵਿਅਕਤੀਆਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਹਾਸਲ ਹੋਵੇਗਾ।ਪ੍ਰੋਜੈਕਟ ਦਾ ਤੀਜਾ ਪੜਾਅ 100 ਕਰੋੜ ਰੁਪਏ ਦੀ ਲਾਗਤ ਨਾਲ 2024 ਤੱਕ ਮੁਕੰਮਲ ਹੋਵੇਗਾ, ਜਿਸ ਦੀ 06 ਲੱਖ ਲੀਟਰ ਪ੍ਰਤੀ ਦਿਨ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਹੋਵੇਗੀ ਅਤੇ ਰੋਜ਼ਾਨਾ 60 ਮੀਟਰਿਕ ਟਨ ਦੁੱਧ ਪਾਊਡਰ ਤਿਆਰ ਹੋਵੇਗਾ।ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਲਈ ਡੇਅਰੀ ਫਾਰਮਿੰਗ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ। ਡੇਅਰੀ ਦੇ ਧੰਦੇ ਨੂੰ ਅਪਣਾ ਕੇ ਕਿਸਾਨ ਆਪਣੀ ਆਰਥਿਕਤਾ ਵਿੱਚ ਵੱਡੇ ਪੱਧਰ 'ਤੇ ਸੁਧਾਰ ਲਿਆ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਡੇਅਰੀ ਖੇਤਰ ਵਿੱਚ ਅੱਗੇ ਵੱਧ ਕੇ ਕੰਮ ਕਰਨ ਤੇ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਹ ਖੇਤਰ ਵਿੱਚ ਰੁਜ਼ਗਾਰ ਤੇ ਤਰੱਕੀ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਇਸ ਮੌਕੇ ਉਨ੍ਹਾਂ ਨੇ ਭਾਵਪੂਰਨ ਸ਼ਬਦਾਂ ਵਿੱਚ ਉਹ ਸਮਾਂ ਯਾਦ ਕੀਤਾ ਜਦੋਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਤੇ ਉਸੇ ਦਿਨ ਉਨ੍ਹਾਂ ਦੇ ਪਿਤਾ ਦਾ ਦੇਂਹਾਤ ਹੋ ਗਿਆ ਸੀ। ਲੋਕਾਂ ਪ੍ਰਤੀ ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਉਨ੍ਹਾਂ ਨੇ ਪਹਿਲਾਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰਖਵਾਇਆ ਉਸ ਉਪਰੰਤ ਉਨ੍ਹਾਂ ਨੇ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਕੀਤੀਆਂ ਸਨ।

ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਦੇ ਰਾਹ ਤੁਰੇ ਹਨ ਅਤੇ ਕਿਸੇ ਵੀ ਹਾਲ ਇਸ ਰਾਹ ਤੋਂ ਪਿੱਛੇ ਨਹੀਂ ਮੁੜਨਗੇ।ਇਸ ਮੌਕੇ  ਨੈਸ਼ਨਲ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਮੀਨੀਸ਼ ਸ਼ਾਹ ਨੇ ਮਿਲਕਫੈੱਡ ਦੀ ਸਰਾਹਨਾ ਕਰਦੇ ਹੋਏ ਹੋਏ ਕਿਹਾ ਕਿ ਮਿਲਕਫੈੱਡ ਨੇ ਜਿੱਥੇ ਇਹ ਪ੍ਰੋਜੈਕਟ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤਾ ਹੈ ਉੱਥੇ ਆਪਣੇ ਪਲਾਂਟ ਦੇ ਆਧੁਨਿਕੀਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਹਨ।ਉਹਨਾਂ ਦੱਸਿਆ ਕਿ ਹਰੇ ਚਾਰੇ ਦਾ ਉਤਪਾਦਨ ਵਧਾਉਣ ਅਤੇ ਹਰੇ ਚਾਰੇ ਦੇ ਸੁਧਰੇ ਬੀਜ ਦੁੱਧ ਉਤਪਾਦਕਾਂ ਨੂੰ ਬਾਜ਼ਾਰ ਨਾਲੋਂ ਘੱਟ ਕੀਮਤ ਉੱਤੇ ਦੇਣ ਲਈ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵਲੋਂ ਪੰਜਾਬ ਨੂੰ 3 ਕਰੋੜ ਰੁਪਏ ਦੀ ਸਬਸਿਡੀ ਚਾਲੂ ਵਰ੍ਹੇ ਦੌਰਾਨ ਦਿੱਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਪੰਜਾਂ ਸਾਲਾਂ ਵਿੱਚ ਵੀ ਦਿੱਤੀ ਜਾਇਆ ਕਰੇਗੀ।ਮਿਲਕਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਸ.ਕਮਲਦੀਪ ਸਿੰਘ ਸੰਘਾ ਨੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਜੀ ਦਾ ਲਾਕਡਾਊਨ ਦੌਰਾਨ ਮਿਲਕਫੈੱਡ ਨੂੰ ਦਿੱਤੇ ਬਿਨ੍ਹਾ ਸ਼ਰਤ ਸਹਿਯੋਗ ਅਤੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਸਮੇਂ ਸਿਰ ਜਾਰੀ ਕੀਤੀ ਵਿੱਤੀ ਸਹਾਇਤਾ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਮਿਲਕਫੈਡ ਵਲੋਂ ਦੁੱਧ ਦੀਆਂ ਖਰੀਦ ਕੀਮਤਾਂ ਵਿੱਚ 2017 ਤੋਂ ਲਗਾਤਾਰ ਵਾਧਾ ਕੀਤਾ ਗਿਆ ਹੈ। ਜਿਸ ਨਾਲ ਇਸ ਸਾਲ ਮਿਲਕਫੈਡ ਵਲੋਂ ਰੋਜ਼ਾਨਾ ਔਸਤਨ 18.51 ਲੱਖ ਲੀਟਰ ਦੁੱਧ ਖਰੀਦਿਆ ਗਿਆ ਜੋ ਕਿ ਸਾਲ 2016-17 ਦੌਰਾਨ 14.85 ਲੱਖ ਲੀਟਰ ਸੀ। ਵੇਰਕਾ ਦੇ ਉਤਪਾਦ ਹੁਣ ਸਿਰਫ ਮੁਲਕ ਅੰਦਰ ਹੀ ਨਹੀਂ ਸਗੋਂ ਵੇਰਕਾ ਦੇਸੀ ਘਿਉ ਦੁਬਈ, ਸਾਊਦੀ ਅਰੇਬੀਆ, ਆਸਟਰੇਲੀਆ, ਫਿਲਪਾਈਨਜ਼, ਦੱਖਣੀ ਕੋਰੀਆ ਆਦਿ ਮੁਲਕਾਂ ਵਿੱਚ ਵੀ ਭੇਜਿਆ ਜਾਂਦਾ ਹੈ। ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਦੇ ਲਈ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਰਾਹੀਂ 10 ਚੋਟੀ ਦੇ ਸਾਨ੍ਹ ਜਰਮਨ ਤੋਂ ਮੰਗਵਾਏ ਗਏ ਹਨ ਅਤੇ ਪੰਜਾਬ ਵਿੱਚ ਪਹਿਲੀ ਵਾਰ ਨਿਰੋਲ ਕੱਟੀਆਂ ਵੱਛੀਆਂ ਪੈਦਾ ਕਰਨ ਵਾਲਾ ਸੀਮਨ ਵੇਰਕਾ ਦੀਆਂ ਦੁੱਧ ਸਹਿਕਾਰੀ ਸਭਾਵਾਂ ਤੇ ਉਪਲੱਬਧ ਕਰਵਾਇਆ ਗਿਆ ਹੈ। ਦੁੱਧ ਦੀ ਗੁਣਵੱਤਾ ਸੁਧਾਰ ਕਰਨ ਲਈ ਵੇਰਕਾ ਮੁਹਾਲੀ ਡੇਅਰੀ ਵਿਖੇ 8 ਕਰੋੜ ਦੀ ਲਾਗਤ ਨਾਲ ਰਾਜ ਪੱਧਰੀ ਦੁੱਧ ਅਤੇ ਦੁੱਧ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਿਰਫ ਮਿਲਾਵਟ ਰਹਿਤ ਅਤੇ ਉੱਚ ਗੁਣਵੱਤਾ ਦਾ ਦੁੱਧ ਹੀ ਦੁੱਧ ਸਭਾਵਾਂ ਤੇ ਆਵੇ ਸਾਰੀਆਂ ਦੁੱਧ ਸਭਾਵਾਂ ਉੱਤੇ ਅਤਿ ਆਧੁਨਿਕ ਯੰਤਰ ਲਾਏ ਜਾ ਰਹੇ ਹਨ। ਸਮਾਰੋਹ ਵਿੱਚ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ. ਨਵਤੇਜ ਸਿੰਘ ਚੀਮਾ,ਪੰਜਾਬ ਰਾਜ ਸਫਾਈ ਕਰਮਚਾਰੀ ਦੇ ਚੇਅਰਮੈਨ ਸ਼੍ਰੀ ਗੇਜ਼ਾ ਰਾਮ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ.ਹਰਿੰਦਰ ਸਿੰਘ ਭਾਂਬਰੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਸ੍ਰੀ ਅਨੁਰਾਗ ਅਗਰਵਾਲ ਵਧੀਕ ਮੁੱਖ ਸਕੱਤਰ ਸਹਿਕਾਰਤਾ ਅਤੇ ਵਿਕਾਸ, ਸ੍ਰੀ ਅਰੁਣ ਸੇਖੜੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪੱਤਵੰਤੇ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

 

Tags: Sukhjinder Singh Randhawa , Punjab Pradesh Congress Committee , Congress , Punjab Government , Government of Punjab , Punjab Congress , Bassi Pathana , Kuljit Singh Nagra , Gurpreet Singh GP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD