Sunday, 12 May 2024

 

 

ਖ਼ਾਸ ਖਬਰਾਂ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ

 

ਸਵੱਛ ਸਰਵੇਖਣ 2021-ਨਗਰ ਨਿਗਮ ਲੁਧਿਆਣਾ ਵੱਲੋਂ 'Clean Ludhiana – Green Ludhiana' ਮੁਹਿੰਮ ਦਾ ਆਗਾਜ਼

ਕੌਸਲਰ ਮਮਤਾ ਆਸ਼ੂ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਹਿੰਮ ਨੂੰ ਸਫਲ ਬਣਾਉਣ ਦੀ ਅਪੀਲ

Web Admin

Web Admin

5 Dariya News

ਲੁਧਿਆਣਾ , 27 Sep 2020

ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ 'Clean Ludhiana – Green Ludhiana' ਮੁਹਿੰਮ ਦੀ ਸ਼ੁਰਆਤ ਕੀਤੀ ਗਈ।  ਇਸ ਮੁਹਿੰਮ ਦਾ ਆਗਾਜ਼ ਸ਼ਨੀਵਾਰ ਬੱਸ ਅੱਡਾ ਲੁਧਿਅਣਾ ਤੋਂ ਕੀਤਾ ਗਿਆ।ਮੇਅਰ ਸ੍ਰੀ ਸੰਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਇਸ ਇਸ ਮੁਹਿੰਮ ਦਾ ਮੁੱਖ ਉਦੇਸ਼ ਸਵੱਛ ਸਰਵੇਖਣ-2021 ਲਈ ਦਰਜ਼ਾਬੰਦੀ ਵਿਚ ਸੁਧਾਰ ਲਿਆਉਣਾ ਅਤੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕੌਸਲਰ ਸ੍ਰੀਮਤ ਮਮਤਾ ਆਸੂ, ਜੁਆਇੰਟ ਕਮਿਸ਼ਨਰ ਸ੍ਰੀ ਕੁਲਪੀ੍ਰਤ ਸਿੰਘ ਤੇ ਸਟਾਫ ਮੈਬਰ ਹਾਜ਼ਰ ਸਨ।ਸ੍ਰੀ ਬਲਕਾਰ ਸੰਧੂ ਨੇ ਅੱਗੇ ਕਿਹਾ ਕਿ ਜੇ ਇੰਦੌਰ ਭਾਰਤ ਦੇ ਸਭ ਤੋਂ ਸਾਫ ਸ਼ਹਿਰ ਦਾ ਦਰਜ਼ਾ ਪ੍ਰਾਪਤ ਕਰ ਸਕਦਾ ਹੈ ਤਾਂ ਲੁਧਿਆਣਾ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਉਹ ਕੌਸਲਰ ਸਹਿਬਾਨ ਦੀ ਇੱਕ ਟੀਮ ਸਮੀਖਿਆ ਕਰਨ ਲਈ ਇੰਦੋਰ ਭੇਜਣਗੇ ਅਤੇ ਘੋਖ ਕਰਨਗੇ ਕਿ ਸਾਡੇ ਵੱਲੋਂ ਕਿੱਥੇ ਘਾਟ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਨੇ ਜਗਰਾਉਂ ਪੁਲ ਨੂੰ ਲੋਕਾਂ ਲਈ ਖੋਲ੍ਹਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਪੁਲ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ ਜਨਤਾ ਵਲੋਂ ਲੰਬੀ ਉਡੀਕ ਕਾਰਨ ਅਸੀਂ ਬਿਨਾਂ ਕਿਸੇ ਉਦਘਾਟਨ ਦੇ ਜਨਤਾ ਲਈ ਪੁੱਲ ਖੋਲ੍ਹਣ ਦਾ ਫੈਸਲਾ ਕੀਤਾ ਹੈ।ਮੇਅਰ ਸ਼੍ਰੀ ਸੰਧੂ ਵੱਲੋਂ ਅੱਗੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਦੇ ਨਵੇਂ ਹਾਊਸ ਦਾ ਗਠਨ 2018 ਵਿੱਚ ਹੋਇਆ ਸੀ, ਉਹਨਾਂ ਵੱਲੋਂ ਬਤੌਰ ਮੇਅਰ ਸੇਵਾ ਨਿਭਾਈ ਜਾ ਰਹੀ ਤੇ ਨਿਗਮ ਮੁਲਾਜ਼ਮਾਂ ਨੂੰ ਸ਼ਹਿਰ ਨੂੰ ਸਾਫ ਸੁਥਰਾਂ ਅਤੇ ਸਵੱਛ ਬਨਾਉਣ ਲਈ ਹਰ ਸੰਭਵ ਸਹਿਯੋਗ ਨਿਰੰਤਰ ਜਾਰੀ ਹੈ।ਉਨ੍ਹਾਂ ਅੱਗੇ ਕਿਹਾ ਕਿ 'Clean Ludhiana - Green Ludhiana ਮੁਹਿੰਮ ਤਹਿਤ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਇਹਨਾਂ ਸੜਕਾਂ ਦੀ ਸਫਾਈ ਨੂੰ ਤਰਜੀਹ ਦਿੰਦੇ ਹੋਏ ਇਹਨਾਂ ਸੜਕਾਂ ਤੇ ਰੋਜਾਨਾ ਨਗਰ ਨਿਗਮ ਦੀਆਂ ਵੱਖ-2 ਸ਼ਾਖਾਵਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। 

ਇਨ੍ਹਾਂ ਸੜਕਾਂ ਵਿੱਚ ਭਾਰਤ ਨਗਰ ਚੌਕ ਤੋਂ ਚੀਮਾ ਚੌਕ ਤੱਕ, ਚਤਰ ਸਿੰਘ ਪਾਰਕ ਅਤੇ ਦੀਪਕ ਹਸਪਤਾਲ ਰੋਡ, ਦੁੱਗਰੀ ਰੋਡ, ਪੱਖੋਵਾਲ ਰੋਡ (ਭਾਈਵਾਲਾ ਚੌਕ ਤੋਂ ਨਗਰ ਨਿਗਮ ਦੀ ਹਦੂਦ ਤੱਕ), ਗਿੱਲ ਰੋਡ (ਵਿਸ਼ਕਰਮਾ ਚੌਕ ਤੋਂ ਨਗਰ ਨਿਗਮ ਦੀ ਹਦੂਦ ਤੱਕ), ਇਸ਼ਮੀਤ ਰੋਡ, ਹੈਬੋਵਾਲ ਰੋਡ, ਕਾਕਾ ਮੈਰਿਜ਼ ਪੈਲੇਸ ਰੋਡ, ਲੋਧੀ ਕਲੱਬ ਰੋਡ, ਈ.ਐਸ.ਆਈ ਹਸਪਤਾਲ ਰੋਡ, ਦੱਖਣੀ ਬਾਈਪਾਸ, ਪੁਰਾਣੀ ਜੀ.ਟੀ ਰੋਡ (ਘੰਟਾਂ ਘਰ ਰੋਡ), ਕਾਕੋਵਾਲ ਰੋਡ, ਸ਼ਿਵਪੁਰੀ ਰੋਡ, ਹੰਬੜਾ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਚੋੜਾ ਬਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਸੀ.ਐਮ.ਸੀ ਰੋਡ, ਗਊਸਸ਼ਾਲਾ ਰੋਡ, ਸਰਕੂਲਰ ਰੋਡ, ਕਸ਼ਮੀਰ ਨਗਰ ਰੋਡ, ਪੁਰਾਣੀ ਜੇਲ ਰੋਡ ਸ਼ਾਮਲ ਹਨ।ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਾਰੀਆਂ ਸੜਕਾਂ ਤੇ ਨਗਰ ਨਿਗਮ ਦੀਆਂ ਵੱਖ-2 ਬਰਾਂਚਾ ਜਿਵੇ ਕਿ ਬੀ.ਐਡ.ਆਰ ਬਰਾਂਚ, ਓ.ਐਡ.ਐਮ ਬਰਾਂਚ, ਬਾਗਬਾਨੀ ਸਾਖਾ ਅਤੇ ਸਿਹਤ ਸਾਖਾ ਵੱਲੋਂ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀ.ਐਡ.ਆਰ ਸਾਖਾ ਵੱਲੋਂ ਇਹਨਾਂ ਦੇ ਸੈਂਟਰਲ ਵਰਜ਼ ਸਾਫ ਕੀਤੇ ਜਾ ਰਹੇ ਹਨ ਅਤੇ ਸੜਕਾਂ ਤੇ ਸੀ.ਐਡ.ਡੀ ਵੇਸਟ ਨੂੰ ਚੁੱਕਿਆ ਜਾ ਰਿਹਾ। ਓ.ਐਡ.ਐਮ ਸਾਖਾ ਵੱਲੋਂ ਸਾਰੀਆਂ ਰੋਡ ਜਾਲੀਆਂ ਸਾਫ ਕੀਤੀਆਂ ਜਾ ਰਹੀਆਂ ਹਨ ਅਤੇ ਜਿੱਥੇ ਵੀ ਕਿਤੇ ਪਾਣੀ ਖੜਾ ਹੈ, ਉਸ ਦੀ ਨਿਕਾਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਬਾਗਬਾਨੀ ਸਾਖਾ ਵੱਲੋਂ ਸੈਂਟਰਲ ਵਰਜ਼ ਵਿੱਚ ਪੌਦਿਆਂ ਦੀ ਕਟਿੰਗ ਅਤੇ ਘਾਹ/ਬੂਟੀ ਕੱਟੀ ਜਾ ਰਹੀ ਹੈ ਅਤੇ ਸਾਈਡਾਂ ਤੇ ਰੋਡ ਬਰਮਾਂ ਸਾਫ ਕੀਤੀਆਂ ਜਾ ਰਹੀਆਂ ਹਨ ਹੈ। ਇਸ ਤੋਂ ਸੜਕਾਂ ਦੇ ਆਲੇ ਦੁਆਲੇ ਗਰੀਨ ਬੈਲਟਾਂ ਦੀ ਸਫਾਈ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੜਕਾਂ ਦੇ ਆਲੇ ਦੁਆਲੇ ਸੈਂਟਰਲ ਵਰਜ਼ਾਂ ਤੇ ਨਵੇਂ ਬੂਟੇ ਵੀ ਲਗਾਏ ਜਾ ਰਹੇ ਹਨ। ਸਿਹਤ ਸਾਖਾ ਵੱਲੋਂ ਕੂੜੇ ਨੂੰ ਡੋਰ ਟੂ ਡੋਰ ਚੁੱਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕੂੜੇ ਨੂੰ ਅਲਗ-ਅਲਗ (ਗਿੱਲਾ ਅਤੇ ਸੁੱਕਾ) ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਵੱਲੋਂ ਕੌਂਸਲਰਾਂ ਅਤੇ ਵਸਨੀਕਾਂ ਲਈ ਆਪਣੇ ਆਲੇ-ਦੁਆਲੇ ਨੂੰ ਸਾਫ-ਸੁੱਥਰਾ ਰੱਖਣ ਸਬੰਧੀ ਪ੍ਰੇਰਿਤ ਕਰਨ ਲਈ ਮੁਕਾਬਲੇ ਵੀ ਕਰਵਾਏ ਜਾਣਗੇ।ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਸ਼ਹਿਰ ਵਾਸੀਆਂ ਨੂੰ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਅਤੇ ਸਵੱਛ ਸਰਵੇਖਣ 2021 ਵਿੱਚ ਲੁਧਿਆਣਾ ਨੂੰ ਚੋਟੀ ਦੇ ਰੈਂਕ 'ਤੇ ਲਿਆਉਣ ਲਈ ਮੱਦਦ ਕਰਨ, ਜੋ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਹੈ।

 

Tags: Punjab Admin , Swachh Survekshan 2021 , Green Ludhiana campaign , Ludhiana , Mayor Balkar Sandhu , Pardeep Sabharwal , Mamta Ashu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD