Saturday, 11 May 2024

 

 

ਖ਼ਾਸ ਖਬਰਾਂ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ

 

ਡਿਜੀਟਲ ਮਾਰਕੀਟਿੰਗ ਤੁਹਾਡੇ ਬਿਜਨਸ ਲਈ ਸਫਲਤਾ ਦੀ ਪੌੜ੍ਹੀ

Web Admin

Web Admin

5 Dariya News

ਨਵੀਂ ਦਿਲੀ , 23 Oct 2020

ਅੱਜ ਡਿਜੀਟਲ ਮਾਰਕੀਟਿੰਗ ਇੱਕ ਕੀਮਤੀ ਸੰਪੱਤੀ ਦੇ ਰੂਪ 'ਚ ਕੰਮ ਕਰ ਰਹੀ ਹੈ। ਤੁਹਾਡੇ ਬਿਜਨਸ ਨੂੰ ਆਨਲਾਈਨ ਲੈ ਜਾਣ ਅਤੇ ਉਸਨੂੰ ਹੋਰ ਕਾਮਯਾਬ ਬਣਾਉਣ 'ਚ ਡਿਜੀਟਲ ਮਾਰਕੀਟਿੰਗ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਇਹ ਤੁਹਾਡੇ ਵਪਾਰ ਦੀ ਅਤੇ ਤੁਹਾਡੇ ਬ੍ਰਾਂਡ ਦੀ ਜਾਗਰੁਕਤਾ ਵਧਾਉਣ ਅਤੇ ਉਸਨੂੰ ਪ੍ਰਭਾਵਸ਼ਾਲੀ ਬਣਾਉਣ 'ਚ ਮਦਦ ਕਰਦੀ ਹੈ। ਫੈਸ਼ਨ ਅਤੇ ਖਾਦ ਉਦਯੋਗਾਂ ਤੋਂ ਲੈ ਕੇ ਮੈਡੀਕਲ ਅਤੇ ਸਿੱਖਿਆ ਉਦਯੋਗਾਂ ਤੱਕ ਇਸਦੀ ਭੂਮਿਕਾ ਬਹੁਤ ਅਹਿਮ ਹੈ।ਸਾਲ 2020 ਅਤੇ ਅੱਗੇ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਆਪਣੇ ਬਿਜਨਸ ਨੂੰ ਵਧਾਉਣ ਅਤੇ ਉਸਨੂੰ ਇੱਕ ਨਵਾਂ ਰੂਪ ਦੇਣ ਦੀ ਸੋਚ ਰਹੇ ਹੋਵੋਗੇ। ਸ਼ਾਇਦ ਤੁਹਾਡੇ 'ਚੋਂ ਕਈ ਲੋਕਾਂ ਨੇ ਆਪਣੇ ਮਨਚਾਹੇ ਬਿਜਨਸ ਨੂੰ ਸਥਾਪਿਤ ਵੀ ਕਰ ਲਿਆ ਹੋਵੇਗਾ। ਪਰ ਤੁਹਾਨੂੰ ਆਪਣੇ ਬਿਜਨਸ ਨੂੰ ਕਾਮਯਾਬ ਅਤੇ ਸਫਲਤਾ ਦਵਾਉਣ ਲਈ ਡਿਜੀਟਲ ਮਾਰਕੀਟਿੰਗ ਦਾ ਸਹਾਰਾ ਲੈਣਾ ਪਵੇਗਾ। ਡਿਜੀਟਲ ਮਾਰਕੀਟਿੰਗ ਸਿਰਫ ਤੁਹਾਡੇ ਬਿਜਨਸ ਨੂੰ ਆਨਲਾਈਨ ਲੈ ਜਾਣ 'ਚ ਹੀ ਨਹੀਂ ਸਗੋਂ ਉਸਨੂੰ ਮਾਰਕੀਟਿੰਗ ਦੇ ਹਰ ਪਹਿਲੂ ਤੋਂ ਸਫਲ ਬਣਾਉਣ ਲਈ ਵੀ ਕੰਮ ਕਰਦੀ ਹੈ। ਡਿਜੀਟਲ ਮਾਰਕੀਟਿੰਗ ਦੇ ਸਾਰਥਕ ਨਤੀਜੇ ਤੁਹਾਨੂੰ ਚੌਂਕਾ ਦੇਣਗੇ।

ਕੋਵਿਡ 19 ਦੇ ਦੌਰਾਨ ਡਿਜੀਟਲ ਮਾਰਕੀਟਿੰਗ ਦੀ ਵਧਦੀ ਜ਼ਰੂਰਤ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਲ 2020 ਬਹੁਤ ਹੀ ਮਹੱਤਵਪੂਰਣ ਸਾਲ ਰਿਹਾ ਹੈ। COVID-19 ਆਪਣੇ ਨਾਲ ਕਈ ਚੁਣੌਤੀਆਂ ਨੂੰ ਸਾਡੇ ਵਿਚਕਾਰ ਲਿਆਇਆ ਹੈ। ਇਸੇ ਬੀਮਾਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਕਈ ਪਹਿਲੂਆਂ ਨਾਲ ਪ੍ਰਭਾਵਿਤ ਕੀਤਾ ਹੈ। 3OV94-੧੯ ਦੇ ਕਾਰਨ ਕਈ ਵਪਾਰ ਬੰਦ ਹੋ ਗਏ ਅਤੇ ਕਈ ਉਪਭੋਗਤਾਵਾਂ ਨੇ ਆਪਣੀ ਪਸੰਦ ਹੀ ਬਦਲ ਲਈ। ਅੱਜ ਲੋਕ ਆਪਣੀ ਜ਼ਰੂਰਤ ਦਾ ਜ਼ਿਆਦਾਤਰ ਸਮਾਨ ਦੇ ਲਈ ਆਨਲਾਈਨ ਮਾਰਕੀਟ ਦਾ ਰੁਖ ਕਰ ਰਹੇ ਹਨ।ਸਾਡੀ ਸਲਾਹ 'ਚ ਸਾਰੇ ਵਪਾਰੀਆਂ ਨੂੰ ਇਸ ਸਮੇਂ ਨੂੰ ਇੱਕ ਨਵੇਂ ਮੌਕੇ ਦੇ ਰੂਪ 'ਚ ਦੇਖਣਾ ਚਾਹੀਦਾ ਹੈ। ਇਹ ਸਮਾਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੈ ਜਿਸਨੂੰ ਤੁਸੀਂ ਆਪਣੇ ਬਿਜਨਸ ਨੂੰ ਆਨਲਾਈਨ ਲੈ ਜਾ ਕੇ ਪੂਰਾ ਕਰ ਸਕਦੇ ਹੋ। ਡਿਜੀਟਲ ਮਾਰਕੀਟਿੰਗ ਨਾਲ ਪ੍ਰਦਾਨ ਕੀਤੇ ਗਏ ਵਿਭਿੰਨ ਟੂਲ, ਟੈਕਟਿਕਸ ਅਤੇ ਪਲੇਟਫਾਰਮ ਦੇ ਨਾਲ, ਤੁਸੀਂ ਇੱਕ ਵੱਡਾ ਗ੍ਰਾਹਕ ਵਰਗ ਬਣਾ ਸਕਦੇ ਹੋ। ਇਸ ਤਰ੍ਹਾਂ, ਤੁਸੀਂ ਆਨਲਾਈਨ ਆਪਣੇ ਉਤਪਾਦਾਂ ਜਾਂ ਸੇਵਾਵਾਂ ਦਾ ਡਿਸਟ੍ਰੀਬਿਊਸ਼ਨ ਵੀ ਸ਼ੁਰੂ ਕਰ ਸਕਦੇ ਹੋ।

ਡਿਜੀਟਲ ਮਾਰਕੀਟਿੰਗ - ਸਾਰੇ ਸਾਈਜ ਅਤੇ ਪ੍ਰਕਾਰ ਦੇ ਵਪਾਰਾਂ ਦੇ ਲਈ ਇੱਕ ਮਹੱਤਵਪੂਰਣ ਅਧਾਰ

ਕੋਵਿਡ-19 ਲਾਕਡਾਊਨ ਦੇ ਦੌਰਾਨ ਲੋਕਾਂ ਨੇ ਆਪਣਾ ਜ਼ਿਆਦਾਤਰ ਸਮਾਂ ਆਨਲਾਈਨ ਬਿਤਾਉਣਾ ਸ਼ੁਰੂ ਕੀਤਾ। ਲਾਕਡਾਊਨ ਦੇ ਦੌਰਾਨ ਹੀ ਇੰਟਰਨੈਟ ਉਪਭੋਗਤਾਵਾਂ ਦੀ ਗਿਣਤੀ ਬਹੁਤ ਵਧੀ ਹੈ। ਕੁਝ ਲੋਕ ਅੱਜ ਵੀ ਆਪਣੇ ਵਪਾਰ ਨੂੰ ਆਫਲਾਈਨ ਚਲਾ ਰਹੇ ਹਨ। ਜਦੋਂ ਕਿ ਕੁਝ ਵਪਾਰ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਦੋਵੇਂ ਆਨਲਾਈਨ ਅਤੇ ਆਫਲਾਈਨ ਦੋਵੇਂ ਮਾਧਿਅਮਾਂ ਨਾਲ ਪ੍ਰਦਾਨ ਕਰ ਰਹੇ ਹਨ। ਡਿਜੀਟਲ ਮਾਰਕੀਟਿੰਗ ਨੇ ਇਸ ਮਹਾਮਾਰੀ ਦੇ ਦੌਰਾਨ ਕਈ ਲੋਕਾਂ ਨੂੰ ਆਪਣੇ ਬਿਜਨਸ ਨੂੰ ਆਨਲਾਈਨ ਲੈ ਜਾਣ ਅਤੇ ਹੋਰ ਮਜ਼ਬੂਤ ਬਣਾਉਣ 'ਚ ਮਦਦ ਕੀਤੀ ਹੈ।ਜਿਵੇਂ ਕਿ ਤੁਸੀਂ ਸਮਝ ਸਕਦੇ ਹੋ, ਮੈਡੀਕਲ ਖੇਤਰ ਹਮੇਸ਼ਾ ਦੀ ਤਰ੍ਹਾਂ ਹੀ ਸਖਤ ਮਿਹਨਤ ਕਰ ਰਿਹਾ ਹੈ। ਖਾਸ ਕਰਕੇ 2020 'ਚ ਤਾਂ ਇਸਦਾ ਕੰਮ ਹੋਰ ਵੀ ਵਧ ਗਿਆ ਹੈ। ਹੌਲੀ ਹੌਲੀ ਇਸ ਮੈਡੀਕਲ ਉਦਯੋਗ ਨੇ ਵੀ ਡਿਜੀਟਲ ਮਾਰਕੀਟਿੰਗ ਨੂੰ ਅਪਣਾਉਣਾ ਸ਼ੁਰੂ ਕਰ ਲਿਆ ਹੈ। ਮੈਡੀਕਲ ਅਤੇ ਦਵਾਈ ਉਦਯੋਗਾਂ ਦਾ ਮੰਨਣਾ ਹੈ ਕਿ ਉਹ ਮਰੀਜਾਂ ਦੇ ਇੱਕ ਵੱਡੇ ਵਰਗ ਤੱਕ ਪਹੁੰਚਣ 'ਚ ਸਮਰੱਥ ਹੈ। ਇਸਦਾ ਮਤਲਬ ਹੈ ਕਿ ਹੁਣ ਉਹ ਸਿਹਤ ਸਬੰਧੀ ਬੀਮਾਰੀਆਂ ਦੀ ਰੋਕਥਾਮ ਲਈ ਕਈ ਲੋਕਾਂ ਦੀ ਸਹਾਇਤਾ ਕਰਨ 'ਚ ਸਮਰੱਥ ਹੈ।ਮੈਡੀਕਲ ਉਦਯੋਗਾਂ ਨਾਲ ਜੁੜੇ ਮਰੀਜ ਅਤੇ ਗ੍ਰਾਹਕ ਦਾਵਾ ਕਰਦੇ ਹਨ ਕਿ ਹੁਣ ਉਹ ਮੈਡੀਕਲ ਅਤੇ ਦਵਾਈ ਆਨਲਾਈਨ ਪ੍ਰਾਪਤ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹਨ। ਮੈਡੀਕਲ ਉਦਯੋਗਾਂ ਨੇ ਉਨ੍ਹਾਂ ਦੇ ਲਈ ਉੱਚ ਪੱਧਰ ਦੀ ਆਨਲਾਈਨ ਸੁਵਿਧਾ ਸ਼ੁਰੂ ਕੀਤੀ ਹੈ। ਮਹਾਮਾਰੀ ਦੇ ਵਿਚਕਾਰ, ਪਾਰੰਪਰਿਕ ਤਰੀਕਿਆਂ ਨਾਲ ਮੈਡੀਕਲ ਸਪਲਾਈ ਲੱਭਣਾ ਜਾਂ ਡਾਕਟਰਾਂ ਨਾਲ ਜੁੜਨਾ ਅਸਾਨ ਨਹੀਂ ਸੀ। ਮੈਡੀਕਲ ਸੇਵਾਵਾਂ ਅਤੇ ਉਦਯੋਗਾਂ ਦੇ ਆਨਲਾਈਨ ਆਉਣ ਨਾਲ ਮਰੀਜਾਂ ਅਤੇ ਗ੍ਰਾਹਕਾਂ ਨੂੰ ਰਾਹਤ ਮਿਲੀ ਹੈ। ਦਿਲਚਸਪ ਹੈ, ਵਪਾਰ ਦਾ ਇਹ ਰੂਪ, ਸਹਾਇਤਾ ਪ੍ਰਾਪਤ ਕਰਨ 'ਚ ਤੇਜ ਹੋਣ ਦੇ ਨਾਲ ਨਾਲ ਸਮੇਂ ਦੀ ਬਚਤ 'ਚ ਵੀ ਉਪਯੋਗੀ ਹੈ।

ਡਿਜੀਟਲ ਮਾਰਕੀਟਿੰਗ - ਤਰੱਕੀ ਦੇ ਬਿਹਤਰੀਨ ਰਾਸਤਾ

ਮੈਡੀਕਲ ਅਤੇ ਦਵਾਈ ਉਦਯੋਗਾਂ ਤੋਂ ਇਲਾਵਾ, ਡਿਜੀਟਲ ਮਾਰਕੀਟਿੰਗ ਹਰ ਤਰ੍ਹਾਂ ਦੇ ਛੋਟੇ ਜਾਂ ਵੱਡੇ ਵਪਾਰਾਂ ਦੇ ਲਈ ਲਾਭਦਾਇਕ ਹੈ। ਚੰਗੀ ਤਰ੍ਹਾਂ ਨਾਲ ਸਥਾਪਿਤ ਵਪਾਰ ਇੱਕ ਆਨਲਾਈਲ ਮੌਜ਼ੂਦਗੀ ਦੇ ਨਾਲ ਇੱਕ ਬਿਹਤਰ ਕੱਲ ਦੇ ਵੱਲ ਕਦਮ ਵਧਾ ਰਹੇ ਹਨ। ਆਨਲਾਈਨ ਪਲੇਟਫਾਰਮਾਂ ਨੇ ਕਈ ਸਟਾਰਟਅਪ ਵਪਾਰਾਂ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਕੁਝ ਵਪਾਰ ਜਿਹੜੇ ਛੋਟੇ ਪੱਧਰ 'ਤੇ ਚੱਲ ਰਹੇ ਸਨ, ਉਹ ਹੁਣ ਵੱਡੀਆਂ ਉਚਾਈਆਂ ਨੂੰ ਪ੍ਰਾਪਤ ਕਰ ਰਹੇ ਹਨ।'ਮੈਂ ਪੱਕੇ ਵਿਸ਼ਵਾਸ ਨਾਲ ਇਹ ਮੰਨਦਾ ਹਾਂ ਕਿ ਵਪਾਰ ਦਾ ਇਹ ਰੂਪ ਲਾਗਤ ਪ੍ਰਭਾਵੀ ਹੈ। ਇਸਦੀਆਂ ਸਹੀ ਰਣਨੀਤੀਆਂ ਦੇ ਨਾਲ ਚੱਲ ਕੇ ਤੁਸੀਂ ਆਪਣੇ ਬਿਜਨਸ ਨੂੰ ਇੱਕ ਬਿਹਤਰੀਨ ਆਨਲਾਈਨ ਵਪਾਰ ਦੇ ਰੂਪ 'ਚ ਬਦਲ ਸਕੇਦ ਹੋ ਅਤੇ ਇਸ ਤੋਂ ਪਰੇ, ਡਿਜੀਟਲ ਮਾਰਕੀਟਿੰਗ ਤੁਹਾਨੂੰ ਅਤੇ ਤੁਹਾਡੇ ਗ੍ਰਾਹਕਾਂ ਨੂੰ ਅਸਾਨੀ ਨਾਲ ਜੋੜੀ ਰੱਖ ਸਕਦੀ ਹੈ। Subhashis K. Chakraborty, ਮੋਹਰੀ ਡਿਜੀਟਲ ਮਾਰਕੀਟਿੰਗ ਕੰਪਨੀ, Value4Brand ਦੇ ਨਿਰਦੇਸ਼ਕ ਵੱਲੋਂ ਕਿਹਾ ਗਿਆ।

 

Tags: Digital Marketing , Commercial

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD