Wednesday, 29 May 2024

 

 

ਖ਼ਾਸ ਖਬਰਾਂ ਪੰਜਾਬ ਦੇ ਵਧੀਕ ਮੁੱਖ ਚੋਣ ਅਫਸਰ ਵੱਲੋਂ ਫਾਜ਼ਿਲਕਾ ਦਾ ਦੌਰਾ, ਗਿਣਤੀ ਕੇਂਦਰਾਂ ਦਾ ਲਿਆ ਜਾਇਜ਼ਾ ਲੁਧਿਆਣਾ ਵਿੱਚ ਰੋਡ ਸ਼ੋਅ ਦੌਰਾਨ ਕਾਂਗਰਸ ਦੇ ਰਾਜਾ ਵੜਿੰਗ ਦੇ ਹੱਕ ਵਿੱਚ ਭਾਰੀ ਭੀੜ ਇਕੱਠੀ ਹੋਈ ਆਪ ਸੰਸਦ ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ 'ਆਪ' ਸੰਸਦ ਸੰਜੇ ਸਿੰਘ ਨੇ ਮਲਵਿੰਦਰ ਕੰਗ ਲਈ ਨਵਾਂ ਗਾਓਂ 'ਚ ਕੀਤਾ ਪ੍ਰਚਾਰ ਆਪ ਸਰਕਾਰ ਕੇ ਮੁੱਖ ਮੰਤਰੀ ਜੋ ਕਹਿੰਦੇ ਹਨ ਉਹਨੂੰ ਕਦੇ ਨਹੀਂ ਕਰਦੇ : ਰਾਜਨਾਥ ਸਿੰਘ ਕਾਂਗਰਸ ਦੇ ਮੁਸਲਿਮ ਨੇਤਾ ਨਫ਼ੀਸ ਤਿਆਗੀ ਸਾਥੀਆਂ ਸਮੇਤ ਭਾਜਪਾ ’ਚ ਹੋਏ ਸ਼ਾਮਿਲ ਅਰਵਿੰਦ ਕੇਜਰੀਵਾਲ ਨੇ ਕਿਹਾ- ਤੁਸੀਂ ਸਾਨੂੰ 13 ਸੰਸਦ ਮੈਂਬਰ ਦਿਓ, ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਹੱਕਾਂ ਲਈ ਕੇਂਦਰ ਸਰਕਾਰ ਨੂੰ ਕਹਿਣਗੇ-ਸਾਡਾ ਹੱਕ, ਐਥੇ ਰੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੋਂ ਉਮੀਦਵਾਰ ਡਾ: ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਪਾਤੜਾਂ ਵਿੱਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ, ਪਰ ਪਾਰਲੀਮੈਂਟ ਵਿੱਚ ਤੁਹਾਡੇ ਲਈ ਕਿਸੇ ਨੇ ਆਵਾਜ਼ ਨਹੀਂ ਉਠਾਈ : ਅਰਵਿੰਦ ਕੇਜਰੀਵਾਲ ਲਹਿਰਾਗਾਗਾ ਤੇ ਦਿੜ੍ਹਬਾ 'ਚ ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਮੀਤ ਹੇਅਰ ਲਈ ਮੰਗੀਆਂ ਵੋਟਾਂ ਮੋਦੀ ਦੇ ਸ਼ਾਸਨ 'ਚ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ: ਰਾਜਨਾਥ ਸਿੰਘ ਮੋਦੀ ਦੀ ਗਰੰਟੀ ਦੇ ਨਾਂ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੋਟਾਂ ਦੀ ਅਪੀਲ ਸ੍ਰੀ ਆਨੰਦਪੁਰ ਸਾਹਿਬ ਵਿਚ ਆਪ ਨੂੰ ਵੱਡਾ ਝਟਕਾ, ਸੀਨੀਅਰ ਆਗੁ ਬਿਕਰਮ ਸਿੰਘ ਸੋਢੀ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਆਪ’ ਦਾ ਮੇਅਰ ਭਾਜਪਾ ਕੌਂਸਲਰਾਂ ਦੇ ਵਾਰਡ ਵਾਸੀਆਂ ਨੂੰ ਕਰ ਰਿਹਾ ਹੈ ਪ੍ਰੇਸ਼ਾਨ: ਨਰੇਸ਼ ਅਰੋਡ਼ਾ ਮੋਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ : ਡਾ ਸੁਭਾਸ਼ ਸ਼ਰਮਾ ਮੋਹਾਲੀ ਵਿੱਚ ਪੀਣ ਵਾਲਾ ਪਾਣੀ ਲਿਆਉਣ ਲਈ 1983 ਦੇ ਕਜੌਲੀ ਜਲ ਵੰਡ ਸਮਝੌਤੇ 'ਤੇ ਮੁੜ ਗੱਲਬਾਤ: ਵਿਜੇ ਇੰਦਰ ਸਿੰਗਲਾ ਮੋਹਾਲੀ ਦੇ ਲੋਕਾਂ ਦੇ ਪਿਆਰ ਨੇ ਜਿੱਤ ਲਿਆ ਹੈ ਦਿਲ - ਡਾ ਸੁਭਾਸ਼ ਸ਼ਰਮਾ ਵੜਿੰਗ ਨੇ 2019 ਵਿੱਚ ਕਾਂਗਰਸ ਦੀ ਲੀਡ ਵਿੱਚ ਸੁਧਾਰ ਕਰਨ ਦਾ ਭਰੋਸਾ ਜਤਾਇਆ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅਮਰਿੰਦਰ ਬਜਾਜ ਤੇ ਜਸਪਾਲ ਬਿੱਟੂ ਚੱਠਾ ਨਾਲ ਮਿਲ ਕੇ ਪਟਿਆਲਾ ਹਲਕੇ ਦੇ ਮਸਲਿਆਂ ਦੇ ਹੱਲ ਤੇ ਯੋਜਨਾਵਾਂ ਬਾਰੇ ਜਾਰੀ ਕੀਤਾ ’ਵਿਜ਼ਨ ਦਸਤਾਵੇਜ਼’ ਤਿਵਾਡ਼ੀ ਵਿਕਾਸ ਵਿੱਚ ਨਹੀਂ, ਪਰਵਾਸ ਵਿੱਚ ਵਿਸ਼ਵਾਸ ਰੱਖਦੇ ਹਨ: ਸੰਜੇ ਟੰਡਨ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਵਾਂਗੇ: ਸੁਖਬੀਰ ਸਿੰਘ ਬਾਦਲ

 

ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਨੌਜ਼ਵਾਨਾਂ ਨੂੰ ਸਿਖਲਾਈ ਦੇਣ ਲਈ ਸਥਾਪਿਤ ਕਰੇਗੀ ਕੰਪਿਊਟਰ ਸੈਂਟਰ

ਫਸਟ ਏਡ ਦੀ ਸਿਖਲਾਈ ਮੁੜ ਸ਼ੁਰੂ ਕੀਤੀ-ਡਿਪਟੀ ਕਮਿਸ਼ਨਰ

DC Fazilka, Arvind Pal Singh Sandhu, Fazilka, Deputy Commissioner Fazilka

Web Admin

Web Admin

5 Dariya News

ਫਾਜਿ਼ਲਕਾ , 26 Aug 2021

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਅਤੇ ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਦੇ ਚੇਅਰਮੈਨ ਅਰਵਿੰਦ ਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਰੈਡ ਕ੍ਰਾਸ ਸੁਸਾਇਟੀ ਫਾਜਿ਼ਲਕਾ ਦੀ ਕਾਰਜਕਾਰਨੀ ਦੀ ਵਿਸੇਸ਼ ਬੈਠਕ ਰੈਡ ਕ੍ਰਾਸ ਭਵਨ ਵਿਖੇ ਹੋਈ।ਇਸ ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਰੈਡ ਕ੍ਰਾਸ ਸਮਾਜ ਸੇਵਾ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਇਕ ਕੰਪਿਊਟਰ ਸੈਂਟਰ ਸਥਾਪਿਤ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੈਂਟਰ ਤੋਂ ਲੋੜਵੰਦ ਨੌਜਵਾਨ ਬਹੁਤ ਹੀ ਮਾਮੂਲੀ ਫੀਸ ਤੇ ਕੰਪਿਊਟਰ ਕੋਰਸ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹੁਨਰ ਵਿਕਾਸ ਨਾਲ ਇਹ ਨੌਜਵਾਨ ਨੌਕਰੀਆਂ ਦੇ ਯੋਗ ਹੋ ਸਕਣਗੇ ਜਦ ਕਿ ਆਪਣੇ ਪੱਧਰ ਤੇ ਵੀ ਕਈ ਪ੍ਰਕਾਰ ਦੇ ਕੰਮ ਇਹ ਨੌਜਵਾਨ ਕਰ ਸਕਣਗੇ।ਉਨ੍ਹਾਂ ਨੇ ਇਸ ਸਬੰਧੀ ਸਾਰੀ ਕਾਰਵਾਈ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।ਇਸੇ ਤਰਾਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਰੈਡ ਕ੍ਰਾਸ ਸੁਸਾਇਟੀ ਵੱਲੋਂ ਨੌਜ਼ਵਾਨਾਂ ਨੂੰ ਫਸਟ ਏਡ ਦੀ ਦਿੱਤੀ ਜਾਂਦੀ ਸਿਖਲਾਈ ਪਹਿਲਾਂ ਕੋਵਿਡ ਕਾਰਨ ਬੰਦ ਸੀ ਪਰ ਹੁਣ ਇਹ ਸਹੂਤਲ ਰੈਡ ਕ੍ਰਾਸ ਵੱਲੋਂ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਸਬੰਧੀ ਜਿ਼ਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਟ ਏਡ ਸਿਖਲਾਈ ਦਾ ਸੱਤ ਦਿਨਾਂ ਦਾ ਕੋਰਸ ਕਰਨ ਲਈ ਰੈਡ ਕ੍ਰਾਸ ਦਫ਼ਤਰ ਫਾਜਿ਼ਲਕਾ ਨਾਲ ਰਾਬਤਾ ਕਰ ਸਕਦੇ ਹਨ।ਇਸ ਮੌਕੇ ਰੈਡ ਕ੍ਰਾਸ ਦੇ ਹੋਰ ਸਮਾਜ ਭਲਾਈ ਕੰਮਾਂ ਜਿਵੇਂ ਕਿ ਸਾਡੀ ਰਸੋਈ ਅਤੇ ਪ੍ਰਯਾਸ ਸਕੂਲ ਦੀ ਬਿਹਤਰੀ ਲਈ ਵੀ ਵਿਚਾਰਾਂ ਕੀਤੀਆਂ ਗਈਆਂ।ਬੈਠਕ ਵਿਚ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਮਾਨ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਕੱਤਰ ਰੈਡ ਕ੍ਰਾਸ ਸ੍ਰੀ ਵਿਜੈ ਸੇਤੀਆ, ਐਸਐਮਓ ਡਾ: ਸੁਧੀਰ ਪਾਠਕ,  ਡਾ: ਕਵਿਤਾ, ਡਿਪਟੀ ਡੀਈਓ ਅੰਜੂ ਸੇਠੀ ਵੀ ਹਾਜ਼ਰ ਸਨ।

 

Tags: DC Fazilka , Arvind Pal Singh Sandhu , Fazilka , Deputy Commissioner Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD