Sunday, 28 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਸੁਰਜੀਤ ਹਾਕੀ ਕੋਚਿੰਗ ਕੈਂਪ ਜਲਦ ਹੀ ਨਾਮੀ ਹਾਕੀ ਨਰਸਰੀ ਵਜੋਂ ਦੇਸ਼ ਵਿਚ ਜਾਣਿਆ ਜਾਵੇਗਾ- ਪ੍ਰਗਟ ਸਿੰਘ

ਸਬ ਹੈਡਿੰਗ: ਪੰਜਾਬ ਸਰਕਾਰ ਤੇ ਹਾਕੀ ਪੰਜਾਬ ਦੇਵੇਗੀ ਸੁਰਜੀਤ ਸੋਸਾਇਟੀ ਨੂੰ ਪੂਰਾ ਸਹਿਯੋਗ

Web Admin

Web Admin

5 Dariya News

ਜਲੰਧਰ , 21 Nov 2020

ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਹਾਕੀ ਦੀ ਸਿਰਕੱਢ ਨਰਸਰੀ ਵਜੋਂ ਦੇਸ਼ ਵਿਚ ਜਾਣਿਆ ਜਾਵੇਗਾ ।ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹਾਕੀ ਕੋਚਿੰਗ ਕੈਂਪ ਦੇ ਅੱਜ 60 ਵੇਂ ਦਿਨ ਉਪਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਪਦਮਸ਼੍ਰੀ ਪਰਗਟ ਸਿੰਘ, ਐਮ. ਐਲ. ਏ. ਜਲੰਧਰ ਛਾਉਣੀ ਤੇ ਸਕੱਤਰ, ਹਾਕੀ ਪੰਜਾਬ ਅਤੇ ਉਹਨਾਂ ਨਾਲ ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਅੰਤਰਰਾਸ਼ਟਰੀ ਖਿਡਾਰੀਆਂ ਦਲਜੀਤ ਸਿੰਘ ਅਤੇ   ਓਲੰਪੀਅਨ ਸੰਜੀਵ ਕੁਮਾਰ ਡੰਗ ਵਿਸ਼ੇਸ ਤੌਰ ਤੇ  ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ । ਇਸ ਮੌਕੇ ਉਪਰ ਪਰਗਟ ਸਿੰਘ ਨੇ  ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੁੰ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਤੋਂ ਸਪਸ਼ਟ ਹੈ ਇਕ ਕੈਂਪ ਜਲਦ ਹੀ ਦੇਸ਼ ਵਿਚ ਸਿਰਕੱਢ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਵੇਗਾ । ਉਹਨਾਂ ਨੇ ਬਾਕੀ ਜ਼ਿਲ੍ਹਿਆਂ ਦੇ ਸਾਬਕਾ ਹਾਕੀ  ਖ਼ਿਡਾਰੀਆਂ ਨੂੰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਅਕੈਡਮੀ ਤੋਂ ਸੇਹਤ ਲੈਂਦੇ ਹੋਏ ਆਪਣੇ ਆਪਣੇ ਜ਼ਿਲ੍ਹੇ ਵਿਚ ਵੀ ਅਜਿਹੀਆਂ ਹਾਕੀ ਅਕੈਡਮੀਆਂ ਦੀ ਸੁਰੂਆਤ ਕਰਨੀ ਚਾਹੀਦੀ ਹੈ ।  ਪਰਗਟ ਸਿੰਘ ਨੇ ਭਾਗ ਲੈਣ ਵਾਲੇ ਤਕਰੀਬਨ 100 ਬੱਚਿਆਂ ਦਾ ਵਿਸ਼ੇਸ਼ ਤੋਰ ਉਪਰ ਧੰਨਵਾਦ ਕੀਤਾ ਜਿਹਨਾਂ ਆਪਣੇ ਬੱਚਿਆਂ ਨੂੰ ਸਰੀਰਕ ਤੌਰ ਉਪਰ ਤੰਦਰੁਸਤ ਬਣਾਉਣ ਅਤੇ ਉਹਨਾਂ ਦੇ ਨਸ਼ਾ ਰਹਿਤ ਭਵਿੱਖ ਦਾ ਧਿਆਨ ਰੱਖਦੇ ਹੋਕੇ ਇਸ ਹਾਕੀ ਕੋਚਿੰਗ ਕੈਂਪ ਵਿੱਚ ਖੁਦ ਲੈਕੇ ਆ ਰਹੇ ਹਨ ਤੇ ਮਾਪਿਆਂ ਨੂੰ ਅਪੀਲ।ਕੀਤੀ ਇੱਕ ਪੁਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ ।  

ਉਹਨਾਂ ਇਸ ਮੌਕੇ ਉਪਰ ਕਿਹਾ ਕਿ ਸਟੇਡਿਅਮ ਵਿਚ ਆਉਣ ਵਾਲੇ ਅਗਲੇ 3 ਮਹੀਨਿਆਂ ਵਿਚ ਨਵੀਂ ਐਸਟ੍ਰੋਟਰਫ ਵਿਸ਼ਾ ਦਿੱਤੀ ਜਾਵੇਗੀ ਅਤੇ ਇਲਾਵਾ ਲਾਇਲਪੁਰ ਖਾਲਸਾ ਕਾਲਜ ਅਤੇ ਕੁੱਕੜ ਪਿੰਡ ਵਿੱਚ ਵੀ ਜਲਦ ਨਵੀਂ ਐਸਟ੍ਰੋਟਰਫ ਲਗਾਈ ਜਾਵੇਗੀ ।ਸੰਧੂ ਅਨੁਸਾਰ ਇਸ  ਮੌਕੇ ਉਪਰ  ਚਾਰੋਂ ਹੀ ਓਲੰਪੀਅਨ ਕਰਮਵਾਰ ਪਦਮਸ਼੍ਰੀ ਪਰਗਟ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਅੰਤਰਰਾਸ਼ਟਰੀ ਖਿਡਾਰੀਆਂ ਦਲਜੀਤ ਸਿੰਘਅਤੇ  ਓਲੰਪੀਅਨ ਸੰਜੀਵ ਕੁਮਾਰ ਡੰਗ ਵਿਸ਼ੇਸ ਤੌਰ ਤੇ  ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਆਪਣੇ ਬਚਪਨ ਵਿਚ ਉਹਨਾਂ  ਨੇ ਕਿਵੇਂਹਾਕੀ ਦੀ ਸੁਰੂਆਤ ਕੀਤੀ, ਦੀ ਜਾਣਕਾਰੀ ਦੇਣ ਦੇ ਨਾਲ ਨਾਲ ਖਿਡਾਰੀਆਂ ਨਾਲ ਹਾਕੀ ਦੇ ਗੁਰ ਵੀ ਸਾਂਝੇ ਕੀਤੇ । ਇਸ ਦੌਰਾਨ ਅੰਤਰਰਾਸ਼ਟਰੀ ਖਿਡਾਰੀਆਂ ਦਲਜੀਤ ਸਿੰਘ ਨੇ ਇਸ ਕੈਂਪ ਦੇ ਖਿਡਾਰੀਆਂ ਨੂੰ 21 ਹਾਕੀਆਂ ਭੇਟ ਕੀਤੀਆਂ। ਸੁਰਜੀਤ ਹਾਕੀ ਸੁਸਾਇਟੀ ਦੇ ਇਸ ਹਾਕੀ  ਕੋਚਿੰਗ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ  ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਘਣਸ਼ਾਮ ਥੋਰੀ, ਡਿਪਟੀ ਕਮਿਸ਼ਨਰ, ਜਲੰਧਰ ਦੀ ਰਹਿਨੁਮਾਈ ਵਿਚ ਜਾਰੀ ਇਹ ਕੋਚਿੰਗ ਕੈਂਪ ਦੇ 60 ਦਿਨ ਪੂਰੇ ਹੋਣ ਉਪਰੰਤ  ਇਸ ਕੈਂਪ ਵਿੱਚ 14 ਅਤੇ 19 ਦੀ ਉਮਰ ਵਰਗ  ਦੇ100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਹਨਾਂ ਨੂੰ ਓਲੰਪਿਅਨ ਰਾਜਿੰਦਰ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯਾਦਵਿੰਦਰ ਸਿੰਘ ਜੌਨੀ ਵਰਗੇ ਚੰਗੇ ਕੋਚਾਂ ਰਾਹੀਂ  ਕੋਚਿੰਗ ਦਿੱਤੀ ਜਾ ਰਹੀ ਹੈ । ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਲਈ ਜਾ ਰਹੀ ਅਤੇ ਇਹ ਸਿਖਲਾਈ ਬਿਲਕੁਲ ਮੁਫਤ ਹੈ ।ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਕੀਆਂ, ਫਲਾਂ ਤੋਂ ਇਲਾਵਾ ਭਿੱਜੇ ਹੋਏ ਬਦਾਮ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੋਜ਼ਾਨਾ ਖੁਰਾਕ ਦੇ ਤੌਰ ਤੇ ਦਿੱਤੇ ਜਾ ਰਹੇ ਹਨ ।

 

Tags: Sports News , Pargat Singh , Hockey , Surjit Hockey Coaching Camp , Jalandhar , Surjit Hockey

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD