Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਕਿਸਾਨ ਲਈ ਬਣੇ ਇਕ ਵੀ ਕਮਿਸ਼ਨ ਦੀ ਸ਼ਿਫਾਰਿਸ ਲਾਗੂ ਨਹੀਂ : ਓਮ ਪ੍ਰਕਾਸ਼ ਧਨਖੜ

ਕਿਸਾਨ ਦੇਸ਼ ਭਰ 'ਚ 7 ਨੂੰ ਰੋਕਣਗੇ ਰੇਲਾਂ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 03 Feb 2014

Last updated on: Feb 03, 2014, 00:00 IST

ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੀ ਜਿੰਦਗੀ ਦੀ ਗੱਡੀ ਪਟੜੀ ਤੋਂ ਪੂਰੀ ਤਰਾਂ ਹੇਠਾਂ ਉਤਰ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੇ ਦੇਸ਼ ਵਿਚ 1 ਲੱਖ 45 ਹਜਾਰ ਕਿਸਾਨਾਂ ਨੂੰ ਆਤਮ-ਹੱਤਿਆ ਲਈ ਮਜ਼ਬੂਰ ਕਰਨ ਹੋਣਾ ਪੈ ਰਿਹਾ ਹੈ। ਇਸ ਕਾਰਨ ਕਿਸਾਨਾਂ ਨੇ ਸਰਕਾਰ ਨੂੰ ਜਗਾਉਣ ਲਈ ਤੇ ਦੇਸ਼ ਦੇ ਜਨ ਦੇ ਸਮਰਥਨ ਲਈ 7 ਫਰਵਰੀ ਨੂੰ ਦੇਸ਼ ਭਰ ਵਿਚ ਰੇਲਾਂ ਰੋਕਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਓਮਪ੍ਰਕਾਸ਼ ਧਨਖੜ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਮੋਰਚਾ ਦੇ ਕੌਮੀ ਸਪੋਕਸਮੈਨ ਵਿਨੀਤ ਜੋਸ਼ੀ, ਕੌਮੀ ਮੰਤਰੀ ਸੁਖਮਿੰਦਰ ਗਰੇਵਾਲ, ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਪ੍ਰਧਾਨ ਮਹਿਪਾਲ ਢਾਂਡਾ, ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ, ਚੰਡੀਗੜ੍ਹ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਿੱਧੂ, ਕੌਮੀ ਕਾਰਜਕਾਰਣੀ ਮੈਂਬਰ ਡਾ. ਸੰਜੇ ਸ਼ਰਮਾ, ਪੰਜਾਬ ਦੇ ਮਹਾਮੰਤਰੀ ਅਸ਼ਵਨੀ ਰਾਣਾ ਵਿਸ਼ੇਸ਼ ਤੌਰ 'ਤੇ ਮੌਜਦ ਸਨ।ਉਨ੍ਹਾਂ ਸਾਰੇ ਕਿਸਾਨ ਸੰਗਠਨਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਯਾਤਰੀ ਭਰਾ ਸਾਡੀ ਮਜ਼ਬੂਰੀ ਨੂੰ ਸਮਝ ਕੇ ਸਾਨੂੰ ਸਮਰਥਨ ਦੇਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰਨ ਯਾਤਰੀ ਭਰਾਵਾਂ ਨੂੰ ਵੀ ਕੋਈ ਆਧੁਵਿਧਾ ਹੋਵੇ ਪਰ ਸਾਡੇ ਕੋਲ ਦੋ ਹੀ ਬਦਲ ਹਨ ਜਾਂ ਤਾਂ ਇੰਝ ਹੀ ਮਰਦੇ ਰਹੀਏ ਜਾਂ ਦੇਸ਼ ਨੂੰ ਬਚਾਈਏ। 

ਧਨਖੜ ਨੇ ਕਿਹਾ ਕਿ ਬੀਤੇ ਸੱਤ ਸਾਲਾਂ ਵਿਚ ਅਸੀਂ ਵਾਰ-ਵਾਰ ਲੋਕਤੰਤਰਿਕ ਤਰੀਕੇ ਨਾਲ ਧਰਨੇ ਪ੍ਰਦਰਸ਼ਨ, ਪੈਦਲ ਯਾਤਰਾ, ਮੰਗ ਪੱਤਰਾਂ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ, ਖੇਤੀ ਮੰਤਰੀ ਦੇ ਘਰ ਤੱਕ ਜਾ ਚੁੱਕੇ ਹਾਂ ਪਰ ਸਰਕਾਰ ਜਿਵੇਂ ਕਿਸਾਨਾਂ ਲਈ ਪੱਥਰ ਬਣ ਗਈ ਹੈ। ਕਿਉਂਕਿ ਕਿਸਾਨ ਕਮਿਸ਼ਨ ਦੀ ਰਿਪੋਰਟ ਅਕਤੂਬਰ 2007 ਤੋਂ ਸਰਕਾਰ ਦੇ ਕੋਲ ਹੈ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਧਨਖੜ ਨੇ ਕਿਹਾ ਕਿ ਸਰਕਾਰ ਵਲੋਂ 50 ਸਾਲ ਪਹਿਲਾਂ ਤਹਿ ਹੋਏ ਫਾਰਮੂਲੇ ਮੁਤਾਬਿਕ ਹੀ ਫਸਲਾਂ ਦੇ ਭਾਅ ਤਹਿ ਕੀਤੇ ਜਾ ਰਹੇ ਹਨ ਤੇ ਸਵਾਮੀਨਾਥਨ ਕਮਿਸ਼ਨ ਵਲੋਂ ਸੁਲਝਾਇਆ ਲਾਭਕਾਰੀ ਮੁੱਲ ਦਾ ਫਾਰਮੂਲਾ ਵੀ ਸੱਤ ਸਾਲਾਂ ਤੋਂ ਠੰਡੇ ਬਸਤੇ ਵਿਚ ਪਾ ਕੇ ਰੱਖਿਆ ਹੈ ਜਿਸ ਕਾਰਨ ਫਸਲਾਂ ਕਿਸਾਨਾਂ ਲਈ ਘਾਟੇ ਵਾਲੇ ਸੌਦੇ ਹੋ ਗਈਆਂ ਹਨ। ਖੇਤੀ ਦੀ ਲਾਗਤ ਮਹਿੰਗੇ ਬੀਜ ਖਾਦ ਪੇਸਟੀਸਾਈਡ ਡੀਜ਼ਲ ਤੇ ਬਿਜਲੀ ਵਧਾ ਰਹੇ ਹਨ। ਕਿਸਾਨਾਂ ਦੇ ਸਾਰੇ ਇਨਪੁਟ ਖੁੱਲੇ ਬਾਜ਼ਾਰ ਦੇ ਹਵਾਲੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਰੇਟ ਭਾਵਕਿ ਸਮਰਥਨ ਮੁਲ ਤਹਿ ਕੀਤੇ ਜਾਣ ਉਹ ਵੀ ਲਾਗਤ ਤੋਂ ਘੱਟ, ਤਾਂ ਕਿਸਾਨ ਦੀ ਆਰਥਿਕ ਸਥਿਤੀ 'ਚ ਕੁਝ ਸੁਧਾਰ ਹੋ ਸਕੇ। ਧਨਖੜ ਨੇ ਅੱਗੇ ਕਿਹਾ ਕਿ ਕਿਸਾਨ ਕਰਜ਼ਾਜਾਲ ਵਿਚ ਫਸਦੇ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਕੁਰਕੀ ਦੇ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਉਹ ਕਿਡਨੀ ਵੇਚ ਕੇ ਕਰਜ਼ਾ ਚੁਕਾਉਣ ਲਈ ਮਜਬੂਰ ਹੋ ਰਹੇ ਹਨ, ਜੋ ਕਿਸਾਨਾਂ ਲਈ ਕਰਜ਼ਾ ਮੁਆਫੀ ਦੇ ਪੈਕੇਜ ਬਣਾਏ ਵੀ ਗਏ ਸਨ ਉਨ੍ਹਾਂ ਨੂੰ ਬੈਂਕਾਂ ਵਾਲੇ ਡਕਾਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਬੇਸ਼ੱਕ ਕਿਸਾਨਾਂ ਦਾ ਦੇਸ਼ ਹੈ ਪਰ ਹੁਣ ਕੋਈ ਵੀ ਵਿਅਕਤੀ ਇੱਥੇ ਖੇਤੀ ਕਰਨ ਨੂੰ ਤਿਆਰ ਨਹੀਂ ਕਿਉਂਕਿ ਕਿਸਾਨਾਂ ਦੀ ਹਾਲਤ ਚਪੜਾਸੀ, ਚੌਕੀਦਾਰ ਤੋਂ ਵੀ ਮਾੜੀ ਹੋ ਚੁੱਕੀ ਹੈ। ਸਰਕਾਰ ਦੀਆਂ ਮੈਕਰੋ ਆਰਥਿਕ ਨੀਤੀਆਂ ਨੇ ਕਿਸਾਨਾਂ ਦੀ ਮਾਈਕ੍ਰ ਆਰਥਿਕ ਸਥਿਤੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਰਮਚਾਰੀਆਂ ਲਈ 7 ਵੇਤਨ ਕਮਿਸ਼ਨ ਲਾਗੂ ਕੀਤੇ ਗਏ ਪਰ ਕਿਸਾਨ ਲਈ ਬਣੇ ਇਕ ਵੀ ਕਮਿਸ਼ਨ ਦੀ ਸ਼ਿਫਾਰਿਸ਼ ਲਾਗੂ ਨਹੀਂ ਕੀਤੀ ਗਈ। ਇਥੋਂ ਤੱਕ ਕਿ ਕੁਦਰਤੀ ਆਫਤ ਦੀ ਮਾਰ 'ਤੇ ਸਰਕਾਰ ਬੀਜ ਦੇ ਪੈਸੇ ਤੱਕ ਵੀ ਨਹੀਂ ਦਿੰਦੀ ਜੋ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਪੰਜ ਮੁਖ ਮੰਤਰੀਆਂ ਦੀ ਸ਼ਿਫਾਰਿਸ਼ 'ਤੇ ਆਫਤ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਰੁਪਏ ਮਿਲਣੇ ਸਨ ਉਹ ਰਿਪੋਰਟ ਵੀ ਦਸੰਬਰ 2010 ਤੋਂ ਹੀ ਠੰਡੇ ਬਸਤੇ 'ਚ ਹੈ।ਸ਼੍ਰੀ ਧਨਖੜ ਨੇ ਅੰਤ ਵਿਚ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ 50 ਫੀਸਦੀ ਲਾਭਅੰਸ਼ ਦੇ ਨਾਲ ਲਾਭਕਾਰੀ ਮੁਲ ਦੀ ਸ਼ਿਫਾਰਿਸ, ਜ਼ੋਖਮ ਪ੍ਰਬੰਧਨ ਦੀ 10000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੁਖ ਮੰਤਰੀਆਂ ਦੀ ਕਮੇਟੀ ਦੀ ਸ਼ਿਫਾਰਿਸ ਅਤੇ ਖੇਤੀ ਬੀਮਾ ਯੋਜਨਾ ਨੂੰ ਲਾਗੂ ਕਰੇ। ਮਿਸ਼ਰਿਤ ਖਾਦਾਂ ਦੇ ਵਧੇ ਭਾਅ ਵਾਪਸ ਲਏ ਜਾਣ, ਕਿਸਾਨਾਂ ਨੂੰ ਸਸਤੇ ਇਨਪੁਟ ਮੁਹੱਈਆ ਕਰਵਾਏ ਜਾਣ, ਨਦੀ ਜੌੜ, ਜਲ ਸਰਕਸ਼ਣ ਤੇ ਟਪਕਾ ਸਿੰਚਾਈ ਤੋਂ ਹਰ ਖੇਤ ਨੂੰ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਵੇ, ਇਕ ਸਾਲ ਲਈ ਮੱਧ ਪ੍ਰਦੇਸ਼ ਦੀ ਤਰਜ 'ਤੇ ਵਿਆਜ਼ ਰਹਿਤ ਪੂਜੀ ਮੁਹੱਈਆ ਕਰਵਾਈ ਜਾਵੇ, ਡੀ ਨੋਟੀਫਾਈ ਹੋ ਰਹੇ, ਐਸ ਈ ਜੈਡ ਦੀਆਂ ਜਮੀਨਾਂ ਕਿਸਾਨਾਂ ਨੂੰ ਵਾਪਸ ਦਿੱਤੀਆਂ ਜਾਣ, ਜੇਕਰ ਪ੍ਰਾਪਤ ਪੈਸੇ ਕਿਸਾਨ ਵਾਪਸ ਨਾ ਕਰ ਸਕਣ ਤਾਂ ਅਗਲੀ ਸੇਲ 'ਤੇ, ਲਾਭਅੰਸ਼ ਵਿਚੋਂ ਹਿੱਸਾ ਦੇਣ ਦਾ ਪ੍ਰਬੰਧ ਕੀਤਾ ਜਾਵੇ, ਹੁਣ ਠੰਡ ਅਤੇ ਗੜਿਆਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ 10000 ਰੁਪਏ ਏਕੜ ਤੁਰੰਤ ਮੁਆਵਜਾ ਦਾ ਬੰਦੋਬਸਤ ਕੀਤਾ ਜਾਵੇ ਅਤੇ ਰਬੀ ਦੀ ਫਸਲ ਬਚਾਉਣ ਲਈ ਕਿਸਾਨਾਂ ਨੂੰ ਘੱਟ ਤੋਂ ਘੱਟ ਦਿਨ ਵਿਚ 8 ਘੰਟੇ ਬਿਜਲੀ ਦਿੱਤੀ ਜਾਵੇ। 

 

Tags: sukhminderpal singh grewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD