Sunday, 28 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਕਿਰੇਨ ਰਿਜਿਜੂ ਵੱਲੋਂ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਜੇਤੂਆਂ ਨੂੰ ਤਮਗ਼ੇ ਭੇਟ

ਕਿਹਾ ਤਮਗ਼ਾ ਜੇਤੂਆਂ ਦੀ ਟੁਕੜੀ ਵਿੱਚੋਂ ਬਹੁਤੇ ਉਲੰਪਿਕਸ ਲਈ ਜਾ ਰਹੇ ਹਨ

Web Admin

Web Admin

5 Dariya News

ਨਵੀਂ ਦਿੱਲੀ , 24 Mar 2021

ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ’ਚ ਮਹਿਲਾਵਾਂ ਦੀ 25 ਮੀਟਰ ਪਿਸਤੌਲ ਫ਼ਾਈਨਲ ਲਈ ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਅੱਜ ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਉਨ੍ਹਾਂ ਜੇਤੂਆਂ ਨੂੰ ਤਮਗ਼ੇ ਭੇਟ ਕੀਤੇ, ਜਿੱਥੇ ਭਾਰਤ ਨੇ ਹੀ ਹੂੰਝਾ ਫੇਰਿਆ ਅਤੇ ਚਿੰਕੀ ਯਾਦਵ ਨੇ ਸੋਨੇ ਦਾ ਤਮਗ਼ਾ ਜਿੱਤਿਆ, ਰਾਹੀ ਸਰਨੋਬਤ ਨੇ ਚਾਂਦੀ ਦਾ ਅਤੇ ਮਨੂ ਭਾਕਰ ਨੇ ਕਾਂਸੇ ਦਾ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਦਿਨ ’ਚ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੇ 50-ਮੀਟਰ ਰਾਈਫ਼ਲ 3 ਪੁਜ਼ੀਸ਼ਨ ਈਵੈਂਟ ’ਚ ਸੋਨ-ਤਮਗ਼ਾ ਜਿੱਤਿਆ। ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਨਾਲ, ਭਾਰਤ ਨੇ ਅੱਜ ਸੋਨੇ ਦੇ 9, ਚਾਂਦੀ ਦੇ 5 ਅਤੇ ਕਾਂਸੇ ਦੇ 5 ਤਮਗ਼ੇ ਲੈ ਕੇ ਤਮਗ਼ਾ-ਸੂਚੀ ਵਿੱਚ ਆਪਦਾ ਸਿਖ਼ਰਲਾ ਸਥਾਨ ਕਾਇਮ ਕਰ ਕੇ ਰੱਖਿਆ।ਕੋਰੋਨਾ-ਵਾਇਰਸ ਲੌਕਡਾਊਨ ਤੋਂ ਬਾਅਦ ਹੋਣ ਵਾਲੇ ਪਹਿਲੇ ਪ੍ਰਮੁੱਖ ਵਿਸ਼ਵ-ਪੱਧਰੀ ਮੁਕਾਬਲਿਆਂ ਵਿੱਚੋਂ ਇੱਕ ਇਸ ਵਿਸ਼ਵ ਕੱਪ ਵਿੱਚ ਨਿਸ਼ਾਨੇਬਾਜ਼ਾਂ ਦੀਆਂ ਕਾਰਗੁਜ਼ਾਰੀਆਂ ਲਈ ਸ੍ਰੀ ਰਿਜਿਜੂ ਨੇ ਉਨ੍ਹਾਂ ਨੂੰ ਇਹ ਆਖਦਿਆਂ ਸ਼ੁਭਕਾਮਨਾਵਾਂ ਦਿੱਤੀਆਂ,‘ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਕਾਰਗੁਜ਼ਾਰੀ ਅਦਭੁਤ ਰਹੀ ਹੈ। ਸਾਨੂੰ ਆਪਣੇ ਨਿਸ਼ਾਨੇਬਾਜ਼ਾਂ ਤੋਂ ਬਹੁਤ ਆਸਾਂ ਸਨ ਕਿਉਂਕਿ ਮਹਾਮਾਰੀ ਦੇ ਇਸ ਸਮੁੱਚੇ ਕਾਰਜਕਾਲ ਦੌਰਾਨ ਹਰ ਸੰਭਵ ਮਦਦ ਦਿੱਤੀ ਹੈ। ਅਸੀਂ ਮਹਾਮਾਰੀ ਦੌਰਾਨ ਵੀ ਨਿਸ਼ਾਨੇਬਾਜ਼ਾਂ ਤੇ ਭਾਰਤ ’ਚ ਹੋਰ ਸਾਰੇ ਖਿਡਾਰੀਆਂ ਨੂੰ ਨਿਰੰਤਰ ਸਾਰੀਆਂ ਸਹੂਲਤਾਂ ਤੇ ਉਪਕਰਣ ਮੁਹੱਈਆ ਕਰਵਾਏ ਹਨ।’

ਖੇਡ ਮੰਤਰੀ ਨੇ ਨਿਸ਼ਾਨੇਬਾਜ਼ੀ ਦੇ ਵਿਕਾਸ ਦਾ ਵੀ ਜ਼ਿਕਰ ਕਰਦਿਆਂ ਦੱਸਿਆ ਕਿ ਭਾਰਤ ਪਿਛਲੇ ਕੁਝ ਸਾਲਾਂ ਦੌਰਾਨ ਅਨੇਕ ਸਮਾਰੋਹਾਂ ਵਿੱਚ ਕਿਵੇਂ ਨਿਰੰਤਰਤਾ ਨਾਲ ਵਧੀਆ ਕਾਰਗੁਜ਼ਾਰੀ ਵਿਖਾਉਂਦਾ ਰਿਹਾ ਹੈ। ‘ਭਾਰਤ ਦੀ ਨਿਸ਼ਾਨੇਬਾਜ਼ੀ ਦੀ ਟੀਮ ਲਈ ਬਹੁਤ ਲੰਮਾ ਸਫ਼ਰ ਰਿਹਾ ਹੈ, ਹਾਲੇ ਸਿਰਫ਼ ਕੁਝ ਸਾਲ ਪਹਿਲਾਂ ਅਸੀਂ ਸਿਰਫ਼ ਕੁਝ ਕੁ ਸਮਾਰੋਹਾਂ ਦੇ ਮੁਕਾਬਲੇ ’ਚ ਹੀ ਖੜ੍ਹਦੇ ਸਾਂ, ਅਚਾਨਕ ਭਾਰਤ ਇੱਕ ਪ੍ਰਭਾਵਸ਼ਾਲੀ ਸ਼ਕਤੀ ਬਣ ਗਿਆ। ਇਹ ਇੱਕ ਅਸਾਧਾਰਣ ਯਾਤਰਾ ਰਹੀ ਹੈ। ਸਮੁੱਚੇ ਦੇਸ਼ ਵਿੱਚ ਜਿਹੋ ਜਿਹੀਆਂ ਵਧੀਆ ਸਹੂਲਤਾਂ ਆ ਰਹੀਆਂ ਹਨ, ਖਿਡਾਰੀਆਂ ਵਿੱਚ ਜਿਹੋ ਜਿਹਾ ਉਤਸ਼ਾਹ ਤੇ ਦਿਲਚਸਪੀ ਵੇਖੀ ਜਾ ਰਹੀ ਹੈ ਅਤੇ ਸਰਕਾਰ ਹਰ ਸੰਭਵ ਮਦਦ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਇਹ ਹਰ ਚੀਜ਼ ਦਾ ਸੁਮੇਲ ਹੈ।’ਸ੍ਰੀ ਰਿਜਿਜੂ ਦੀਆਂ ਉਲੰਪਿਕਸ ’ਚ ਨਿਸ਼ਾਨੇਬਾਜ਼ੀ ਤੋਂ ਬਹੁਤ ਉਚੇਰੀਆਂ ਆਸਾਂ ਹਨ ਤੇ ਉਹ ਮੰਨਦੇ ਹਨ ਕਿ ਟੀਮ ਵਿੱਚ ਬਹੁਤ ਸਾਰੇ ਤਮਗ਼ਾ-ਜੇਤੂ ਮੌਜੂਦ ਹਨ। ‘ਮੈਨੂੰ ਨਿਸ਼ਾਨੇਬਾਜ਼ੀ ਦੀ ਟੀਮ ਤੋਂ ਬਹੁਤ ਆਸਾਂ ਹਨ, ਅਸੀਂ ਉਲੰਪਿਕਸ ਵਿੱਚ ਬਹੁਤ ਵੱਡਾ ਦਲ ਭੇਜ ਰਹੇ ਹਾਂ। ਕੁਝ ਦਿਨ ਪਹਿਲਾਂ ਸਾਡੇ ਕੁਝ ਲੋਕ ਐਥਲੈਟਿਕਸ ਵਿੱਚ ਕੁਆਲੀਫ਼ਾਈ ਹੋਏ ਸਨ ਤੇ ਆਉਣ ਵਾਲੇ ਈਵੈਂਟਸ ਵਿੱਚ ਸਾਡੇ ਹੋਰ ਲੋਕ ਕੁਆਲੀਫ਼ਾਈ ਹੋਣਗੇ, ਇੰਝ ਅਸੀਂ ਪਹਿਲਾਂ ਹੀ ਉਲੰਪਿਕਸ ’ਚ ਭੇਜੇ ਜਾਣ ਵਾਲੇ ਮੁਕਾਬਲੇਕਾਰਾਂ ਦੇ ਪਿਛਲੇ ਰਿਕਾਰਡ ਪਾਰ ਕਰ ਚੁੱਕੇ ਹਾਂ। ਨਿਸ਼ਾਨੇਬਾਜ਼ੀ ਵਿੱਚ, ਤਮਗ਼ੇ ਦੇ ਦਾਅਵੇਦਾਰਾਂ ਵਿੱਚ ਸਾਡੇ ਐਥਲੀਟਸ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ ਤੇ ਇੱਕ ਬਹੁਤ ਵੱਡੀ ਟੀਮ ਹੋਵੇਗੀ।’

 

Tags: Kiren Rijiju , BJP , Bharatiya Janata Party , Union Minister of Youth Affairs and Sports , Sports News , International Shooting Sport Federation , ISSF , Aishwary Pratap Singh Tomar , Chinki Yadav , Manu Bhaker , Dr Karni Singh Shooting Ranges

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD