ਸੁਕਰੀਤੀ ਮਹਿਲਾ ਮੰਚ ਐਨਐਫਐਲ ਵੱਲੋਂ ਅੱਜ ‘ਬਠਿੰਡਾ ਕੋਵਿਡ ਰਲੀਡ ਫੰਡ’ ਵਿਚ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਮਹਿਲਾ ਮੰਚ ਦੀ ਪ੍ਰਧਾਨ ਉਪਾਸਨਾ ਜੈਨ ਅਤੇ ਸੱਕਤਰ ਸੰਗੀਤਾ ਨੇ ਇਕ ਲੱਖ ਰੁਪਏ ਦਾ ਇਹ ਚੈਕ ਅੱਜ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਸੌਂਪਿਆਂ। ਇਸ ਮੌਕੇ ਉਨਾਂ ਨੇ ਕਿਹਾ ਕਿ ਮਹਿਲਾ ਮੰਚ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਇਹ ਰਾਸ਼ੀ ਜ਼ਿਲਾ ਪ੍ਰਸ਼ਾਸਨ ਦੇ ਰਾਹਤ ਫੰਡ ਵਿਚ ਦਿੱਤੀ ਹੈ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਲਈ ਮਹਿਲਾ ਮੰਚ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੈਡ ਕ੍ਰਾਸ ਸ੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਿਨਾਂ ਸੀਨੀਅਰ ਸੀਟੀਜਨ ਕੌਂਸਲ ਬਠਿੰਡਾ ਨੇ ਵੀ 51500 ਰੁਪਏ ਦਾ ਸਹਿਯੋਗ ਜ਼ਿਲਾ ਪੱਧਰੀ ਰਾਹਤ ਫੰਡ ਲਈ ਦਿੱਤਾ ਹੈ। ਉਨਾਂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।