Wednesday, 22 July 2026

 

 

ਖ਼ਾਸ ਖਬਰਾਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ

 

ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਤੇ ਕਤਲ ਦਾ ਮਾਮਲਾ ਸੁਲਝਾਇਆ-ਮੁੱਖ ਮੰਤਰੀ ਵੱਲੋਂ ਐਲਾਨ

ਲੁਟੇਰਿਆਂ-ਅਪਰਾਧੀਆਂ ਦੇ ਅੰਤਰ-ਰਾਜੀ ਗੈਂਗ ਦੇ ਤਿੰਨ ਮੈਂਬਰ ਕਾਬੂ, 11 ਹੋਰ ਦੀ ਭਾਲ ਜਾਰੀ-ਡੀ.ਜੀ.ਪੀ.

Web Admin

Web Admin

5 Dariya News

ਚੰਡੀਗੜ੍ਹ , 16 Sep 2020

Last updated on: Sep 16, 2020, 00:00 IST

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰ 'ਤੇ ਹੋਏ ਹਮਲੇ ਅਤੇ ਕਤਲ ਦੇ ਕੇਸ ਨੂੰ ਸੁਲਝਾਉਣ ਦਾ ਐਲਾਨ ਕੀਤਾ ਹੈ ਅਤੇ ਲੁਟੇਰਿਆਂ-ਅਪਰਾਧੀਆਂ ਦੇ ਅੰਤਰ-ਰਾਜੀ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪਠਾਨਕੋਟ ਜ਼ਿਲ੍ਹੇ ਵਿੱਚ ਥਾਣਾ ਸ਼ਾਹਪੁਰ ਕੰਢੀ ਦੇ ਪਿੰਡ ਥਰਿਆਲ ਵਿੱਚ 19 ਅਗਸਤ ਦੀ ਰਾਤ ਨੂੰ ਵਾਪਰੀ ਘਟਨਾ ਵਿੱਚ ਕੀਤੀਆਂ ਗ੍ਰਿਫਤਾਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ 11 ਹੋਰ ਦੋਸ਼ੀਆਂ ਨੂੰ ਅਜੇ ਗ੍ਰਿਫਤਾਰ ਕੀਤਾ ਜਾਣਾ ਹੈ।ਰੈਣਾ ਦਾ ਅੰਕਲ ਅਸ਼ੋਕ ਕੁਮਾਰ ਜੋ ਠੇਕੇਦਾਰ ਸਨ, ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਪੁੱਤਰ ਕੌਸ਼ਲ ਕੁਮਾਰ 31 ਅਗਸਤ ਨੂੰ ਦਮ ਤੋੜ ਗਏ ਅਤੇ ਉਨ੍ਹਾਂ ਦੀ ਪਤਨੀ ਆਸ਼ਾ ਰਾਣੀ ਦੀਨਾ ਨਾਜ਼ੁਕ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਮਲੇ ਵਿੱਚ ਜ਼ਖਮੀਆਂ ਹੋਏ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਕਰ ਦਿੱਤੀ ਹੈ।ਇਸ ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਮਾਮਲੇ ਦੀ ਵਿਸਥਾਰ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਦੇ ਹੁਕਮ ਦਿੱਤੇ ਸਨ ਜਿਸ ਵਿੱਚ ਪਠਾਨਕੋਟ ਦੇ ਐਸ.ਐਸ.ਪੀ., ਐਸ.ਪੀ. (ਇਨਵੈਸਟੀਗੇਸ਼ਨ) ਅਤੇ ਡੀ.ਐਸ.ਪੀ. ਧਾਰ ਕਲਾਂ ਇਸ ਦੇ ਮੈਂਬਰ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਐਸ.ਆਈ.ਟੀ. ਨੇ ਕੇਸ (ਐਫ.ਆਈ.ਆਰ. 153 ਮਿਤੀ 20 ਅਗਸਤ, 2020 ਆਈ.ਪੀ.ਸੀ. ਦੀ ਧਾਰਾ 460/459/458) ਨਾਲ ਸਬੰਧਤ ਪ੍ਰਸਥਿਤੀਆਂ ਅਤੇ ਵਿਵਾਹਰਕ ਸਬੂਤਾਂ ਨੂੰ ਇਕੱਤਰ ਕੀਤਾ ਅਤੇ ਪੜਤਾਲ ਦੌਰਾਨ ਆਈ.ਪੀ.ਸੀ. ਦੀ ਧਾਰਾ 302, 307, 148, 149 ਵੀ ਜੋੜੀ ਗਈ। ਜਾਂਚ ਵਿੱਚ 100 ਤੋਂ ਵੱਧ ਮਸ਼ਕੂਕ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ।15 ਸਤੰਬਰ ਨੂੰ ਐਸ.ਆਈ.ਟੀ. ਨੂੰ ਸੂਚਨਾ ਪ੍ਰਾਪਤ ਹੋਈ ਕਿ ਤਿੰਨ ਸ਼ੱਕੀਆਂ, ਜਿਨ੍ਹਾਂ ਨੂੰ ਘਟਨਾ ਤੋਂ ਬਾਅਦ ਸਵੇਰ ਵੇਲੇ ਡਿਫੈਂਸ ਰੋਡ 'ਤੇ ਦੇਖਿਆ ਗਿਆ ਸੀ, ਪਠਾਨਕੋਟ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿ ਰਹੇ ਸਨ। ਪੁਲੀਸ ਨੇ ਛਾਪਾ ਮਾਰਿਆ ਅਤੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ।ਡੀ.ਜੀ.ਪੀ. ਮੁਤਾਬਕ ਇਨ੍ਹਾਂ ਦੀ ਪਛਾਣ ਸਾਵਣ ਉਪਰ ਮੈਚਿੰਗ, ਮੋਹੱਬਤ ਅਤੇ ਸ਼ਾਹਰੁਖ ਖਾਨ ਵਜੋਂ ਹੋਈ ਹੈ ਜੋ ਮੌਜੂਦਾ ਸਮੇਂ ਰਾਜਨਥਾਨ ਦੇ ਜ਼ਿਲ੍ਹਾ ਚਿਵਾੜਾ ਅਤੇ ਪੀਲਾਨੀ ਝੁੱਗੀਆਂ ਦੇ ਵਾਸੀ ਹਨ। ਇਨ੍ਹਾਂ ਪਾਸੋਂ ਸੋਨੀ ਦੀ ਮੁੰਦਰੀ, ਮਹਿਲਾ ਦੀ ਇਕ ਮੁੰਦਰੀ, ਮਹਿਲਾ ਦੀ ਇਕ ਸੋਨੇ ਦੀ ਚੇਨ ਅਤੇ 1530 ਰੁਪਏ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਗੈਂਗ ਬਾਕੀਆਂ ਨਾਲ ਰਲ ਕੇ ਆਪਣੀਆਂ ਸਰਗਰਮੀਆਂ ਚਲਾ ਰਿਹਾ ਸੀ ਅਤੇ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਹਿਲਾਂ ਵੀ ਅਜਿਹੇ ਕਈ ਅਪਰਾਧਾਂ ਨੂੰ ਅੰਜ਼ਾਮ ਦੇ ਚੁੱਕਾ ਹੈ। ਇਹ ਗੈਂਗ ਨਹਿਰਾਂ, ਰੇਲਵੇ ਲਾਈਨਜ਼, ਹਾਈ ਵੋਲਟੇਜ਼ ਤਾਰਾਂ ਆਦਿ ਕੁਦਰਤੀ ਨਿਸ਼ਾਨਾਂ ਤੋਂ ਬਾਅਦ 2-3 ਦੇ ਗੁਰੁੱਪਾਂ ਵਿੱਚ ਅਪਰਾਧ ਵਿੱਚ ਅਪਰਾਧ ਵਾਲੀਆਂ ਥਾਵਾਂ ਵੱਲ ਵੱਧਦੇ ਸਨ।ਸਾਵਣ, ਜੋ ਉੱਤਰ ਪ੍ਰਦੇਸ਼ ਦਾ ਮੂਲ ਨਿਵਾਸੀ ਹੈ, ਨੇ ਐਸ.ਆਈ.ਟੀ. ਨੂੰ ਦੱਸਿਆ ਕਿ 12 ਅਗਸਤ ਨੂੰ ਉਹ ਚਿਰਾਵਾ ਅਤੇ ਪੀਲਾਨੀ ਤੋਂ ਇਕ ਆਟੋ (ਪੀ.ਬੀ. 02 ਜੀ. 9025) ਜਿਸ ਦਾ ਮਾਲਕ ਨੌਸਾਓ ਹੈ, ਗਰੁੱਪ ਵਜੋਂ ਚੱਲੇ ਸਨ। ਨੌਸਾਓ ਵੀ ਚਿਰਾਵਾ ਦੀਆਂ ਝੁੱਗੀਆਂ ਵਿੱਚ ਰਹਿ ਰਿਹਾ ਸੀ। ਨੌਸਾਓ ਤਿੰਨ ਹੋਰਾਂ ਸਮੇਤ ਰਾਸ਼ਿਦ, ਰੇਹਾਨ, ਜਬਰਾਨਾ, ਵਾਪਹਿਲਾ, ਤਵੱਜਲ ਬੀਬੀ ਅਤੇ ਇਕ ਅਗਿਆਤ ਵਿਅਕਤੀ ਨਾਲ ਸ਼ਾਮਲ ਸੀ।ਇਹ ਵਿਅਕਤੀ ਜਗਰਾਉਂ (ਲੁਧਿਆਣਾ) ਪਹੁੰਚੇ ਜਿੱਥੇ ਤਿੰਨ ਹੋਰ ਰੀਂਡਾ, ਗੋਲੂ ਅਤੇ ਸਾਜਨ ਵੀ ਨਾਲ ਰਲ ਗਏ। ਉਨ੍ਹਾਂ ਨੇ ਹਾਰਡਵੇਅਰ ਸਟੋਰ ਤੋਂ ਇਕ ਆਰੀ, ਦੋ ਜੰਬੂਰ ਅਤੇ ਇਕ ਸਕਰਿਊ ਡਰਾਈਵਰ ਅਤੇ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਤੋਂ ਕੁਝ ਕੱਛੇ ਬਨੈਣਾਂ ਖਰੀਦੀਆਂ। ਉਹ 14 ਅਗਸਤ ਦੀ ਰਾਤ ਨੂੰ ਜਗਰਾਉਂ ਵਿੱਚ ਲੁੱਟ ਕਰਨ ਤੋਂ ਬਾਅਦ ਪਠਾਨਕੋਟ ਵੱਲ ਚਲੇ ਗਏ।ਡੀ.ਜੀ.ਪੀ. ਨੇ ਦੱਸਿਆ ਕਿ ਪਠਾਨਕੋਟ ਦੇ ਐਸ.ਐਸ.ਪੀ. ਗੁਲਨੀਤ ਖੁਰਾਣਾ ਮੁਤਾਬਕ ਪਠਾਨਕੋਟ ਵਿੱਚ ਸੰਜੂ ਨਾਂ ਦਾ ਵਿਅਕਤੀ ਜੋ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਫ ਸੀ, ਵੀ ਇਨ੍ਹਾਂ ਦੇ ਨਾਲ ਰਲ ਗਿਆ। ਇਸ ਗੈਂਗ ਨੇ ਇਲਾਕੇ ਦੀ ਰੈਕੀ ਵੀ ਕੀਤੀ।19 ਅਗਸਤ ਦੀ ਰਾਤ ਨੂੰ 7-8 ਵਜੇ ਦਰਮਿਆਨ ਮਿੱਥੀ ਕਾਰਜ ਵਿਧੀ ਮੁਤਾਬਕ ਉਹ 2-3 ਵਿਅਕਤੀਆਂ ਦੇ ਗਰੁੱਪਾਂ ਵਿੱਚ ਚੱਲੇ ਅਤੇ ਖੱਲ੍ਹੇ ਖੇਤ ਵਿੱਚ ਤੈਅ ਥਾਂ 'ਤੇ ਪਹੁੰਚੇ ਜਿੱਥੇ ਰਾਸ਼ਿਦ, ਨੌਸਾਓ ਅਤੇ ਸੰਜੂ ਉਰਫ ਛੱਜੂ ਲੱਕੜ ਦੀਆਂ ਸੋਟੀਆਂ ਲੈਣ ਲਈ ਗਏ ਜਿੱਥੇ ਉਨ੍ਹਾਂ ਨੇ ਸਫੈਦੇ ਦਾ ਰੁੱਖ ਵੱਢਿਆ।ਰੈਕੀ ਦੌਰਾਨ ਉਨ੍ਹਾਂ ਨੇ ਸ਼ਟਰਿੰਗ ਦੀ ਦੁਕਾਨ ਦੀ ਪਹਿਲਾਂ ਹੀ ਸ਼ਨਾਖ਼ਤ ਕੀਤੀ ਹੋਈ ਸੀ ਜਿੱਥੇ ਬਾਂਸ ਦੀਆਂ ਪੌੜੀਆਂ ਨੂੰ ਚੇਨ ਨਾਲ ਬੰਨ੍ਹਿਆ ਹੋਇਆ ਸੀ। ਪਹਿਲੇ ਦੋ ਘਰ ਜਿੱਥੇ ਉਨ੍ਹਾਂ ਨੇ ਪੌੜੀਆਂ ਰੱਖੀਆਂ ਸਨ, ਵਿੱਚ ਇਕ ਗੁਦਾਮ ਅਤੇ ਇਕ ਖਾਲੀ ਘਰ ਸੀ ਜਦਕਿ ਤੀਜਾ ਘਰ ਅਸ਼ੋਕ ਕੁਮਾਰ ਦਾ ਸੀ। ਦੋਸ਼ੀਆਂ ਵਿੱਚੋਂ ਪੰਜ ਵਿਅਕਤੀ ਛੱਤ ਵਾਲੇ ਪਾਸਿਓਂ ਪੌੜੀਆਂ ਵਰਤ ਕੇ ਘਰ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ ਤਿੰਨ ਵਿਅਕਤੀਆਂ ਨੂੰ ਚਟਾਈ 'ਤੇ ਪਏ ਦੇਖਿਆ। ਘਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਦੇ ਸਿਰ ਵਿੱਚ ਸੱਟ ਮਾਰੀ ਜਿੱਥੇ ਉਨ੍ਹਾਂ ਨੇ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਭੱਜਣ ਤੋਂ ਪਹਿਲਾਂ ਦੋ ਹੋਰ ਵਿਅਕਤੀਆਂ 'ਤੇ ਹਮਲਾ ਕੀਤਾ।ਇਸ ਤੋਂ ਬਾਅਦ ਦੋਸ਼ੀਆਂ ਨੇ ਨਹਿਰ 'ਤੇ ਪਹੁੰਚਣ ਲਈ ਖੁੱਲ੍ਹੇ ਖੇਤ ਰਾਹੀਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਪਾਰ ਕੀਤਾ ਜਿੱਥੇ ਉਹ ਰੇਲਵੇ ਸਟੇਸ਼ਨ 'ਤੇ ਪਹੁੰਚਣ ਲਈ ਦੋ-ਦੋ ਅਤੇ ਤਿੰਨ-ਤਿੰਨ ਦੇ ਗਰੁੱਪਾਂ ਵਿੱਚ ਵੰਡੇ ਗਏ। ਨਗਦ ਅਤੇ ਗਹਿਣੇ ਆਪਸ ਵਿੱਚ ਵੰਡ ਲੈਣ ਤੋਂ ਬਾਅਦ ਉਹ ਖਿੰਡ ਗਏ।ਫਰਾਰ ਹੋਏ 11 ਵਿਅਕਤੀਆਂ ਜਿਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਸ਼ਨਾਖ਼ਤ ਹੋ ਚੁੱਕੀ ਹੈ, ਨੂੰ ਕਾਬੂ ਕਰਨ ਅਤੇ ਇਸ ਗੈਂਗ ਦੀ ਸ਼ਮੂਲੀਅਤ ਵਾਲੀਆਂ ਹੋਰ ਡਕੈਤੀਆਂ ਨੂੰ ਸੁਲਝਾਉਣ ਲਈ ਜਾਂਚ ਅਜੇ ਜਾਰੀ ਹੈ।

 

Tags: Captain Amarinder Singh , Amarinder Singh , Punjab Pradesh Congress Committee , Congress , Punjab Congress , Chandigarh , Chief Minister of Punjab , Punjab Government , Government of Punjab , Punjab , PPCC , Suresh Raina

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD