ਸਹੀਦ ਭਗਤ ਸਿੰਘ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ(ਰਜਿ.) ਕਪੂਰਗੜ੍ਹ ਵੱਲੋਂ ਪ੍ਰਧਾਨ ਤੇ ਸਮਾਜ ਸੇਵੀ ਤੀਰਥ ਸਿੰਘ ਕਪੂਰਗੜ੍ਹ ਦੀ ਆਗਵਾਈ ਹੇਠ ਨੌਜਵਾਨਾਂ ਨੂੰ 26 ਜਨਵਰੀ ਨੂੰ ਦਿੱਲੀ ਚੱਲ ਰਹੇ ਕਿਸਾਨੀ ਅੰਦੋਲਨ ਵਿਖੇ ਪਹੁੰਚਣ ਦੀ ਆਪੀਲ ਕੀਤੀ ਜਾ ਰਹੀ।ਇਸ ਮੌਕੇ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਮਜਬੂਤ ਕਰਨ ਲਈ ਬਣਾਏ ਗਏ ਹਨ ਜੋ ਕਿ ਭਾਰਤੀ ਕਿਸਾਨਾਂ ਤੇ ਮਜਦੂਰਾਂ ਪੂਰੇ ਸਮਾਜ ਲਈ ਬਹੁਤ ਖਤਰਨਾਕ ਹੈ ਇਸ ਲਈ ਹੁਣ ਸਮਾਂ ਹੈ ਆਪਣੇ ਹੱਕਾ ਲਈ ਲੜਨ ਦਾ ਤੇ ਸਾਰੇ ਨੌਜਵਾਨਾਂ ਨੂੰ ਆਪੀਲ ਹੈ ਕਿ ਇਸ ਕਿਸਾਨੀ ਸੰਘਰਸ਼ ਵਿੱਚ ਜਰੂਰ ਪਹੁੰਚੋ ਤਾਂ ਕੇਂਦਰ ਸਰਕਾਰ ਨੂੰ ਪਤਾ ਲੱਗ ਸਕੇ ਵੀ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋ ਗਏ ਹਨ।ਇਸ ਲਈ ਵੱਡੀ ਗਿਣਤੀ ਚ ਨੌਜਵਾਨ ਦਿੱਲੀ ਵਿਖੇ ਸ਼ਾਮਿਲ ਹੋਣ।ਇਸ ਮੌਕੇ ਅਮ੍ਰਿਤਵੀਰ ਸਿੰਘ ਯੂਥ ਆਗੂ ਪੰਥਕ ਅਕਾਲੀ ਲਹਿਰ,ਪ੍ਰਦੀਪ ਸਿੰਘ ਅਜਨੇਰ,ਯੁਗਰਾਜ ਸਿੰਘ,ਦੁਪਿੰਦਰ ਸਿੰਘ ਮਿੱਠਾ,ਬੰਟੀ ਭੱਟਮਾਜਰਾ,ਗੁਰਿੰਦਰ ਸਿੰਘ ਫਤਿਹਗੜ੍ਹ ਸਾਹਿਬ,ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਹਾਜਰ ਸਨ।