Monday, 29 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਸੀ.ਜੀ.ਸੀ ਝੰਜੇੜੀ ਕੈਂਪਸ ਨੂੰ ਉੱਤਰੀ ਭਾਰਤ ਦੇ ਬਿਹਤਰੀਨ ਸਿੱਖਿਆਂ ਅਤੇ ਸ਼ਾਨਦਾਰ ਪਲੇਸਮੈਂਟ ਲਈ ਮਿਲਿਆ ਐਵਾਰਡ

ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਵੱਲੋਂ 2021 ਲਈ ਦਿਤਾ ਗਿਆ ਕੌਮੀ ਸਨਮਾਨ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri

Web Admin

Web Admin

5 Dariya News

ਝੰਜੇੜੀ , 03 Oct 2021

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆਂ ਪ੍ਰਣਾਲੀ ਵਿਚ ਸਿਰਜਣਾਤਮਿਕਤਾ, ਨਵੀਨਤਮ ਪਾਠਕ੍ਰਮ ਦੇ ਤਰੀਕੇ ਅਤੇ ਪੜਾਈ ਵਿਚ ਕੁਆਲਿਟੀ ਦੀ ਗੁਣਵੱਤਾ ਦੇਣ ਅਤੇ ਡਿਗਰੀ ਪੂਰੀ ਹੋਣ ਤੇ ਬਿਹਤਰੀਨ ਪਲੇਸਮੈਂਟ ਕਰਾਉਣ ਲਈ ਉੱਤਰੀ ਭਾਰਤ ਦੇ ਬਿਹਤਰੀਨ ਅਦਾਰੇ ਵਜੋਂ ਸਨਮਾਨਿਤ ਕੀਤਾ ਗਿਆ ਹੈ।ਇਹ ਐਵਾਰਡ ਮਸ਼ਹੂਰ ਰਾਸ਼ਟਰੀ ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਵੱਲੋਂ ਕਰਵਾਏ ਗਏ ਆਈਕੌਨਿਕ ਐਜੂਕੇਸ਼ਨ ਸੰਮੇਲਨ ਦੌਰਾਨ ਦਿਤਾ ਗਿਆ। ਇਹ ਵੱਕਾਰੀ ਐਵਾਰਡ ਮਸ਼ਹੂਰ ਅਦਾਕਾਰੀ ਅਤੇ ਰਾਜਨੀਤਕ ਜੈਪ੍ਰਦਾ ਅਤੇ ਭਾਰਤ ਸਰਕਾਰ ਦੇ ਕੇਂਦਰੀ ਸਟੀਲ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਆਦੇਸ਼ ਗੁਪਤਾ ਵੱਲੋਂ ਝੰਜੇੜੀ ਕੈਂਪਸ ਦੇ ਐਸੋਸੀਏਟ ਡਾਇਰੈਕਟਰ, ਮਾਰਕੀਟਿੰਗ ਅਤੇ ਬਿਜ਼ਨੈੱਸ ਡਿਵੈਲਪਮੈਂਟ ਸਾਹਿਲ ਕਪੂਰ ਨੇ ਹਾਸਿਲ ਕੀਤਾ । 

ਇਸ ਮੌਕੇ ਤੇ ਵਿਜੈਪਾਲ ਸਿੰਘ ਤੋਮਰ,ਮੈਂਬਰ ਪਾਰਲੀਮੈਂਟ ਅਤੇ ਚੌਧਰੀ ਉਦੈ ਭਾਨ ਸਿੰਘ, ਮਾਈਕਰੋ ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ ਸਮੇਤ ਹੋਰ ਕਈ ਵਪਾਰਕ ਅਤੇ ਸਿੱਖਿਆਂ ਸ਼ਾਸਤਰੀ ਹਾਜਿਰ ਸਨ।ਸੀ ਜੀ ਸੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਹ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਕਿ  ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੀ ਜੀ ਸੀ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ, ਕੌਮਾਂਤਰੀ ਖਿਡਾਰੀ ਤਿਆਰ ਕਰਨ, ਡਿਗਰੀ ਤੋਂ ਪਹਿਲਾਂ ਹੀ ਪਲੇਸਮੈਂਟ ਕਰਾਉਣ ਲਈ ਜਾਣਿਆ ਜਾਂਦਾ ਹੈ । ਇਸ ਦੇ ਨਾਲ ਹੀ ਝੰਜੇੜੀ ਕੈਂਪਸ ਨੂੰ ਪੰਜਾਬ ਦੇ ਸਭ ਤੋਂ ਹਰਿਆਲੀ ਭਰੇ ਕੈਂਪਸ ਵਜੋਂ ਵੀ ਨਿਵਾਜਿਆ ਜਾ ਚੁੱਕਾ ਹੈ। ਝੰਜੇੜੀ ਕੈਂਪਸ ਦੀ ਵੱਕਾਰੀ ਮਾਨਤਾ ਇਸ ਗੱਲ ਤੋਂ ਹੀ ਸਾਬਤ ਹੁੰਦੀ ਹੈ ਕਿ ਕੈਂਪਸ ਵਿਚ ਹੁਣ ਤੱਕ 757 ਕੰਪਨੀਆਂ ਪਲੇਸਮੈਂਟ ਲਈ ਆ ਚੁੱਕੀਆਂ ਹਨ। ਜਦ ਕਿ 7412 ਦੇ ਕਰੀਬ ਪਲੇਸਮੈਂਟ ਝੰਜੇੜੀ ਕੈਂਪਸ ਵੱਲੋਂ ਕਰਵਾਈਆਂ ਜਾ ਚੁੱਕੀਆਂ ਹਨ, ਜਦ ਕਿ ਵੱਧ ਤੋਂ ਵੱਧ ਪੈਕੇਜ 36 ਲੱਖ ਸਾਲਾਨਾ ਦਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਝੰਜੇੜੀ ਕੈਂਪਸ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਦੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣਾ ਹੈ। ਇਸ ਲਈ ਝੰਜੇੜੀ ਕੈਂਪਸ ਦੀ ਪੂਰੀ ਟੀਮ ਲਗਾਤਾਰ ਉਪਰਾਲੇ ਕੀਤੇ ਜਾ ਰਹੀ ਹੈ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD