Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਚੌਥਾ ਮਿਲਟਰੀ ਲਿਟਰੇਚਰ ਫੈਸਟੀਵਲ : ਸੈਸ਼ਨ ਦੌਰਾਨ ਚੀਨ ਦੀ ਵਿਸਥਾਰ ਨੀਤੀ, ਬੀ.ਆਰ.ਆਈ. ਤੇ ਭੂਗੋਲਿਕ ਖਿੱਤੇ ਵਿੱਚ ਰਣਨੀਤਕ ਬਦਲਾਅ ਸਬੰਧੀ ਵਿਸ਼ੇ ਵਿਚਾਰੇ ਗਏ

ਚੀਨ ਦਾ ਬੀ.ਆਰ.ਆਈ. ਵਾਲਾ ਹਥਕੰਡਾ ਕਰਜ਼ਦਾਰ ਸਰਕਾਰਾਂ ’ਤੇ ਕਾਬਿਜ਼ ਹੋਣ ਦਾ ਢੰਗ

Web Admin

Web Admin

5 Dariya News

ਚੰਡੀਗੜ੍ਹ , 18 Dec 2020

Last updated on: Dec 18, 2020, 00:00 IST

ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐੱਮ.ਐੱਲ.ਐੱਫ.) ਦੌਰਾਨ ਭੂਗੋਲਿਕ ਖੇਤਰ ਵਿਚ ਰਣਨੀਤਕ ਤਬਦੀਲੀ ਬਾਰੇ ਜਾਣਕਾਰੀ  ਭਰਪੂਰ ਵਿਚਾਰ-ਵਟਾਂਦਰੇ ਦੇਖਣ ਨੂੰ ਮਿਲੇ ਜਿਸ ਵਿਚ ਚੀਨ ਦੀ ਵਿਸਥਾਰ ਨੀਤੀ ਅਤੇ ਬੈੱਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਵਰਗੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਰੱਖਿਆ ਮਾਹਰਾਂ ਵਿੱਚ ਸ਼ਾਮਲ ਰਾਜਦੂਤ ਗੁਰਜੀਤ ਸਿੰਘ, ਲੈਫਟੀਨੈਂਟ ਜਨਰਲ ਪੀ.ਐਮ ਬਾਲੀ ਅਤੇ ਬਿ੍ਰਗੇਡੀਅਰ ਪ੍ਰਵੀਨ ਬਦਰੀਨਾਥ ਨੇ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਦ ਕਿ ਮੇਜਰ ਜਨਰਲ ਅਮਿ੍ਰਤਪਾਲ ਸਿੰਘ ਨੇ ਸੈਸ਼ਨ ਦਾ ਸੰਚਾਲਨ ਕਰਦਿਆਂ ਵਿਚਾਰ ਚਰਚਾ ਦੌਰਾਨ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।ਲੈਫਟੀਨੈਂਟ ਜਨਰਲ ਪੀ.ਐਮ ਬਾਲੀ ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਚੀਨ ਦਾ ਰਣਨੀਤਕ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨੇ ਦੁਨੀਆ ਦੀ ਆਰਥਿਕਤਾ ਦੇ ਹਿਸਾਬ ਨਾਲ ਭੂਗੋਲਿਕ ਧੁਰੇ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਮਾਹਰਾਂ ਤੋਂ ਡਰ ਦੇ ਮੱਦੇਨਜ਼ਰ ਚੀਨ ਨੇ ਬੀ.ਆਰ.ਆਈ. ਰਾਹੀਂ ਮੇਜ਼ਬਾਨ ਦੇਸ਼ ਦੀ ਆਰਥਿਕਤਾ ਹਥਿਆਉਣ ਵਿੱਚ ਆਪਣੀ ਜਿੱਤ ਦਰਜ ਕੀਤੀ ਹੈ।.ਆਰ.ਆਈ. ਤਹਿਤ ਸਹਿਮਤ ਦੇਸ਼ ਲੰਬੇ ਸਮੇਂ ਦੇ ਪੂੰਜੀ ਲਾਭ ਹੋਣ ਦਾ ਦਾਅਵਾ ਕਰਦੇ ਹਨ, ਵਿਸ਼ੇਸ਼ ਕਰਕੇ  ਸਮੁੰਦਰੀ ਪ੍ਰੋਜੈਕਟਾਂ ਵਿਚ ਪਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।ਸਾਬਕਾ ਭਾਰਤੀ ਰਾਜਦੂਤ ਗੁਰਜੀਤ ਸਿੰਘ ਨੇ ਕਿਹਾ ਕਿ ਬਿ੍ਰਟਿਸ਼ ਕਾਲ ਦੌਰਾਨ ਚੀਨ ਤਿੱਬਤ ਨਾਲ ਘਿਰਿਆ ਹੋਇਆ ਸੀ। ਪਰ ਹੁਣ ਕਨੈਕਟੀਵਿਟੀ ਅਤੇ ਤਕਨਾਲੋਜੀ  ਸਦਕਾ ਦੁਨੀਆਂ ਸਮਤਲ ਹੋ ਗਈ ਹੈ। 

ਚੀਨੀ ਹੁਣ ਵੱਡੀ ਮਾਤਰਾ ਵਿਚ ਰੇਲਵੇ ਅਤੇ ਪੋਰਟਾਂ ਰਾਹੀਂ ਸੰਪਰਕ ਬਣਾ ਰਹੇ ਹਨ।  ਉਨਾਂ ਕਿਹਾ ਕਿ ਪੈਸੇ ਦੀ ਖੁੱਲ ਕਾਰਨ ਚੀਨ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ।ਬਹੁਤ ਪ੍ਰਭਾਵੀ ਬੀ.ਆਰ.ਆਈ. ਪ੍ਰਾਜੈਕਟ ਦੇ ਬਾਵਜੂਦ ਚੀਨ ਆਪਣੇ ਘਰੇਲੂ ਬਜਾਰਾਂ ਨੂੰ ਬਣਾਈ ਰੱਖਣ ਵਿਚ ਅਸਫਲ ਰਿਹਾ ਹੈ ਅਤੇ ਦੱਖਣੀ ਅਫਰੀਕਾ ਜਿਹੇ ਦੇਸ਼ਾਂ ਨੂੰ ਗੰਭੀਰ ਆਰਥਿਕ ਝਟਕੇ ਮਿਲੇ ਹਨ, ਜਿਥੇ ਕੋਰੋਨਾ ਸਮੇਂ ਇਹ ਬੀ.ਆਰ.ਆਈ. ਪ੍ਰਾਜੈਕਟ ਆਰੰਭੇ ਗਏ ਹਨ, ਜਿੱਥੇ ਚੀਨ ਨੇ ਕੱਚਾ ਮਾਲ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਉਨਾਂ ਚੇਤਾਵਨੀ ਦਿੱਤੀ ਕਿ ਚੀਨੀ ਆਰਥਿਕ ਯੋਜਨਾਵਾਂ ਖਤਰੇ ਨਾਲ ਭਰੀਆਂ ਹਨ। ਇਹ ਆਰਥਿਕ ਯੋਜਨਾਵਾਂ ਨਹੀਂ ਬਲਕਿ ਰਣਨੀਤਕ ਪ੍ਰਾਜੈਕਟ ਹਨ ਜੋ ਸਮੇਂ ਦੀ ਪਾਲਣਾ ਨਹੀਂ ਕਰਦੇ। ਉਹਨਾਂ ਰੂਸੀ-ਚੀਨੀ ਸਬੰਧਾਂ ‘ਤੇ ਵੀ ਧਿਆਨ ਦਿਵਾਇਆ।ਬਿ੍ਰਗੇਡੀਅਰ ਪ੍ਰਵੀਨ ਬਦਰੀਨਾਥ ਨੇ ਹਾਰਟਲੈਂਡ ਥਿਊਰੀ ਸਬੰਧੀ ਚੀਨੀ ਦਿ੍ਰਸ਼ਟੀਕੋਣ ਬਾਰੇ ਗੱਲ ਕੀਤੀ। ਉਨਾਂ ਕਿਹਾ ਕਿ ਬੀ.ਆਰ.ਆਈ. ਕੋਰੀਡੋਰਾਂ ਰਾਹੀਂ ਛੋਟੇ ਦੇਸ਼ ਚੀਨ ਦੇ ਸੜਕੀ ਪ੍ਰਾਜੈਕਟਾਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਦਲੀਲ ਦਿੱਤੀ ਕਿ ਪਿਛਲੇ ਕੁਝ ਦਹਾਕਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਚੀਨ ਹੌਲੀ ਹੌਲੀ  ਕਰਜ਼ੇ ਦੀ ਲਪੇਟ ਵਿੱਚ ਫਸੇ ਦੇਸ਼ਾਂ ਵੱਲ ਵਧਦਾ ਜਾ ਰਿਹਾ ਹੈ।  ਉਹਨਾਂ ਅੱਗੇ ਕਿਹਾ ਕਿ ਰੂਸ ਨੇ ਜੋ ਕਰਨਾ ਚਾਹਿਆ ਸੀ  ਚੀਨ ਉਹ ਕਰਨ ਵਿੱਚ ਸਫਲ ਰਿਹਾ। ਚੀਨ ਦੇ ਮੈਰੀਟਾਈਮ ਸਿਲਕ ਰੂਟ ਇਸ ਦੇ ਬੀ.ਆਰ.ਆਈ ਰਸਤੇ ਦੇ ਪੂਰਕ ਹਨ। ਬੀ.ਆਰ.ਆਈ. ਰਾਹੀਂ ਚੀਨ ਅਫਰੀਕਾ ਦੇ ਬੁਨਿਆਦੀ ਢਾਂਚੇ ਵਿਚ ਵੱਡਾ ਯੋਗਦਾਨ ਪਾਉਂਦਾ ਰਿਹਾ ਹੈ।    

 

Tags: Military Literature Festival , Military , Military Literature Festival 2020 , MLF 2020 , 4th Military Literature Festival 2020

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD