Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਕਾਰਗਿਲ ਯੁੱਧ ਦੌਰਾਨ ਮਸਕੋਹ ਘਾਟੀ ਰਣਨੀਤਕ ਨਜ਼ਰੀਏ ਤੋਂ ਕਾਫ਼ੀ ਮਹੱਤਵਪੂਰਨ ਸੀ: ਬਿ੍ਰਗੇ. ਉਮੇਸ਼ ਸਿੰਘ ਬਾਵਾ

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਬਿ੍ਰਗੇ. ਉਮੇਸ਼ ਸਿੰਘ ਬਾਵਾ ਵਲੋਂ ਲਿਖੀ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ“ ‘ਤੇ ਕੀਤੇ ਵਿਚਾਰ-ਵਟਾਂਦਰੇ

Web Admin

Web Admin

5 Dariya News

ਚੰਡੀਗੜ੍ਹ , 18 Dec 2020

Last updated on: Dec 18, 2020, 00:00 IST

1999 ਦੇ ਕਾਰਗਿਲ ਯੁੱਧ ਦੌਰਾਨ 17 ਜਾਟ ਯੂਨਿਟ ਬਿ੍ਰਗੇਡੀਅਰ ਉਮੇਸ ਸਿੰਘ ਬਾਵਾ ਦੀ ਕਮਾਂਡ ਅਧੀਨ ਸੀ ਅਤੇ ਉਹਨਾਂ ਦੀ ਯੂਨਿਟ ਨੇ ਮਸਕੋਹ ਘਾਟੀ ਵਿਚ 4875 ਪੁਆਇੰਟ ਦੇ ਹਿੱਸੇ ਪਿੰਪਲ ਕੰਪਲੈਕਸ ‘ਤੇ ਕਬਜੇ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਬਿ੍ਰਗੇਡੀਅਰ ਬਾਵਾ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ, ਇਕ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ“ ਲਿਖੀ।ਇਸ ਵਾਰ ਵਰਚੁਅਲ ਤੌਰ ‘ਤੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਚੌਥੇ ਭਾਗ ਦੇ ਉਦਘਾਟਨੀ ਦਿਨ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ“ ਉੱਤੇ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਇਸ ਵਿਚਾਰ ਵਟਾਂਦਰੇ ਦਾ ਸੰਚਾਲਨ ਐਚ.ਟੀ. ਦੇ ਰੈਜੀਡੈਂਟ ਐਡੀਟਰ ਸ੍ਰੀ ਰਮੇਸ ਵਿਨਾਇਕ ਵਲੋਂ ਕੀਤਾ ਗਿਆ ਅਤੇ ਹੋਰ ਭਾਗੀਦਾਰਾਂ ਵਿਚ ਮੇਜਰ ਜਨਰਲ ਅਮਰਜੀਤ ਸਿੰਘ ਅਤੇ ਇੰਡੀਅਨ ਐਕਸਪ੍ਰੈਸ ਦੇ ਰੈਜੀਡੈਂਟ ਐਡੀਟਰ ਸ੍ਰੀਮਤੀ ਮਨਰਾਜ ਗਰੇਵਾਲ ਸਰਮਾ ਸਾਮਲ ਸਨ।ਬਿ੍ਰਗੇ. ਉਮੇਸ ਸਿੰਘ ਬਾਵਾ ਵਲੋਂ ਲਿਖੀ ਇਹ ਪੁਸਤਕ ‘ਮਸਕੋਹ ਵਾਰੀਅਰਜ‘ ਦੀਆਂ ਜੰਗੀ ਕਹਾਣੀਆਂ ਦਾ ਪ੍ਰਮਾਣਿਤ ਬਿਰਤਾਂਤ ਹੈ, ਜਿਹਨਾਂ ਨੇ ਕਾਰਗਿਲ ਯੁੱਧ ਦੌਰਾਨ 17 ਜਾਟ ਯੂਨਿਟ ਦੀ ਕਮਾਂਡ ਕੀਤੀ ਅਤੇ ਜਿਹਨਾਂ ਨੂੰ 1999 ਵਿਚ ਮਸਕੋਹ ਘਾਟੀ ਵਿਚ ਆਪਣੀ ਬਹਾਦਰੀ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।ਸ੍ਰੀ ਰਮੇਸ ਵਿਨਾਇਕ ਨੇ ਦੱਸਿਆ ਕਿ ਕਾਰਗਿਲ ਜੰਗ ਦੌਰਾਨ, ਉਹਨਾਂ ਨੇ ਇਸ ਖੇਤਰ ਦਾ ਦੌਰਾ ਕੀਤਾ ਸੀ ਅਤੇ ਉਸ ਸਮੇਂ ਇੰਡੀਆ ਟੂਡੇ ਲਈ ਰਿਪੋਰਟ ਕੀਤੀ ਸੀ। ਉਹਨਾਂ ਦੱਸਿਆ ਕਿ ਇਹ ਕਿਤਾਬ ਇਸ ਢੰਗ ਨਾਲ ਲਿਖੀ ਗਈ ਹੈ ਕਿ ਜੇਕਰ ਕੋਈ ਇਸ ਨੂੰ ਪੜਨਾ ਸ਼ੁਰੂ ਕਰਦਾ ਹੈ, ਤਾਂ ਇਸਨੂੰ ਖਤਮ ਕਰਨ ਤੋਂ ਪਹਿਲਾਂ ਕੋਈ ਨਹੀਂ ਰੁੱਕ ਸਕਦਾ।ਬਿ੍ਰਗੇ. ਬਾਵਾ ਨੇ ਦੱਸਿਆ ਕਿ ਇਸ ਪੁਸਤਕ ਨੂੰ ਲਿਖਣ ਦਾ ਮੁੱਖ ਉਦੇਸ ਆਉਣ ਵਾਲੀਆਂ ਪੀੜੀਆਂ ਲਈ ਯੁੱਧ ਦੇ ਤਜ਼ਰਬੇ ਸਾਂਝੇ ਕਰਨਾ ਹੈ ਤਾਂ ਕਿ ਜਦੋਂ ਨਵੀਂਆਂ ਲੜਾਈਆਂ ਸੁਰੂ ਅਤੇ ਖਤਮ ਹੋਣਗੀਆਂ, ਅਜਿਹੇ ਮਹੱਤਵਪੂਰਣ ਸਬਕ “ਖੂਨ ਨਾਲ ਮੁੜ ਲਿਖਣੇ-ਸਿਖਣੇ” ਨਹੀਂ ਪੈਣਗੇ। ਉਨਾਂ ਕਿਹਾ ਕਿ ਇਹ ਕਿਤਾਬ ਦਰਸਾਏਗੀ ਕਿ ਕਾਰਗਿਲ ਯੁੱਧ ਦੌਰਾਨ ਅਸੀਂ ਜੋ ਗਲਤੀਆਂ ਕੀਤੀਆਂ ਸਨ ਉਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ ਅਤੇ ਇਹ ਕਿਤਾਬ ਦੁਨੀਆਂ ਨੂੰ 17 ਜਾਟ ਦੇ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਬਾਰੇ ਦੱਸਣ ਦਾ ਇਕ ਜ਼ਰੀਆ ਹੈ। ਉਨਾਂ ਇਹ ਵੀ ਦੱਸਿਆ ਕਿ ਇਹ ਕਿਤਾਬ ਤਾਲਾਬੰਦੀ ਕਾਰਨ ਖਾਲੀ ਸਮੇਂ ਦੌਰਾਨ ਲਿਖੀ ਗਈ ਹੈ।

ਮੇਜਰ ਜਨਰਲ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਕਿਤਾਬ ਬਿ੍ਰਗੇ. ਬਾਵਾ ਵਲੋਂ ਲਿਖੀ ਗਈ ਹੈ, ਜੋ ਕਾਰਗਿਲ ਯੁੱਧ ਦੌਰਾਨ ਲੜਾਈ ਦੇ ਮੈਦਾਨ ਵਿਚ ਸਨ ਅਤੇ ਜਿਹਨਾਂ ਨੇ ਕਾਰਗਿਲ ਜੰਗ ਦੌਰਾਨ ਗੋਲੀਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਉਹਨਾਂ ਕਿਹਾ ਕਿ ਇਹ ਪੁਸਤਕ ਅਸਲ ਵਿਚ ਕਾਰਗਿਲ ਜੰਗ ਦੀਆਂ ਅਸਲ ਘਟਨਾਵਾਂ ਦਾ ਪਹਿਲਾ ਹੱਥ ਲਿਖਤ ਬਿਰਤਾਂਤ ਹੈ। ਉਹਨਾਂ ਕਿਹਾ ਕਿ ਕਈ ਵਾਰ, ਜੋ ਲੋਕ ਸੈਨਿਕ ਇਤਿਹਾਸ ਲਿਖਦੇ ਹਨ, ਉਹ ਵਿਅਕਤੀਗਤ ਤੌਰ ‘ਤੇ ਲੜਾਈ ਵਿਚ ਸ਼ਾਮਲ ਨਹੀਂ ਹੁੰਦੇ ਅਤੇ ਇਹ ਲਿਖਤਾਂ ਅਸਲ ਬਿਰਤਾਂਤ ਨਹੀਂ ਹੁੰਦੀਆਂ। ਪਰ ਇਹ ਕਿਤਾਬ ਇਸ ਗੱਲ ਸਬੰਧੀ ਅਸਲ ਵੇਰਵਾ ਦਿੰਦੀ ਹੈ ਕਿ ਉਸ ਦੌਰਾਨ ਮਸਕੋਹ ਘਾਟੀ ਵਿਚ ਕੀ ਹੋਇਆ ਸੀ।ਸ੍ਰੀਮਤੀ ਮਨਰਾਜ ਗਰੇਵਾਲ ਸਰਮਾ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਇਕ ਅਜਿਹਾ ਅਧਿਆਇ ਵੀ ਹੈ ਜਿਸ ਬਾਰੇ ਯੁੱਧ ਦੀ ਰਿਪੋਰਟ ਕਰਨ ਵਾਲੇ ਮੀਡੀਆ ਨੂੰ ਪਤਾ ਹੋਣਾ ਚਾਹੀਦਾ ਹੈ। ਬਿ੍ਰਗੇ. ਬਾਵਾ ਨੇ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਬਹੁਤ ਸਾਰੇ ਮੀਡੀਆ ਕੁਝ ਹੋਰ ਖੇਤਰਾਂ ਨੂੰ ਕਵਰ ਕਰ ਰਹੇ ਸਨ, ਪਰ ਮਸਕੋਹ ਘਾਟੀ ਅੰਦਰੂਨੀ ਅਤੇ ਰਣਨੀਤਕ ਤੌਰ ‘ਤੇ ਸਥਿਤ ਸੀ। ਉਹਨਾਂ ਦੱਸਿਆ, “ਮਸਕੋਹ ਘਾਟੀ ਵਿੱਚ ਸਾਡੀ ਸਫ਼ਲਤਾ ਦਾ ਕਾਰਨ ਇਹ ਸੀ ਕਿ ਮੇਰੀ ਟੁਕੜੀ ਪਹਿਲਾਂ ਹੀ ਸਥਿਤੀ ਦੇ ਅਨੁਕੂਲ ਸੀ ਕਿਉਂ ਜੋ ਮੇਰੀ ਟੁਕੜੀ ਇਕ ਉੱਚਾਈ ਵਾਲੇ ਖੇਤਰ ਵਿੱਚ ਸਥਿਤ ਸੀ। ਇਸ ਤਰਾਂ, ਮੇਰੀ ਟੁਕੜੀ ਇਸ ਦਾ ਫਾਇਦਾ ਮਿਲਿਆ ਅਤੇ ਅਸੀਂ ਦੁਸ਼ਮਣਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ।”ਬਿ੍ਰਗੇਡੀਅਰ ਬਾਵਾ ਨੇ ਅੱਗੇ ਕਿਹਾ ਕਿ ਦੁਸ਼ਮਣ ਤਿੰਨ ਵੱਖ-ਵੱਖ ਦਿਸਾਵਾਂ ਤੋਂ ਘਿਰਿਆ ਹੋਇਆ ਸੀ ਅਤੇ ਉਨਾਂ ਦੀਆਂ ਫੌਜਾਂ ਨੇ ਤਿੰਨ ਵੱਖ ਵੱਖ ਦਿਸਾਵਾਂ ਤੋਂ ਕਈ ਵਿਕਲਪਾਂ ਵਾਲਾ ਇਕ ਪੱਕਾ ਅਧਾਰ ਸਥਾਪਤ ਕੀਤਾ ਸੀ। ਉਨਾਂ ਕਿਹਾ “ਪੱਛਮੀ ਰਸਤੇ ਦਾ ਇਸਤੇਮਾਲ ਦੁਸ਼ਮਣ ਨੂੰ ਚਕਮਾ ਦੇਣ ਲਈ ਕੀਤਾ ਗਿਆ, ਜਦੋਂਕਿ ਸੈਨਿਕਾਂ ਨੇ ਅਸਲ ਵਿੱਚ ਦੱਖਣ ਅਤੇ ਦੱਖਣ-ਪੂਰਬੀ ਦਿਸ਼ਾ ਤੋਂ ਹਮਲਾ ਕਰਨ ਦਾ ਫੈਸਲਾ ਕੀਤਾ ਸੀ। ਚਕਮਾ ਦੇਣ ਦੀ ਇਸ ਯੋਜਨਾ ਕਰਕੇ ਹੀ ਦੁਸਮਣ ਨੂੰ ਪਤਾ ਨਹੀਂ ਲੱਗ ਸਕਿਆ ਕਿ ਹਮਲਾ ਕਿਸ ਪਾਸੇ ਤੋਂ ਹੋ ਰਿਹਾ ਹੈ ਅਤੇ ਇਹ ਸਾਡੇ ਲਈ ਕਾਫ਼ੀ ਮਦਦਗਾਰ ਸਾਬਤ ਹੋਇਆ।ਮੇਜਰ ਜਨਰਲ ਅਮਰਜੀਤ ਸਿੰਘ ਨੇ ਕਿਹਾ ਕਿ ਕਾਰਗਿਲ ਯੁੱਧ 16000 ਫੁੱਟ ਦੀ ਉਚਾਈ ’ਤੇ ਲੜਿਆ ਜਾ ਰਿਹਾ ਸੀ, ਜਿੱਥੇ ਇਕ ਕਦਮ ਵੀ ਚੁੱਕਣਾ ਬਹੁਤ ਮੁਸ਼ਕਿਲ ਹੈ। ਉਨਾਂ ਕਿਹਾ ਕਿ “ਅਸੀਂ ਸਾਡੇ ਜਵਾਨਾਂ ਦੇ ਹੌਸਲੇ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ, ਜੋ ਇੰਨੀ ਉਚਾਰੀ ’ਤੇ ਵੀ ਬਹਾਦਰੀ ਨਾਲ ਲੜੇ ਅਤੇ ਜਿੱਤੇ ਵੀ। ਬਿ੍ਰਗੇਡੀਅਰ ਉਮੇਸ਼ ਸਿੰਘ ਬਾਵਾ ਨੇ ਇਹ ਵੀ ਦੱਸਿਆ ਕਿ ਉਨਾਂ ਨੇ ਕਿਤਾਬ ਵਿੱਚ ਵੀ ਇਸ ਬਾਰੇ ਜ਼ਿਕਰ ਕੀਤਾ ਹੈ ਕਿ ਕਿਸੇ ਵੀ ਯੁੱਧ ਵਿੱਚ ਨਿਗਰਾਨੀ ਤੇ ਚੌਕਸੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ, ਅਤੇ ਸਾਲਾਂ ਦੌਰਾਨ ਸਾਡੀ ਯੋਗਤਾ ਵਿੱਚ ਸੁਧਾਰ ਹੋਇਆ ਹੈ ਅਤੇ ਬਹੁਤ ਸਾਰੇ ਉਪਕਰਣ ਖਰੀਦੇ ਗਏ ਹਨ। ਉਨਾਂ ਕਿਹਾ ਕਿ ਬਿਹਤਰ ਚੌਕਸੀ ਤੇ ਨਿਗਰਾਨੀ ਰੱਖਣ ਵਾਲੇ ਦੇਸ਼ ਨੂੰ ਆਪਣੇ ਵਿਰੋਧੀ ਨਾਲੋਂ ਹਮੇਸ਼ਾ ਜ਼ਿਆਦਾ ਫਾਇਦਾ ਹੁੰਦਾ ਹੈ।ਉਨਾਂ ਨੇ ਮੀਡੀਆ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਾਡੇ ਦੇਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੀ ਰਿਪੋਰਟ ਕਰਨਾ ਹੈ ਅਤੇ ਕੀ ਨਹੀਂ। ਮੀਡੀਆ ਅਤੇ ਸੈਨਾ ਨੂੰ ਸੈਨਿਕਾਂ ਅਤੇ ਆਮ ਨਾਗਰਿਕਾਂ ਦਾ ਮਨੋਬਲ ਉੱਚਾ ਰੱਖਣ ਲਈ ਹਮੇਸ਼ਾ ਮਿਲ ਕੇ ਚੱਲਣਾ ਚਾਹੀਦਾ ਹੈ। ਗਲਤ ਚੀਜ਼ਾਂ ਦੀ ਰਿਪੋਰਟਿੰਗ ਯੁੱਧ ਦੇ ਖਤਮ ਹੋਣ ਤੋਂ ਬਾਅਦ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਯੁੱਧ ਦੌਰਾਨ।ਉਨਾਂ ਅੱਗੇ ਸਾਂਝਾ ਕੀਤਾ ਕਿ ਇਹ ਕਿਤਾਬ ਕਾਰਗਿਲ ਦੇ ਬਹੁਤ ਹੀ ਚੁਣੌਤੀਪੂਰਨ ਉਚਾਈ ਵਾਲੇ ਖੇਤਰ ਵਿੱਚ ਬਹਾਦਰੀ, ਹਾਸੇ-ਮਜਾਕ, ਭਾਵਨਾਵਾਂ, ਵੱਡੇ ਨੁਕਸਾਨਾਂ ਅਤੇ ਕੜੀ ਮਿਹਨਤ ਨਾਲ ਹਾਸਲ ਕੀਤੀਆਂ ਜਿੱਤਾਂ ਦੇ ਕਿੱਸਿਆਂ ’ਤੇ ਝਾਤ ਪਵਾਉਂਦੀ ਹੈ ਜਿੱਥੇ ਬਹੁਤਿਆਂ ਨੇ ਇਹ ਮੰਨ ਲਿਆ ਸੀ ਕਿ ਮਿਸ਼ਨ ਕਾਮਯਾਬ ਨਹੀਂ ਹੋਵੇਗਾ।

 

Tags: Military Literature Festival , Military , Military Literature Festival 2020 , MLF 2020 , 4th Military Literature Festival 2020

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD