Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਗੁਰਦਾਸਪੁਰ ਪੁਲਿਸ ਵੱਲੋ ਪਿੰਡ ਫੱਜੂਪੁਰ ( ਧਾਰੀਵਾਲ ) ਵਿੱਚ ਹੋਏ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ, ਦੋਸੀ ਗ੍ਰਿਫਤਾਰ

  Crime News Punjab, Punjab Police, Police, Crime News, Gurdaspur Police, Gurdaspur

Web Admin

Web Admin

5 Dariya News

ਗੁਰਦਾਸਪੁਰ , 01 Jul 2021

ਅੱਜ ਨਾਨਕ ਸਿੰਘ ਸੀਨੀਅਰ ਕਪਤਾਨ ਪੁਲੀਸ ਗੁਰਦਾਸਪੁਰ ਨੇ ਪ੍ਰੈਸ ਕਾਨਫਰੰਸ ਰਾਹੀ  ਦੱਸਿਆ ਕਿ  ਮਿਤੀ 25-6-2021 ਨੂੰ ਥਾਣਾ ਧਾਰੀਵਾਲ ਦੇ ਨਜਦੀਕ ਪੈਦੇ ਪਿੰਡ ਫੱਜੂਪੁਰ ਦੇ ਸ਼ਮਸਾਨਘਾਟ ਦੇ ਸਾਹਮਣੇ ਝੋਨੇ ਦੇ ਖੇਤ ਵਿੱਚੋ 2 ਵਿਅਕਤੀਆਂ ਸਾਮ ਲਾਲ ਪੁੱਤਰ ਲਛਮਨ ਦਾਸ ਅਤੇ ਸਟੀਫਨ ਮਸੀਹ ਪੁੱਤਰ ਚਮਨ ਮਸੀਹ ਦੀਆ ਲਾਸਾਂ ਮਿਲੀਆਂ ਸਨ । ਜਿੰਨਾਂ ਦਾ ਅਣ-ਪਛਾਤੇ ਵਿਅਕਤੀਆਂ ਨੇ ਸਿਰ ਤੇ ਮੂੰਹ ਤੇ ਸੱਟਾਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ । ਜਿਸ ਦੇ ਸਬੰਧ ਵਿੱਚ ਮੁਦੱਈ ਤਰਲੋਕ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਲੇਹਲ ਦੇ ਬਿਆਨ ਤੇ ਮੁਕੱਦਮਾਂ ਨੰਬਰ 73 ਮਿਤੀ 25 -6 2021 ਜੁਰਮ 302 ,34 ਭ.ਦ ਥਾਣਾ ਧਾਰੀਵਾਲ ਦਰਜ ਰਜਿਸਟਰ ਕੀਤਾ ਗਿਆ ਸੀ । ਇਸ ਮੁਕੱਦਮੇ ਦੇ ਦੋਸ਼ੀ ਦਾ ਤੁਰੰਤ ਸੁਰਾਗ ਲਗਾਉਣ ਅਤੇ ਗ੍ਰਿਫਤਾਰ ਕਰਨ ਲਈ ਸ੍ਰੀ ਹਰਵਿੰਦਰ ਸਿੰਘ ਸੰਧੂ ਪੀ. ਪੀ. ਐਸ. ਕਪਤਾਨ ਪੁਲਿਸ  ਇੰਨਵੈਸ਼ਟੀਗੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠਾਂ ਵਿਸੇਸ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ੍ਰੀ ਕੁਲਵਿੰਦਰ ਸਿੰਘ ਪੀ.ਪੀ. ਐਸ ਉਪ ਕਪਤਾਨ ਪੁਲਿਸ , ਦਿਹਾਤੀ ਗੁਰਦਾਸਪੁਰ , ਸ੍ਰੀ ਰਜੇਸ਼ ਕੱਕੜ , ਪੀ.ਪੀ. ਐਸ ਉਪ ਕਪਤਾਨ ਪੁਲਿਸ , ਇੰਨਵੈਸ਼ਟੀਗੇਸ਼ਨ ਗੁਰਦਾਸਪੁਰ , ਇੰਚਾਰਜ ਸੀ. ਆਈ. ਏ. ਵਿਸ਼ਵ ਨਾਥ , ਸਬ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਧਾਰੀਵਾਲ ਅਤੇ ਇੰਚਾਰਜ ਟੈਕਨੀਕਲ  ਸੈਲ ਗੁਰਦਾਸਪੁਰ ਨੂੰ ਸਾਮਲ ਕੀਤਾ ਗਿਆ । ਜੋ ਟੀਮ ਨੇ ਆਪਸੀ ਤਾਲਮੇਲ ਨਾਲ ਮੌਕੇ ਤੋ ਮਿਲੇ ਸਬੂਤਾਂ ਦੌਰਾਨ ਤਫਤੀਸ਼ ਸਾਹਮਣੇ ਆਏ ਤੱਥਾ ਤੇ ਟੈਕਨੀਕਲ ਤਰੀਕੇ ਨਾਲ ਅਤੇ ਮਨੁੱਖੀ ਸੋਰਸਾਂ ਰਾਹੀ ਉਕਤ ਮੁਕੱਦਮੇ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਸੁਰਾਗ ਲਗਾ ਕੇ ਮੁਕੱਦਮੇ ਦੇ ਦੋਸ਼ੀ ਅਮਨਦੀਪ ਉਰਫ ਰਮਨ ਪੁੱਤਰ ਜੰਗ ਬਹਾਦਰ ਵਾਸੀ ਫੱਜੂਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਾਰਦਾਤ ਦੌਰਾਨ ਮ੍ਰਿਤਕ ਸ਼ਾਮ ਲਾਲ ਦਾ ਖੋਹਿਆ ਗਿਆ ਮੋਬਾਇਲ ਫੋਨ ਬਰਾਮਦ ਕੀਤਾ ਹੈ , ਜੋ ਗ੍ਰਿਫਤਾਰ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ । 

ਹੁਣ ਤਕ ਕੀਤੀ ਗਈ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅਮਨਦੀਪ ਉਰਫ ਰਮਨ ਨੇ ਵਕੂਏ ਵਾਲੇ ਦਿਨ ਸਰਾਬ ਪੀਤੀ ਹੋਈ ਸੀ ਤੇ ਸਰਾਬ ਦੇ ਨਸ਼ੇ ਵਿੱਚ ਹੀ ਉਹ ਫੱਜੂਪੁਰ ਸ਼ਮਸ਼ਾਨਘਾਟ ਚਲਾ ਗਿਆ ਸੀ । ਜਿਥੇ ਦੋਵੇ ਮ੍ਰਿਤਕ ਸਾਮ ਲਾਲ ਅਤੇ ਸਟੀਫਨ ਮਸੀਹ ਪਹਿਲਾਂ ਤੋ ਮੌਜੂਦ ਸਨ । ਜਿੱਥੇ ਉਕਤ ਦੋਸ਼ੀ ਸਟੀਫਨ ਮਸੀਹ ਨਾਲ ਕਿਸੇ ਗੱਲ ਤੋ ਬਹਿਸ ਹੋ ਗਈ ਅਤੇ ਦੋਵੇ ਆਪਸ ਵਿੱਚ ਉਲਝ ਗਏ । ਜੋ ਮ੍ਰਿਤਕ ਸ਼ਾਮ ਲਾਲ ਨੇ ਦਖਲ ਅੰਦਾਜੀ ਕੀਤੀ ਤਾਂ ਦੋਸ਼ੀ ਨੇ ਸ਼ਮਸਾਨਘਾਟ ਵਿੱਚ ਪਿਆ ਹੋਇਆ ਗਮਲਾ ਚੁੱਕ ਕੇ ਸ਼ਾਮ ਲਾਲ ਦੇ ਸਿਰ ਵਿੱਚ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ । ਬਾਅਦ ਵਿੱਚ ਉਕਤ ਦੋਸ਼ੀ ਸਟੀਫਨ ਮਸੀਹ ਦੇ ਮੱਥੇ ਤੇ ਲਗਾਤਾਰ ਵਾਰ ਕਰਦਾ ਰਿਹਾ ਤੇ ਸਟੀਫਨ  ਮਸੀਹ ਨੂੰ ਝੋਨੇ ਦੇ ਖੇਤ ਵਿੱਚ ਲੈ ਗਿਆ , ਜਿਥੇ ਉਸਦਾ ਮੂੰਹ ਜ਼ਮੀਨ ਚਿੱਕੜ ਵਿੱਚ ਦਬਾ ਦਿੱਤਾ ਜਿਸ ਨਾਲ ਸਟੀਫਨ ਮਸੀਹ ਦੀ ਮੌਤ ਹੋ ਗਈ । ਦੋਸ਼ੀ ਅਮਨਦੀਪ ਉਰਫ ਰਮਨ ਨੇ ਮ੍ਰਿਤਕ ਸ਼ਾਮ ਲਾਲ ਦੀ ਲਾਸ ਨੂੰ ਵੀ ਧੂਹ ਕੇ ਝੋਨੇ ਦੇ ਖੇਤ ਵਿੱਚ ਸੁੱਟ ਦਿੱਤਾ ਤਾਂ ਜੋ ਆਮ ਲੋਕਾਂ ਨੂੰ ਇਹ ਲੱਗੇ ਕਿ ਇਹ ਲੱਗੇ ਕੇ ਦੋਵੇ ਆਪਸ ਵਿੱਚ ਲੜ ਕੇ ਮਰ ਗਏ ਹਨ । ਬਾਅਦ  ਵਿੱਚ ਮ੍ਰਿਤਕ ਸ਼ਾਮ ਲਾਲ ਦਾ ਮੋਬਾਇਲ ਫੋਨ ਅਤੇ ਪੈਸੇ ਕੱਢ ਕੇ ਨਾਲ ਲੈ ਗਿਆ , ਜੋ ਉਸ ਨੇ ਖਰਚ ਲਏ ਅਤੇ ਮੋਬਾਇਲ ਫੋਨ ਉਸ ਪਾਸੋ ਬਰਾਮਦ ਹੋ ਚੁੱਕਾ ਹੈ । ਉਕਤ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਧਰਾਂਵਾਂ ਹੇਠ 02 ਮੁਕੱਦਮੇ ਦਰਜ ਹਨ । ਮੁਕੱਦਮਾ ਨੰਬਰ 173 ਮਿਤੀ 20 -07-2020 ਜੁਰਮ 380, 457,  411 ਭ: ਦ: ਅਤੇ ਮੁਕੱਦਮਾ ਨੰਬਰ 33 ਮਿਤੀ 25-03-2021 ਜੁਰਮ 380, 457 ਭ:ਦ: ਥਾਣਾ ਧਾਰੀਵਾਲ ਵਿਖੇ ਦਰਜ ਹਨ । ਉਕਤ ਦੋਸ਼ੀ ਮਿਤੀ 19-05-2021 ਨੂੰ ਜਮਾਨਤ ਤੇ ਜੇਲ੍ਹ ਵਿੱਚ ਬਾਹਰ ਆਇਆ ਸੀ ।  

 

Tags: Crime News Punjab , Punjab Police , Police , Crime News , Gurdaspur Police , Gurdaspur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD