Sunday, 12 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ

 

ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਅੰਮ੍ਰਿਤਸਰ ਵਿੱਚ ਅਰਬਨ ਹੱਟ ਦੀ ਰਸਮੀ ਸ਼ੁਰੂਆਤ

ਬਠਿੰਡਾ ਤੋਂ ਵਾਇਆ ਲੰਦਨ ਅੰਮ੍ਰਿਤਸਰ ਵਿਚ ਫੂਡ ਲਾਇਬਰੇਰੀ ਲੈ ਕੇ ਆ ਗਿਆ ਪਦਮਜੀਤ ਸਿੰਘ ਮਹਿਤਾ

Web Admin

Web Admin

5 Dariya News

ਅੰਮ੍ਰਿਤਸਰ , 04 Dec 2020

ਪੰਜਾਬ ਸਰਕਾਰ ਵੱਲੋਂ ਲਾਹੌਰ ਦੀ ਤਰਜ਼ ਉਤੇ ਅੰਮ੍ਰਿਤਸਰ ਵਿਚ ਸ਼ੁਰੂ ਕੀਤੀ ਗਈ 'ਫੂਡ ਸਟਰੀਟ' ਦਾ ਉਦਘਾਟਨ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕੀਤਾ। ਉਨਾਂ ਕਿਹਾ ਕਿ ਇਹ ਸਾਡੀ ਕਰੀਬ  155 ਸਾਲ ਪੁਰਾਣੀ ਵਿਰਾਸਤੀ ਇਮਾਰਤ ਸ਼ਹਿਰ ਦੀ ਸੈਰ ਸਪਾਟਾ ਸਨਅਤ ਲਈ ਵਰਦਾਨ ਸਾਬਿਤ ਹੋਵੇਗੀ, ਕਿਉਂਕਿ ਜਿੱਥੇ ਇਸ ਦੀ ਬਾਹਰੀ ਦਿੱਖ ਜੋ ਕਿ ਬਹੁਤ ਪ੍ਰਭਾਵਸ਼ਾਲੀ ਹੈ ਨੂੰ ਬਰਕਰਾਰ ਰੱਖਦੇ ਹੋਏ ਇਕ ਹੀ ਛੱਤ ਹੇਠ ਹਰੇਕ ਤਰਾਂ ਦੇ ਖਾਣੇ ਪਰੋਸੇ ਜਾਣਗੇ, ਉਥੇ ਖੁੱਲਾ ਮਾਹੌਲ ਸੈਲਾਨੀ ਨੂੰ ਆਪਣੇ ਵੱਲ ਖਿੱਚੇਗਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਇਸ ਨੂੰ ਫੂਡ ਸਟਰੀਟ ਵਜੋਂ ਤਿਆਰ ਕਰਨ ਦਾ ਜੋ ਬੀੜਾ ਚੁੱਕਿਆ ਸੀ, ਉਸ ਨੂੰ ਬਠਿੰਡਾ ਦੇ ਨੌਜਵਾਨ ਪਦਮਜੀਤ ਸਿੰਘ ਮਹਿਤਾ ਨੇ ਸੱਚ ਕਰ ਵਿਖਾਇਆ ਹੈ ਅਤੇ ਮੈਂ ਇਸ ਸ਼ੁਭ ਮੌਕੇ ਇਨਾਂ ਨੂੰ ਵਧਾਈ ਦਿੰਦਾ ਹਾਂ।ਇਸ ਵੇਲੇ ਲੰਦਨ ਦੀ ਯੂਨੀਵਰਸਿਟੀ ਆਫ ਵੈਸਟ ਮਿਨਸਟਰ ਵਿਚ ਬੀ. ਬੀ. ਏ. ਮਾਰਕਟਿੰਗ ਦੀ ਪੜਾਈ ਕਰ ਰਹੇ ਸ੍ਰੀ ਮਹਿਤਾ ਨੇ ਦੱਸਿਆ ਕਿ ਪੰਜਾਬੀ ਖਾਣੇ ਦਾ ਸੁਆਦ ਹੁਣ ਪੰਜਾਬ ਤੱਕ ਹੀ ਸੀਮਤ ਨਹੀਂ, ਬਲਕਿ ਵਿਸ਼ਵ ਭਰ ਵਿਚ ਲੋਕ ਇਸ ਦਾ ਲੁਤਫ਼ ਲੈਂਦੇ ਹਨ। ਉਨਾਂ ਦੱਸਿਆ ਕਿ ਲੰਦਨ ਵਿਚ ਪੜਾਈ ਦਰਾਨ ਮੈਨੂੰ ਇਹ ਤਜ਼ਰਬਾ ਬਾਖੂਬੀ ਹੋਇਆ ਅਤੇ ਮੈਂ ਆਪਣੇ ਖਾਨਦਾਨੀ ਆਟੋ ਮੋਬਾਈਲ ਦੇ ਕਾਰੋਬਾਰ ਵਿਚ ਵਿਸਥਾਰ ਕਰਦੇ ਹੋਏ ਫੂਡ ਲਾਇਬਰੇਰੀ ਨੂੰ ਸ਼ੁਰੂ ਕੀਤਾ। ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ, ਜਿੱਥੇ ਕਿ ਰੋਜ਼ਾਨਾ ਇਕ ਲੱਖ ਤੋਂ ਵੱਧ ਲੋਕ ਵਿਸ਼ਵ ਭਰ ਵਿਚੋਂ ਦਰਸ਼ਨਾਂ ਲਈ ਆਉਂਦੇ ਹਨ, ਤੋਂ ਵਧੀਆ ਸਥਾਨ 'ਫੂਡ ਲਾਇਬਰੇਰੀ' ਲਈ ਨਹੀਂ ਸੀ ਹੋ ਸਕਦਾ, ਸੋ ਪੰਜਾਬ ਸਰਕਾਰ ਦੇ ਪੁਡਾ ਵਿਭਾਗ ਨਾਲ ਸਾਂਝ ਪਾ ਕੇ ਅਸੀਂ ਇਸ ਸਥਾਨ ਅਰਬਨ ਹੱਟ ਨੂੰ ਫੂਡ ਸਟਰੀਟ ਵਜੋਂ ਵਿਕਸਤ ਕੀਤਾ ਹੈ। 

ਉਨਾਂ ਕਿਹਾ ਕਿ ਇਹ ਇਤਹਾਸਕ ਸਥਾਨ ਹੈ, ਜਿੱਥੇ ਅੰਗਰੇਜ਼ਾਂ ਵੇਲੇ ਵਿਕਟੋਰੀਆ ਹਸਪਤਾਲ ਹੁੰਦਾ ਸੀ, ਅਜ਼ਾਦੀ ਬਾਅਦ ਇਸ ਸਥਾਨ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਉਤੇ ਹਸਪਤਾਲ ਚੱਲਦਾ ਰਿਹਾ ਅਤੇ ਸੰਨ 2014 ਵਿਚ ਇਸੇ ਇਮਾਰਤ ਨੂੰ ਅਰਬਨ ਹੱਟ ਵਜੋਂ ਤਿਆਰ ਕੀਤਾ ਗਿਆ। ਉਨਾਂ ਕਿਹਾ ਕਿ ਵਿਭਾਗ ਨੇ ਇਸ ਦੀ ਬਾਹਰੀ ਦਿੱਖ ਉਸੇ ਤਰਾਂ ਲਗਭਗ 100 ਸਾਲ ਪਹਿਲਾਂ ਵਾਲੀ ਰੱਖੀ ਹੈ ਅਤੇ ਅਸੀਂ ਇਸ ਦੀ ਅੰਦਰੂਨੀ ਸੱਜ-ਧੱਜ ਨੂੰ ਉਸੇ ਤਰੀਕੇ ਨਾਲ ਤਿਆਰ ਕੀਤਾ ਹੈ, ਜਿੱਥੇ ਬੈਠਣ ਦਾ ਹੀ ਵੱਖਰਾ ਨਜ਼ਾਰਾ ਸਾਡੇ ਮਹਿਮਾਨਾਂ ਨੂੰ ਆਵੇਗਾ।ਫੂਡ ਲਾਇਬਰੇਰੀ ਦੇ ਮਾਰਕਟਿੰਗ ਹੈਡ ਸ੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਅਸੀਂ ਇੱਥੇ ਵਿਸ਼ਵ ਭਰ ਵਿਚ ਚੱਲਦੇ ਵੱਡੇ ਬਰਾਂਡਾ ਦੇ 10 ਆਊਟਲੈਟ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਪਿਜ਼ਾ ਹੱਟ, ਕੂਐਂਟਰ (ਸ਼ੇਕ), ਕੈਨੇਡਾ ਦਾ ਮਿਸਟਰ ਸਬ, ਕੋਸਟਾ ਕਾਫੀ, ਦੱਖਣੀ ਭਾਰਤੀ ਫੂਡ ਲਈ ਵਾਂਗੋ, ਉਤਰੀ ਭਾਰਤ ਦੇ ਲਜ਼ੀਜ ਖਾਣੇ ਲਈ ਫੂਡ ਸਟਰੀਟ, ਹੇਵ ਮੋਰ ਆਈਸ ਕਰੀਮ, ਮਾਸ਼ਾਹਾਰੀ ਖਾਣੇ ਲਈ ਲਖਨਊ ਦਾ ਖਾਨਦਾਨੀ ਕੁੱਕੜ, ਬੀਅਰ ਬਾਰ ਆਦਿ ਤਾਂ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਰਵਾਇਤੀ ਖਾਣੇ ਛੇਤੀ ਹੀ ਫੂਡ ਲਾਇਬਰੇਰੀ ਦਾ ਸ਼ਿੰਗਾਰ ਹੋਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ 18 ਕਮਰਿਆਂ ਦਾ ਹੋਟਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਅੱਗੇ 50 ਹੋਰ ਕਮਰਿਆਂ ਤੱਕ ਵਧਾਇਆ ਜਾਵੇਗਾ। ਉਨਾਂ ਕਿਹਾ ਕਿ ਅਸੀਂ ਕੋਵਿਡ-19 ਦੇ ਪੂਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵਿਚ ਸਵੇਰੇ 5 ਵਜੇ ਤੋਂ 10 ਵਜੇ ਤੱਕ ਬਰੇਕਫਾਸਟ ਅਤੇ ਉਸ ਮਗਰੋਂ ਇਕ ਘੰਟੇ ਦੇ ਬਰੇਕ ਉਪਰੰਤ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਫੂਡ ਲਾਇਬਰੇਰੀ ਚਾਲੂ ਰਹੇਗੀ। ਇੱਥੇ ਪਾਰਕਿੰਗ ਲਈ ਖੁੱਲੀ ਥਾਂ ਲੋਕਾਂ ਲਈ ਵੱਡੀ ਸਹੂਲਤ ਰਹੇਗੀ। ਪੁੱਡਾ ਦੇ ਐਕਸੀਅਨ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਸਭ ਤੋਂ ਵਧੀਆ ਲੁਕੇਸ਼ਨ ਉਤੇ  ਸਥਿਤ ਇਹ ਕੈਂਪਸ 4.65 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ, ਜਿਸ ਵਿਚ 5 ਇਮਾਰਤਾਂ ਅਸੀਂ ਤਿਆਰ ਕੀਤੀਆਂ ਹਨ, ਜਿੰਨਾ ਦਾ ਰਿਵਾਇਤੀ ਰੂਪ ਬਰਕਾਰ ਰੱਖਦੇ ਹੋਏ ਅਸੀਂ 10 ਕਰੋੜ ਰੁਪਏ ਖਰਚ ਕੇ ਅਰਬਨ ਹੱਟ ਨੂੰ ਤਿਆਰ ਕੀਤਾ ਹੈ। ਇਸ ਮੌਕੇ ਚੇਅਰਮੈਨ ਸ੍ਰੀ ਦਿਲਰਾਜ ਸਿੰਘ ਸਰਕਾਰੀਆ, ਸੀਨੀਅਰ ਡਿਪਟੀ ਮੇਅਰ ਸ੍ੀ ਰਮਨ ਬਖਸ਼ੀ, ਸੀ ਏ ਅੰਮ੍ਤਿਸਰ ਵਿਕਾਸ ਅਥਾਰਟੀ ਸ੍ਰੀਮਤੀ ਪਦਵੀ, ਐਕਸੂਅਨ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਜ਼ਾਰ ਸਨ।

ਕੁੱਝ ਜਾਣਕਾਰੀ ਪਦਮਜੀਤ ਸਿੰਘ ਮਹਿਤਾ ਬਾਰੇ-

ਬਠਿੰਡਾ ਤੋਂ ਮੁੱਢਲੀ ਪੜਾਈ ਕਰਕੇ ਲੰਦਨ ਦੀ ਯੂਨੀਵਰਸਿਟੀ ਆਫ ਵੈਸਟ ਮਿਨਸਟਰ ਵਿਚ ਬੀ ਬੀ ਏ ਮਾਰਕਟਿੰਗ ਦੀ ਪੜਾਈ ਕਰ ਰਹੇ ਹਨ। 180 ਸਾਲ ਪੁਰਾਣੀ ਇਸ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਵਿਦਿਆਰਥੀ ਹਨ। ਇਸ ਤੋਂ ਇਲਾਵਾ ਉਹ ਉਕਤ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਵੀ ਚੁਣੇ ਗਏ ਹਨ।ਇਸ ਮੌਕੇ ਚੇਅਰਮੈਨ ਜ਼ਿਲਾ ਪ੍ਰੀਸ਼ਦ ਸ: ਦਿਲਰਾਜ ਸਿੰਘ ਸਰਕਾਰੀਆ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖ਼ਸੀ, ਫੂਡ ਸਟਰੀਟ ਦੇ ਹੈਡ ਮਾਰਕਿਟਿੰਗ ਅਮਰਜੀਤ ਸਿੰਘ, ਮੈਨੇਜ਼ਰ ਸ੍ਰੀ ਮਨੀਸ਼ ਪਾਂਡੇ, ਮੈਡਮ ਪੂਨਮ ਸ਼ਰਮਾ, ਸਹਾਇਕ ਮੈਨੇਜਰ ਸ੍ਰੀ ਦੀਪ ਚੌਧਰੀ, ਸੰਦੀਪ ਮਹਾਜਨ ਅਤੇ ਏਰੀਆ ਹੈਡ ਵਰਿੰਦਰ ਸਿੰਘ ਵੀ ਹਾਜ਼ਰ ਸਨ।ਕੈਪਸ਼ਨ : ਸ਼ਹਿਰੀ ਵਿਕਾਸ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਫੂਡ ਸਟਰੀਟ ਦਾ ਉਦਘਾਟਨ ਕਰਦੇ ਹੋਏ।ਸ਼ਹਿਰੀ ਵਿਕਾਸ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਫੂਡ ਸਟਰੀਟ ਦਾ ਜਾਇਜਾ ਲੈਂਦੇ ਹੋਏ।

 

Tags: Sukhbinder Singh Sarkaria , Punjab Pradesh Congress Committee , Congress , Chandigarh , Punjab Congress , Government of Punjab , Punjab Government , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD