ਅਮਨੀਤ ਕੌਂਡਲ IPS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ ਨੇ ਮਾੜੇ ਅਨਸਰਾਂ ਤਹਿਤ ਵਿੱਢੀ ਮੁਹਿੰਮ ਤਹਿਤ ਦਿੱਤੇ ਹੋਏ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੇ ਐਸ.ਆਈ ਨਰਿੰਦਰ ਸਿੰਘ ਨੇ ਸਮੇਤ ਸੀ.ਆਈ.ਏ ਸਰਹਿੰਦ ਦੀ ਪੁਲਿਸ ਪਾਰਟੀ ਦੇ ਕਾਰਵਾਈ ਕਰਦੇ ਹੋਏ ਥਾਣਾ ਗੌਬਿੰਦਗੜ੍ਹ ਦੇ ਮੁਕੱਦਮਾ ਨੰਬਰ 257 ਮਿਤੀ 29.08.2020 ਅ/ਧ 457,380,342,506 ਹਿੰ:ਦੰ: ਥਾਣਾ ਗੌਬਿੰਦਗੜ੍ਹ ਨੂੰ ਦੋ ਦਿਨਾਂ ਦੇ ਅੰਦਰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 28/29.08.2020 ਦੀ ਦਰਮਿਆਨੀ ਰਾਤ ਨੂੰ ਸਵਾਸਤਿਕ ਇੰਮਪੈਕਸ RG ਮਿੱਲ ਰੋਡ ਨੇੜੇ ਅਦਿੱਤਿਆ ਮਿੱਲ ਮੰਡੀ ਗੋਬਿੰਦਗੜ੍ਹ ਵਿਖੇ 6/7 ਨਾ ਮਾਲੂਮ ਵਿਅਕਤੀਆਂ ਤੇ ਮਿੱਲ ਦਾ ਤਾਲਾ ਤੋੜ ਕੇ ਮਿੱਲ ਅੰਦਰ ਦਾਖਲ ਹੋ ਕੇ ਉੱਥੇ ਚਾਰ ਚੌਕੀਦਾਰਾਂ ਨੂੰ ਡਰਾ ਧਮਕਾ ਕੇ ਕਮਰੇ ਵਿੱਚ ਬੰਦ ਕਰਕੇ ਉੱਥੋ ਤਾਂਬਾ ਸਕਰੈਪ ਅਤੇ ਚੌਕੀਦਾਰਾ ਦੇ ਦੋ ਮੋਬਾਇਲ ਫੋਨ ਵੀ ਲੈ ਗਏ ਸਨ।ਜਿਸ ਸਬੰਧੀ ਥਾਣਾ ਗੌਬਿੰਦਗੜ੍ਹ ਵਿਖੇ ਚੋਰੀ ਦਾ ਮੁਕੱਦਮਾ ਦਰਜ ਰਜਿਸਟਰ ਹੋ ਗਿਆ ਸੀ।ਜੋ ਸੀ.ਆਈ.ਏ ਸਟਾਫ ਸਰਹਿੰਦ ਵੱਲੋ ਮੁਕੱਦਮਾ ਵਿੱਚ ਅਗਲੀ ਤਫਤੀਸ਼ ਅਮਲ ਵਿੱਚ ਲਿਆਉਦੇ ਹੋਏ ਇਹ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ ਰਾਮ ਬਾਬੂ ਉਰਫ ਅਰਜੁਨ ਪੁੱਤਰ ਰੂਪ ਲਾਲ ਸਾਹਨੀ ਵਾਸੀ ਪਿੰਡ ਸੰਮੋਤੀ ਥਾਣਾ ਰੂਨੀ ਸੈਦਪੁਰ ਜਿਲ੍ਹਾ ਸੀਤਾਮੜੀ ਬਿਹਾਰ ਹਾਲ ਝੁੱਗੀਆ ਨੇੜੇ ਰੇਲਵੇ ਸਟੇਸ਼ਨ ਮੰਡੀ ਗੌਬਿੰਦਗੜ੍ਹ, ਸੰਦੀਪ ਕੁਮਾਰ ਉਰਫ ਸੋਨੂੰ ਪੁੱਤਰ ਚੰਦਰਕੇਤ ਸਿੰਘ ਵਾਸੀ ਦੇਵਰਧਾ ਥਾਣਾ ਧਾਨੇਪੁਰ ਜਿਲ੍ਹਾ ਗੌਡਾਂ (ਯੂ.ਪੀ) ਹਾਲ ਕਿਰਾਏਦਾਰ ਪੱਪੂ ਵਾਸੀ ਗਾਧੀ ਨਗਰ ਨੇੜੇ ਸ਼ਿਵ ਮੰਦਿਰ ਗੌਬਿੰਦਗੜ, ਦੀਪਕ ਕੁਮਾਰ ਪੁੱਤਰ ਓਮਕਾਰ ਸਿੰਘ ਵਾਸੀ ਨਾਗਰ ਜੂਨਾ ਥਾਣਾ ਬਿਲਸੀ ਬਦਾਊ ਯੂ.ਪੀ ਹਾਲ ਵਾਸੀ #49 ਗਲੀ ਨੰਬਰ 02 ਮਾਸਟਰ ਕਲੌਨੀ ਨੇੜੇ ਗੁਰੂਦੁਆਰਾ ਸਾਹਿਬ ਗੌਬਿੰਦਗੜ੍ਹ ਅਤੇ ਜੱਗੀ ਖਾਨ ਉਰਫ ਬਸ਼ੀਰ ਖਾਨ ਪੁੱਤਰ ਕਮਲ ਖਾਨ ਵਾਸੀ ਮਕਾਨ ਨੰਬਰ 235 ਸੈਕਟਰ 23 A ਵਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ 37 ਥੈਲੇ ਚੋਰੀਸ਼ੁਦਾ ਤਾਂਬਾ (30/30 ਕਿੱਲੋ) ਕੁੱਲ 11 ਕੁਇੰਟਲ 10 ਕਿੱਲੋ ਚੋਰੀਸ਼ੁਦਾ ਤਾਂਬਾ ਬਰਾਮਦ ਕਰ ਲਿਆ ਹੈ।ਇਹਨਾਂ ਦੋਸ਼ੀਆ ਦੇ 04 ਹੋਰ ਸਾਥੀ ਦੋਸ਼ੀ ਵੀ ਇਸ ਵਾਰਦਾਤ ਵਿੱਚ ਸ਼ਾਮਲ ਸਨ ਜਿਹਨਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।ਇਹ ਦੋਸ਼ੀ ਸੁਰੂ ਤੋ ਹੀ ਚੋਰੀਆ ਕਰਨ ਦੇ ਆਦੀ ਹਨ ਜਿਹਨਾਂ ਤੇ ਪਹਿਲਾ ਵੀ ਲੋਹਾ ਅਤੇ ਤਾਂਬਾ ਚੋਰੀ ਮੁਕੱਦਮੇ ਦਰਜ ਹਨ।ਗ੍ਰਿਫਤਾਰ ਕੀਤੇ ਚਾਰੋ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਦੇ ਸਾਥੀ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।ਇਹਨਾਂ ਦੋਸ਼ੀਆ ਪਾਸੋ ਹੋਰ ਵੀ ਚੋਰੀ ਦੀਆ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।
ਦੋਸ਼ੀ ਰਾਮ ਬਾਬੂ ਉਰਫ ਅਰਜੁਨ ਤੇ ਦਰਜ ਮੁਕੱਦਮੇ:
1. ਮੁਕੱਦਮਾ ਨੰਬਰ 256 ਮਿਤੀ 03.12.2015 ਅ/ਧ 380,457 ਹਿੰ:ਦੰ: ਥਾਣਾ ਗੌਬਿੰਦਗੜ੍ਹ
2. ਮੁਕੱਦਮਾ ਨੰਬਰ 267 ਮਿਤੀ 29.12.2015 ਅ/ਧ 380,457,427 ਹਿੰ:ਦੰ: ਥਾਣਾ ਗੌਬਿੰਦਗੜ੍ਹ
3. ਮੁਕੱਦਮਾ ਨੰਬਰ 23 ਮਿਤੀ 27.01.2017 ਅ/ਧ 379,34 ਹਿੰ:ਦੰ: ਥਾਣਾ ਡੇਹਲੋ
4. ਮੁਕੱਦਮਾ ਨੰਬਰ 54 ਮਿਤੀ 19.04.2017 ਅ/ਧ 380,457 ਹਿੰ:ਦੰ: ਥਾਣਾ ਸਰਹਿੰਦ
5. ਮੁਕੱਦਮਾ ਨੰਬਰ 67 ਮਿਤੀ 25.04.2017 ਅ/ਧ 342,395,506,454,120. ਬੀ ਹਿੰ:ਦੰ: ਥਾਣਾ ਡੇਹਲੋ
6. ਮੁਕੱਦਮਾ ਨੰਬਰ 90 ਮਿਤੀ 02.05.2017 ਅ/ਧ 380,457,342,586 ਹਿੰ:ਦੰ: ਥਾਣਾ ਗੌਬਿੰਦਗੜ੍ਹ
7. ਮੁਕੱਦਮਾ ਨੰਬਰ 88 ਮਿਤੀ 20.06.2017 ਅ/ਧ 380,457 ਹਿੰ:ਦੰ: ਥਾਣਾ ਸਰਹਿੰਦ
ਦੋਸ਼ੀ ਸੰਦੀਪ ਕੁਮਾਰ ਉਰਫ ਸੋਨੂੰ ਤੇ ਦਰਜ ਮੁਕੱਦਮਾ:
ਮੁਕੱਦਮਾ ਨੰਬਰ 261 ਮਿਤੀ 17.12.2018 ਅ/ਧ 399,402 ਥਾਣਾ ਗੌਬਿੰਦਗੜ੍ਹ
File No.DIPR-PRSS0PRS1(356)/3897/2020-DPRO Fatehgarh Sahib I/72428/2020