Saturday, 11 May 2024

 

 

ਖ਼ਾਸ ਖਬਰਾਂ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ

 

ਗਿਲਕੋ ਰਸੋਈ ਵੱਲੋਂ 25 ਮਾਰਚ ਤੋਂ ਲਗਾਤਾਰ 43 ਵੇ ਦਿਨ ਲੋੜਵੰਦ ਲੋਕਾਂ ਲਈ ਕਿੱਤਾ ਜਾ ਰਿਹਾ ਲੰਗਰ ਤਿਆਰ

ਹਰ ਦਿਨ ਚਾਰ ਤੋਂ ਪੰਜ ਹਜਾਰ ਬੰਦਿਆਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ

Web Admin

Web Admin

5 Dariya News (ਗੋਲਡੀ ਸ਼ੁਕਲਾ)

ਕੁਰਾਲੀ , 06 May 2020

ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦੇਸ਼ ਭਰ ਵਿੱਚ ਇਸ ਦੇ ਪਸਾਰੇ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਲੋਕਡਾਉਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇੱਕ ਕਦਮ ਹੋਰ ਵਧਦੇ ਹੋਏ ਲਗਾਏ ਗਏ ਕਰਫਿਊ ਤੋਂ ਬਾਅਦ ਗਰੀਬ ਮਜਦੂਰ ਤੇ ਲੋੜਵੰਦ ਲੋਕਾਂ ਨੂੰ ਦਰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਗਿਲਕੋ ਗਰੁੱਪ ਅਤੇ ਗਿਲਕੋ ਬੈਲੀ ਦੀ ਸਮੂਹ ਸੰਗਤ ਵੱਲੋਂ ਰੱਲ ਮਿਲਕੇ ਆਪਸੀ ਸਹਿਯੋਗ ਨਾਲ ਖਰੜ੍ਹ ਵਿਖੇ ਗਿਲਕੋ ਰਸੋਈ ਸ਼ੁਰੂ ਕੀਤੀ ਗਈ, ਜਿਸ ਵਿੱਚ ਚਾਰ ਹਜਾਰ ਤੋਂ ਲੈ ਕੇ ਪੰਜ ਹਜਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਰੋਜਾਨਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ । ਇਸ ਲੰਗਰ ਨੂੰ ਬਣਾਉਣ ਲਈ ਨਾ ਸਿਰਫ-ਸਾਫ ਸਫਾਈ ਦਾ ਖ਼ਾਸ ਧਿਆਨ ਰਖਿਆ ਜਾਂਦਾ ਹੈ ਬਲਕਿ ਲਗਰ ਨੂੰ ਤਿਆਰ ਕਰ ਰਹੇ ਲਾਂਗਰੀਆਂ ਤੇ ਸੰਗਤਾਂ ਵੱਲੋਂ ਲੰਗਰ ਬਣਾਉਣ ਤੋਂ ਪਹਿਲਾਂ ਆਪਣੀ ਸਾਫ ਸਫਾਈ ਤੋਂ ਇਲਾਵਾ ਹੱਥਾਂ ਨੂੰ ਅੱਛੀ ਤਰਾਂ ਸਾਬੂਨ ਨਾਲ ਧੌਕੇ ਹੀ ਲੰਗਰ ਬਣਾਉਣਾ ਸ਼ੁਰੂ ਕੀਤਾ ਜਾਂਦਾ ਹੈ । ਗਿਲਕੋ ਗਰੁੱਪ ਅਤੇ ਗਿਲਕੋ ਬੈਲੀ ਦੀ ਸਮੁੰਹ ਸੰਗਤ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਲੋੜਵੰਦ ਲੋਕਾਂ ਲਈ ਇਸ ਲੰਗਰ ਦੀ ਸੇਵਾ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬਾ ਸਰਕਾਰ ਵੱਲੋਂ ਕਰਫਿਊ ਤੇ ਲੋਕਡਾਉਨ ਪੂਰੀ ਤਰ੍ਹਾਂ ਹੱਟਾ ਨਹੀਂ ਲਿਆ ਜਾਂਦਾ । 25 ਮਾਰਚ ਤੋਂ ਲਗਾਤਾਰ ਚੱਲ ਰਹੇ ਇਸ ਲੰਗਰ ਦੀ ਸੇਵਾ ਅੱਜ 43ਵੇ ਦਿਨ ਵਿੱਚ ਪਹੁੰਚ ਗਈ ਹੈ । ਲਗਾਤਾਰ 43 ਦਿਨਾਂ ਤੋਂ ਚਾਰ ਤੋਂ ਪੰਜ ਹਜਾਰ ਦੇ ਕਰੀਬ ਲੋਕਾਂ ਨੂੰ ਰੋਜਾਨਾ ਗਿਲਕੋ ਰਸੋਈ ਵਿੱਚ ਲੰਗਰ ਵਰਤਾਇਆ ਜਾ ਰਿਹਾ ਹੈ । ਇਸ ਲੰਗਰ ਵਿੱਚ ਗਿਲਕੋ  ਗਰੁੱਪ ਦੇ ਚੇਅਰਮੈਨ ਰਾਣਾ ਰਣਜੀਤ ਸਿੰਘ ਗਿੱਲ ਦੇ ਨਾਲ ਨਾਲ ਗਿਲਕੋ ਬੈਲੀ ਨਿਵਾਸੀਆਂ ਤੇ ਸਮੂਹ ਸੰਗਤਾਂ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਗਰੀਬਾਂ ਤੇ ਲੋੜਵੰਦ ਲੋਕਾਂ ਦਾ ਢਿੱਡ ਭਰਨ ਲਈ ਗਿਲਕੋ ਰਸੋਈ ਵਿੱਚ ਚੱਲ ਰਹੇ ਲੰਗਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ । ਗਿਲਕੋ ਰਸੋਈ ਦਾ ਇਕੋ ਇੱਕ ਮਹੰਤਵ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਇਸ ਸੰਕਟ ਦੀ ਘੜੀ ਵਿੱਚ ਇਲਾਕੇ ਦਾ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਸੋਏ । ਗਿਲਕੋ ਰਸੋਈ ਵਿੱਚ ਬਿਨਾ ਕਿਸੇ ਨਿਜੀ ਲਾਭ ਤੋਂ ਦਿਨ ਰਾਤ ਸੇਵਾ ਕਰ ਰਹੇ। ਸੇਵਾਦਾਰਾਂ ਦਾ ਸਭ ਤੋਂ ਜਿਆਦਾ ਯੋਗਦਾਨ ਹੈ ਕਿਉਕਿ ਇਹ ਲੋਕ ਪਿਛਲੇ 43 ਦਿਨਾਂ ਤੋਂ ਲਗਾਤਾਰ 8 ਤੋਂ 10 ਘੰਟੇ ਬਿਨਾ ਰੁਕੇ ਹਰ ਰੋਜ ਸੇਵਾ ਕਰ ਰਹੇ ਹਨ । ਗਿਲਕੋ ਰਸੋਈ ਵਿੱਚ ਚੱਲ ਰਹੇ ਲੰਗਰ ਵਿੱਚ ਸ:ਕਿਰਪਾਲ ਸਿੰਘ ਬਾਜਵਾ, ਵਰਿੰਦਰ ਸਿੰਘ ਬੱਲ, ਕੈਪਟਨ ਅਮਰਜੀਤ ਕੁਮਾਰ, ਦਰਸ਼ਨ ਸਿੰਘ, ਕੈਪਟਨ ਜਸਵੰਤ ਸਿੰਘ ਤੇ ਵੱਲੋਂ 25 ਮਾਰਚ ਤੋਂ ਅੱਜ ਤੱਕ ਲਗਾਤਾਰ ਲੰਗਰ ਤਿਆਰ ਕਰਵਾਉਣ ਦੀ ਸੇਵਾ ਨਿਭਾਉਂਦੇ ਆ ਰਹੇ ਹਨ ।

ਸੱਚੀ ਸੇਵਾ ਉਹੀ ਜੋ ਇੱਕ ਹੱਥ ਤੋਂ ਦੁੱਜੇ ਹੱਥ ਨੂੰ ਵੀ ਨਾ ਪਤਾ ਚੱਲੇ  - ਗਿੱਲ

ਇਸ ਸਬੰਧੀ ਜਦੋਂ ਗਿਲਕੋ  ਗਰੁੱਪ ਦੇ ਚੇਅਰਮੈਨ ਰਾਣਾ ਰਣਜੀਤ ਸਿੰਘ ਗਿੱਲ ਨਾਲ ਗੱਲਬਾਤ ਕਰਦਿਆਂ ਗਿਲਕੋ ਰਸੋਈ ਵਿੱਚ ਪਿਛਲੇ 43 ਦਿਨਾਂ ਤੋਂ ਚੱਲ ਰਹੇ ਲੰਗਰ ਬਾਬਤ ਉਨ੍ਹਾਂ ਦੇ ਵਿਚਾਰ ਜਾਨਣੇ ਚਾਹੇ ਤਾਂ ਉਨ੍ਹਾਂ ਕਿਹਾ ਕਿ ਸੱਚੀ ਸੇਵਾ ਅਸਲ ਵਿੱਚ ਉਹੀ ਹੁੰਦੀ ਹੈ ਜਿਸ ਦਾ ਕੋਈ ਵਖਾਵਾਂ ਤੇ ਗੁਣਗਾਨ ਨਾ ਕੀਤਾ ਜਾਵੇ । ਜਿਵੇਂ ਕਿ ਪੁਰਾਣੇ ਬਜੁਰਗ ਆਖਦੇ ਸੀ ਕਿ ਇੱਕ ਹੱਥ ਤੋਂ ਦਾਨ ਕਰੀਏ ਤਾਂ ਉਸ ਦਾਨ ਦਾ ਪਤਾ ਦੁੱਜੇ ਹੱਥ ਨੂੰ ਵੀ ਨਹੀਂ ਚਲਣਾ ਚਾਹੀਦਾ  ਨਾਲੇ ਗਿਲਕੋ ਰਸੋਈ ਦਾ ਇਹ ਲੰਗਰ ਤਾਂ ਬਾਬੇ ਨਾਨਕ ਦਾ ਲੰਗਰ ਹੈ । ਬਿਨਾ ਵਾਹਿਗੁਰੂ ਦੀ ਕਿਰਪਾ ਤੋਂ ਕੋਈ ਵੀ ਸੰਗਤ ਇੰਨਾ ਵੱਡਾ ਉਪਰਾਲਾ ਨਹੀਂ ਕਰ ਸਕਦੀ । ਉਨ੍ਹਾਂ ਇਹ ਵੀ ਕਿਹਾ ਕਿ ਲੰਗਰ ਅਸਲ ਵਿੱਚ ਉਸੇ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਮੂਹ ਸੰਗਤਾਂ ਦੇ ਦੱਸਾਂ ਨੋਹਾਂ ਦੀ ਨੇਕ ਕਮਾਈ ਨਾਲ ਤਿਆਰ ਕੀਤਾ ਗਿਆ ਹੋਵੇ ਤੇ ਲੋੜਵੰਦਾਂ ਦਾ ਪੇਟ ਭਰੇ ।

 

Tags: Ranjit Singh Gill , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD