Wednesday, 22 July 2026

 

 

ਖ਼ਾਸ ਖਬਰਾਂ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ

 

ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਜਯੋਤੀ ਨੂਰਾ ਦੇ ਨਾਲ ਅਪਣੀ ਧੁਨ "ਤੂ ਹੀ ਇੱਕ ਤੂ" ਨੂੰ ਪ੍ਰਕਾਸ਼ਿਤ ਕੀਤਾ

Pollywood, Entertainment, Actress, Cinema, Punjabi Films, Movie, Vikramjit Singh Sahney, Jatinder Shah, Tu Hi Ik Tu, Punjabi Music and Film Industry, Babu Singh Maan, Jyoti Nooran

Web Admin

Web Admin

5 Dariya News

ਚੰਡੀਗੜ੍ਹ , 18 Sep 2021

Last updated on: Sep 18, 2021, 00:00 IST

ਕਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਵਿੱਚ ਅਪਣਾ ਕਹਿਰ ਵਰਤਾਇਆ ਹੈ, ਓਥੇ ਹੀ ਸਾਡੇ ਸਾਰਿਆਂ ਦੇ ਵਿੱਚ ਲੁਕੇ ਹੋਏ ਸੂਪਰਹੀਰੋਜ਼ ਨੂੰ ਵੀ ਬਾਹਰ ਕੱਢਿਆ ਹੈ, ਜਿਹੜੇ ਕਿ ਇਸ ਮਹਾਮਾਰੀ ਦੌਰਾਨ ਵੀ ਪੂਰੀ ਦੁਨੀਆ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਹੋਏ ਵਿਕਰਮਜੀਤ ਸਿੰਘ ਸਾਹਨੀ ਸਾਡੇ ਵਿੱਚ ਅਜਿਹੇ ਹੀ ਇੱਕ ਸੂਪਰਹੀਰੋ ਸਾਬਿਤ ਹੋਏ ਹਨ ਜੀਹਨਾਂ ਨੇ ਕੁਝ ਅਜਿਹੇ ਹੀ ਕੰਮ ਕੀਤੇ ਹਨ ਜੋ ਕਿ ਅਸੀਂ ਸ਼ਬਦਾਂ ਨਾਲ ਨਹੀਂ ਬਿਆਨ ਕਰ ਸਕਦੇ । ਆਪਣੇ ਵਿਚਾਰਾਂ ਅਤੇ ਗੱਲਾਂ'ਤੇ ਕਾਇਮ ਰਹਿੰਦੇ ਹੋਏ ਇਹਨਾਂ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਸਮਾਜ ਦੀ ਤਰੱਕੀ ਲਈ ਇੱਕ ਕਰੋਨਾ ਯੋਧਾ ਬਣ ਕੇ ਲੋਕਾਂ ਤੇ ਕਰੋਨਾ ਪੀੜਿਤਾਂ ਲਈ ਔਕਸੀਜ਼ਨ ਕੰਸੰਟਰੇਟਰ, ਸਿਲੰਡਰ ਅਤੇ ਪੌਦਿਆਂ ਦਾ ਪੂਰਾ ਪਰਬੰਧ ਕੀਤਾ, ਇਸ ਦੇ ਨਾਲ ਨਾਲ ਅਫ਼ਗਾਨੀ ਸ਼ਰਨਾਰਥੀਆਂ ਦਾ ਮੁੜ ਵਸੇਬਾ ਤੇ ਪੰਜਾਬੀ ਨੌਜਵਾਨਾਂ ਦੇ ਹੁਨਰ ਵਧਾਉਣ ਲਈ ਮੁਫ਼ਤ ਸੇਵਾਵਾਂ ਕਰਦੇ ਹੋਏ ਬਾਖ਼ੂਬੀ ਆਪਣੀ ਸੇਵਾ ਨਿਭਾਈ।ਮਨੁੱਖਤਾ ਦੀ ਸੇਵਾ ਕਰਨ ਦੇ ਉਦੇਸ਼ ਨਾਲ, ਚਿੰਤਾ ਅਤੇ ਉਦਾਸੀ ਤੋਂ ਪੀੜਿਤ ਲੋਕਾਂ ਲਈ ਇਹ ਸਮਾਜ ਨੂੰ ਇੱਕ ਨਵੇਂ ਢੰਗ ਨਾਲ ਮਸ਼ਹੂਰ ਸੂਫ਼ੀ ਗਾਇਕਾ ਜਯੋਤੀ ਨੂਰਾ ਦੀ ਬੁਲੰਦ ਆਵਾਜ਼ ਰਾਹੀਂ ਇੱਕ ਨਵੇਂ ਗੀਤ 'ਤੂ ਹੀ ਇੱਕ ਤੂ' ਨਾਲ ਰਾਹਤ ਦੇਣ ਆ ਰਹੇ ਨੇ।ਟੀਮ ਬਾਰੇ ਗੱਲ ਕਰੀਏ ਤਾਂ ਜਤਿੰਦਰ ਸ਼ਾਹ ਨੇ ਇਸ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ।ਜਤਿੰਦਰ ਸ਼ਾਹ ਇੱਕ ਮਸ਼ਹੂਰ ਸੰਗੀਤ ਨਿਰਮਾਤਾ ਅਤੇ ਨਿਰਦੇਸ਼ਕ ਹਨ ਜੋ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਆਪਣੀ ਸੰਗੀਤ ਰਚਨਾ ਲਈ ਮਸ਼ਹੂਰ ਹਨ। 

ਗਾਣੇ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ। 'ਤੂ ਹੀ ਇੱਕ ਤੂ' ਦੇ ਵੀਡੀਓ ਦਾ ਨਿਰਦੇਸ਼ਨ ਪੂਜਾ ਗੁਜਰਾਲ ਨੇ ਕੀਤਾ ਹੈ, ਜੋ ਕਿ ਸੰਗੀਤ ਉਦਯੋਗ ਵਿੱਚ ਇੱਕ ਮਸ਼ਹੂਰ ਨਿਰਮਾਤਾ, ਨਿਰਦੇਸ਼ਕ ਅਤੇ ਰਚਨਾਤਮਕ ਮੁਖੀ ਹੈ।ਇਹ ਗੀਤ ਵਿਕਰਮਜੀਤ ਸਿੰਘ ਸਾਹਨੀ ਦੇ ਆਪਣੇ ਸੰਗੀਤ ਲੇਬਲ 'ਵੀ ਪੰਜਾਬੀ ਰੇਕੌਰਡਜ਼' ਦੇ ਤਹਿਤ ਪਹਿਲੇ ਗਾਣੇ ਵੱਜੋਂ ਰਿਲੀਜ਼ ਕੀਤਾ ਜਾਵੇਗਾ। ਸੰਗੀਤ ਦੀ ਧੁਨ ਵਾਲਾ ਇਹ ਗਾਣਾ ਸਰੋਤਿਆਂ ਵਿੱਚ ਚੰਗੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਸਕਾਰਾਤਮਕ ਊਰਜਾ ਪੈਦਾ ਕਰੇਗਾ।ਜਯੋਤੀ ਨੂਰਾ ਨੇ ਕਿਹਾ, "ਮੈਂ ਆਪਣੇ ਅਤੀਤ ਵਿੱਚ ਬਹੁਤ ਸਾਰੇ ਪ੍ਰੋਜੈਕਟ ਕੀਤੇ ਹਨ ਪਰ ਇਹ ਸੱਚੀ ਵਿੱਚ ਵਿਸ਼ੇਸ਼ ਹੈ ਕਿਉਂਕਿ ਮੈਨੂੰ ਕੋਵਿਡ ਯੋਧੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੋ ਰੱਬ ਦਾ ਦੂਤ ਹੈ।"ਵੀ ਪੰਜਾਬੀ ਰਿਕਾਰਡਜ਼ ਦੇ ਮਾਲਕ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ, "ਮੈਂ ਆਪਣੀ ਜ਼ਿੰਦਗੀ ਦੇ ਇਸ ਨਵੇਂ ਉੱਦਮ ਲਈ ਪਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਂ ਬਹੁਤ ਸਾਰੇ ਗਾਣੇ ਕੀਤੇ ਹਨ ਪਰ ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਮੈਂ ਇਸ ਨੂੰ ਆਪਣੇ ਵੀ ਪੰਜਾਬੀ ਰਿਕੌਰਡਜ਼ ਸੰਗੀਤ ਲੇਬਲ'ਤੇ ਪਹਿਲੇ ਗਾਣੇ ਵੱਜੋਂ ਲੌਂਚ ਕਰ ਰਿਹਾ ਹਾਂ, ਨਾਲ ਹੀ ਮੈਂ ਜਯੋਤੀ ਨੂਰਾ, ਜਤਿੰਦਰ ਸ਼ਾਹ ਅਤੇ ਮੇਰੀ ਸਾਰੀ ਟੀਮ ਦਾ ਉਨ੍ਹਾਂ ਦੇ ਵਿਸ਼ਵਾਸ ਲਈ ਸੱਚੀ ਧੰਨਵਾਦ ਕਰਦਾ ਹਾਂ।"ਪੂਜਾ ਗੁਜਰਾਲ ਨੇ ਕਿਹਾ, "ਮੈਂ ਵਿਕਰਮਜੀਤ ਸਿੰਘ ਸਾਹਨੀ ਜੀ ਦੇ ਨਾਲ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਪਰਮਾਤਮਾ ਓਹਨਾਂ ਨੂੰ ਇਸ ਨਵੀਂ ਸ਼ੁਰੂਆਤ ਵਿੱਚ ਓਹਨਾਂ ਦਾ ਸਹਾਰਾ ਬਨਣਗੇ।"ਜਤਿੰਦਰ ਸ਼ਾਹ ਨੇ ਕਿਹਾ, "ਮੈਂ ਵਿਕਰਮਜੀਤ ਸਾਹਨੀ ਵਰਗੇ ਮਹਾਨ ਕਲਾਕਾਰ ਦੇ ਨਾਲ ਕੰਮ ਕਰਨ ਦਾ ਸੁਭਾਗ ਮਹਿਸੂਸ ਕੀਤਾ ਕਿਉਂਕਿ ਓਹਨਾਂ ਨੇ ਮਨੱਖਤਾ ਦੀ ਸੇਵਾ ਲਈ ਮਹਾਂਮਾਰੀ ਦੇ ਦੌਰਾਨ ਬਹੁਤ ਕੁਝ ਕੀਤਾ ਹੈ।""ਤੂੰ ਹੀ ਇੱਕ ਤੂੰ" ਗੀਤ ਦਾ ਵੀਡੀਓ ਪਹਿਲਾਂ ਹੀ ਵੀ ਪੰਜਾਬੀ ਰਿਕੌਰਡਜ਼ ਦੇ ਅਧਿਕਾਰਤ ਯੂਟਿਊਬ ਚੈਨਲ'ਤੇ 18 ਸਤੰਬਰ 2021 ਨੂੰ ਜਾਰੀ ਕੀਤਾ ਜਾ ਚੁੱਕਾ ਹੈ।

 

Tags: Pollywood , Entertainment , Actress , Cinema , Punjabi Films , Movie , Vikramjit Singh Sahney , Jatinder Shah , Tu Hi Ik Tu , Punjabi Music and Film Industry , Babu Singh Maan , Jyoti Nooran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD