Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਮਿਲਟਰੀ ਲਿਟਰੇਚਰ ਫੈਸਟੀਵਲ-ਪਹਿਲਾ ਦਿਨ : ਹਵਾਈ ਸੈਨਾ ਦੇ ਮਾਹਰਾਂ ਨੇ ਚੀਨ ਦੀ ਹਵਾਈ ਸਕਤੀ ਬਾਰੇ ਕੀਤਾ ਵਿਚਾਰ ਵਟਾਂਦਰਾ

ਯੂਏਵੀ, ਪ੍ਰੀਡੇਟਰ ਦੀ ਭੂਮਿਕਾ ‘ਤੇ ਕੀਤਾ ਵਿਚਾਰ, ਹਵਾਈ ਸੈਨਾ ਦੇ ਸਾਬਕਾ ਮੁਖੀ ਧਨੋਆ ਨੇ ਇਸ ਚਰਚਾ ਦਾ ਕੀਤਾ ਸੰਚਾਲਨ

Web Admin

Web Admin

5 Dariya News

ਚੰਡੀਗੜ੍ਹ , 18 Dec 2020

Last updated on: Dec 18, 2020, 00:00 IST

ਇਸ ਵਾਰ ਵਰਚੁਅਲ ਤੌਰ ‘ਤੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਚੌਥੇ ਭਾਗ ਦੇ ਪਹਿਲੇ ਦਿਨ ਚੀਨ ਦੀ ਹਵਾਈ ਸ਼ਕਤੀ ਬਾਰੇ ਵਿਆਪਕ ਚਰਚਾ ਕੀਤੀ ਗਈ।ਇਸ ਚਰਚਾ ਦਾ ਸੰਚਾਲਨ ਹਵਾਈ ਸੈਨਾ ਦੇ ਸਾਬਕਾ ਮੁਖੀ ਬੀ.ਐਸ. ਧਨੋਆ ਨੇ ਕੀਤਾ। ਇਸ ਚਰਚਾ ਵਿਚ ਏ.ਵੀ.ਐਮ. ਅਰਜੁਨ ਸੁਬਰਾਮਨੀਅਮ, ਜੀਪੀ ਕੈਪਟਨ ਰਵਿੰਦਰ ਛਤਵਾਲ ਅਤੇ ਡਾ. ਮਿੰਗ-ਸੀਹ ਸੇਨ ਸਾਮਲ ਸਨ।ਹਵਾਈ ਸੈਨਾ ਦੇ ਸਾਬਕਾ ਮੁਖੀ ਨੇ ਹਵਾਈ ਸੈਨਾ ਵਿਚ ਵੱਡੇ ਹਥਿਆਰਾਂ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕਰਕੇ ਇਸ ਚਰਚਾ ਦੀ ਸ਼ੁਰੂਆਤ ਕੀਤੀ।ਉਹਨਾਂ ਚੀਨ ਦੀ ਸਰਹੱਦ ਨਾਲ ਲੱਗਦੇ ਭਾਰਤ ਦੇ ਇਲਾਕੇ ਦੀ ਝਲਕ ਪੇਸ਼ ਕੀਤੀ।ਹਵਾਈ ਸੈਨਾ ਦੇ ਸਾਬਕਾ ਮੁਖੀ ਨੇ ਏਅਰ ਬੇਸ ਤੋਂ ਲੜਾਕੂ ਜਹਾਜਾਂ ਦੀ ਦੂਰੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਕ ਯੁੱਧ ਵਿਚ ਈਂਧਣ ਨੂੰ ਦੁਬਾਰਾ ਭਰਨ ਲਈ ਜਹਾਜਾਂ ਨੂੰ ਉਨਾਂ ਦੇ ਬੇਸ ‘ਤੇ ਵਾਪਸ ਆਉਣਾ ਮਹੱਤਵਪੂਰਨ ਹੁੰਦਾ ਹੈ।ਉਹਨਾਂ ਲੜਾਕੂ ਜਹਾਜਾਂ ਨਾਲ ਤੈਅ ਕੀਤੀ ਦੂਰੀ ਅਤੇ ਏਅਰ ਬੇਸਾਂ ਦਰਮਿਆਨ ਦੂਰੀ ਦੀ ਤੁਲਨਾ ਕੀਤੀ।ਗੱਲਬਾਤ ਦੌਰਾਨ ਤਖ਼ਤਾਪਲਟ ਦੀ ਰਣਨੀਤੀ, ਫੈਲੀ ਹੋਈ ਥਾਂ ਤੋਂ ਕਾਰਜ ਕਰਨ ਦੀ ਯੋਗਤਾ, ਸਕੁਐਡਰਨ ਦੀ ਤਾਕਤ, ਲੜਾਈ ਦਾ ਤਜ਼ਰਬਾ, ਬੇਸ ਦੀ ਸਮਰੱਥਾ ਅਤੇ ਹਿਮਾਲਿਆ ਦੀ ਮਹੱਤਤਾ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਤਾਈਵਾਨ ਦੇ ਡਾਕਟਰ ਮਿੰਗ-ਸ਼ੀਹ ਸੇਨ ਨੇ ਜ਼ਮੀਨੀ ਹਮਲਾ ਕਰ ਰਹੇ ਬੰਬਰਾਂ ਅਤੇ ਹਵਾਈ ਹਮਲੇ ਦੀ ਸ਼ੁਰੂਆਤ ਕਰਨ ਵਿਚ ਤੋਪਖਾਨੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਹਨਾਂ ਚੀਨ ਦੀ ਹਵਾਈ ਸਮਰੱਥਾ, ਸਰਹੱਦੀ ਖੇਤਰਾਂ ਵਿੱਚ ਨਵੇਂ ਹਵਾਈ ਅੱਡੇ ਸਥਾਪਤ ਕਰਨ ਅਤੇ ਕੋਵਿਡ -19 ਕਾਰਨ ਵੱਡੇ ਜਹਾਜ਼ਾਂ ਦੇ ਨਿਰਮਾਣ ਵਿੱਚ ਦੇਰੀ ਬਾਰੇ ਵੀ ਜਾਣਕਾਰੀ ਦਿੱਤੀ। ਚੀਨ ਦੀ ਹਵਾਈ ਫੌਜ ਦੀਆਂ ਅਪਮਾਨਜਨਕ ਅਤੇ ਰੱਖਿਆਤਮਕ ਰਣਨੀਤੀਆਂ ਅਤੇ ਡਰੋਨ ਦੀ ਭੂਮਿਕਾ, ਸਾਈਬਰ ਅਤੇ ਇਲੈਕਟ੍ਰਾਨਿਕ ਇੰਟੈਲੀਜੈਂਸ ਵੀ ਇਸ ਦੀ ਗੱਲਬਾਤ ਦਾ ਹਿੱਸਾ ਸਨ।ਦੋ ਕਿਤਾਬਾਂ ਦੇ ਲੇਖਕ ਅਰਜੁਨ ਸੁਬਰਾਮਣੀਅਮ ਨੇ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ ਤੇ ਭਾਰਤ ਅਤੇ ਚੀਨ ਦੇ ਟਕਰਾਅ ਦੀ ਸੰਭਾਵਨਾ ਬਾਰੇ ਗੱਲ ਕੀਤੀ। ਉਹਨਾਂ ਜੰਗ ਦੌਰਾਨ ਹਵਾਈ ਸ਼ਕਤੀ ਦੀ ਮਹੱਤਤਾ, ਵਿਘਨਕਾਰੀ ਰਣਨੀਤੀਆਂ ਅਤੇ ਜ਼ਮੀਨੀ ਸ਼ਕਤੀ ਦੀ ਭੂਮਿਕਾ ਬਾਰੇ ਗੱਲ ਕੀਤੀ ।ਜੀਪੀ ਕਪਤਾਨ ਰਵਿੰਦਰ ਛਤਵਾਲ ਨੇ ਭਾਰਤ ਵਿਰੁੱਧ ਯੁੱਧ ਵਿਚ ਚੀਨ ਦੀ ਸੀਮਾ, ਹਵਾਈ ਖੇਤਰਾਂ ਦੀ ਸਹਾਇਤਾ, ਡਰੋਨ ਦੇ ਉਤਪਾਦਨ ਖੇਤਰ , ਪ੍ਰੀਡੇਟਰ ਡਰੋਨ ਅਤੇ ਯੂਏਵੀ ਦੇ ਖੇਤਰ ਵਿੱਚ ਨਵੀਨਤਾ ਸਬੰਧੀ ਗੱਲਬਾਤ ਕੀਤੀ।    

 

Tags: Military Literature Festival , Military , Military Literature Festival 2020 , MLF 2020 , 4th Military Literature Festival 2020

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD