ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ `ਤੇ ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ 11ਵਾਂ ਵੋਟਰ ਦਿਵਸ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ ਹੈ, ਇਸ ਲਈ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਤਾਂ ਉਹ ਪਹਿਲ ਦੇ ਆਧਾਰ `ਤੇ ਵੋਟ ਬਣਵਾਏ।ਸੋਨਾਲੀ ਗਿਰੀ ਨੇ ਨੋਜਵਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫਲ ਲੋਕਤੰਤਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਇਸ ਵਿਚ ਕੁਝ ਕਮੀਆਂ ਮੌਜੂਦ ਹਨ ਪਰ ਇਹ ਕਮੀਆਂ ਬਾਹਰੋਂ ਨਹੀਂ ਆਈਆਂ ਸਗੋਂ ਸਾਡੇ ਅੰਦਰੋਂ ਹੀ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਲੋਕਾਂ ਨੂੰ ਧਰਮ, ਜਾਤ ਜਾਂ ਫਿਰਕੇ ਵਿਚ ਵੰਡ ਕੇ ਵੋਟਾਂ ਹਾਸਲ ਕਰਦੇ ਹਨ ਜਿਸ ਨਾਲ ਸਾਡੇ ਲੋਕਤੰਤਰ ਨੂੰ ਢਾਹ ਲੱਗਦੀ ਹੈ।ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਾਰਤ ਦੇ ਭਵਿਖ ਦੇ ਵਾਰਸ ਹੋ ਇਸ ਲਈ ਤੁਹਾਨੂੰ ਆਪਣੇ ਵੋਟ ਦੀ ਵਰਤੋਂ ਬੜੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਵੋਟ ਦੇ ਹੱਕ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਇਕ ਵੋਟ ਨਾਲ ਕੀ ਅਸਰ ਪੈ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਇਕ ਇਕ ਵੋਟ ਦਾ ਮੁੱਲ ਸਮਝਾਉਂਦੇ ਹੌਏ ਉਦਾਹਰਣ ਦਿੱਤੀ ਕਿ ਬਾਰਸ਼ ਇਕ ਇਕ ਬੂੰਦ ਨੂੰ ਮਿਲਾ ਕੇ ਬਣਦੀ ਹੈ ਜੇਕਰ ਇਕ ਇਕ ਬੂੰਦ ਇਹ ਸੋਚੇ ਕਿ ਮੇਰੇ ਨਾ ਹੋਣ ਤੇ ਕੀ ਅਸਰ ਹੋਵੇਗਾ ਤਾਂ ਸਿੱਟੇ ਵਜੋਂ ਜ਼ਮੀਨ ਤੇ ਸੋਕਾ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਕ ਇਕ ਵੋਟ ਨਾਲ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ।ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਸਾਰੇ ਮੈਂਬਰਾਂ ਨੂੰ ਆਪਣੀਆਂ ਵੋਟਾਂ ਬਨਾਉਣ ਦੀ ਅਪੀਲ ਕੀਤੀ ਤੇ ਸਹੁੰ ਚੁਕਵਾਈ ਗਈ। ਇਸ ਮੌਕੇ ਤੇ ਸ਼ਹਿਰ ਵਿੱਚ ਇੱਕ ਸਵੀਪ ਮੋਬਾਈਲ ਵੈਨ ਨੂੰ ਡਿਪਟੀ ਕਮਿਸ਼ਨਰ ਜੀ ਵੱਲੋਂ ਹਰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਸਮਾਗਮ ਵਿੱਚ ਜਿ਼ਲ੍ਹੇ ਦੇ ਸਵੀਪ ਆਈਕਨ ਜੈਸਮੀਨ ਕੌਰ ਤੇ ਖੁਸ਼ੀ ਸੈਣੀ, ਰਾਈਫਲ ਸ਼ੂਟਰ (ਗੋਲਡ ਮੈਡਲਿਸਟ) ਵੱਲੋਂ ਇੱਕ ਸਪੀਚ ਪੇਸ਼ ਕੀਤੀ ਗਈ। ਇਸ ਸਮਾਗਮ ਵਿੱਚ ਸਰਕਾਰੀ ਆਈ.ਟੀ.ਆਈ. (ਲੜਕੀਆਂ) ਵੱਲੋਂ ਕਢਾਈ ਸਟਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਰੂਪਨਗਰ ਵੱਲੋਂ ਪੇਟਿੰਗ ਦੀ ਸਟਾਲ ਤੇ ਪ੍ਰਕਾਸ਼ ਮੈਮੋਰੀਆਲ ਵੈਲਫੇਅਰ ਸੋਸਾਇਟੀ ਵੱਲੋਂ ਸਟਾਲਾਂ ਲਗਾਈਆਂ ਗਈਆਂ। ਇਸੇ ਦੌਰਾਨ ਨਹਿਰੂ ਯੁਵਾ ਕੇਂਦਰ ਵੱਲੋਂ ਜਾਗੋ ਜਾਗੋ ਇੱਕ ਨਾਟਕ ਵੀ ਪੇਸ਼ ਕੀਤਾ ਗਿਆ, ਜ਼ੋ ਕਿ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਲੋਂ ਵੋਟਰ ਸੂਚੀ ਦੀ ਸੁਧਾਈ 2021 ਵਧੀਆ ਕਾਰਗੁਜਾਰੀ ਲਈ ਬੈਸਟ ਈ.ਆਰ.ਓ., ਬੈਸਟ ਨੌਡਲ ਅਫ਼ਸਰ ਤੇ ਬੈਸਟ ਬੀ.ਐਲ.ਓ. ਨੂੰ ਅਤੇ ਜਿ਼ਲ੍ਹੇ ਵਿੱਚ ਸਵੀਪ ਗਤੀਵਿਧੀਆਂ ਕਰਵਾਉਣ ਯੋਗਦਾਨ ਪਾਉਣ ਲਈ ਅਧਿਕਾਰੀ/ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵੋਟਰ ਸੂਚੀ ਦੀ ਸੁਧਾਈ 2021 ਦੇ ਤਹਿਤ ਨਵੇਂ ਰਜਿਸਟਰ ਹੋਏ ਨੋਜਵਾਨ ਵੋਟਰਾਂ ਨੂੰ ਸ਼ਨਾਖਤੀ ਕਾਰਡ ਵੰਡੇ ਗਏ। ਇਸ ਮੌਕੇ ਤੇ ਸ੍ਰੀ ਗੁਰਵਿੰਦਰ ਸਿੰਘ ਜ਼ੌਹਲ, ਐਸਡੀਐਮ ਰੂਪਨਗਰ, ਸ਼੍ਰੀ ਸਤਵੀਰ ਸਿੰਘ ਮਾਵੀ, ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ, ਰੂਪਨਗਰ, ਡਾ. ਜ਼ਸਵਿੰਦਰ ਕੌਰ, ਪ੍ਰਿੰਸੀਪਲ, ਪ੍ਰੋ. ਜਤਿੰਦਰ ਸਿੰਘ ਗਿੱਲ, ਵਾਈਸ ਪ੍ਰਿੰਸੀਪਲ, ਡਾ. ਕੁਲਬੀਰ ਕੌਰ, ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਦਵਿੰਦਰ ਸਿੰਘ, ਸਰਕਾਰੀ ਕਾਲਜ, ਰੂਪਨਗਰ, ਸ਼੍ਰੀਮਤੀ ਆਦਰਸ਼ ਸ਼ਰਮਾ, ਪਿ੍ਰੰਸੀਪਲ, ਪ੍ਰਕਾਸ਼ ਮੈਮੋਰੀਅਲ ਵੈਲਫੇਅਰ ਸੋਸਾਇਟੀ, ਸ਼੍ਰੀਮਤੀ ਰੁਚੀ ਗ੍ਰੋਵਰ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੇਕੰਡਰੀ ਸਕੂਲ, ਬਹਿਰਾਮਪੁਰ ਜਿੰਮੀਦਾਰਾ, ਸ਼੍ਰੀ ਦਿਨੇਸ਼ ਕੁਮਾਰ ਸੈਣੀ, ਇੰਸਟਰੱਕਟਰ, ਆਈ.ਟੀ.ਆਈ., ਰੂਪਨਗਰ, ਸ਼੍ਰੀ ਸੁਰਜੀਤ ਸਿੰਘ ਖੱਟੜਾ, ਇੰਸਟਰੱਕਟਰ, ਆਈ.ਟੀ.ਆਈ., ਸਿੰਘਪੁਰ (ਨੂਰਪੁਰਬੇਦੀ), ਸ਼੍ਰੀ ਪੰਕਜ ਯਾਦਵ, ਯੂਥ ਕੋ-ਆਰਡੀਨੇਟਰ, ਨਹਿਰੂ ਯੁਵਾ ਕੇਂਦਰ ਆਦਿ ਹਾਜ਼ਰ ਸਨ।