Friday, 05 June 2026

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ

 

ਸਾਢੇ ਤਿੰਨ ਸਾਲਾ ਕੁੰਵਰਪ੍ਰਤਾਪ ਨੇ ਵਿਲੱਖਣ ਯਾਦ ਸ਼ਕਤੀ ਲਈ ਕਈ ਰਿਕਾਰਡ ਆਪਣੇ ਨਾਂ ਕੀਤੇ

Khas Khabar, Kunwarpratap Singh, India Book of Records, International Book of Records, Child Prodigy Magazine

Web Admin

Web Admin

5 Dariya News

ਲੁਧਿਆਣਾ , 28 Jul 2021

Last updated on: Jul 28, 2021, 00:00 IST

ਇਹ ਮਸ਼ਹੂਰ ਕਹਾਵਤ ਕਿ ਉਮਰ ਸਿਰਫ਼ ਇੱਕ ਗਿਣਤੀ ਹੈ, ਨੂੰ ਸੱਚ ਕਰਕੇ ਵਿਖਾਉਂਦਿਆਂ ਸਾਢੇ ਤਿੰਨ ਸਾਲ ਦੇ ਕੁੰਵਰਪ੍ਰਤਾਪ ਸਿੰਘ ਨੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਤੇਜ਼ ਯਾਦਾਸ਼ਤ ਲਈ ਚਾਈਲਡ ਪ੍ਰੋਡਿਜੀ ਮੈਗਜ਼ੀਨ ਲਈ ਵੀ ਚੁਣਿਆ ਗਿਆ ਹੈ।ਕੁੰਵਰਪ੍ਰਤਾਪ ਸਿੰਘ ਸਰਾਭਾ ਨਗਰ ਵਿਚ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ। ਆਪਣੀ ਵਿਲੱਖਣ ਯਾਦਾਸ਼ਤ ਦੀਆਂ ਕੁਸ਼ਲਤਾਵਾਂ ਨਾਲ, ਕੁੰਵਰਪ੍ਰਤਾਪ ਨੇ 5 ਵੀਂ ਗ੍ਰੇਡ ਦੇ ਵਿਦਿਆਰਥੀ ਨੂੰ ਪਛਾੜ ਦਿੱਤਾ। ਕੁੰਵਰਪ੍ਰਤਾਪ ਨੂੰ 1 ਤੋਂ 40 ਤੱਕ ਪਹਾੜੇ, ਵਿਸ਼ਵ ਦੇ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ, ਕਿਸੇ ਵੀ ਸੰਖਿਆ ਦੀ ਗੁਣਾ ਅਤੇ ਅਭਾਜ ਸੰਖਿਆਵਾਂ ਬਾਰੇ ਸਭ ਕੁੱਝ ਜੁਬਾਨੀ ਯਾਦ ਹੈ।ਕਿਤਾਬਾਂ ਪ੍ਰਤੀ ਉਸਦਾ ਜਨੂੰਨ ਉਸਦੀ ਕਿਤਾਬਾਂ ਪੜ੍ਹਨ ਅਤੇ ਭਾਸ਼ਾ ਬੋਲਣ ਦੀ ਪ੍ਰਵਿਰਤੀ ਤੋਂ ਝਲਕਦਾ ਹੈ। ਉਹ ਲੰਬੇ ਸ਼ਬਦਾਂ ਦਾ ਉਚਾਰਨ ਆਸਾਨੀ ਨਾਲ ਕਰ ਸਕਦਾ ਹੈ ਅਤੇ ਪੜ੍ਹਨ ਵਿੱਚ ਵੀ ਉਹ ਕਾਫ਼ੀ ਕੁਸ਼ਲ ਹੈ। ਗੁਣਾ, ਘਟਾਓ ਅਤੇ ਵੰਡ ਦੇ ਸਵਾਲਾਂ ਨੂੰ ਜੁਬਾਨੀ ਹੱਲ ਕਰਨ ਵਿੱਚ ਉਸ ਦਾ ਅਦਭੁੱਤ ਹੁਨਰ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ।ਕੁੰਵਰਪ੍ਰਤਾਪ ਦੇ ਮਾਪਿਆਂ ਨੇ ਦੱਸਿਆ ਕਿ ਸੈਕਰਡ ਹਾਰਟ ਵਿਖੇ ਪੜ੍ਹਨਾ ਉਸ ਦੀ ਖੁਸ਼ਕਿਸਮਤੀ ਹੈ ਕਿਉਂਕਿ ਕੁੰਵਰਪ੍ਰਤਾਪ ਵੱਲੋਂ ‘ਸ਼ੇਅਰਿੰਗ ਐਂਡ ਕੇਅਰਿੰਗ’ ਦੀ ਅਹਿਮੀਅਤ ਨੂੰ ਇੰਨੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸ ਨੂੰ ਆਪਣੇ ਨਾਲ ਖੇਡਣ ਵਾਲੇ ਹਮਉਮਰ ਬੱਚਿਆਂ ਨੂੰ ਪੜ੍ਹਾਉਣਾ ਚੰਗਾ ਲੱਗਦਾ ਹੈ।ਉਸਨੂੰ ਕਲੋਨੀ ਦੇ ਸਾਰੇ ਵਸਨੀਕਾਂ ਦੇ ਨਾਮ, ਮਕਾਨ ਨੰਬਰ ਅਤੇ ਹੋਰ ਵੇਰਵੇ ਵੀ ਯਾਦ ਹਨ। ਉਹ ਓਲੰਪਿਆਡ ਵੀ ਬਹੁਤ ਆਸਾਨੀ ਨਾਲ ਕਰ ਲੈਂਦਾ ਹੈ ਅਤੇ ਉਸਦੇ ਨਾਂ ‘ਤੇ ਕਈ ਵਿਸ਼ਵ ਰਿਕਾਰਡ ਦਰਜ ਹਨ।ਸਵੀਰਾਂ ਨੂੰ ਯਾਦ ਰੱਖਣ ਦੀ ਆਪਣੀ ਵਿਲੱਖਣ ਯਾਦ ਸ਼ਕਤੀ ਨਾਲ ਉਹ ਇਕ ਸਾਲ ਅਤੇ ਉਸ ਤੋਂ ਪਹਿਲਾਂ ਹੋਈ ਕਿਸੇ ਵੀ ਗੱਲ ਜਾਂ ਘਟਨਾ ਨੂੰ ਤੁਰੰਤ ਯਾਦ ਕਰ ਸਕਦਾ ਹੈ।ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ, ਉਸ ਨੂੰ 1 ਮਿੰਟ ਵਿਚ 27 ਸਮਾਰਕਾਂ ਦੇ ਨਾਂ ਦੱਸਣ ਅਤੇ 1 ਮਿੰਟ ਵਿਚ 14 ਪਹਾੜੇ ਸੁਣਾਉਣ ਲਈ ਗ੍ਰੈਂਡਮਾਸਟਰ ਦਾ ਖਿਤਾਬ ਦਿੱਤਾ ਗਿਆ।ਇੰਨੀ ਛੋਟੀ ਉਮਰ ਵਿੱਚ 1 ਤੋਂ 30 ਤੱਕ ਪਹਾੜੇ ਸੁਣਾਉਣ, 48 ਸਕਿੰਟਾਂ ਵਿਚ ਸਾਰੇ ਭਾਰਤੀ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸਣ, 23 ਮਿੰਟ 48 ਸਕਿੰਟਾਂ ਵਿਚ 27 ਕਿਤਾਬਾਂ ਪੜ੍ਹਨ ਲਈ ਉਸ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ।ਚਾਈਲਡ ਪ੍ਰੋਡਿਜੀ ਮੈਗਜ਼ੀਨ ਵਿਚ, ਉਸ ਨੂੰ ਪੂਰੇ ਭਾਰਤ ਵਿਚੋਂ ਚੋਟੀ ਦੇ 100 ਬੱਚਿਆਂ ਵਿਚੋਂ ਚੁਣਿਆ ਗਿਆ।

 

Tags: Khas Khabar , Kunwarpratap Singh , India Book of Records , International Book of Records , Child Prodigy Magazine

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD