Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਕਲੈਰੀਅਨ ਕਾਲ: ਜੋਸ ਔਰ ਜਜ਼ਬਾ ਸੈਸਨ ਦੌਰਾਨ 61ਵੇਂ ਕੈਵਲਰੀ ਨੂੰ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਪੇਸ਼

Web Admin

Web Admin

5 Dariya News

ਚੰਡੀਗੜ , 19 Dec 2020

Last updated on: Dec 19, 2020, 00:00 IST

ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ 2020 ਦੇ ਦੂਜੇ ਦਿਨ, ਕਲੈਰੀਅਨ ਕਾਲ: ਜੋਸ ਔਰ ਜਜ਼ਬਾ ਸੈਸਨ ਦੌਰਾਨ 61ਵੇਂ ਕੈਵਲਰੀ ਨੂੰ ਬਹੁਤ ਪ੍ਰਭਾਵਸਾਲੀ ਢੰਗ ਨਾਲ ਪੇਸ਼ ਕੀਤਾ ਗਿਆ।ਇਸ ਸਮਾਰੋਹ ਦੇ ਵਰਚੁਅਲ ਸੋਅ ਦੌਰਾਨ, ਚੌਥੇ ਐਮ.ਐਲ.ਐਫ. 2020 ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਜਰ ਬਿਕਰਮਜੀਤ ਕੰਵਰਪਾਲ ਅਤੇ ਆਰਾਧਿਕਾ ਨੇ ਦੱਸਿਆ ਕਿ ਇਸ ਸੈਸਨ ਦਾ ਮੁੱਖ ਉਦੇਸ 61ਵੇਂ ਕੈਵਲੇਰੀ ਦੀ ਸ਼ਾਨਦਾਰ ਗਾਥਾ ਨੂੰ ਉਜਾਗਰ ਕਰਨਾ ਹੈ।ਡਾਕੂਮੈਂਟਰੀ ਵਿਚ ਰੈਜੀਮੈਂਟ ਦੇ ਇਤਿਹਾਸ ਨੂੰ ਪ੍ਰਦਰਸਤਿ ਕੀਤਾ ਗਿਆ ਅਤੇ ਦਿਖਾਇਆ ਗਿਆ ਕਿ ਆਜਾਦੀ ਤੋਂ ਪਹਿਲਾਂ, ਇਹ ਵਿਸਵ ਭਰ ਵਿਚ ਬਹਾਦਰੀ ਦੀ ਪਛਾਣ ਬਣ ਗਈ ਅਤੇ ਪਹਿਲੇ ਵਿਸਵ ਯੁੱਧ ਵਿਚ ਬੈਟਲ ਆਨਰ ਹਾਇਫਾ (ਇਜਰਾਈਲ) ‘ਤੇ ਜਿੱਤ ਹਾਸਲ ਕੀਤੀ।ਸੰਨ 1947 ਵਿਚ ਆਜਾਦੀ ਦੇ ਸਮੇਂ, ਸੈਨਾ ਦੇ ਪੁਨਰਗਠਨ ਦੀ ਸੁਰੂਆਤ ਸਹੀ ਅਰਥਾਂ ਵਿਚ ਹੋਈ। ਸਾਲ 1951 ਵਿਚ ਸਟੇਟ ਫੋਰਸਾਂ ਦੇ ਰੈਗੂਲਰ ਭਾਰਤੀ ਫੌਜ ਵਿਚ ਏਕੀਕਰਣ ਹੋਣ ਉਪਰੰਤ, ਬਾਕੀ ਹੌਰਸਡ ਕੈਲਵਰੀ ਯੂਨਿਟਾਂ ਦਾ ਪੁਨਰਗਠਨ ਗਵਾਲੀਅਰ ਲੈਂਸਰਜ਼, ਜੋਧਪੁਰ / ਕਛਵਾ ਹੌਰਸ, ਮੈਸੂਰ ਲੈਂਸਰਾਂ ਅਤੇ ਬੀ ਸਕੁਐਡਰਨ, ਦੂਜੀ ਪਟਿਆਲਾ ਲਾਂਸਰਸ ਵਿਚ ਕੀਤਾ ਗਿਆ। 1 ਅਕਤੂਬਰ 1953 ਨੂੰ ਗਵਾਲੀਅਰ ਵਿਖੇ “ਨਿਊ ਹੌਰਸਡ ਕੈਵਲਰੀ ਰੈਜੀਮੈਂਟ“ ਦੀ ਸਥਾਪਨਾ ਕੀਤੀ ਗਈ ਅਤੇ ਜੰਮੂ-ਕਸਮੀਰ ਸਟੇਟ ਫੋਰਸਿਜ ਦੇ ਲੈਫਟੀਨੈਂਟ ਕਰਨਲ ਫੂਲੇਲ ਸਿੰਘ ਇਸ ਦੇ ਪਹਿਲੇ ਕਮਾਂਡੈਂਟ ਬਣੇ।

ਨਵੀਂ ਰੈਜੀਮੈਂਟ ਨੂੰ ਜਨਵਰੀ 1954 ਵਿਚ “61 ਵੀਂ ਕੈਵਲਰੀ ਵਜੋਂ ਮੁੜ ਨਾਮਜਦ ਕੀਤਾ ਗਿਆ ਸੀ। ਪਹਿਲੇ ਅਤੇ ਦੂਜੇ ਗਵਾਲੀਅਰ ਲਾਂਸਰਜ ਨੂੰ ਮਿਲਾ ਕੇ ਬਣਾਏ ਗਏ ਗਵਾਲੀਅਰ ਲਾਂਸਰਜ, ਜੋਧਪੁਰ/ ਕਛਵਾ ਹਾਰਸ, ਜਿਸ ਨੂੰ ਦੁੰਗਲ ਲਾਂਸਰਜ, ਮੰਗਲ ਲਾਂਸਰਜ, ਜੋਧਪੁਰ ਲਾਂਸਰਜ, ਕਛਵਾ ਹਾਰਸ, ਮੇਵਾੜ ਲਾਂਸਰਜ, ਰਾਜੇਂਦਰ ਲਾਂਸਰਜ ਅਤੇ ਸਰਦਾਰ ਰਿਸਾਲੀਆ, ਮੈਸੂਰ ਲਾਂਸਰਜ, ਬੀ ਸਕੁਐਡਰਨ, 2 ਪਟਿਆਲਾ ਲਾਂਸਰਸ ਅਤੇ ਸੁਰਾਸਟਰ ਹਾਰਸਡ ਕੈਵਲਰੀ ਸਕੁਐਡਰਨ ਨੂੰ ਮਿਲਾ ਕੇ ਬਣਾਇਆ ਗਿਆ ਸੀ।61ਵੇਂ ਕੈਵਲਰੀ ਨੇ 1965 ਦੀ ਭਾਰਤ-ਪਾਕਿ ਜੰਗ ਦੌਰਾਨ ਗੰਗਾਨਗਰ ਸੈਕਟਰ ਵਿੱਚ ਸੇਵਾ ਨਿਭਾਈ ਅਤੇ ਇਸ ਨੇ 1971 ਦੀ ਜੰਗ ਸਮੇਂ ਰਾਸਟਰਪਤੀ ਭਵਨ ਦੀ ਰਾਖੀ ਕੀਤੀ। ਜ਼ਿਕਰਯੋਗ ਹੈ ਕਿ  ਰੈਜੀਮੈਂਟ ਨੇ 1989 ਵਿਚ ਆਪ੍ਰੇਸਨ ਪਵਨ, 1990 ਵਿਚ ਆਪ੍ਰੇਸਨ ਰਕਸਕ, 1999 ਵਿਚ ਆਪ੍ਰੇਸਨ ਵਿਜੇ ਅਤੇ 2001-2002 ਵਿਚ ਆਪ੍ਰੇਸਨ ਪਰਾਕ੍ਰਮ ਦੌਰਾਨ ਦੇਸ ਨੂੰ ਵਿਸ਼ੇਸ਼ ਸੇਵਾਵਾਂ ਦਿੱਤੀਆਂ।ਵਿਸੇਸ ਤੌਰ ‘ਤੇ ਸਹਿਜਾਦਾ ਨਾਮ ਦੇ ਘੋੜੇ ਦਾ ਜਕਿਰ ਕੀਤਾ ਗਿਆ ਸੀ ਜਿਸ ਨੇ 1982 ਦੀਆਂ ਏਸੀਅਨ ਖੇਡਾਂ ਵਿੱਚ ਦਫ਼ਾਦਾਰ ਰਘੁਬੀਰ ਸਿੰਘ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਘੋੜਸਵਾਰੀ ਦੇ ਮੁਕਾਬਲਿਆਂ ਵਿੱਚ 2 ਗੋਲਡ ਮੈਡਲ ਜਿੱਤੇ ਸਨ। ਦਫ਼ਾਦਾਰ ਰਘੁਬੀਰ ਸਿੰਘ ਨੂੰ ਬਾਅਦ ਵਿਚ ਭਾਰਤ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਰੈਜੀਮੈਂਟ ਵਿਚੋਂ ਉਹ ਇੱਕਲਾ ਅਜਿਹਾ ਸੀ, ਜਿਸ ਨੇ ਇਹ ਸਨਮਾਨ ਹਾਸਲ ਕੀਤਾ ਸੀ।    

 

Tags: Military Literature Festival , Military , Military Literature Festival 2020 , MLF 2020 , 4th Military Literature Festival 2020 , 4th MLF 2020 , Major Bikramjeet Kanwarpal , Aradhika

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD