Saturday, 04 May 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ 8ਵੀਂ ਤੇ 12ਵੀਂ ਜਮਾਤ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਜਾਰੀ ਐਲਪੀਯੂ ਵੱਲੋਂ ਏਰੋਸਪੇਸ ਇੰਜਨੀਅਰਿੰਗ 'ਚ ਐਡਵਾਂਸਮੈਂਟਸ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਸਿਖਲਾਈ ‘ਮਿਸ਼ਨ ਐਕਸੀਲੈਂਸ’ ਬਣਿਆ ਨੰਨ੍ਹੇ ਸੁਫ਼ਨਿਆਂ ਦੀ ਉਡਾਣ: ਜਤਿੰਦਰ ਜੋਰਵਾਲ ਡਾ ਸੰਜੀਵ ਕੁਮਾਰ ਕੋਹਲੀ ਵਲੋਂ ਸਿਵਲ ਸਰਜਨ ਤਰਨਤਾਰਨ ਵਜੋਂ ਸੰਭਾਲਿਆ ਅਹੁਦਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ ਚਿਤਕਾਰਾ ਯੁਨੀਵਰਸਿਟੀ ਵੱਲੋਂ ਅਜੈ ਚੌਧਰੀ ਨੂੰ ਆਨਰੇਰੀ ਡਾਕਟਰੇਟ(ਡੀਲਿੱਟ) ਦੀ ਡਿਗਰੀ ਪ੍ਰਦਾਨ ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ 'ਆਪ' ਅਤੇ ਕਾਂਗਰਸ ਇੱਕ ਹੀ ਥੈਲੀ ਦੇ ਚੱਟੇ-ਬੱਟੇ : ਐਨ.ਕੇ. ਸ਼ਰਮਾ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੇ ਪ੍ਰੈਸ ਪ੍ਰਤੀਨਿਧੀਆਂ ਨਾਲ ਮੀਟਿੰਗ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਬੇਟੇ ਨੂੰ ਟਿਕਟ ਮਿਲਣ ਅਤੇ ਐਚਡੀ ਰੇਵੰਨਾ ਮਾਮਲੇ 'ਤੇ 'ਆਪ' ਨੇ ਕਿਹਾ- ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ ਹੈ ਅਸਲਾ ਧਾਰੀਆਂ ਪਾਸੋਂ ਅਸਲੇ ਨੂੰ ਜਮ੍ਹਾਂ ਕਰਵਾਉਣ ਤੇ ਛੋਟ ਸੰਬੰਧੀ ਸੈਕਰਿਊਟਨੀ ਕਮੇਟੀ ਦੀ ਮੀਟਿੰਗ ਹੋਈ ਸੁਖਪਾਲ ਸਿੰਘ ਖਹਿਰਾ ਵੱਲੋਂ ਭਵਾਨੀਗੜ੍ਹ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਪ੍ਰੈੱਸ ਦੀ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਮਿਲ ਕੇ ਕਰਨ ਦਾ ਸੱਦਾ ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਲੋਕ ਸਭਾ ਚੋਣ ਮੁਹਿੰਮ ਦੀ ਰਣਨੀਤੀ ਕੀਤੀ ਤਿਆਰ ਬਾਹਰਲਾ ਉਮੀਦਵਾਰ ਕਹਿਣ ‘ਤੇ ਵੜਿੰਗ ਨੇ ਦਲਬਦਲੂ ਬਿੱਟੂ ਨੂੰ ਦਿੱਤਾ ਜਵਾਬ ਪੰਜਾਬ 'ਚ 'ਆਪ' ਦੀ ਦਿੱਲੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਦਰਸਾਉਂਦੀ ਹੈ ਕਿ ਪਾਰਟੀ 'ਚ ਕੁਝ ਵੀ ਠੀਕ ਨਹੀਂ ਹੈ: ਪ੍ਰਤਾਪ ਸਿੰਘ ਬਾਜਵਾ

 

ਫਾਜ਼ਿਲਕਾ ਦੇ 18 ਸਕੂਲਾਂ `ਚ ਵਿਜੈ ਮਸ਼ਾਲ ਦੀ ਕੀਤੀ ਗਈ ਪ੍ਰਦਰਸ਼ਨੀ

Web Admin

Web Admin

5 Dariya News

ਫਾਜ਼ਿਲਕਾ , 27 Feb 2021

ਦੇਸ਼ ਭਰ ਵਿਚ ਆਪਣੀ ਯਾਤਰਾ ਦੌਰਾਨ ਵਿਜੇ ਮਸ਼ਾਲ ਨੂੰ ਵੱਖ-ਵੱਖ ਸਕੂਲਾਂ ਵਿਚ ਪ੍ਰਦਰਸ਼ਿਤ ਕੀਤਾ ਗਿਆ ਤਾਂ ਜ਼ੋ ਵਿਦਿਆਰਥੀਆਂ ਨੂੰ ਇਸ ਦੇ ਬਾਰੇ ਪਤਾ ਹੋਏ ਅਤੇ ਪੂਰੇ ਜੋਸ਼ ਤੇ ਜਨੂੰਨ ਨਾਲ ਇਸ ਦੀ ਮਹੱਤਤਾ ਬਾਰੇ ਹੋਰਾਂ ਨੂੰ ਜਾਣੂੰ ਕਰਵਾਇਆ ਜਾ ਸਕੇ। ਵਿਜੇ ਮਸ਼ਾਲ ਨੂੰ ਫਾਜ਼ਿਲਕਾ ਦੇ 18 ਸਕੂਲਾਂ ਵਿਚ 25, 26 ਅਤੇ 27 ਫਰਵਰੀ ਨੂੰ ਲਗਾਤਾਰ ਤਿੰਨ ਦਿਨ ਪ੍ਰਦਰਸ਼ਿਤ ਕੀਤਾ ਗਿਆ ਜਿੱਥੇ ਸਭ ਤੋਂ ਵੱਧ ਸੂਰਬੀਰ ਔਰਤਾਂ ਅਤੇ ਸੇਵਾਮੁਕਤ ਸਿਪਾਹੀ ਰਹਿੰਦੇ ਹਨ।ਵਿਜੇ ਮਸ਼ਾਲ ਨੂੰ ਭਾਰਤੀ ਸਕੂਲ ਦੀ ਮਹਾਨ ਰਸਮੀ ਵਰਦੀ ਵਾਲੀ ਹੋਸਟੈਸ ਦੁਆਰਾ ਹਰ ਸਕੂਲ ਵਿਚ ਲਿਜਾਇਆ ਗਿਆ। ਵਿਜੇ ਮਸ਼ਾਲ ਦੇ ਹਰੇਕ ਸਕੂਲ ਵਿਚ ਦਾਖਲ ਹੋਣ ਤੋਂ ਬਾਅਦ ਇਸ ਦੀ ਇਤਿਹਾਸਕ ਮਹੱਤਤਾ ਨੂੰ ਪੇਸ਼ ਕੀਤਾ ਗਿਆ ਅਤੇ ਹਰੇਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਇਨ੍ਹਾਂ ਸਾਰੇ ਸਮਾਗਮਾਂ ਵਿਚ ਬਹਾਦਰ ਨਾਇਕਾਂ ਤੋਂ ਇਲਾਵਾ ਸੇਵਾਮੁਕਤ ਸਿਪਾਹੀ, ਪਿੰਡ ਦੇ ਸਰਪੰਚ ਸ਼ਾਮਲ ਹੋਏ। ਸਕੂਲ, ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਸਮਾਗਮ ਦੇ ਅੰਤ ਵਿੱਚ ਸਭ ਨੂੰ ਮਠਿਆਈਆਂ ਵੰਡੀਆਂ ਗਈਆਂ।ਵਿਜੈ ਮਸ਼ਾਲ ਨੂੰ ਦੇਖਦਿਆਂ ਬੱਚਿਆਂ ਵਿਚ ਫੌਜ਼ ਵਿਚ ਭਰਤੀ ਹੋਣ ਦਾ ਭਰਵਾਂ ਉਤਸ਼ਾਹ ਸੀ ਤੇ ਸੈਨਾ ਵਿਚ ਸ਼ਾਮਲ ਹੋਣ ਦੀ ਹੌੜ ਨਜਰ ਆ ਰਹੀ ਸੀ।ਇਸ ਮੌਕੇ ਵਿਦਿਆਰਥੀਆਂ ਨੇ ਵਿਜੈ ਮਸ਼ਾਲ ਨੂੰ ਲੈ ਕੇ ਅਧਿਕਾਰੀਆਂ ਕੋਲੋਂ ਪ੍ਰਸ਼ਨ ਵੀ ਪੁੱਛੇ ਅਤੇ ਜਾਣਕਾਰੀ ਵੀ ਹਾਸਲ ਕੀਤੀ।ਵਿਜੇ ਮਸ਼ਾਲ ਨੇ ਸਾਰੇ ਹਾਜ਼ਰੀਨ ਵਿਚ ਦੇਸ਼ ਭਗਤੀ ਦੀ ਡੂੰਘੀ ਭਾਵਨਾ ਨੂੰ ਮੁੜ ਜੀਵਿਤ ਕੀਤਾ।ਫੌਜ ਦਾ ਮੇਲਾ 1 ਮਾਰਚ 2021 ਨੂੰ ਫਾਜ਼ਿਲਕਾ ਮਿਲਟਰੀ ਸਟੇਸ਼ਨ ਵਿਖੇ ਲਗਾਇਆ ਜਾਵੇਗਾ।ਇਸ ਦਿਨ ਅਤਿ-ਆਧੁਨਿਕ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਫੌਜ ਦੇ ਪ੍ਰਤਿਭਾਸ਼ਾਲੀ ਮਾਰਚ ਕਰਨ ਵਾਲੇ ਬੈਂਡ ਦੀ ਮੁਹਾਰਤ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।   

 

Tags: Mulitary , Fazilka , Victory Flame

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD