Wednesday, 29 May 2024

 

 

ਖ਼ਾਸ ਖਬਰਾਂ ਲੁਧਿਆਣਾ ਵਿੱਚ ਰੋਡ ਸ਼ੋਅ ਦੌਰਾਨ ਕਾਂਗਰਸ ਦੇ ਰਾਜਾ ਵੜਿੰਗ ਦੇ ਹੱਕ ਵਿੱਚ ਭਾਰੀ ਭੀੜ ਇਕੱਠੀ ਹੋਈ ਆਪ ਸੰਸਦ ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ 'ਆਪ' ਸੰਸਦ ਸੰਜੇ ਸਿੰਘ ਨੇ ਮਲਵਿੰਦਰ ਕੰਗ ਲਈ ਨਵਾਂ ਗਾਓਂ 'ਚ ਕੀਤਾ ਪ੍ਰਚਾਰ ਆਪ ਸਰਕਾਰ ਕੇ ਮੁੱਖ ਮੰਤਰੀ ਜੋ ਕਹਿੰਦੇ ਹਨ ਉਹਨੂੰ ਕਦੇ ਨਹੀਂ ਕਰਦੇ : ਰਾਜਨਾਥ ਸਿੰਘ ਕਾਂਗਰਸ ਦੇ ਮੁਸਲਿਮ ਨੇਤਾ ਨਫ਼ੀਸ ਤਿਆਗੀ ਸਾਥੀਆਂ ਸਮੇਤ ਭਾਜਪਾ ’ਚ ਹੋਏ ਸ਼ਾਮਿਲ ਅਰਵਿੰਦ ਕੇਜਰੀਵਾਲ ਨੇ ਕਿਹਾ- ਤੁਸੀਂ ਸਾਨੂੰ 13 ਸੰਸਦ ਮੈਂਬਰ ਦਿਓ, ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਹੱਕਾਂ ਲਈ ਕੇਂਦਰ ਸਰਕਾਰ ਨੂੰ ਕਹਿਣਗੇ-ਸਾਡਾ ਹੱਕ, ਐਥੇ ਰੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੋਂ ਉਮੀਦਵਾਰ ਡਾ: ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਪਾਤੜਾਂ ਵਿੱਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ, ਪਰ ਪਾਰਲੀਮੈਂਟ ਵਿੱਚ ਤੁਹਾਡੇ ਲਈ ਕਿਸੇ ਨੇ ਆਵਾਜ਼ ਨਹੀਂ ਉਠਾਈ : ਅਰਵਿੰਦ ਕੇਜਰੀਵਾਲ ਲਹਿਰਾਗਾਗਾ ਤੇ ਦਿੜ੍ਹਬਾ 'ਚ ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਮੀਤ ਹੇਅਰ ਲਈ ਮੰਗੀਆਂ ਵੋਟਾਂ ਮੋਦੀ ਦੇ ਸ਼ਾਸਨ 'ਚ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ: ਰਾਜਨਾਥ ਸਿੰਘ ਮੋਦੀ ਦੀ ਗਰੰਟੀ ਦੇ ਨਾਂ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੋਟਾਂ ਦੀ ਅਪੀਲ ਸ੍ਰੀ ਆਨੰਦਪੁਰ ਸਾਹਿਬ ਵਿਚ ਆਪ ਨੂੰ ਵੱਡਾ ਝਟਕਾ, ਸੀਨੀਅਰ ਆਗੁ ਬਿਕਰਮ ਸਿੰਘ ਸੋਢੀ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਆਪ’ ਦਾ ਮੇਅਰ ਭਾਜਪਾ ਕੌਂਸਲਰਾਂ ਦੇ ਵਾਰਡ ਵਾਸੀਆਂ ਨੂੰ ਕਰ ਰਿਹਾ ਹੈ ਪ੍ਰੇਸ਼ਾਨ: ਨਰੇਸ਼ ਅਰੋਡ਼ਾ ਮੋਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ : ਡਾ ਸੁਭਾਸ਼ ਸ਼ਰਮਾ ਮੋਹਾਲੀ ਵਿੱਚ ਪੀਣ ਵਾਲਾ ਪਾਣੀ ਲਿਆਉਣ ਲਈ 1983 ਦੇ ਕਜੌਲੀ ਜਲ ਵੰਡ ਸਮਝੌਤੇ 'ਤੇ ਮੁੜ ਗੱਲਬਾਤ: ਵਿਜੇ ਇੰਦਰ ਸਿੰਗਲਾ ਮੋਹਾਲੀ ਦੇ ਲੋਕਾਂ ਦੇ ਪਿਆਰ ਨੇ ਜਿੱਤ ਲਿਆ ਹੈ ਦਿਲ - ਡਾ ਸੁਭਾਸ਼ ਸ਼ਰਮਾ ਵੜਿੰਗ ਨੇ 2019 ਵਿੱਚ ਕਾਂਗਰਸ ਦੀ ਲੀਡ ਵਿੱਚ ਸੁਧਾਰ ਕਰਨ ਦਾ ਭਰੋਸਾ ਜਤਾਇਆ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅਮਰਿੰਦਰ ਬਜਾਜ ਤੇ ਜਸਪਾਲ ਬਿੱਟੂ ਚੱਠਾ ਨਾਲ ਮਿਲ ਕੇ ਪਟਿਆਲਾ ਹਲਕੇ ਦੇ ਮਸਲਿਆਂ ਦੇ ਹੱਲ ਤੇ ਯੋਜਨਾਵਾਂ ਬਾਰੇ ਜਾਰੀ ਕੀਤਾ ’ਵਿਜ਼ਨ ਦਸਤਾਵੇਜ਼’ ਤਿਵਾਡ਼ੀ ਵਿਕਾਸ ਵਿੱਚ ਨਹੀਂ, ਪਰਵਾਸ ਵਿੱਚ ਵਿਸ਼ਵਾਸ ਰੱਖਦੇ ਹਨ: ਸੰਜੇ ਟੰਡਨ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਵਾਂਗੇ: ਸੁਖਬੀਰ ਸਿੰਘ ਬਾਦਲ ਲੋਕ ਗੁਰਜੀਤ ਔਜਲਾ ਦੀ ਜਿੱਤ ਤੇ ਮੋਹਰ ਲਗਾ ਚੁੱਕੇ ਹਨ, ਸਿਰਫ ਐਲਾਨ ਹੋਣਾ ਬਾਕੀ - ਹਰਪ੍ਰਤਾਪ ਅਜਨਾਲਾ

 

ਸਫਾਈ ਮਿੱਤਰਾ ਸੁਰੱਕਸ਼ਾ ਅਭਿਆਨ ਤਹਿਤ ਭਾਰਤ ਦਾ ਪਹਿਲਾ ਲੋਨ ਮੇਲਾ ਆਯੋਜਿਤ

ਸੈਂਕੜੇ ਸਫਾਈ ਕਰਮਚਾਰੀਆਂ ਵੱਲੋਂ ਲੋਨ ਮੇਲੇ 'ਚ ਕੀਤੀ ਸ਼ਮੂਲੀਅਤ - ਮੇਅਰ ਬਲਕਾਰ ਸਿੰਘ ਸੰਧੂ

Web Admin

Web Admin

5 Dariya News

ਲੁਧਿਆਣਾ , 07 Jan 2021

ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਵੱਲੋਂ 19 ਨਵੰਬਰ, 2020 ਨੂੰ ਸ਼ੁਰੂ ਕੀਤੀ ਗਈ ਸਫਾਈਮਿੱਤਰਾ ਸੁਰੱਖਿਆ ਚੁਣੌਤੀ ਸਕੀਮ ਦੇ ਤਹਿਤ, ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਪਖੋਵਾਲ ਰੋਡ 'ਤੇ ਇੰਡੋਰ ਸਟੇਡੀਅਮ ਵਿਖੇ ਭਾਰਤ ਦਾ ਪਹਿਲਾ ਲੋਨ ਮੇਲਾ ਆਯੋਜਿਤ ਕੀਤਾ ਗਿਆ।ਲੋਨ ਮੇਲੇ ਦਾ ਉਦਘਾਟਨ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤਾ ਗਿਆ। ਵੱਖ-ਵੱਖ ਅਧਿਕਾਰੀਆਂ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਨੁਮਾਇੰਦਿਆਂ  ਐਨ.ਐਸ.ਕੇ.ਐਫ.ਡੀ.ਸੀ. ਅਤੇ ਉਨ੍ਹਾਂ ਦੇ ਚੈਨਲ ਪਾਰਟਨਰ, ਡੀ.ਆਈ.ਸੀ.ਸੀ.ਆਈ. ਵੱਲੋਂ ਵੀ ਇਸ ਲੋਨ ਮੇਲੇ ਵਿੱਚ ਸ਼ਿਰਕੀਤ ਕੀਤੀ। ਇਸ ਤੋਂ ਇਲਾਵਾ ਪੂਰੇ ਭਾਰਤ ਭਰ ਵਿੱਚੋ਼ 20 ਤੋਂ ਵੱਧ ਪ੍ਰਦਰਸ਼ਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਸਫਾਈਮਿੱਤਰ਼ ਗੈਰ-ਰਸਮੀ/ਰਸਮੀ ਸਫਾਈ ਸੇਵਕਾਂ ਨੂੰ ਦਰਸਾਉਂਦੀ ਹੈ ਜੋ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਸਫਾਈ ਅਤੇ ਇਸ ਨਾਲ ਸਬੰਧਤ ਕਾਰਜਾਂ ਵਿੱਚ ਸ਼ਾਮਲ ਹੁੰਦੇ ਹਨ। ਇਸ ਚੁਣੌਤੀ ਦਾ ਮੁੱਖ ਉਦੇਸ਼ ਸਫਾਈਮਿੱਤਰਾ ਨੂੰ ਸੀਵਰ/ਸੈਪਟਿਕ ਟੈਂਕਾਂ ਦੀ ਖ਼ਤਰਨਾਕ ਤਰੀਕੇ ਨਾਲ ਸਫਾਈ ਕਰਨ ਦੀ ਬਜਾਏ ਨਵੀਂਆਂ ਵਿਕਸਤ ਮਸ਼ੀਨਾਂ ਰਾਹੀਂ ਸਫਾਈ ਕਰਨ ਲਈ ਪ੍ਰੇਰਿਤ ਕਰਨਾ ਹੈ।ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਨੈਸ਼ਨਲ ਸਫਾਈ ਕਰਮਚਾਰੀ ਫਾਇਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਕੇ.ਐਫ.ਡੀ.ਸੀ) ਨਗਰ ਨਿਗਮ ਦੀ ਸਿਫ਼ਾਰਸ਼ 'ਤੇ ਸਫਾਈਮਿੱਤਰਾਂ ਨੂੰ ਕਰਜ਼ੇ ਪ੍ਰਦਾਨ ਕਰ ਰਹੀ ਹੈ। ਆਸਾਨ ਲੋਨ ਰਾਹੀਂ ਵਿੱਤੀ ਸਹਾਇਤਾ ਦੇ ਨਾਲ, ਸਫਾਈਮਿੱਤਰ ਹੱਥੀ ਸਫਾਈ ਦੀ ਥਾਂ 'ਤੇ ਸੈਪਟਿਕ ਟੈਂਕਾਂ/ਸੀਵਰੇਜ਼ ਦੀ ਸਫਾਈ ਲਈ ਮਸ਼ੀਨਾਂ ਖਰੀਦ ਸਕਦੇ ਹਨ, ਜਿਸ ਨਾਲ ਇਕ ਸਨਮਾਨਯੋਗ ਅਤੇ ਸੁਰੱਖਿਅਤ ਜ਼ਿੰਦਗੀ ਬਣਾਈ ਜਾ ਸਕਦੀ ਹੈ। ਨਗਰ ਨਿਗਮ ਵੱਲੋਂ ਇਸ ਸਕੀਮ ਤਹਿਤ ਵਰਕਰਾਂ ਲਈ ਆਰੰਭੀ ਗੈਰ-ਰਸਮੀ ਕਾਮਿਆਂ ਅਤੇ ਕਰਜ਼ੇ ਦੀ ਪ੍ਰਕਿਰਿਆ ਨੂੰ ਲਾਮਬੰਦ ਕੀਤਾ ਹੈ।ਸ੍ਰੀ ਸੰਧੂ ਨੇ ਕਿਹਾ ਕਿ ਸੈਂਕੜੇ ਸਫਾਈ ਸੇਵਕਾਂ ਨੇ ਅੱਜ ਦੇ ਸਮਾਗਮ ਵਿੱਚ ਹਿੱਸਾ ਲਿਆ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ।ਇਸ ਮੌਕੇ ਨਿਗਮ ਕੌਂਸਲਰ ਸ੍ਰੀ ਦਿਲਰਾਜ ਸਿੰਘ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਸੀਨੀਅਰ ਕਾਂਗਰਸ ਆਗੂ ਸ.ਬਲਜਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

 

Tags: Punjab Congress , Safaimitra Campaign , Balkar Singh Sandhu , Pardeep Kumar Sabharwal , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD