Wednesday, 22 July 2026

 

 

ਖ਼ਾਸ ਖਬਰਾਂ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ

 

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ 19 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਤੇ ਮਜਬੂਤੀਕਰਨ ਦੇ ਕੰਮ ਲਈ ਰੱਖਿਆ ਨੀਂਹ ਪੱਥਰ

403.5 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸਿੰਘਾ ਦੇਵੀ ਮੰਦਰ ਹਾਈ ਲੈਵਲ ਬਿ੍ਰਜ ਦਾ ਵੀ ਰੱਖਿਆ ਨੀਂਹ ਪੱਥਰ

Web Admin

Web Admin

5 Dariya News

ਨਿਆਂ ਗਾਓਂ , 21 Dec 2020

Last updated on: Dec 21, 2020, 00:00 IST

ਨਬਾਰਡ ਅਧੀਨ ਪ੍ਰਵਾਨਿਤ ਪਿੰਡ ਨਿਆਂ ਗਾਓਂ ਤੋਂ ਸਿੰਘਾ ਦੇਵੀ ਮੰਦਰ ਤੱਕ ਪਟਿਆਲਾ ਕੀ ਰਾਓ ਨਦੀ ਦੇ ਉੱਪਰ ਹਾਈ ਲੈਵਲ ਬਿ੍ਰਜ (ਐਚ.ਐੱਲ.ਬੀ.) ਦਾ ਨਿਰਮਾਣ 403.59 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਹ ਪ੍ਰਾਜੈਕਟ ਛੇ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਐਚ.ਐਲ.ਬੀ. ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਦਿੱਤੀ। ਉਨਾਂ ਦੇ ਨਾਲ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ , ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਪੈਗ੍ਰੈਕਸੋ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਪਾਲੀ , ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਇਨਫੋਟੈਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰਾ ਸਿੰਘ ਕੰਗ ਵੀ ਮੌਜੂਦ ਸਨ।ਇਹ ਪੁਲ (ਬਿ੍ਰਜ) ਖੁੱਡਾ ਲਾਹੌਰਾ ਨੂੰ ਕਰੋਰਾਂ ਲਿੰਕ ਸੜਕ ਤੋਂ ਸਿੰਘਾ ਦੇਵੀ ਕਲੋਨੀ / ਪਿੰਡ ਦੇ ਉੱਪਰ ਦੀ ਹੁੰਦਾ ਹੋਇਆ ਪਟਿਆਲੇ ਕੀ ਰਾਓ ਛੋਟੀ ਨਦੀ ਨਾਲ ਜੋੜਦਾ ਹੈ। ਸਿੰਘਾ ਦੇਵੀ ਇਸ ਖੇਤਰ ਦਾ ਇਕ ਮਹੱਤਵਪੂਰਨ ਪਿੰਡ ਹੈ ਕਿਉਂਕਿ ਪਿੰਡ ਵਿਚ ਇਕ ਇਤਿਹਾਸਕ ਸਿੰਘਾ ਦੇਵੀ ਮੰਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਾਲ ਭਰ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਸਾਲ ਵਿਚ ਦੋ ਵਾਰ ਹੋਣ ਵਾਲੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ। ਪਟਿਆਲਾ ਕੀ ਰਾਓ ‘ਤੇ ਪੁਲ ਦੀ ਅਣਹੋਂਦ ਕਾਰਨ ਲੋਕਾਂ ਨੂੰ ਮੰਦਰ ਵਿਚ ਜਾਣ ਲਈ ਨਦੀ ਪਾਰ ਕਰਨੀ ਪੈਂਦੀ ਹੈ। ਬਰਸਾਤੀ ਮੌਸਮ ਦੌਰਾਨ ਮੰਦਰ ਦਾ ਪਿੰਡ ਨਾਲੋਂ ਸੰਪਰਕ ਟੁੱਟ ਜਾਂਦਾ ਹੈ । ਐਚ.ਐਲ.ਬੀ ਦਾ ਨਿਰਮਾਣ ਨਯਾ ਗਾਓਂ, ਸਿੰਘਾ ਦੇਵੀ ਕਲੋਨੀ ਅਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ-ਨਾਲ ਸ਼ਰਧਾਲੂਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਖੇਤਰ ਦੇ ਵਿਆਪਕ ਵਿਕਾਸ ’ਤੇ ਮੇਰਾ ਵਿਸ਼ੇਸ਼ ਧਿਆਨ ਹੈ। ਉਨਾਂ ਦੱਸਿਆ ਕਿ ਸਾਰਿਆਂ ਇਲਾਕਿਆਂ ਦਾ ਯੋਜਨਾਬੱਧ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਕੋਈ ਵੀ ਥਾਂ ਵਿਕਾਸ ਤੋਂ ਵਾਂਝੀ ਨਹੀਂ ਰਹੇਗੀ। ਉਨਾਂ ਕਿਹਾ ਕਿ ਕੋਵਿਡ-19 ਫੈਲਣ ਨਾਲ ਪੈਦਾ ਹੋਈ ਵੱਡੀ ਵਿੱਤੀ ਅਤੇ ਮਨੁੱਖੀ ਸ਼ਕਤੀ ਚੁਣੌਤੀਆਂ ਦੇ ਬਾਵਜੂਦ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕੀਤੀ ਗਈ ਹੈ ਅਤੇ ਸਮੇਂ ਸਿਰ ਪੂਰਾ ਹੋਣ ਦਾ ਟੀਚਾ ਹੈ।

ਇਸ ਤੋਂ ਪਹਿਲਾਂ ਉਹਨਾਂ 19 ਕਿਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ, ੳਸਾਰੀ/ਮਜ਼ਬੂਤੀ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ,ਜਿੰਨਾ ਵਿਚ ਮਾਰਕੀਟ ਕਮੇਟੀ ਕੁਰਾਲੀ ਅਧੀਨ ਆਉਂਦੀ 11.31 ਕਿਲੋਮੀਟਰ ਲੰਮੀ ਬੂਥਗੜ ਤੋਂ ਮਾਣਕਪੁਰ ਸ਼ਰੀਫ,ਹਰੀਪੁਰ ਰੋਡ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ, ੳਸਾਰੀ/ ਮਜ਼ਬੂਤੀ ਦੇ ਕੰਮ ਜਿਸ ਤੇ ਕੁੱਲ 426.0 ਲੱਖ ਦੀ ਲਾਗਤ ਅਤੇ 24 ਲੱਖ ਦੀ ਲਾਗਤ ਨਾਲ ਨਾਬਾਰਡ ਅਧੀਨ ਆਉਂਦੀਆਂ ਨਯਾ ਗਾਓਂ ਤੋਂ ਕਾਨੇ ਕਾ ਬਾੜਾ ਤੋਂ ਟਾਂਡਾ ਕਰੋਰਾਂ ਪਿੰਜੌਰ ਰੋਡ ਦੀ ਨਵੀਂ ਉਸਾਰੀ ਅਤੇ ਮਜਬੂਤ ਕਰਨ ਦੇ ਕੰਮ ਅਤੇ ਇਸਦੇ ਨਾਲ ਹੀ 176.27 ਲੱਖ ਦੀ ਲਾਗਤ ਨਾਲ ਜੈਂਤੀ ਮਾਜਰੀ ਤੋਂ ਮੁੱਲਾਂਪੁਰ ਸਿਸਵਾਂ ਰੋਡ ਤੱਕ ਫਿਰੋਜ਼ਪੁਰ ਨਾਲ ਜੋੜਨ ਵਾਲੀ 5 ਕਿਲੋਮੀਟਰ ਸੜਕ ਸ਼ਾਮਲ ਹੈ।ਉਨਾਂ ਦੱਸਿਆ ਕਿ ਪਿੰਡ ਬੂਥਗੜ ਤੋਂ ਹਰੀਪੁਰ ਜਾਣ ਵਾਲੀ ਸੜਕ ਨੂੰ “ਆਲ ਵੈਦਰ ਰੋਡ” ਬਣਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਹ ਸੜਕ ਐਮ.ਡੀ.ਆਰ -31 ਨੂੰ ਓ.ਡੀ.ਆਰ -14 ਨਾਲ ਜੋੜਦੀ ਹੈ ਜੋ ਚੰਡੀਗੜ ਤੋਂ ਰੋਪੜ ਤੱਕ ਸਭ ਤੋਂ ਛੋਟੇ ਰਸਤੇ ਵਜੋਂ ਜਾਣੀ ਜਾਂਦੀ ਹੈ। ਜਿਸ ਕਾਰਨ ਭਾਰੀ ਆਵਾਜਾਈ ਇਸ ਸੜਕ ਤੋਂ ਲੰਘਦੀ ਹੈ। ਇਸ ਲਈ ਇਸ ਸੜਕ ਨੂੰ ਚੌੜਾ ਕਰਨਾ ਅਤੇ ਮਜਬੂਤ ਕਰਨਾ ਬਹੁਤ ਲਾਭਕਾਰੀ ਹੋਵੇਗਾ।ਨਵਾ ਗਾਓਂ ਤੋਂ ਕਾਨੇ ਕਾ ਬਾੜਾ ਤੋਂ ਟਾਂਡਾ ਕਰੋਰਾਂ ਪਿੰਜੌਰ ਰੋਡ ਜੋ ਇਕ ਅੰਤਰ-ਰਾਜੀ ਸੜਕ ਹੈ ਅਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ ਤੋਂ ਪੀ.ਜੀ.ਆਈ.ਐਮ.ਆਰ.ਚੰਡੀਗੜ ਆਉਣ ਵਾਲੇ ਮਰੀਜਾਂ ਲਈ ਸਾਰਟਕੱਟ ਵਜੋਂ ਕੰਮ ਕਰੇਗੀ। ਇਸ ਨੂੰ ਚੌੜਾ / ਮਜਬੂਤ ਕਰਨਾ ਅਤੇ ਨਵੀਂ ਉਸਾਰੀ ਕਰਨ ਨਾਲ ਪਿੰਜੌਰ ਤੋਂ ਪੀ.ਜੀ.ਆਈ. ਦੀ ਦੂਰੀ 5 ਕਿਲੋਮੀਟਰ ਘੱਟ ਜਾਵੇਗੀ ਜੋ ਪੀ.ਜੀ.ਆਈ ਆਉਣ ਵਾਲੇ ਮਰੀਜਾਂ ਦੀ ਕੀਮਤੀ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ।ਪਿੰਡ ਜੈਂਤੀ ਮਾਜਰੀ ਇਸ ਖੇਤਰ ਦਾ ਇਕ ਮਹੱਤਵਪੂਰਨ ਪਿੰਡ ਹੈ ਕਿਉਂਕਿ ਇਸ ਪਿੰਡ ਵਿਚ ਇਕ ਇਤਿਹਾਸਕ ਜੈਂਤੀ ਮਾਤਾ ਮੰਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਪਿੰਡਾਂ ਤੋਂ ਹਜਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਾਲ ਭਰ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਜੈਂਤੀ ਮਾਜਰੀ ਤੋਂ ਮੁੱਲਾਂਪੁਰ ਸਿਸਵਾਂ ਰੋਡ ਤੱਕ ਫਿਰੋਜ਼ਪੁਰ ਨਾਲ ਜੋੜਨ ਵਾਲੀ ਸੜਕ ਦੀ ਨਵੀਂ ਉਸਾਰੀ ਨਾਲ ਉਨਾਂ ਦੀ ਯਾਤਰਾ ਦੀ ਦੂਰੀ ਤਕਰੀਬਨ 3.00 ਕਿਲੋਮੀਟਰ ਘੱਟ ਜਾਵੇਗੀ। ਇਸ ਕੱਚੇ ਰਸਤੇ ਦੇ ਆਸ-ਪਾਸ ਖੇਤ ਹਨ ਅਤੇ ਇਨਾਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਇਸ ਸੜਕ ਦੇ ਨਿਰਮਾਣ ਨਾਲ ਭਾਰੀ ਲਾਭ ਹੋਏਗਾ ਕਿਉਂਕਿ ਉਹ ਆਪਣੀ ਜਿਣਸ ਨੂੰ ਇਸ ਪ੍ਰਸਤਾਵਿਤ ਸੜਕ ਰਾਹੀਂ ਆਸਾਨੀ ਨਾਲ ਕੁਰਾਲੀ ਅਤੇ ਚੰਡੀਗੜ ਲਿਜਾ ਸਕਣਗੇ। ਫਿਲਹਾਲ ਫਿਰੋਜ਼ਪੁਰ ਪਿੰਡ ਨੂੰ ਜੈਂਤੀ ਮਾਜਰੀ ਪਿੰਡ ਨਾਲ ਜੋੜਨ ਵਾਲੀ ਕੋਈ ਪੱਕੀ ਸੜਕ ਨਹੀਂ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਇਸ ਲਿੰਕ ਦੇ ਨਿਰਮਾਣ ਨਾਲ ਇਨਾਂ ਦੋਵਾਂ ਪਿੰਡਾਂ ਦੇ ਵਸਨੀਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਯਾਤਰਾ ਕਰਨ ਦਾ ਸਮਾਂ ਕਾਫੀ ਘੱਟ ਜਾਵੇਗਾ।

 

Tags: Vijay Inder Singla , Punjab Education Minister , Chandigarh , Punjab Pradesh Congress Committee , Congress , Punjab Congress , Government of Punjab , Punjab Government , Punjab , Jagmohan Singh Kang , Manish Tewari , Naya Gaon , High Level Bridge , Ravinderpal Singh Pali , Pawan Dewan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD