Wednesday, 15 May 2024

 

 

ਖ਼ਾਸ ਖਬਰਾਂ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ

 

ਮੇਲਾ ਮਾਘੀ ਵਿਚ ਕਿਸੇ ਵੀ ਸ਼ਰਧਾਲੂ ਨੂੰ ਨਹੀ ਆਉਣ ਦਿੱਤੀ ਜਾਵੇਗੀ ਮੁਸ਼ਕਲ : ਡੀ.ਸੁਡਰਵਿਲੀ ਆਈ.ਪੀ.ਐਸ

ਮਾਘੀ ਮੇਲੇ ਦੌਰਾਨ ਕੋਰੋਨਾ ਵਾਇਰਸ ਤੋਂ ਬਚਣ ਲਈ ਰੱਖੀ ਜਾਵੇ ਪੂਰੀ ਸਾਵਧਾਨੀ

Web Admin

Web Admin

5 Dariya News

ਸ੍ਰੀ ਮੁਕਤਸਰ ਸਾਹਿਬ , 10 Jan 2021

ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵਿਭਾਗ ਵਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ, ਇਹ ਜਾਣਕਾਰੀ ਸ੍ਰੀਮਤੀ ਸੁਡਰਵਿਲੀ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ  ਨੇ ਦਿੱਤੀ।

ਉਹਨਾਂ ਦੱਸਿਆਂ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਜਿਲਾ ਪ੍ਰਸ਼ਾਸਨ ਵਲੋਂ 7 ਆਰਜੀ ਬੱਸ ਸਟੈਡ ਤਿਆਰ ਕੀਤੇ ਗਏ ਹਨ।

1. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ 220 ਕੇ.ਵੀ ਸਬ ਸਟੇਸ਼ਨ ਨੇੜੇ ਬਿਜਲੀ ਘਰ ਫਿਰੋਜ਼ਪੁਰ ਰੋਡ ਪਰ ਹੋਵੇਗੀ।

2. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ਪਰ ਹੋਵੇਗੀ।

3. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ਪਰ ਹੋਵੇਗੀ।

4. ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ਪਰ ਹੋਵੇਗੀ।

5. ਗੁਰੂਹਰਸਹਾਏ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਯਾਦਗਾਰੀ ਗੇਟ ਗੁਰੂਹਰਸਹਾਏ ਰੋਡ ਪਰ ਹੋਵੇਗੀ।

6. ਕੋਟਕਪੂਰਾ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ਼ ਅਤੇ ਡੀ.ਏ.ਵੀ ਸਕੂਲ ਕੋਟਕਪੂਰਾ ਰੋਡ ਵਿਖੇ ਹੋਵੇਗੀ।

7. ਅਬਹੋਰ/ਪੰਨੀਵਾਲਾ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਅਬੋਹਰ ਰੋਡ ਬਾਈਪਾਸ ਚੌਂਕ ਪਰ ਹੋਵੇਗੀ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਐਸ.ਐਸ.ਪੀ. ਜੀ ਦੱਸਿਆਂ ਕਿ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੈ ਅਤੇ ਨਾਲ ਦੇ ਜਿਲਾ ਟਰੈਫਿਕ ਪੁਲਿਸ ਨੂੰ ਇਸ ਸੰਬੰਧੀ ਚੌਕਿਸ ਕੀਤਾ ਗਿਆ ਕਿ ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਪਾਸ ਆਉਣ ਵਾਲ ਹੈਵੀ ਵਹੀਕਲਾਂ ਲਈ ਬਦਲਵੇ ਪ੍ਰਬੰਧ ਕਰਨਗੇ।

*ਬੋਕਸ ਲਈ ਪ੍ਰਸਤਾਵਿਤ*

*ਪਾਰਕਿੰਗ ਲਈ 16 ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆ ਗਈਆ ਹਨ।*

ਪੁਲਿਸ ਵਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆ ਅਤੇ ਕਾਨਫਰੰਸ ਰੈਲੀਆਂ ਲਈ 16 ਥਾਵਾਂ ਤੇ ਵਹੀਕਲਾਂ ਲਈ ਪਾਰਕਿੰਗਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਲਾ ਪੁਲਿਸ ਮੁੱਖੀ ਨੇ ਇਹਨਾਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ

1. ਦੁਸਹਿਰਾ ਗਰਾਊਡ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।

2. ਸਾਹਮਣੇ ਮੁਕਤ-ਏ-ਮਿਨਾਰ ਨੇੜੇ ਡੀ.ਸੀ ਦਫਤਰ ।

3. ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ।

4. ਹਰਿਆਲੀ ਪੈਟਰੋਲ ਪੰਪ ਸਾਹਮਣੇ ਡਾਕਟਰ ਦਿਨੇਸ਼ ਦਾ ਪਲਾਟ।

5. ਸਾਹਮਣੇ ਖੇਤੀਬਾੜੀ ਦਫਤਰ ਪਲਾਟ ਤਨੇਜਾ ਅਤੇ ਆਸ-ਪਾਸ ਖਾਲੀ ਪਲਾਟ।

6. ਬੈਕ ਸਾਈਡ ਬਾਬਾ ਦੀਪ ਸਿੰਘ ਹੈਲਥ ਕਲੱਬ ਨੇੜੇ ਨਹਿਰੀ ਕਾਲੌਨੀ ਬਠਿੰਡਾ ਬਾਈਪਾਸ।

7. ਗਿਰਧਰ ਧਰਮ ਕੰਡਾ ਮਲੋਟ ਰੋਡ ਦੇ ਨਾਲ ਸ਼ਹਿਰ ਵਾਲੇ ਪਾਸੇ ।

8. ਦੀਪ ਹਾਂਡਾ ਕਾਰ ਏਜੰਸੀ ਦੇ ਸਾਹਮਣੇ ਅਤੇ ਬਿਜਲੀ ਘਰ ਦੇ ਨਾਲ ਮਲੋਟ ਰੋਡ।

9. ਦੀਪ ਹਾਂਡਾ ਕਾਰ ਏਜੰਸੀ ਦੇ ਨਾਲ ਅਤੇ ਬਿਜਲੀ ਘਰ ਦੇ ਸਾਹਮਣੇ ਮਲੋਟ ਰੋਡ।

10. ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ।

11. ਪੰਜਾਬ ਮੋਟਰਜ਼ ਅਤੇ ਸੇਤੀਆ ਹਾਂਡਾ ਮੋਟਰ ਸਾਈਕਲ ਏਜੰਸੀ ਦੇ ਵਿਚਕਾਰ ਮਲੋਟ ਰੋਡ।

12. ਪੰਜਾਬ ਮੋਟਰਜ਼ ਦੇ ਸਾਹਮਣੇ ਮਲੋਟ ਰੋਡ।

13. ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ।

14. ਰੈਡ ਕਰਾਸ ਭਵਨ ਨੇੜੇ ਗੁਰੁ ਗੋਬਿੰਦ ਸਿੰਘ ਪਾਰਕ/ਨੇੜੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ।

15. ਫਿਰੋਜ਼ਪੁਰ ਰੋਡ ਸਾਹਮਣੇ ਮਾਈ ਭਾਗੋ ਕਾਲਜ਼ ।

16. ਕਾਲੌਨੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕਿੰਗ ਦੀ ਸੁਵਿਧਾ ਹੋਵੇਗੀ।

               *ਬੋਕਸ ਲਈ ਪ੍ਰਸਤਾਵਿਤ*

*ਸ਼ਹਿਰ ਦੇ ਬਾਹਰੋ ਜਾਣ ਵਾਲੇ ਰੂਟ*

1. ਮਲੋਟ ਰੋਡ ਤੋਂ ਕੋਟਕਪੂਰਾ, ਫਿਰੋਜਪੁਰ, ਜਲਾਲਾਬਾਦ ਅਤੇ ਗੁਰੂਹਰਸਹਾਏ, ਫਰੀਦਕੋਟ, ਮੋਗਾ ਜਾਣ ਲਈ ਰਸਤਾ ਮਲੋਟ ਰੋਡ ਨਵਾਂ ਬਾਈਪਾਸ ਨੇੜੇ ਰਾਧਾ ਸੁਆਮੀ ਡੇਰਾ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਗੋਨਿਆਣਾ, ਅਬੋਹਰ ਰੋਡ ਮਾਤਾ ਭਾਗ ਕੌਰ ਯਾਦਗਾਰੀ ਗੇਟ, ਪਿੰਡ ਬਧਾਈ ਤੋਂ ਪਿੰਡ ਸੋਹਣੇਵਾਲਾ( ਜਲਾਲਾਬਾਦ ਰੋਡ) ਤੋਂ ਬਾਈਪਾਸ ਸੂਏ ਨਾਲ-ਨਾਲ ਗੌਰਮਿੰਟ ਕਾਲਜ ਤੋਂ ਕੋਟਕਪੂਰਾ ਰੋਡ ਹੁੰਦੇ ਹੋਏ ਅੱਗੇ ਜਾਣਗੇ।

2. ਪੰਨੀਵਾਲਾ, ਅਬੋਹਰ ਰੋਡ ਤੋਂ ਕੋਟਕਪੂਰਾ, ਫਿਰੋਜਪੁਰ, ਫਰੀਦਕੋਟ, ਮੋਗਾ ਜਾਣ ਲਈ ਰਸਤਾ ਅਬੋਹਰ ਰੋਡ ਮਾਤਾ ਭਾਗ ਕੌਰ ਯਾਦਗਾਰੀ ਗੇਟ, ਪਿੰਡ ਬਧਾਈ ਤੋਂ ਪਿੰਡ ਸੋਹਣੇਵਾਲਾ(ਜਲਾਲਾਬਾਦ ਰੋਡ) ਤੋਂ ਬਾਈਪਾਸ ਸੂਏ ਦੇ ਨਾਲ-ਨਾਲ ਤੋਂ ਗੋਰਮਿੰਟ ਕਾਲਜ਼ ਤੋਂ ਕੋਟਕਪੂਰਾ ਰੋਡ ਹੁੰਦੇ ਹੋਏ ਅੱਗੇ ਜਾਣਗੇ।

3. ਜਲਾਲਾਬਾਦ ਅਤੇ ਗੁਰੂਹਰਸਹਾਏ ਰੋਡ ਤੋਂ ਮਲੋਟ, ਬਠਿੰਡਾ ਜਾਣ ਲਈ ਰਸਤਾ ਪਿੰਡ ਸੋਹਣੇਵਾਲਾ (ਜਲਾਲਾਬਾਦ ਰੋਡ) ਤੋਂ ਬਾਈਪਾਸ ਸੂਏ ਦੇ ਨਾਲ-ਨਾਲ, ਗੌਰਮਿੰਟ ਕਾਲਜ਼ ਤੋਂ ਕੋਟਕਪੂਰਾ ਰੋਡ, ਨਵਾਂ ਬਾਈਪਾਸ ਚੌਰਸਤਾ ਉਦੇਕਰਨ ਰੋਡ ਤੋਂ ਪਿੰਡ ਸੰਗੂਧੌਣ ਤੋਂ ਭਾਈ ਦਾਨ ਸਿੰਘ ਯਾਦਗਾਰੀ ਗੇਟ ਬਠਿੰਡਾ ਰੋਡ, ਤੋਂ ਨਵਾਂ ਬਈਪਾਸ ਸਾਮਣੇ ਸੈਨਿਕ ਰੈਸਟ ਹਾਊਸ ਤੋਂ ਡੇਰਾ ਰਾਧਾ ਸੁਆਮੀ ਮਲੋਟ ਰੋਡ ਹੁੰਦੇ ਹੋਏ ਅੱਗੇ ਜਾਣਗੇ।

4. ਕੋਟਕਪੂਰਾ ਰੋਡ ਤੋਂ ਬਠਿੰਡਾ, ਮਲੋਟ ਅਬੋਹਰ, ਗੁਰੂਹਰਸਹਾਏ , ਜਲਾਲਾਬਾਦ ਜਾਣ ਲਈ ਰਸਤਾ ਨਵਾਂ ਬਾਈਪਾਸ ਚੌਰਸਤਾ ਉਦੇਕਰਨ ਰੋਡ ਤੋਂ ਪਿੰਡ ਸੰਗੂਧੌਣ ਤੋਂ ਭਾਈ ਦਾਨ ਸਿੰਘ ਯਾਦਗਾਰੀ ਗੇਟ ਬਠਿੰਡਾ ਰੋਡ, ਤੋਂ ਨਵਾਂ ਬਾਈਪਾਸ ਸਾਹਮਣੇ ਸੈਨਿਕ ਰੈਸਟ ਹਾਊਸ ਤੋਂ ਡੇਰਾ ਰਾਧਾ ਸੁਆਮੀ ਮਲੋਟ ਰੋਡ ਤੋਂ ਪਿੰਡ ਗੋਨਿਆਣਾ ਤੋਂ ਮਾਤਾ ਭਾਗ ਕੌਰ ਯਾਦਗਾਰੀ ਗੇਟ ਅਬੋਹਰ ਰੋਡ ਹੁੰਦੇ ਹੋਏ ਅੱਗੇ ਜਾਣਗੇ।

5. ਫਿਰੋਜਪੁਰ ਰੋਡ ਤੋਂ ਕੋਟਕਪੂਰਾ, ਬਠਿੰਡਾ, ਮਲੋਟ, ਅਬੋਹਰ, ਜਲਾਲਾਬਾਦ ਅਤੇ ਗੁਰੂਹਰਸਹਾਏ ਜਾਣ ਲਈ ਰਸਤਾ-ਗੌਰਮਿੰਟ ਕਾਲਜ਼ ਤੋਂ ਕੋਟਕਪੂਰਾ ਰੋਡ, ਨਵਾਂ ਬਾਈਪਾਸ ਚੌਰਸਤਾ ਉਦੇਕਰਨ ਰੋਡ ਤੋਂ ਪਿੰਡ ਸੰਗੂਧੌਣ ਤੋਂ ਭਾਈ ਦਾਨ ਸਿੰਘ ਯਾਦਗਾਰੀ ਗੇਟ ਬਠਿੰਡਾ ਰੋਡ ਤੋਂ ਨਵਾਂ ਬਾਈਪਾਸ ਸਾਹਮਣੇ ਸੈਨਿਕ ਰੈਸਟ ਹਾਊਸ ਤੋਂ ਡੇਰਾ ਰਾਧਾ ਸੁਆਮੀ ਮਲੋਟ ਰੋਡ ਤੋਂ ਪਿੰਡ ਗੋਨਿਆਣਾ ਤੋਂ ਮਾਤਾ ਭਾਗ ਕੌਰ ਯਾਦਗਾਰੀ ਗੇਟ ਅਬੋਹਰ ਰੋਡ, ਪਿੰਡ ਬਧਾਈ ਤੋਂ ਪਿੰਡ ਸੋਹਣੇਵਾਲਾ( ਜਲਾਲਾਬਾਦ ਰੋਡ) ਤੋਂ ਬਾਈਪਾਸ ਸੂਏ ਨਾਲ -ਨਾਲ ਹੁੰਦੇ ਹੋਏ ਅੱਗੇ ਜਾਣਗੇ।

6. ਕੋਟਕਪੂਰਾ ਰੋਡ ਤੋਂ ਫਿਰੋਜ਼ਪੁਰ ਜਾਣ ਲਈ ਰਸਤਾ ਨੇੜੇ ਵਿਜੈ ਰਤਨ ਪੈਲਸ ਪਿੰਡ ਉਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜਪੁਰ ਰੋਡ, ਬੂੜਾ ਗੁੱਜਰ ਹੁੰਦੇ ਹੋਏ ਅੱਗੇ ਫਿਰੋਜਪੁਰ ਨੂੰ ਜਾਣਗੇ।

7. ਬਠਿੰਡਾ ਰੋਡ ਤੋਂ ਕੋਟਕਪੂਰਾ ਰੋਡ ਜਾਣ ਲਈ ਰਸਤਾ ਬਠਿੰਡਾ ਰੋਡ ਨੇੜੇ ਮਹਿੰਦਰਾ ਏਜੰਸੀ ਤੋਂ ਪਿੰਡ ਥਾਂਦੇਵਾਲਾ, ਪਿੰਡ ਝਬੇਲਵਾਲੀ ਹੁੰਦੇ ਅੱਗੇ ਜਾਣਗੇ।

 ਪੁਲਿਸ ਸਹਾਇਤਾ ਕੇਂਦਰ*

ਐਸ.ਐਸ ਪੀ  ਨੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਸ਼ਰਧਾਲੂਆ ਲਈ 07 ਪੁਲਿਸ ਸਹਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ। ਮੇਲੇ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਲ ਹੋਣ ਤੇ ਇਨਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ।

1. ਕੋਟਕਪੂਰਾ ਰੋਡ ਨੇੜੇ ਡਾਂ. ਕੇਹਰ ਸਿੰਘ ਦੀ ਕੋਠੀ

2. ਬਠਿੰਡਾ ਰੋਡ ਜਿਲਾਂ ਉਦਯੋਗ ਕੇਂਦਰ ਦੇ ਦਫਤਰ ਦੇ ਨਾਲ

3. ਮੇਲਾ ਗਰਾਊਂਡ ਮੇਨ ਗੇਟ ਦੇ ਨਜਦੀਕ ਮਲੋਟ ਰੋਡ

4. ਡੇਰਾ ਭਾਈ ਮਸਤਾਨ ਸਿੰਘ ਸਕੂਲ ਮੰਗੇ ਦੇ ਪਟਰੋਲ ਪੰਪ ਪਿੱਛੇ

5. ਅਬੋਹਰ ਰੋਡ ਬਾਈਪਾਸ ਚੌਂਕ

6. ਨੇੜੇ ਗੁਰੂ ਨਾਨਕ ਕਾਲਿਜ (ਲੜਕੀਆਂ) ਟਿੱਬੀ ਸਾਹਿਬ ਰੋਡ

7. ਗੁਰੂ ਹਰਸਹਾਏ ਰੋਡ ਪਿੰਡ ਲੰਬੀ ਢਾਬ (ਪਸ਼ੂ ਮੇਲਾ)

*ਲੋਕਾਂ ਦੀ ਸੁਵਿਧਾ ਦੇ ਲਈ ਡਿਜੀਟਲ ਗੂਗਲ ਮੈਪ ਕੀਤਾ ਗਿਆ ਜਾਰੀ*

   ਉਨਾਂ ਦੱਸਿਆ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਿਲਾ ਪੁਲਿਸ ਵੱਲੋਂ ਇੱਕ ਡਿਜੀਟਲ; ਗੂਗਲ ਮੈਪ ਜਾਰੀ ਕੀਤਾ ਗਿਆ ਹੈ। ਜਿਸ ਅੰਦਰ ਪੂਰੇ ਟ੍ਰੈਫਿਕ ਦਾ ਪਲਾਨ ਕੀਤਾ ਗਿਆ ਹੈ। ਕੋਈ ਸ਼ਰਧਾਲੂ ਉਸ ਡਿਜੀਟਲ ਮੈਪ ਦੇ ਲਿੰਕ ਤੇ ਕਲਿੱਕ ਕਰਕੇ ਆਪਣੀ ਲੋੜੀਂਦੀ ਜਗਾ ਪਰ ਪਹੁੰਚ ਸਕਦਾ ਹੈ। ਇਸ ਵਿੱਚ ਪਬਲਿਕ ਪਾਰਕਿੰਗ, ਆਰਜੀ ਬੱਸ ਸਟੈਂਡ, ਪੁਲਿਸ ਸਹਾਇਤਾ ਕੇਂਦਰ, ਟ੍ਰੈਫਿਕ ਪੁਆਇੰਟ ਅਤੇ ਡਾਇਵਰਸ਼ਨ ਰੂਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਗੂਗਲ ਐਪ ਦਾ ਲਿੰਕ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਫੇਸਬੁਕ ਪੇਜ, ਟਵਿਟਰ ਅਤੇ ਇੰਸਾਗ੍ਰਾਮ ਸ਼ੋਸ਼ਲ ਮੀਡੀਆਂ ਤੇ ਉਪਲੱਬਧ ਹੈ।

*ਕਰੋਨਾ ਵਾਇਰਸ ਬਿਮਾਰੀ ਤੋਂ ਰਹੋ ਸਾਵਧਾਨ*

ਐਸ.ਐਸ.ਪੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਜਰੂਰ ਵਰਤੋਂ ਉਨਾਂ ਕਿਹਾ ਮੇਲੇ ਵਿੱਚ ਮਾਸਕ ਜਰੂਰ ਲਗਾ ਕੇ ਆਉ ਅਤੇ ਆਪਸੀ ਦੂਰੀ ਬਣਾ ਕੇ ਰੱਖੋ ਉਨਾਂ ਕਿਹਾ ਕਿ ਜਿਆਦਾ ਭੀੜ ਵਾਲੀ ਥਾਵਾਂ ਤੇ ਨਾ ਜਾਓ ਅਤੇ ਖਾਣ ਪੀਣ ਦੀਆਂ ਵਸਤੂਆ ਦੀ ਵਰਤੋਂ ਕਰਨ ਤੋਂ ਬਾਅਦ ਬਿਨਾਂ ਜਰੂਰਤ ਦੇ ਸਮਾਨ ਨੂੰ ਕੂੜੇ ਦਾਨ ਵਿੱਚ ਪਾਉ ਅਤੇ ਆਪਣੇ ਆਲੇ ਦੁਆਲੇ ਸਫਾਈ ਜਰੂਰ ਰੱਖੋ।

*ਮੇਲੇ ਵਿੱਚ ਰਹੋ ਸਾਵਧਾਨ*

 ਐਸ.ਐਸ.ਪੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੇ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਸੰਭਾਲ ਕਰਨ। ਉਹਨਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 01633-263622, 80543-70100, 85560-12400, 112, ਐਬੁਲੈਂਸ 108, ਚਾਈਲਡ ਹੈਲਪ ਲਾਇਨ ਨੰ: 1098, ਫਾਇਰ ਹੈਲਪ ਲਾਈਨ ਨੰ:101, ਔਰਤਾਂ ਲਈ ਹੈਲਪ ਲਾਇਨ ਨੰ:1091, ਬਿਲਜੀ ਬੋਰਡ ਹੈਲਪ ਲਾਇਨ ਨੰ: 1912 ਤੇੇ ਸੰਪਰਕ ਕਰ ਸਕਦੇ ਹੋ।

 

Tags: SSP Sri Mukatsar Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD