Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੀ ਟਰਾਫ਼ੀ 'ਤੇ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੀ ਟੀਮ ਦਾ ਕਬਜ਼ਾ

ਮਹਿਲਾ ਅਤੇ ਪੁਰਸ ਸ਼ਾਂਸ਼ੂ ਮੁਕਾਬਲਿਆਂ 'ਚ ਕੁੱਲ 12 ਤਮਗ਼ੇ ਹਾਸਲ ਕਰਕੇ ਹਰਿਆਣਾ ਰਿਹਾ ਦੂਜੇ ਸਥਾਨ 'ਤੇ

Web Admin

Web Admin

5 Dariya News

ਘੜੂੰਆਂ , 02 Mar 2021

Last updated on: Mar 02, 2021, 00:00 IST

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾ ਰਹੀ ਪੰਜ ਰੋਜ਼ਾ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋਈ। ਪੰਜ ਦਿਨ ਚੱਲੇ ਮੁਕਾਬਲਿਆਂ ਦੌਰਾਨ ਦੇਸ਼ ਭਰ ਤੋਂ ਲੜਕੇ ਅਤੇ ਲੜਕੀਆਂ ਦੀਆਂ 43 ਟੀਮਾਂ ਦੇ ਤਾਲੂ ਅਤੇ ਸ਼ਾਂਸ਼ੂ ਈਵੰਟਾਂ ਤਹਿਤ ਦਿਲਚਸਪ ਮੈਚ ਵੇਖਣ ਨੂੰ ਮਿਲੇ।ਸਮਾਪਤੀ ਸਮਾਗਮ ਦੌਰਾਨ ਲੈਫ਼. ਕਰਨਲ ਸੰਜੇ ਵਰਮਾ ਨੋਡਲ ਅਫ਼ਸਰ ਆਸਾਮ ਰੈਜ਼ੀਮੈਂਟ, ਵਿੰਗ ਕਮਾਂਡਰ ਵਿਕਾਸ ਸਿੰਘ ਜੁਆਇੰਟ ਸੈਕਟਰੀ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਅਤੇ ਵਿੰਗ ਕਮਾਂਡਰ ਅਦਿਤਿਆ ਉਦੈ ਸਿੰਘ ਨੋਡਲ ਅਫ਼ਸਰ ਚੰਡੀਗੜ੍ਹ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਬੀ.ਐਸ ਸੋਹੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਲੜਕੇ ਅਤੇ ਲੜਕੀਆਂ ਨੇ ਤਾਲੂ ਈਵੰਟ ਮੁਕਾਬਲਿਆਂ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੀ ਟੀਮ ਨੇ 13 ਸੋਨ, 4 ਚਾਂਦੀ ਅਤੇ 3 ਕਾਂਸੀ ਦੇ ਤਮਗ਼ਿਆਂ ਸਮੇਤ ਕੁੱਲ 20 ਮੈਡਲ ਹਾਸਲ ਕਰਦੇ ਹੋਏ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ ਉਥੇ ਮੱਧ ਪ੍ਰਦੇਸ਼ ਨੇ ਦੂਜੇ ਸਥਾਨ 'ਤੇ ਰਹਿੰਦਿਆਂ 5 ਗੋਲਡ, 10 ਸਿਲਵਰ ਅਤੇ 3 ਬ੍ਰਾਂਜ਼ ਮੈਡਲਾਂ ਸਮੇਤ ਕੁੱਲ 18 ਤਮਗ਼ੇ ਕੀਤੇ। ਤੀਜੇ ਸਥਾਨ ਲਈ ਮਨੀਪੁਰ ਦੀ ਟੀਮ ਨੇ 3 ਗੋਲਡ, 1 ਸਿਲਵਰ ਅਤੇ 8 ਬ੍ਰਾਂਜ਼ ਮੈਡਲ ਆਪਣੇ ਨਾਮ ਕੀਤੇ। ਪੁਰਸ਼ ਅਤੇ ਮਹਿਲਾ ਵਰਗਾਂ ਤਹਿਤ ਸ਼ਾਂਸ਼ੂ ਈਵੰਟ ਮੁਕਾਬਲਿਆਂ 'ਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੀ ਟੀਮ ਨੇ 6 ਗੋਲਡ, 1 ਸਿਲਵਰ ਅਤੇ 2 ਕਾਂਸੀ ਦੇ ਤਮਗਿਆਂ ਸਮੇਤ ਕੁੱਲ 9 ਮੈਡਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਹਰਿਆਣਾ ਨੇ 3 ਗੋਲਡ, 5 ਸਿਲਵਰ ਅਤੇ 4 ਬ੍ਰਾਂਜ਼ ਮੈਡਲਾਂ ਨਾਲ ਕੁੱਲ 12 ਤਮਗ਼ੇ ਪ੍ਰਾਪਤ ਕਰਕੇ ਦੂਜਾ ਸਥਾਨ ਮੱਲਿਆ ਅਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ) ਦੀ ਟੀਮ ਨੇ ਤੀਜੇ ਸਥਾਨ 'ਤੇ ਰਹਿੰਦਿਆਂ 2 ਗੋਲਡ, 3 ਸਿਲਵਰ ਅਤੇ 1 ਬ੍ਰਾਂਜ਼ ਮੈਡਲ ਹਾਸਲ ਕਰਕੇ ਕੁੱਲ 6 ਮੈਡਲ ਆਪਣੇ ਨਾਮ ਕੀਤੇ।ਤਾਲੂ ਪੁਰਸ਼ ਈਵੰਟ ਮੁਕਾਬਲਿਆਂ 'ਚ ਸਰਵਿਸਿਜ਼ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੇ ਖਿਡਾਰੀਆਂ ਨੇ ਵਿਰੋਧੀ ਟੀਮਾਂ ਨੂੰ ਪਛਾੜਦਿਆਂ 13 ਗੋਲਡ, 4 ਸਿਲਵਰ ਅਤੇ 3 ਬ੍ਰਾਂਜ਼ ਮੈਡਲ ਸਮੇਤ ਕੁੱਲ 20 ਤਮਗ਼ੇ ਆਪਣੇ ਨਾਮ ਕੀਤੇ ਜਦਕਿ ਮੱਧ ਪ੍ਰਦੇਸ਼ 4 ਸਿਲਵਰ, 2 ਬ੍ਰਾਂਜ਼ ਮੈਡਲ ਸਮੇਤ 6 ਮੈਡਲਾਂ ਨਾਲ ਦੂਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਐਸ.ਐਸ.ਬੀ ਦੇ ਪੁਰਸ਼ ਖਿਡਾਰੀਆਂ ਨੇ 2 ਸਿਲਵਰ, 5 ਬ੍ਰਾਂਜ਼ ਸਮੇਤ ਕੁੱਲ 7 ਮੈਡਲ ਆਪਣੇ ਨਾਮ ਕਰਦਿਆਂ ਤੀਜੇ ਸਥਾਨ 'ਤੇ ਜਗ੍ਹਾ ਬਣਾਈ। 

ਤਾਲੂ ਦੇ ਮਹਿਲਾ ਵਰਗ ਅਧੀਨ ਮੱਧ ਪ੍ਰਦੇਸ਼ ਨੇ 5 ਗੋਲਡ, 6 ਸਿਲਵਰ ਅਤੇ 1 ਬ੍ਰਾਂਜ਼ ਸਮੇਤ ਕੁੱਲ 12 ਮੈਡਲ ਹਾਸਲ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਨੀਪੁਰ ਦੀਆਂ ਖਿਡਾਰਣਾਂ ਨੇ 3 ਗੋਲਡ ਅਤੇ 6 ਬ੍ਰਾਂਜ਼ ਮੈਡਲਾਂ ਸਮੇਤ ਕੁੱਲ 9 ਮੈਡਲ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ ਖਿਡਾਰਣਾਂ ਨੇ 3 ਗੋਲਡ ਅਤੇ 3 ਸਿਲਵਰ ਮੈਡਲਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਸ਼ਾਂਸ਼ੂ ਈਵੰਟ ਦੇ ਪੁਰਸ਼ ਵਰਗ ਅਧੀਨ ਹੋਏ ਮੁਕਾਬਲਿਆਂ 'ਚ ਐਸ.ਐਸ.ਸੀ.ਬੀ ਦੀ ਟੀਮ 6 ਗੋਲਡ, 1 ਸਿਲਵਰ ਅਤੇ 2 ਬ੍ਰਾਂਜ਼ ਮੈਡਲ ਹਾਸਲ ਕਰਕੇ ਪਹਿਲੇ ਸਥਾਨ 'ਤੇ ਰਹੀ ਜਦਕਿ ਹਰਿਆਣਾ ਦੇ ਖਿਡਾਰੀਆਂ ਨੇ ਦੂਜਾ ਸਥਾਨ ਹਾਸਲ ਕਰਦਿਆਂ 2 ਗੋਲਡ, 3 ਸਿਲਵਰ ਅਤੇ 3 ਬ੍ਰਾਂਜ਼ ਸਮੇਤ ਕੁੱਲ 8 ਮੈਡਲ ਝਟਕੇ ਅਤੇ ਰਾਜਸਥਾਨ ਨੇ 1 ਗੋਲਡ, 2 ਸਿਲਵਰ ਅਤੇ 1 ਬ੍ਰਾਂਜ਼ ਮੈਡਲ ਨਾਲ ਕੁੱਲ 4 ਮੈਡਲ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਅਧੀਨ ਚੰਗਾ ਖੇਡ ਪ੍ਰਦਰਸ਼ਨ ਕਰਦਿਆਂ ਇੰਡੋ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ) ਨੇ ਪਹਿਲੇ ਸਥਾਨ ਲਈ 2 ਗੋਲਡ, 2 ਸਿਲਵਰ ਸਮੇਤ ਕੁੱਲ 4 ਮੈਡਲ ਆਪਣੇ ਨਾਮ ਕੀਤੇ, ਉਥੇ ਹਰਿਆਣਾ ਦੀਆਂ ਖਿਡਾਰਣਾਂ ਨੇ 1 ਗੋਲਡ ਸਮੇਤ ਕੁੱਲ 4 ਤਮਗ਼ੇ ਹਾਸਲ ਕਰਕੇ ਦੂਜਾ ਅਤੇ 2 ਗੋਲਡ ਅਤੇ 1 ਬ੍ਰਾਂਜ਼ ਮੈਡਲ ਹਾਸਲ ਕਰਕੇ ਮੱਧ ਪ੍ਰਦੇਸ਼ ਦੀਆਂ ਖਿਡਾਰਣਾਂ ਤੀਜੇ ਸਥਾਨ 'ਤੇ ਰਹੀਆਂ।ਪੁਰਸ਼ ਸ਼ਾਂਸ਼ੂ ਈਵੰਟ ਅਧੀਨ ਹੋਏ ਫਾਈਨਲ ਮੁਕਾਬਲਿਆਂ 'ਚ 90 ਤੋਂ ਜ਼ਿਆਦਾ ਭਾਰ ਵਰਗ 'ਚ ਹਰਿਆਣਾ ਦੇ ਅਰੁਣ ਨੇ ਜੰਮੂ ਦੇ ਰਜਿੰਦਰ ਸਿੰਘ ਨੂੰ 1-0 ਨਾਲ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ, ਉਥੇ ਹੀ 90 ਕਿਲੋ ਭਾਰ ਵਰਗ 'ਚ ਐਸ.ਐਸ.ਸੀ.ਬੀ ਦੇ ਰਜਤ ਨੇ ਐਸ.ਐਸ.ਬੀ ਦੇ ਮਨੀਸ਼ ਸ਼ਰਮਾ ਨੂੰ 1-0 ਨਾਲ ਹਰਾਇਆ। ਇਸੇ ਤਰ੍ਹਾਂ 85 ਕਿਲੋਗ੍ਰਾਮ ਵਰਗ ਅਧੀਨ ਐਸ.ਐਸ.ਸੀ.ਬੀ ਦੇ ਰਾਵੀ ਨੇ ਆਈ.ਟੀ.ਬੀ.ਪੀ ਦੇ ਹਰੀਸ਼ ਨੂੰ 2-0 ਨਾਲ ਮਾਤ ਦਿੰਦਿਆਂ ਸੋਨ ਤਮਗ਼ਾ ਆਪਣੇ ਨਾਮ ਕੀਤਾ।ਇਸ ਤੋਂ ਇਲਾਵਾ 48, 52, 56, 60, 65, 70, 75 ਅਤੇ 80 ਕਿਲੋਗ੍ਰਾਮ ਵਰਗਾਂ ਅਧੀਨ ਕ੍ਰਮਵਾਰ ਐਸ.ਐਸ.ਸੀ.ਬੀ ਦੇ ਪ੍ਰਵੀਨ, ਐਮ. ਸੁਨੀਲ ਸਿੰਘ, ਯੂਚਿਤ ਸ਼ਰਮਾ, ਐਸ.ਐਸ.ਬੀ ਦੇ ਰਵੀ ਪੰਚਾਲ, ਐਸ.ਐਸ.ਸੀ.ਬੀ ਦੇ ਅਰੁਣ ਨਾਗਰ, ਯੂਪੀ ਦੇ ਸੂਰਜ ਯਾਦਵ, ਰਾਜਸਥਾਨ ਦੇ ਮੁਕੇਸ਼ ਚੌਧਰੀ ਅਤੇ ਹਰਿਆਣਾ ਦੇ ਨਵੀਨ ਨੇ ਗੋਡਲ ਮੈਡਲ ਆਪਣੇ ਨਾਮ ਕੀਤੇ।ਮਹਿਲਾ ਸ਼ਾਂਸ਼ੂ ਈਵੰਟ ਦੇ ਫਾਈਨਲ ਮੁਕਾਬਲਿਆਂ ਦੌਰਾਨ 4 ਕਿਲੋਗ੍ਰਾਮ ਵਰਗ 'ਚ ਆਈ.ਟੀ.ਬੀ.ਪੀ ਦੇ ਪ੍ਰਿਯੰਕਾ ਨੇ ਯੂਪੀ ਦੀ ਹੁਮਾ ਖ਼ਾਨ ਨੂੰ 2-1 ਨਾਲ ਹਰਾ ਕੇ ਸੋਨੇ ਦੇ ਤਮਗ਼ੇ 'ਤੇ ਕਬਜ਼ਾ ਕੀਤਾ, ਜਦੋਂ ਕਿ 48 ਕਿਲੋਗ੍ਰਾਮ ਵਰਗ ਵਿੱਚ ਮੱਧ ਪ੍ਰਦੇਸ਼ ਦੀ ਨਮਰਤਾ ਬੱਤਰਾ ਨੇ ਹਰਿਆਣਾ ਦੀ ਸ਼ਵਿਤਾ ਨੂੰ ਹਰਾਇਆ ਜਦਕਿ 52 ਕਿਲੋਗ੍ਰਾਮ ਵਰਗ ਅਧੀਨ ਅਰੁਣਾਚਲ ਪ੍ਰਦੇਸ਼ ਦੀ ਓਨਿਲੂ ਤੇਜਾ ਨੇ ਆਈ.ਟੀ.ਬੀ.ਪੀ ਦੀ ਚਾਓਬਾ ਦੇਵੀ ਨੂੰ 2-0 ਨਾਲ ਹਰਾ ਕੇ ਸੋਨ ਤਮਗ਼ਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ 56, 60, 65, 70 ਅਤੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਕ੍ਰਮਵਾਰ ਆਲ ਇੰਡੀਆ ਪੁਲਿਸ ਦੀ ਓਇਨਮ ਬਦੀਆਪਾਤੀ ਚਾਨੂ, ਮਨੀਪੁਰ ਦੀ ਐਨ.ਰੌਸ਼ਬੀਨਾ ਦੇਵੀ, ਮੱਧ ਪ੍ਰਦੇਸ਼ ਦੀ ਸ਼ਰੂਤੀ, ਆਈ.ਟੀ.ਬੀ.ਪੀ ਦੀ ਟੀ. ਮੇਨਕਾ ਦੇਵੀ ਅਤੇ ਹਰਿਆਣਾ ਦੀ ਪੂਜਾ ਕਾਦੀਆਂ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ।

 

Tags: Chandigarh University , Gharuan , Chandigarh University Gharuan , Chandigarh Group Of Colleges , Satnam Singh Sandhu. CGC Gharuan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD