Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ 'ਕਿਸਮਤ 2'

Web Admin

Web Admin

5 Dariya News (ਹਰਜਿੰਦਰ ਸਿੰਘ ਜਵੰਧਾ)

18 Jan 2021

Last updated on: Jan 18, 2021, 00:00 IST

ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ ਇੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ' ਅੰਗਰੇਜ਼ ' ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫ਼ਲ ਰਹੀ। ਛੋਟੇ ਪਰਦੇ ਤੋਂ ਪੰਜਾਬੀ ਪਰਦੇ 'ਤੇ ਛਾਈ ਸਰਗੁਣ ਨੇ ਕਦਮ ਦਰ ਕਦਮ ਸਫ਼ਲਤਾ ਦੀ ਟੀਸੀ ਨੂੰ ਛੋਹਿਆ। ਸਰਗੁਣ ਪੰਜਾਬੀ ਦਰਸ਼ਕਾਂ ਦੀ ਮਨ-ਪਸੰਦ ਅਦਾਕਾਰਾ ਹੈ। ਸਰਗੁਣ ਨੇ ਇੱਕ ਤੋਂ ਇੱਕ ਵਧਕੇ ਫ਼ਿਲਮਾਂ ਕੀਤੀਆਂ ਤੇ ਹਰ ਕਿਰਦਾਰ ਆਪਣੀ ਪਹਿਲੀ ਈਮੇਜ਼ ਤੋਂ ਹਟ ਕੇ ਕੀਤਾ। 'ਅੰਗਰੇਜ਼' ਦੀ ਚੁਲਬੁਲੀ ਤੇ ਹੰਸੂ ਹੰਸੂ ਕਰਦੀ 'ਧੰਨ ਕੌਰ' ਨੇ ਅਮਿਰੰਦਰ ਗਿੱਲ ਨਾਲ ਅਗਲੀ ਫ਼ਿਲਮ ' ਲਵ ਪੰਜਾਬ' 'ਚ ਪਹਿਲੀ ਫ਼ਿਲਮ ਤੋਂ ਬਿਲਕੁਲ ਉਲਟ ਕਿਰਦਾਰ ਨਿਭਾਇਆ । 'ਕਿਸਮਤ' ਦੀ ਗੱਲ ਕਰੀਏ ਤਾਂ ਇਸ ਵਿੱਚ ਉਸਦੀ ਅਦਾਕਾਰੀ ਦੇ ਕਈ ਰੰਗ ਵੇਖਣ ਨੂੰ ਮਿਲੇ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਸੰਗੀਤ ਐਨਾਂ ਜਬਰਦਸ਼ਤ  ਬਣਿਆ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਇੱਕ ਮੀਲ ਪੱਥਰ ਸਾਬਤ ਹੋਈ। ਬਿਨ੍ਹਾਂ ਸ਼ੱਕ ਅਮਰਿੰਦਰ ਗਿੱਲ ਤੋਂ ਬਾਅਦ ਇਸ ਫ਼ਿਲਮ ਦੁਆਰਾ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਜੋੜੀ ਨੂੰ ਦਰਸ਼ਕਾਂ ਨੇ ਪ੍ਰਵਾਨ ਕੀਤਾ। ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ 'ਚ 'ਕਿਸਮਤ' ਦਾ ਅਗਲਾ ਭਾਗ ਵੇਖਣ ਦੀ ਰੀਝ ਪੈਦਾ ਹੋਣੀ ਸੁਭਾਵਿਕ ਹੀ ਸੀ, ਜਲਦ ਹੀ ਦਰਸ਼ਕਾਂ 'ਚੋਂ ਇਸ ਦੀ ਮੰਗ ਵੀ ਉੱਠਣ ਲੱਗੀ, ਜੋ ਸਮੁੱਚੀ ਟੀਮ ਲਈ ਇੱਕ ਚਣੌਤੀ ਸੀ। ਜਿਸ ਨੂੰ ਪ੍ਰਵਾਨ ਕਰਦਿਆਂ 'ਕਿਸਮਤ-2' ਦਾ ਨਿਰਮਾਣ ਹੋਇਆ। ਦਰਸ਼ਕਾਂ ਦੀ ਹਰ ਰੀਝ ਨੂੰ ਧਿਆਨ 'ਚ ਰੱਖਦਿਆਂ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਇਸ ਫ਼ਿਲਮ ਨੂੰ ਬਣਾਇਆ ਹੈ ਜੋ ਬਹੁਤ ਜਲਦ ਦਰਸ਼ਕਾਂ ਦੀ ਨਜ਼ਰ ਹੋਵੇਗੀ। 

ਜਿਕਰਯੋਗ ਹੈ ਕਿ ' ਕਿਸਮਤ 2' ਵਿੱਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅੱਗੇ ਦੀ ਜ਼ਿੰਦਗੀ ਨੂੰ ਵਿਖਾਂਇਆ ਜਾਵੇਗਾ। ਸ਼ਿਵੇ ਅਤੇ ਬਾਨੀ ਦੀ ਕਹਾਣੀ ਨੂੰ ਦਰਸ਼ਕ ਇੱਕ ਨਵੇਂ ਤਜ਼ਰਬੇ ਅਤੇ ਨਜ਼ਰੀਏ ਨਾਲ ਪਰਦੇ ਤੇ ਵੇਖਣਗੇ। ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਜੋੜੀ ਦੇ ਇਲਾਵਾ ਤਾਨੀਆ ਦਾ ਕਿਰਦਾਰ ਵੀ ਦਰਸ਼ਕਾਂ ਨੂੰ ਪਹਿਲਾਂ ਨਾਲੋਂ ਵਧੇਰੇ ਪਸੰਦ ਆਵੇਗਾ। ਇਸ ਫ਼ਿਲਮ ਵਿੱਚ ਜਿੱਥੇ ਰੁਮਾਂਸ ਭਾਵੁਕਤਾ ਅਤੇ ਰਿਸ਼ਤਿਆਂ ਦੀ ਕਦਰ ਕੀਮਤ ਦਰਸਾਈ ਜਾਵੇਗੀ, ਉਥੇ ਪੰਜਾਬੀ ਮਾਂ ਬੋਲੀ ਸੱਭਿਆਚਾਰ ਅਤੇ ਪੰਜਾਬ ਦੇ ਨੌਜਵਾਨੀ ਕਲਚਰ ਨੂੰ ਵੀ ਬੜੇ ਨੇੜ੍ਹੇ ਤੋਂ ਪਰਦੇ 'ਤੇ ਰੂਪਮਾਨ ਕੀਤਾ ਜਾਵੇਗਾ। ਫ਼ਿਲਮ ਦਾ ਸੰਗੀਤ ਵੀ ਬਹੁਤ  ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ।ਜ਼ਿਕਰਯੋਗ ਹੈ ਕਿ 2018 ਦੇ ਕਾਮੇਡੀ ਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ 'ਚ ਲਵ ਐਂਗਲ ਵਾਲੀ ਭਾਵੁਕਤਾਭਰੀ ਫ਼ਿਲਮ 'ਕਿਸਮਤ' ਬਣਾਉਣਾ ਇੱਕ ਬਹੁਤ ਵੱਡਾ ਰਿਸ਼ਕ ਸੀ ਪ੍ਰੰਤੂ ਸਮੁੱਚੀ ਟੀਮ ਦਾ ਵਿਸ਼ਵਾਸ਼ ਸੀ ਤੇ ਇਹ ਸਾਲ ਦੀ ਸੱਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਤ ਹੋਈ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ 'ਕਿਸਮਤ 2' ਦੇ ਨਿਰਮਾਣ ਕਾਰਜ 'ਚ  ਸ਼੍ਰੀ ਨਰੋਤਮ ਜੀ ਸਟੂਡੀਓ   ਨਾਲ ' ਜ਼ੀ ਸਟੂਡੀਓਜ਼ ਨੇ ਵੀ ਹੱਥ ਮਿਲਾਇਆ ਹੈ ਤੇ ਫ਼ਿਲਮ ਨੂੰ ਬੇਹੱਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।'ਅੰਗਰੇਜ਼' ਲਾਹੋਰੀਏ, ਲਵ ਪੰਜਾਬ, ਕਾਲਾ ਸ਼ਾਹ ਕਾਲਾ, ਕਿਸਮਤ' ਚੰਡੀਗੜ੍ਹ ਅੰਮਿਤ੍ਰਸਰ-ਚੰਡੀਗੜ੍ਹ ਅਤੇ 'ਝੱਲੇ ' ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਸਰਗੁਣ ਮਹਿਤਾ ਨੇ ਦੱਸਿਆ ਕਿ ਉਸਨੇ ਲਾਕ ਡਾਊਨ ਦੇ ਦਿਨਾਂ ਵਿੱਚ ਵੀ ਆਪਣੇ ਪ੍ਰਸ਼ੰਸਕਾਂ ਦਾ ਸੰਗੀਤਕ ਵੀਡਿਓਜ਼ ਅਤੇ ਇੰਸਟ੍ਰਾਗਰਾਮ 'ਤੇ ਦਿਲਚਸਪ ਕਹਾਣੀਆਂ ਨਾਲ ਮਨੋਰੰਜਨ ਕੀਤਾ ਹੈ। 'ਕਿਸਮਤ 2'  ਤੋਂ ਸਰਗੁਣ ਮਹਿਤਾ ਨੂੰ ਵੀ ਵੱਡੀਆਂ ਆਸਾਂ ਹਨ।

 

Tags: Pollywood , Sargun Mehta , Ammy virk , Kismat-2

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD