Friday, 05 June 2026

 

 

ਖ਼ਾਸ ਖਬਰਾਂ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ

 

ਕਾਰ ਚੋਰ ਗਿਰੋਹ ਅਤੇ ਹਾਈਵੇ ਤੇ ਲੁੱਟਾ ਖੋਹਾ ਕਰਨ ਵਾਲਾ ਗੈਂਗ ਕਾਬੂ

6 ਕਾਰਾਂ ਅਤੇ ਨਜਾਇਜ਼ ਅਸਲਾ ਬ੍ਰਾਮਦ ; ਚੂੜੀਆਂ ਕੱਟਣ ਵਾਲੀ ਔਰਤ ਵੀ ਗ੍ਰਿਫਤਾਰ

Crime News Punjab, Punjab Police, Police, Crime News, S.A.S. Nagar Police, Mohali Police, Zirakpur, Zirakpur Police

Web Admin

Web Admin

5 Dariya News

ਜੀਰਕਪੁਰ/ ਐਸ.ਏ.ਐਸ ਨਗਰ , 15 Jul 2021

Last updated on: Jul 15, 2021, 00:00 IST

ਅੱਜ ਰਾਜ ਡਾ ਰਵਜੋਤ ਗਰੇਵਾਲ (ਆਈ.ਪੀ.ਐਸ) ਕਪਤਾਨ ਪੁਲਿਸ ਦਿਹਾਤੀ ਜਿਲ੍ਹਾ ਐਸ.ਏ.ਐਸ ਨਗਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਹਾਈਵੇ ਪਰ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਅਤੇ ਚੂੜੀਆਂ ਕੱਟਣ ਵਾਲੀ ਔਰਤ ਨੂੰ ਗਿਰਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਡਾ. ਗਰੇਵਾਲ ਨੇ ਦੱਸਿਆ ਕਿ ਮਿਤੀ 12/7/2011 ਨੂੰ ਅਮਰਜੀਤ ਕੌਰ ਵਾਸੀ ਨੋਇਡਾ ਉਤਰ ਪ੍ਰਦੇਸ਼ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਰਿਸ਼ਤੇਦਾਰ ਨੂੰ ਮਿਲਣ ਲਈ ਜੀਰਕਪੁਰ ਆਈ ਸੀ ਤੇ ਪਿੰਡ ਅੱਡਾ ਝੁਗੀਆਂ ਜਾਣ ਲਈ ਪਟਿਆਲਾ ਚੌਂਕ ਵਿਖੇ ਇਕ ਆਟੋ ਵਿਚ ਬੈਠ ਗਈ ਇਸੇ ਦੌਰਾਨ ਆਟੋ ਵਿਚ ਚਾਰ ਹੋਰ ਔਰਤਾਂ ਵੀ ਬੈਠ ਗਈਆਂ ਤੇ ਆਪਸ ਵਿਚ ਬਹਿਸਣ ਲੱਗ ਪਈਆਂ ਜਦੋਂ ਇਹ ਬਹਿਸਦੇ ਬਹਿਸਦੇ ਆਟੋ ਵਿਚੋਂ ਉਤਰੀਆਂ ਦੀ ਇਕ ਔਰਤ ਦਾ ਹੱਥ ਉਸਦੇ ਖੱਬੇ ਗੁੱਟ ਪਰ ਸੀ ਤੇ ਉਸਦੇ ਹੱਥ ਵਿਚ ਪਾਈ ਹੋਈ ਸੋਨੇ ਦੀ ਚੂੜੀ ਗਾਇਬ ਸੀ ਜਦੋਂ ਉਸਨੇ ਰੌਲਾ ਪਾਇਆ ਤਾਂ ਇਹ ਔਰਤਾਂ ਇਕ ਸਵਿਫਟ ਕਾਰ ਰੰਗ ਚਿੱਟਾ ਵਿਚ ਸਵਾਰ ਹੋ ਕੇ ਪਟਿਆਲਾ ਸਾਇਡ ਨੂੰ ਭੱਜ ਗਈਆ ।ਅਮਰਜੀਤ ਕੌਰ ਦੇ ਬਿਆਨ ਪਰ ਤੁਰੰਤ ਮੁਕੱਦਮਾ ਨੰਬਰ 403/21 ਅਧ 379 ਬੀ ਆਈ.ਪੀ.ਸੀ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ।ਇਸ ਤੋਂ ਇਲਾਵਾ ਡਾ: ਗਰੇਵਾਲ ਨੇ ਦੱਸਿਆ ਕਿ ਮਿਤੀ 11-7/2021 ਨੂੰ ਨਰੇਸ਼ ਕੁਮਾਰ ਵਾਸੀ ਵਿਸ਼ਰਾਂਤੀ ਸਿਟੀ ਗਾਜੀਪੁਰ ਰੋਡ ਜ਼ੀਰਕਪੁਰ ਨੂੰ ਇਤਲਾਹ ਦਿੱਤੀ ਕਿ ਮਿਤੀ 11/7/2021 ਨੂੰ ਉਸਨੇ ਆਪਣੀ ਕਾਰ ਨੰਬਰੀ HR-22D-3376 ਮਾਰਕਾ ZEN LX ਰੰਗ ਸਿਲਵਰ ਰਾਤ ਵਕਤ ਕਰੀਬ 7,00 ਪੀ.ਐਮ.ਪਰ ਆਪਣੇ ਘਰ ਦੇ ਬਾਹਰ ਗਲੀ ਵਿਚ ਖੜੀ ਕੀਤੀ ਸੀ ਜਿਸ ਨੂੰ ਰਾਤ ਸਮੇਂ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।ਨਰੇਸ਼ ਕੁਮਾਰ ਦੀ ਦਰਖਾਸਤ ਪਰ ਤੁਰੰਤ ਮੁਕੱਦਮਾ ਨੰਬਰ 404/21 ਅ/ਧ 379 ਆਈ.ਪੀ.ਸੀ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ਅਤੇ ਇਸ ਤਰ੍ਹਾਂ ਮਿਤੀ 14/7/2021 ਨੂੰ ਅਸਲੇ ਦਾ ਭੈਅ ਦਿੱਖਾ ਕਰਾਤ ਸਮੇਂ ਹਾਈਵੇ ਪਰ ਲੁੱਟਾ ਖੋਹਾਂ ਕਰਨ ਵਾਲੇ ਗੈਂਗ ਸਬੰਧੀ ਇਤਲਾਹ ਮਿਲਣ ਪਰ ਮੁਕੱਦਮਾ ਨੰਬਰ 405/21 ਅ/ਧ 379.ਬੀ,392 ਹਿੰ:ਦੰ 25/54/59 ਅਸਲਾ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਸੀ।

ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ.ਨਗਰ ਨੇ ਉਕਤਾਨ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਲੱਭਣ ਲਈ ਯਤਨ ਸ਼ੁਰੂ ਕਰਵਾਏ ਗਏ। ਪੁਲਿਸ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਇਹ ਮੁਕੱਦਮ ਕੁੱਝ ਹੀ ਘੰਟੇ ਵਿਚ ਹੀ ਟਰੇਸ ਕਰ ਲਏ ਗਏ। ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਆਈ. ਅਜੀਤ ਸਿੰਘ, ਸ.ਥਾ ਸੁਖਦੇਵ ਸਿੰਘ ਸ:ਥਾ ਰਮੇਸ਼ ਲਾਲ ਥਾਣਾ ਜੀਰਕਪੁਰ ਸਮੇਤ ਪੁਲਿਸ ਪਾਰਟੀ ਨੇ ਕਾਰ ਚੋਰੀ ਅਤੇ ਹਾਈਵੇ ਪਰ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਵੱਖ- ਜਗ੍ਹਾ ਤੇ ਵੱਖ-2 ਸਮੇਂ ਗ੍ਰਿਫਤਾਰ ਕਰ ਲਿਆ। ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਅਤੇ ਬਾਕੀ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ । ਜਿਸ ਪਾਸੇ ਵੱਖ-2 ਜਗ੍ਹਾ ਤੋਂ ਚੋਰੀ ਕੀਤੀਆਂ 06 ਕਾਰਾ ਬਾਮਦ ਕੀਤੀਆ ਗਈਆਂ ਹਨ। ਇਨ੍ਹਾਂ ਸਾਰੀਆਂ ਕਾਰਾਂ ਪਰ ਜਾਅਲੀ ਨੰਬਰ ਪਲੇਟਾਂ ਲੱਗੀਆ ਹੋਇਆ ਹਨ ਅਤੇ ਭਾਰੀ ਸੰਖਿਆ ਵਿਚ ਹੋਰ ਕਾਰਾ ਬਰਾਮਦ ਹੋਣ ਦੀ ਸੰਭਾਵਨਾ ਹੈ |ਇਸ ਤੋਂ ਇਲਾਵਾ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਇਕ ਨਜਾਇਜ਼ ਅਸਲਾ (ਦੇਸੀ ਕੱਟਾ ) ਬ੍ਰਾਮਦ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਚੂੜੀਆ ਕੱਟਣ ਵਾਲੀ ਇਕ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਦੀ ਪੁੱਛਗਿੱਛ ਦੇ ਅਧਾਰ ਪਰ ਇਸ ਦੀਆਂ ਦੂਜੀਆਂ ਸਾਥਣਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਕਈ ਮੁਕੱਦਮੇ ਦਰਜ ਹਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈਐਸ.ਪੀ ਸਾਹਿਬ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਦੀ ਮਿਹਨਤ ਨਾਲ ਜਿੱਥੇ ਇਨ੍ਹਾਂ ਦੋਸ਼ੀਆਂ ਦੇ ਕਾਬੂ ਆਉਣ ਨਾਲ ਮੌਜੂਦਾ ਮੁਕੱਦਮੇ ਟਰੇਸ ਹੋਏ ਹਨ ਉਥੇ ਇਨ੍ਹਾਂ ਦੋਸ਼ੀਆਂ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਜੁਰਮਾਂ ਨੂੰ ਵੀ ਰੋਕ ਲਿਆ ਗਿਆ ਹੈ।

ਦਰਜ ਅਤੇ ਟਰੇਸ ਮੁਕਦਮੇ - FIR NO 403 ਮਿਤੀ 12/07/2021 u/s 379 ਬੀ IPC PS ਜੀਰਕਪੁਰ 

ਗ੍ਰਿਫ਼ਤਾਰ ਦੋਸਣ :- ਮੂਰਤੀ ਉਰਫ ਗੁਰਨਾਮੋ ਪਤਨੀ ਈਸਰ ਵਾਸੀ ਪਿੰਡ ਜੌਹਲੀਆ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੂਜੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਸ ਗਿਰੋਹ ਦੇ ਮੈਂਬਰਾਂ ਖਿਲਾਫ ਵੱਖ ਥਾਣੀਆਂ ਵਿਚ ਕਈ ਮੁਕੱਦਮੇ ਦਰਜ ਹਨ ਦੋਸ਼ੀ ਫਰਾਰ ਹਨ

FIR NO 404 ਮਿਤੀ 13/07/2021 U/ਸ  379 IPC PS ਜੀਰਕਪੁਰ 

ਗ੍ਰਿਫਤਾਰ ਚੋਰ:- ਮਨੋਜ ਠਾਕੁਰ ਪੁੱਤਰ ਰਮੇਸ਼ ਠਾਕੁਰ ਵਾਸੀ ਦੇਵੀਪੁਰਾ ਥਾਣਾ ਭੋਜਪੁਰ ਜ਼ਿਲ੍ਹਾ ਮੁਰਾਦਾਬਾਦ (ਯੂ.ਪੀ) ਹਾਲ ਵਾਸੀ ਝੁੱਗੀਆ ਪਿੱਛੇ ਬਿੱਗ ਬਾਜ਼ਾਰ ਜੀਰਕਪੁਰ ਥਾਣਾ ਜੀਰਕਪੁਰ ਜਿਲ੍ਹਾ SAS ਨਗਰ ।ਇਸ ਦੇ ਖਿਲਾਫ਼ ਕਰੀਬ 14 ਮੁਕੱਦਮੇ ਦਰਜ ਹਨ ਅਤੇ ਜੇਲ੍ਹ ਵਿਚੋਂ ਜ਼ਮਾਨਤ ਪਰ ਆਇਆ ਹੋਇਆ ਹੈ । 

ਬਰਾਮਦਗੀ:- (1):-ਕਾਰ ਨੰਬਰ HR-22D-3376 ਮਾਰਕਾ ZEN IN ਰੰਗ ਸਿਲਵਰ (ਵਿਰਾਸਤੀ ਸਿਟੀ ਜੀਰਕਪੁਰ ਤੋਂ ਚੋਰੀ)

2. ਕਾਰ ਨੰਬਰ CH-04ਸੀ-9618 ਮਾਰਕਾ ਹੋਂਡਾ ਸਿਟੀ ਰੰਗ ਸਿਲਵਰ (ਸੈਕਟਰ 21.ਏ ਚੰਡੀਗੜ੍ਹ ਤੋਂ ਚੋਰੀ)

3. ਕਾਰ ਨੰਬਰੀ CH 03ਸ-8080 ਮਾਰਕਾ ਹੌਂਡਾ ਸਿਟੀ ਰੰਗ ਸਿਲਵਰ (ਸੈਕਟਰ 28 ਚੰਡੀਗੜ੍ਹ ਤੋਂ ਚੋਰੀ )

4. ਕਾਰ ਨੰਬਰ CH-01 BW-2563 ਮਾਰਕਾ ਹੋਂਡਾ ਸਿਟੀ ਰੰਗ ਸਿਲਵਰ AKS ਕਲੋਨੀ ਜ਼ੀਰਕਪੁਰ ਤੋਂ ਚੋਰੀ

5. ਕਾਰ ਨੰਬਰ HR-70-6677 ਮਾਰਕਾ ZEN ਰੰਗ ਗਰੇ (ਬਲਟਾਣਾ ਤੋਂ ਚੋਰੀ

6. ਕਾਰ ਨੰਬਰ HR-03 F:2317 ਮਾਰਕਾ ZEN ਰੰਗ ਗਰੇਅ (ਬਲਟਾਣਾ ਤੋਂ ਚੋਰੀ

FIR NO 405 ਮਿਤੀ 14/07/2021 U/S 379.B,392.IPC 25 ARMS ACT PS ਜੀਰਕਪੁਰ 

ਗ੍ਰਿਫਤਾਰ ਦੋਸ਼ੀ:- ਅਰਪਿਤ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਸਟੋਡੀ ਥਾਣਾ ਸਿਟੀ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਦੂਜੇ ਦੋਸ਼ੀ ਦੀ ਤਲਾਸ਼ ਜਾਰੀ ਹੋ

ਬਰਾਮਦਗੀ:- ਇਕ ਦੇਸੀ ਕੱਟਾ

 

Tags: Crime News Punjab , Punjab Police , Police , Crime News , S.A.S. Nagar Police , Mohali Police , Zirakpur , Zirakpur Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD