ਪਿੰਡ ਕੇਰੀਆ ਦੀਆ ਗਲੀਆਂ ਨੂੰ ਇੰਟਰ ਲੋਕ ਟਾਇਲ ਲਗਾ ਕੇ ਦੱਸ ਲੱਖ ਰੁਪਏ ਦੀ ਲਾਗਤ ਨਾਲ ਪੱਕਾ ਕੀਤਾ ਗਿਆ ਅਤੇ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਦੇ ਕਰ ਕਮਲਾ ਨਾਲ ਨੀਂਹ ਪੱਥਰ ਰੱਖ ਕੇ ਸੜਕਾ ਦਾ ਉਦਘਾਟਨ ਕੀਤਾ ਗਿਆ। ਸ.ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀ ਸਹੂਲਤਾਂ ਜਿਵੇਂ ਕੱਚੀਆਂ ਗਲੀਆਂ ਨੂੰ ਪੱਕਾ ਕਰਨ ਲਈ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਪਾਣੀ ਦੀ ਨਿਕਾਸੀ ਲਈ ਨਾਲੀਆਂ ਦਾ ਪ੍ਰਬੰਧ, ਸਕੂਲ ਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਹਰ ਸੰਭਵ ਯਤਨ, ਪਿੰਡਾਂ ਅਤੇ ਸਕੂਲਾਂ ਚ ਪਾਰਕਾਂ ਦੇ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚਾਲੂ ਕੀਤੇ ਜਾ ਰਹੇ ਹਨ।ਸ. ਘੁਬਾਇਆ ਨੇ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪੂਰੇ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ ਜਿਸ ਦਾ ਨਤੀਜਾ ਤੁਸੀਂ ਦੇਖ ਰਹੇ ਹੋ। ਪਿੰਡ ਦੇ ਸਰਪੰਚ ਵਿਜੇ ਕੁਮਾਰ ਅਤੇ ਪੰਚਾਇਤ ਨੇ ਸ. ਘੁਬਾਇਆ ਦੇ ਪਿੰਡ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ।ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ, ਸੁੱਖਾ ਸਿੰਘ ਵਾਇਸ ਚੇਅਰਮੈਨ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ, ਗੁਰਜੀਤ ਸਿੰਘ ਗਿੱਲ ਸਰਪੰਚ ਕੋੜਿਆਂ ਵਾਲਾ, ਅੰਗਰੇਜ਼ ਸਿੰਘ ਮੈਂਬਰ ਬਲਾਕ ਸੰਮਤੀ, ਰਤਨ ਨਾਥ ਮੈਂਬਰ ਬਲਾਕ ਸੰਮਤੀ, ਅਨਿਰੁੱਧ ਕਾਂਗਰਸ ਨੇਤਾ, ਸੁਰਿੰਦਰ ਕੁਮਾਰ ਪੰਚ, ਰਾਮ ਪ੍ਰਤਾਪ ਪੰਚ, ਕਾਲੂ ਰਾਮ, ਓਮ ਪ੍ਰਕਾਸ਼, ਕਿਸ਼ਨ ਚੰਦ, ਕ੍ਰਿਸ਼ਨ ਨੰਬਰਦਾਰ, ਨੇਤ ਰਾਮ, ਰਵੀ ਢਾਕਾ, ਰਵੀ ਸਿਆਗ ਸਰਪੰਚ, ਮਾਸਟਰ ਛਿੰਦਰ ਸਿੰਘ ਲਾਧੂਕਾ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਏ।