Punjab Power and Public Works Minister Harbhajan Singh ETO on Friday organized a special function to felicitate the students from the Jandiala Guru Constituency who excelled in their tenth and twelfth class exams, scoring more than 90 percent marks. Addressing the gathering, Minister Harbhajan Singh ETO expressed his delight at the remarkable achievement, stating that the education level has significantly improved during the current government's tenure.
He said that last year, 250 students from his constituency were honoured for achieving over 80 percent marks, whereas this year, 271 students from 32 schools have achieved the impressive feat of scoring above 90 percent. The Minister attributed this achievement not only to the Jandiala Guru Constituency but to the entire state of Punjab.
He highlighted the outstanding performance of 34 students from Jandiala Guru's School of Eminence and 18 from Government Senior Secondary School Dashmesh Nagar. Minister ETO also shared his commitment to resolving issues faced by schools in his constituency, having visited each school and addressed their concerns.
He congratulated the parents and wished the students a bright future. Meanwhile, Deputy Commissioner Amritsar Ghanshyam Thori praised the students' remarkable achievement, encouraging them to set targets and work hard to achieve their goals.
District Police Chief Charanjit Singh urged other students to draw inspiration from the meritorious students and strive for academic excellence.
हरभजन सिंह ई.टी.ओ. की ओर से जंडियाला विधानसभा क्षेत्र के 90% से अधिक अंक प्राप्त करने वाले दसवीं और बारहवीं के विद्यार्थी सम्मानित
हमारी सरकार के कार्यकाल में शिक्षा का स्तर बढ़ा - ई.टी.ओ.
अमृतसर
कैबिनेट मंत्री स. हरभजन सिंह ई.टी.ओ. ने आज जंडियाला गुरु क्षेत्र के 90% से अधिक अंक प्राप्त करने वाले दसवीं और बारहवीं कक्षा के विद्यार्थियों के सम्मान के लिए एक विशेष समारोह आयोजित किया। इस समारोह में उनके साथ डिप्टी कमिश्नर श्री घनश्याम थोरी, एस.एस.पी. श्री चरनजीत सिंह, और अन्य अधिकारी भी विद्यार्थियों का उत्साहवर्धन करने पहुंचे।
इस अवसर पर स. हरभजन सिंह ने संबोधित करते हुए कहा कि हमारी सरकार के कार्यकाल के दौरान शिक्षा का स्तर बढ़ा है। उन्होंने बताया कि पिछले साल उन्होंने 80% से अधिक अंक प्राप्त करने वाले अपने क्षेत्र के लगभग 250 छात्रों को सम्मानित किया था।
इस बार हमने लक्ष्य को बढ़ाकर 90% से अधिक अंक प्राप्त करने वाले विद्यार्थियों को सम्मानित किया है, और यह देखकर बहुत खुशी हुई कि इस साल 32 स्कूलों के 271 विद्यार्थियों ने यह सम्मान प्राप्त किया है। उन्होंने कहा कि यह उपलब्धि न केवल जंडियाला गुरु क्षेत्र की है, बल्कि पूरे पंजाब की है।
उन्होंने बताया कि जंडियाला गुरु के स्कूल ऑफ एमिनेंस के 34 विद्यार्थी और सरकारी सीनियर सेकेंडरी स्कूल दशमेश नगर के 18 छात्र 90% से अधिक अंक प्राप्त करने वालों में शामिल हैं। उन्होंने कहा कि उन्होंने अपने क्षेत्र के सभी स्कूलों का दौरा किया है और हर स्कूल की समस्या को अपनी व्यक्तिगत समस्या मानकर हल किया है, जिसका परिणाम आज आपके सामने है।
उन्होंने विद्यार्थियों को उज्जवल भविष्य की शुभकामनाएं दी और उनके माता-पिता को बधाई दी। इस मौके पर डिप्टी कमिश्नर श्री घनश्याम थोरी ने भी संबोधित किया और कहा कि आज के बच्चे हमारा भविष्य हैं और आगे चलकर इनमें से कुछ बच्चे राजनीति, डॉक्टर, इंजीनियर और बड़े अधिकारी बनेंगे।
उन्होंने कहा कि यह गर्व की बात है कि इस क्षेत्र के बड़ी संख्या में विद्यार्थी 90% से अधिक अंक प्राप्त करने में सफल रहे हैं। अपने शिक्षा के अनुभवों को साझा करते हुए, उन्होंने छात्रों को लक्ष्य निर्धारित करके आगे बढ़ने का संदेश दिया और कहा कि मेहनत से बच्चे अपने मनचाहे लक्ष्य को प्राप्त कर सकते हैं। इस अवसर पर जिला पुलिस प्रमुख श्री चरनजीत सिंह ने कहा कि इन बच्चों में से कुछ भविष्य में इसी कुर्सी पर बैठकर अन्य बच्चों को सम्मानित करेंगे।
उन्होंने बच्चों से कहा कि वे पढ़-लिखकर अपने माता-पिता और जिले का नाम रोशन करें। उन्होंने कहा कि आप ही देश का भविष्य हैं और देश को आपसे बहुत उम्मीदें हैं। उन्होंने अन्य विद्यार्थियों को भी इनसे प्रेरणा लेकर अपनी पढ़ाई में मेहनत करने की सलाह दी, ताकि वे भी आगे चलकर अपने माता-पिता और स्कूल का नाम रोशन कर सकें।
इस मौके पर माता सुरिंदर कौर, श्रीमती सुहिंदर कौर, डी.ई.ओ. हरभगवंत सिंह, श्री नरेश पाठक, चेयरमैन छनाख सिंह, चेयरमैन गुरबिंदर सिंह, डी.एस.डी. करण शर्मा और बच्चों के माता-पिता बड़ी संख्या में उपस्थित थे।
ਹਰਭਜਨ ਸਿੰਘ ਈ.ਟੀ.ਓ. ਵਲੋਂ ਜੰਡਿਆਲਾ ਹਲਕੇ ਦੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਦਸਵੀਂ ਅਤੇ ਬਾਰਹਵੀਂ ਦੇ ਬੱਚੇ ਸਨਮਾਨਤ
ਸਾਡੀ ਸਰਕਾਰ ਦੇ ਕਾਰਜਕਾਲ ਵਿੱਚ ਪੜ੍ਹਾਈ ਦਾ ਪੱਧਰ ਵਧਿਆ – ਈ ਟੀ ਓ
ਅੰਮ੍ਰਿਤਸਰ
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ 90ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਦਸਵੀਂ ਅਤੇ ਬਾਰਹਵੀਂ ਕਲਾਸ ਦੇ ਬੱਚਿਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਜਿਸ ਵਿੱਚ ਉਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ , ਐਸ.ਐਸ.ਪੀ. ਸ: ਚਰਨਜੀਤ ਸਿੰਘ, ਅਤੇ ਹੋਰ ਅਧਿਕਾਰੀ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਪਹੁੰਚੇ।
ਇਸ ਮੌਕੇ ਸੰਬੋਧਨ ਕਰਦੇ ਸ: ਹਰਭਜਨ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪੜ੍ਹਾਈ ਦਾ ਪੱਧਰ ਵਧਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਮੈਂ 80 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਆਪਣੇ ਹਲਕੇ ਦੇ ਅਜਿਹੇ ਬੱਚਿਆਂ ਦਾ ਸਨਮਾਨ ਕੀਤਾ ਸੀ, ਜਿਨ੍ਹਾਂ ਦੀ ਗਿਣਤੀ 250 ਦੇ ਕਰੀਬ ਸੀ।
ਇਸ ਵਾਰ ਅਸੀਂ ਆਪਣਾ ਟੀਚਾ ਵਧਾ ਕੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਆਪਣੇ ਹਲਕੇ ਦੇ ਬੱਚਿਆਂ ਨੂੰ ਸਨਮਾਨਤ ਕੀਤਾ ਹੈ, ਤਾਂ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿ ਅੱਜ 32 ਸਕੂਲਾਂ ਦੇ 271 ਬੱਚਿਆਂ ਨੇ ਇਹ ਸਨਮਾਨ ਪ੍ਰਾਪਤ ਕੀਤਾ ਹੈ। ਉਨਾਂ ਕਿਹਾ ਕਿ ਇਹ ਪ੍ਰਾਪਤੀ ਕੇਵਲ ਜੰਡਿਆਲਾ ਗੁਰੂ ਹਲਕੇ ਦੀ ਹੀ ਨਹੀਂ ਬਲਿਕ ਸਮੁੱਚੇ ਪੰਜਾਬ ਦੀ ਹੈ।
ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਸਕੂਲ ਆਫ ਐਮੀਨੈਂਸ 34 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸ਼ਮੇਸ਼ ਨਗਰ ਦੇ 18 ਬੱਚੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲਿਆਂ ਵਿੱਚ ਸ਼ਾਮਲ ਹਨ। ਉਨਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਸਾਰੇ ਸਕੂਲਾਂ ਦਾ ਦੌਰਾ ਕਰ ਚੁੱਕਾ ਹਾਂ ਅਤੇ ਹਰੇਕ ਸਕੂਲ ਦੀ ਸਮੱਸਿਆ ਨੂੰ ਆਪਣੀ ਨਿੱਜੀ ਸਮੱਸਿਆ ਸਮਝ ਕੇ ਦੂਰ ਕੀਤਾ ਹੈ।
ਜਿਸ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ। ਉਨਾਂ ਬੱਚਿਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਮਾਤਾ–ਪਿਤਾ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਅੱਜ ਦੇ ਬੱਚੇ ਸਾਡਾ ਭਵਿੱਖ ਹਨ ਅਤੇ ਅੱਗੇ ਚੱਲ ਕੇ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਸਿਆਸਤ, ਡਾਕਟਰ, ਇੰਜਨੀਅਰ ਅਤੇ ਵੱਡੇ ਅਧਿਕਾਰੀ ਬਨਣਾ ਹੈ।
ਉਨਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਹਲਕੇ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ 90 ਫੀਸਦ ਤੋਂ ਵੱਧ ਨੰਬਰ ਲੈਣ ਵਿੱਚ ਕਾਮਯਾਬ ਰਹੇ ਹਨ। ਉਨਾਂ ਆਪਣੀ ਪੜ੍ਹਾਈ ਦੇ ਤਜ਼ਰਬੇ ਦਸੱਦਿਆਂ ਬੱਚਿਆਂ ਨੂੰ ਨਿਸ਼ਾਨਾ ਮਿੱਥ ਕੇ ਅੱਗੇ ਵੱਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ ਨਾਲ ਬੱਚੇ ਮਨਚਾਹਾ ਟੀਚਾ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ: ਚਰਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚੋਂ ਹੀ ਕੁਝ ਨੇ ਇਸੇ ਹੀ ਕੁਰਸੀ ਤੇ ਬੈਠ ਕੇ ਦੂਜੇ ਬੱਚਿਆਂ ਨੂੰ ਸਨਮਾਨਤ ਕਰਨਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ, ਜਿਲ੍ਹੇ ਦਾ ਨਾਮ ਰੋਸ਼ਨ ਕਰਨ। ਉਨਾਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ।
ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਅਵੱਲ ਆ ਕੇ ਆਪਣਾ, ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਮਾਤਾ ਸੁਰਿੰਦਰ ਕੌਰ, ਸ੍ਰੀਮਤੀ ਸੁਹਿੰਦਰ ਕੌਰ, ਡੀ.ਈ.ਓ ਹਰਭਗਵੰਤ ਸਿੰਘ, ਸ੍ਰੀ ਨਰੇਸ਼ ਪਾਠਕ, ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਗੁਰਬਿੰਦਰ ਸਿੰਘ, ਡੀ.ਐਸ.ਡੀ. ਕਰਨ ਸ਼ਰਮਾ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।