Wednesday, 22 July 2026

 

 

ਖ਼ਾਸ ਖਬਰਾਂ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

 

ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਹੋਇਆ ਵਿਚਾਰ ਵਿਟਾਂਦਰਾ

ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੇ ਆਪਣੇ ਦਫਤਰ ਵਿੱਚ ਗਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Vijay Sharma Tinku, Punjab, Congress, Punjab Congress, S.A.S.Nagar, Mohali, S.A.S. Nagar Mohali

Web Admin

Web Admin

5 Dariya News

ਐਸ.ਏ.ਐਸ ਨਗਰ , 01 Jun 2021

Last updated on: Jun 01, 2021, 00:00 IST

ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੇ ਅੱਜ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਪਿੰਡਾਂ ਦੀਆਂ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੂੰ ਮੰਗ ਪੱਤਰ ਸੋਪਦੇ ਹੋਏ ਫੰਡਜ਼ ਦੀ ਮੰਗ ਕੀਤੀ, ਗੱਲਬਾਤ ਦੌਰਾਨ ਭਗਤ ਕਬੀਰ ਵੈਲਫੇਅਰ ਫਾਉਡੇਸ਼ਨ ਵੱਲੋ ਦੁਰਘਟਨਾਂ ਗ੍ਰਸ਼ਤ ਵਿਅਕਤੀਆਂ ਦੀ ਸੇਵਾਂ ਲਈ ਸੰਸਥਾਂ ਨੂੰ ਐਬੂਲੰਸ ਲਈ ਫੰਡਜ਼ ਦੇਣ ਦੀ ਮੰਗ ਕੀਤੀ । ਗ੍ਰਾਮ ਪੰਚਾਇਤ ਪਿੰਡ ਸਵਾੜਾ ਦੀ ਪੰਚਾਇਤ ਵੱਲੋ ਮਤਾਂ ਪੇਸ਼ ਕਰਦਿਆਂ ਪਿੰਡ ਵਿੱਚ ਲਾਇਬਰ੍ਰੇਰੀ, ਬਾਲਮੀਕ ਧਰਮਸਾਲਾ/ਕੰਮਿਊਨਿਟੀ ਸੈਂਟਰ ਅਤੇ ਗਲੀਆਂ ਨਾਲੀਆਂ ਲਈ ਫੰਡਜ਼ ਦੀ ਮੰਗ ਕੀਤੀ। ਪਿੰਡ ਚੱਕ ਤੋਂ ਚੂਹੜ ਮਾਜਰਾ ਤੱਕ ਲਿੱਕ ਰੋਡ ਬਣਾਉਣ ਲਈ ਗ੍ਰਾਟ ਦੀ ਮੰਗ ਕੀਤੀ, ਸਰਪੰਚ ਗ੍ਰਾਮ ਪੰਚਾਇਤ ਕਾਲੇਵਾਲ ਵੱਲੋ ਦੱਸਿਆਂ ਗਿਆ, ਕਿ ਪਿੰਡ ਵਿੱਚ ਸਿਰਫ ਇੱਕ ਹੀ ਧਰਮਸਾਲਾ ਹੈ, ਜ਼ੋ ਕਿ ਕਾਫੀ ਖਸਤਾਂ ਹਾਲਤ ਵਿੱਚ ਹੈ। ਉਨ੍ਹਾ ਦੱਸਿਆ ਕਿ ਜੇਕਰ ਸਾਡੇ ਪਿੰਡ ਵਿਖੇ ਧਰਮਸਾਲਾ ਵਿੱਚ ਇੱਕ ਹਾਲ ਰੂਮ ਦੀ ਉਸਾਰੀ ਹੋ ਜਾਵੇ ਤਾ ਕਾਫੀ ਲੋਕਾਂ ਨੂੰ ਵਿਆਹ ਸਾਦੀਆਂ ਅਤੇ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਲਾਭ ਮਿਲੇਗਾ । ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਮੁੱਲਾਂ ਪੁਰ ਵੱਲੋ ਪੰਚਾਇਤੀ ਜ਼ਮੀਨ ਤੇ ਹੋ ਰਹੇ ਨਜਾਇਜ਼ ਕਬਜਿਆਂ ਸਬੰਧੀ ਜਾਣੂ ਕਰਵਾਇਆਂ ।ਇਸ ਮੌਕੇ ਚੇਅਰਮੈਨ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾ ਦੇ ਵਿਕਾਸ ਕਾਰਜਾ ਲਈ ਵਚਨਬੱਧ ਹੈ । ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾਂ ਹੈ, ਉਪਰੋਕਤ ਪੰਚਾਇਤਾਂ ਅਤੇ ਹੋਰਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਅਤੇ ਜਲਦੀ ਹੀ ਹੋਰ ਵੀ ਬਹੁਤ ਸਾਰੇ ਫੰਡਜ਼ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋ ਭੇਜੇ ਜਾ ਰਹੇਂ ਹਨ । ਉਹਨਾ ਕਿਹਾ ਕਿ ਨੋਜਵਾਨ ਪੀੜੀ ਨੂੰ ਨਸਿ਼ਆ ਤੋਂ ਦੂਰ ਰੱਖਣ ਲਈ ਜਲਦੀ ਪਿੰਡਾਂ ਦੇ ਯੂਥ ਕਲੱਬਾ ਅਤੇ ਹੋਰ ਸਮਾਜਿਕ ਸੰਸਥਾਵਾ ਨਾਲ ਮਿਲਕੇ ਉਹਨਾਂ ਨੂੰ ਖੇਡਾਂ ਦੇ ਸਮਾਨ ਮਹੁੱਈਆ ਕਰਵਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ।ਸ੍ਰੀ ਸ਼ਰਮਾਂ ਨੇ ਕੋਵਿੰਡ 19 ਦੇ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ, ਤਾ ਜ਼ੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ । ਇਸ ਮੌਕੇ ਸ੍ਰੀ ਪ੍ਰੇਮ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਸ੍ਰੀ ਮਨਜੇਸ਼ ਸਰਮਾ ਡਿਪਟੀ ਜਿਲ੍ਹਾ ਰੋਜਗਾਰ ਅਧਿਕਾਰੀ, ਐਕਸੀਅਨ ਪੰਚਾਇਤੀ ਰਾਜ ਸ੍ਰੀ ਰਮੇਸ਼ਵਰ ਸਾਰਦਾਂ, ਰਣਜੀਤ ਸਿੰਘ ਨੰਗਲੀਆਂ, ਪ੍ਰਦੀਪ ਸਿੰਘ ਹੈਪੀ ਜਨਰਲ ਸਕੱਤਰ ਭਗਤ ਕਬੀਰ ਵੈਲਫੇਅਰ ਫਾਉਡੇਸ਼ਨ ਪੰਜਾਬ, ਬਿਂਦਾਂ ਮਾਨ ਬਲੌਗੀ, ਪੰਡਿਤ ਪਰਮਜੀਤ, ਕਮਲਜੀਤ ਕੌਰ ਸਰਪੰਚ ਸੁਵਾੜਾ, ਕੁਲਵਿੰਦਰ ਕੌਰ ਸਰਪੰਚ ਕਾਲੇਵਾਲ, ਜ਼ਸਵੰਤ ਸਿੰਘ ਸਰਪੰਚ ਮੁੱਲਾਪੁਰ, ਦਰਸ਼ਨ ਸਿੰਘ ਪੰਚ, ਗੁਰਦਰਸ਼ਨ ਸਿੰਘ ਪੰਚ ਸੁਵਾੜਾ, ਹਰਬੰਸ ਸਿੰਘ ਬੂਥਗੜ੍ਹ, ਲਖਵੀਰ ਸਿੰਘ੍ਹ, ਬੇਅੰਤ ਸਿੰਘ, ਸਖਵਿੰਦਰ ਸਿੰਘ ਚੋਹਲਟਾ ਖੁਰਦ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਆਦਿ ਹਾਜ਼ਰ ਸਨ ।

 

Tags: Vijay Sharma Tinku , Punjab , Congress , Punjab Congress , S.A.S.Nagar , Mohali , S.A.S. Nagar Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD