Sunday, 12 May 2024

 

 

ਖ਼ਾਸ ਖਬਰਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ

 

ਪੰਜਾਬ ਸਰਕਾਰ ਵੱਲੋਂ ਟ੍ਰੀਬੋ ਹੋਟਲ ਦੀ ਭਾਈਵਾਲੀ ਨਾਲ ਮੋਬਾਈਲ ਕੋਵਿਡ ਕੇਅਰ ਯੂਨਿਟ ਸਥਾਪਤ : ਬਲਬੀਰ ਸਿੰਘ ਸਿੱਧੂ

ਐਸ.ਏ.ਐੱਸ. ਨਗਰ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਦੂਰ ਦੁਰਾਡੇ ਦੇ ਪਿੰਡਾਂ ਲਈ ਦੋ ਆਕਸੀਜਨ ਕੰਸਨਟਰੇਟਰਾਂ ਨਾਲ ਪਹਿਲਾ ਮੋਬਾਈਲ ਕੋਵਿਡ ਕੇਅਰ ਯੂਨਿਟ (ਐਮ.ਸੀ.ਸੀ.ਯੂ.) ਚਲਾਏਗਾ

Web Admin

Web Admin

5 Dariya News

ਐਸ.ਏ.ਐਸ.ਨਗਰ , 31 May 2021

ਸੂਬਾ ਸਰਕਾਰ ਨੇ ਜ਼ਿਲ੍ਹੇ ਦੇ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਕਵਿਡ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਟ੍ਰੀਬੋ ਹੋਟਲਜ਼ ਦੀ ਭਾਈਵਾਲੀ ਵਿਚ ਇਕ ਮੋਬਾਈਲ ਕੋਵਿਡ ਕੇਅਰ ਯੂਨਿਟ (ਐਮ.ਸੀ.ਸੀ.ਯੂ.) ਸਥਾਪਤ ਕੀਤੀ ਹੈ। ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਐਮ.ਸੀ.ਸੀ.ਯੂ ਨੂੰ ਹਰੀ ਝੰਡੀ ਦਿਖਾਉਂਦਿਆਂ ਦਿੱਤੀ।ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਮੁਕਤ ਪੰਜਾਬ ਲਈ ਮਿਸ਼ਨ ਫਤਿਹ -2.0 ਤਹਿਤ ਇਹ ਐਮ ਸੀ ਸੀ ਯੂ ਸਥਾਪਤ ਕਰਨ ਦਾ ਮਕਸਦ ਇਸ ਮੁਸ਼ਕਲ ਸਮੇਂ ਵਿੱਚ ਪੇਂਡੂ ਲੋਕਾਂ ਨੂੰ ਸਹੂਲਤ ਮਹੁੱਈਆ ਕਰਵਾਉਣਾ ਹੈ, ਜਿਨ੍ਹਾਂ ਕੋਲ ਸਿਹਤ ਸੇਵਾਵਾਂ ਤੱਕ ਸੀਮਤ ਪਹੁੰਚ ਹੈ। ਇਹ ਐਮਸੀਸੀਯੂ 20 ਬੈੱਡਾਂ, 10 ਆਕਸੀਜਨ ਕੰਸਨਟ੍ਰੇਟਰ, ਮੌਕੇ 'ਤੇ ਮੈਡੀਕਲ ਅਤੇ ਨਰਸਿੰਗ ਸਟਾਫ ਅਤੇ ਮੈਡੀਕਲ ਸਪਲਾਈ ਨਾਲ ਲੈਸ ਹੈ। ਉਹਨਾਂ ਕਿਹਾ ਕਿ ਐਸ.ਏ.ਐੱਸ. ਨਗਰ ਜ਼ਿਲ੍ਹਾ ਪ੍ਰਸ਼ਾਸਨ ਮੋਬਾਈਲ ਕੋਵਿਡ ਕੇਅਰ ਯੂਨਿਟ ਚਲਾਉਣ ਵਾਲਾ ਸਭ ਤੋਂ ਪਹਿਲਾਂ ਜ਼ਿਲ੍ਹਾ ਹੋਵੇਗਾ। ਪਾਇਲਟ ਐਮ.ਸੀ.ਸੀ.ਯੂ. ਦੀ ਸਫਲਤਾ ਤੋਂ ਬਾਅਦ, ਕੁਝ ਹੋਰ ਐਮ.ਸੀ.ਸੀ.ਯੂ ਵੀ ਸਥਾਪਤ ਕੀਤੇ ਜਾਣਗੇ।ਸ. ਸਿੱਧੂ ਨੇ ਕਿਹਾ ਕਿ ਮੈਟਰੋ ਸ਼ਹਿਰਾਂ ਅਤੇ ਟਾਇਅਰ -1 ਤੋਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਮਹਾਂਮਾਰੀ ਫੈਲਣ ਨਾਲ ਕੋਵਿਡ -19 ਦੇ ਮਰੀਜ਼ਾਂ ਨੂੰ ਇਲਾਜ਼ ਮੁਹੱਈਆ ਕਰਵਾਉਣ ਲਈ ਇਕ ਮੋਬਾਈਲ ਯੂਨਿਟ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਯੂਨਿਟ ਤੁਰੰਤ ਸਥਾਪਤ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਦੂਰ ਦੁਰਾਡੇ 'ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਜਿਥੇ ਡਾਕਟਰੀ ਬੁਨਿਆਦੀ ਢਾਂਚਾ ਕੋਵਿਡ ਦੀ ਮੌਜੂਦਾ ਵਿਸ਼ਾਲਤਾ ਨੂੰ ਸੰਭਾਲਣ ਲਈ ਉੱਚਿਤ ਨਹੀਂ ਹੈ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਅਤੇ ਨਰਸਿੰਗ ਸਟਾਫ ਦੇ ਨਾਲ-ਨਾਲ ਮੈਡੀਕਲ ਸਪਲਾਈ ਅਤੇ ਦਵਾਈਆ ਦੀ ਵਿਵਸਥਾ ਕੀਤੀ ਹੈ ਜਦੋਂਕਿ ਟ੍ਰੀਬੋ ਆਕਸੀਜਨ ਕੰਸਨਟਰੇਟਰਾਂ ਨਾਲ ਮੋਬਾਈਲ ਬੇਸ ਕੈਂਪ ਲਗਾਉਣ ਲਈ ਅੱਗੇ ਆਇਆ ਹੈ। ਇਹ ਕੈਂਪ ਦਿਹਾਤੀ ਲੋਕਾਂ ਨੂੰ ਦਵਾਈਆਂ ਸਮੇਤ ਮੁਫ਼ਤ ਸੇਵਾਵਾਂ ਦੀ ਪੇਸ਼ਕਸ਼ ਕਰੇਗਾ।ਇਸ ਪਹਿਲਕਦਮੀ 'ਤੇ ਟਿੱਪਣੀ ਕਰਦਿਆਂ ਟ੍ਰੀਬੋ ਹੋਟਲਜ਼ ਦੇ ਉਪ-ਪ੍ਰਧਾਨ ਅਤੇ ਬਿਜਨਸ ਡਿਵੈਲਪਰ ਪੁਨੀਤ ਪੁਰੀ ਨੇ ਕਿਹਾ, "ਟ੍ਰਿਬੋ ਐਸ.ਏ.ਐੱਸ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਸ ਨੇ ਇਸ ਪਹਿਲਕਦਮੀ ਨੂੰ ਸਥਾਪਤ ਕਰਨ ਵਿਚ ਉਨ੍ਹਾਂ ਦਾ ਸਹਿਯੋਗ ਦਿੱਤਾ। ਕੋਵਿਡ ਦੇ ਫੈਲਣ ਦੌਰਾਨ ਇਹ ਬਹੁਤ ਮਹੱਤਵਪੂਰਨ ਹੈ ਕਿ ਉਹਨਾਂ ਲੋਕਾਂ ਨੂੰ ਇਸ ਸਬੰਧੀ ਦੇਖਭਾਲ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ। ਮੋਬਾਈਲ ਕੋਵਿਡ ਕੇਅਰ ਯੂਨਿਟ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੁਫ਼ਤ ਅਤੇ ਬਿਹਤਰ ਦੇਖਭਾਲ ਸੇਵਾਵਾਂ ਸਮਾਜ ਦੇ ਸਭ ਤੋਂ ਕਮਜ਼ੋਰ ਤਬਕਿਆਂ ਤੱਕ ਪਹੁੰਚੇ। ਭਾਰਤ ਦੇ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ, ਅਸੀਂ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਸਾਥੀ ਨਾਗਰਿਕਾਂ ਦੇ ਨਾਲ ਖੜੇ ਹੋਣਾ ਆਪਣਾ ਫਰਜ਼ ਸਮਝਦੇ ਹਾਂ।”ਇਸ ਤੋਂ ਪਹਿਲਾਂ, ਟ੍ਰੀਬੋ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਸਨ ਅਤੇ ਹੁਣ ਲਾਗ ਦੇ ਫੈਲਣ ਨਾਲ ਨਜਿੱਠਣ ਲਈ ਮੋਬਾਈਲ ਕੋਵਿਡ ਕੇਅਰ ਯੂਨਿਟ ਸਥਾਪਤ ਕਰਨ ਲਈ ਅੱਗੇ ਆਇਆ ਹੈ।ਜ਼ਿਕਰਯੋਗ ਹੈ ਕਿ ਟ੍ਰੀਬੋ ਹੋਟਲਜ਼ ਦੇਸ਼ ਵਿੱਚ ਇੱਕ ਵੱਡੀ ਹੋਟਲ ਚੇਨ ਹੈ। ਇਹ 100 ਤੋਂ ਵੱਧ ਸ਼ਹਿਰਾਂ ਵਿੱਚ 500 ਤੋਂ ਵੱਧ ਹੋਟਲਾਂ ਦਾ ਇੱਕ ਵੱਡਾ ਨੈਟਵਰਕ ਚਲਾਉਂਦਾ ਹੈ। ਟ੍ਰੀਬੋ ਦੀ ਸਥਾਪਨਾ 2015 ਵਿੱਚ ਸਿਧਾਰਥ ਗੁਪਤਾ, ਕਦਮ ਜੀਤ ਜੈਨ ਅਤੇ ਰਾਹੁਲ ਚੌਧਰੀ ਵੱਲੋਂ ਕੀਤੀ ਗਈ ਸੀ।

 

Tags: Balbir Singh Sidhu , Corona Mukat Punjab , Mobile Covid Care Unit , MCCU , Treebo Hotels , Punjab Fights Corona , Coronavirus , COVID 19 , Novel Coronavirus , Covaxin , Covishield , Oxygen , Oxygen Cylinders , SARS-CoV-2 , Sputnik V , Oxygen Plants , Pfizer , Astra Zeneca , Oxygen Concentrator , Remdesivir , Covifor , Oxygen supply , Liquid Medical Oxygen

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD