ਜ਼ਿਲ੍ਹਾ ਕੁੱਲੂ ਦੇ ਇਤਿਹਾਸਿਕ ਢਾਲਪੁਰ ਮੈਦਾਨ ਵਿੱਚ ਆਯੋਜਿਤ ਸੰਤ ਨਿਰੰਕਾਰੀ ਮਿਸ਼ਨ ਦਾ ਭਵਿਆ ਸਮਾਗਮ ਸਿਰਫ਼ ਇੱਕ ਆਧਿਆਤਮਿਕ ਪ੍ਰੋਗਰਾਮ ਹੀ ਨਹੀਂ ਸੀ, ਬਲਕਿ ਆਸਥਾ ਅਤੇ ਸ਼ਰਧਾ ਦਾ ਜੀਵੰਤ ਉਤਸਵ ਬਣ ਕੇ ਉਭਰਿਆ। ਵਿਸ਼ਾਲ ਮੈਦਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸ਼ਰਧਾਲੂ ਭਗਤ ਅਤੇ ਜਨ ਸਮੂਹ ਇਸ ਗੱਲ ਦਾ ਸਬੂਤ...