In a significant development, Punjab's first of its kind plant clinic and soil testing laboratory has been established in Moga, with a grant from NITI Ayog, an agency of the central government. The clinic, set up at a cost of Rs 1.25 crore, will provide free soil testing and plant disease diagnosis services to farmers.
During an impressive programme held at Agricultural Office village Duneke, Mr Gurmeet Singh Khuddian, Cabinet Minister Punjab inaugurated this project today. While addressing the farmers Mr Khuddian said that the clinic was equipped with modern equipment, including an ICP-OES machine, which can analyze soil samples and provide detailed reports on nutrient content, pH levels, and other parameters.
The clinic will also have a plant doctor who will examine diseased plant samples and provide advice to farmers on how to manage diseases and pests. He said that this project has been made possible with the efforts of the Punjab Government and support of the central government's scheme, and will benefit farmers in the region.
With this clinic, farmers will be able to get their soil tested and receive expert advice on how to improve its fertility, thereby increasing their yields and incomes. The clinic will also provide facilities for testing water and plant samples, and will have a digital microscope and other modern equipment.
This initiative is part of the Punjab government's efforts to promote sustainable agriculture and improve the livelihoods of farmers in the region. While interacting with the media, He said that now onwards our farmers wouldn't be required to go out of the state to get the soil testing of their farms.
More than 70 tests and diagnosis will be done under one roof. He directed the agricultural officials to go to fields to make farmers aware of this facility. He informed that the Punjab Government has enhanced the budget from 350 crore to 500 crore to manage the crop residue in the coming harvesting season. Dr Amandeep Kaur Arora and Mr Amritpal Singh Sukhanand (both MLAs) also addressed the farmers and thanked the Government of Punjab and Cabinet Minister Gurmeet Singh Khuddian for this project.
Prominent among others, Mr Baljit Singh Channi Mayor Municipal Corporation Moga, Mr Jagwinderjit Singh Grewal Additional Deputy Commissioner, Mrs Shubhi Angra Assistant Commissioner (G), Mr Harjinder Singh Rode Chairman Market Committee Moga, Mr Jaswinder Singh Brar Chief Agriculture Officer were also present in the function.
ਮੋਗਾ ਵਿਖੇ ਸੂਬੇ ਦੀ ਪਹਿਲੀ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ ਸ਼ੁਰੂ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ
ਮੋਗਾ
ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਨਾਲ ਨੀਤੀ ਆਯੋਗ ਵੱਲੋਂ ਮਿਲੀ ਗਰਾਂਟ ਦੇ ਨਾਲ ਮੋਗਾ ਵਿਖੇ ਪੰਜਾਬ ਦਾ ਪਹਿਲਾ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਇਹ ਪ੍ਰੋਜੈਕਟ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪਲਾਂਟ ਕਲੀਨਿਕ ਦਾ ਉਦਘਾਟਨ ਅੱਜ ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਨੇ ਪਿੰਡ ਦੁੱਨੇਕੇ ਵਿਖੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਪਲਾਂਟ ਕਲੀਨਿਕ ਵਿੱਚ ਆਈ ਸੀ ਪੀ - ਓ ਈ ਐਸ (ICP-OES) ਮਸ਼ੀਨ ਜੋ ਕਿ ਅਮਰੀਕਾ ਦੀ ਬਣੀ ਹੋਈ ਹੈ, ਸਥਾਪਿਤ ਕਰਨ ਤੋਂ ਇਲਾਵਾ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਲਾਈਵ ਸੈਂਪਲ, ਡਿਜੀਟਲ ਮਾਈਕਰੋਸਕੋਪ, ਡਬਲ ਡਿਸਟਿਲਡ ਵਾਟਰ ਮਸ਼ੀਨ ਆਦਿ ਹੋਣਗੇ। ਇਹ ਆਧੁਨਿਕ ਮਸ਼ੀਨ ਜ਼ਮੀਨ ਵਿੱਚ ਮੌਜੂਦ ਸਾਰੇ ਤੱਤਾਂ ਦਾ ਅਧਿਐਨ ਕਰਨ ਦੀ ਸਮਰੱਥਾ ਰੱਖਦੀ ਹੈ। ਜ਼ਮੀਨੀ ਤੱਤਾਂ ਤੋਂ ਇਲਾਵਾ ਜ਼ਮੀਨ ਦੀ ਗੁਣਵੱਤਾ (pH value, EC value etc.) ਆਦਿ ਦੀ ਰਿਪੋਰਟ ਵੀ ਦੇਵੇਗੀ।
ਜਿਸ ਨਾਲ ਬੇਲੋੜੀਆਂ ਖਾਦਾਂ, ਸਪਰੇਆਂ ਦੀ ਵਰਤੋਂ ਕਰਨ ਤੋਂ ਬਚਿਆ ਜਾ ਸਕੇਗਾ ਸਿੱਟੇ ਵਜੋਂ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਨੀਤੀ ਆਯੋਗ ਰਾਹੀਂ ਪ੍ਰਾਪਤ ਰਾਸ਼ੀ ਤੋਂ ਕਿਸਾਨਾਂ ਦੀ ਸਹੂਲਤ ਲਈ ਮੋਗਾ ਜ਼ਿਲ੍ਹੇ ਨੂੰ ਅਵਾਰਡ ਦੇ ਤੌਰ ਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨੀ ਨੂੰ ਮੌਜੂਦਾ ਸਮੇਂ ਦੀ ਹਾਣੀ ਬਨਾਉਣ ਲਈ ਜਿੱਥੇ ਆਧੁਨਿਕ ਤਕਨੀਕੀ ਗਿਆਨ ਦਾ ਹੋਣਾ ਜਰੂਰੀ ਹੈ।ਉੱਥੇ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੇ ਅਧਿਐਨ ਦਾ ਹੋਣਾ ਵੀ ਅਤਿ ਜ਼ਰੂਰੀ ਹੈ।
ਜ਼ਮੀਨ ਦੀ ਭੌਤਿਕ ਤੇ ਰਸਾਇਣਕ ਗੁਣਵੱਤਾ ਦਾ ਪਤਾ ਹੋਣ ਦੇ ਨਾਲ-ਨਾਲ ਜਮੀਨ ਵਿੱਚ ਮੌਜੂਦ ਸਾਰੇ ਤੱਤਾਂ ਦੀ ਜਾਣਕਾਰੀ ਹਾਸਲ ਕਰਕੇ ਸੰਤੁਲਿਤ ਖਾਦਾਂ ਤੇ ਲੋੜੀਂਦੀਆਂ ਸਪਰੇਆਂ ਦੀ ਵਰਤੋਂ ਕਰਕੇ ਕਿਸਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਿਆ ਜਾ ਸਕੇ। ਉਹਨਾਂ ਨੇ ਦੱਸਿਆ ਕਿ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਹੋਇਆ ਇਹ ਪਲਾਂਟ ਕਲੀਨਿਕ ਅਤੇ ਅਤਿ ਆਧੁਨਿਕ ਭੌ ਪਰਖ ਪ੍ਰਯੋਗਸ਼ਾਲਾ ਵਿੱਚ 1 ਘੰਟੇ ਵਿੱਚ 30 ਤੋਂ ਵੱਧ ਮਿੱਟੀ ਦੇ ਨਮੂਨੇ ਪਰਖ ਕੀਤੇ ਜਾ ਸਕਣਗੇ।
ਇਹ ਨਮੂਨੇ ਕਿਸਾਨਾਂ ਲਈ ਮੁਫਤ ਟੈਸਟ ਕੀਤੇ ਜਾਇਆ ਕਰਨਗੇ। ਇਸ ਆਧੁਨਿਕ ਤਕਨੀਕ ਨਾਲ ਮਸ਼ੀਨ ਰਾਹੀਂ ਜਮੀਨ ਵਿਚਲੇ ਸਾਰੇ ਤੱਤਾਂ ਦਾ ਅਧਿਐਨ ਕਰਕੇ ਕਿਸਾਨਾਂ ਨੂੰ ਠੀਕ ਉਸੇ ਤਰ੍ਹਾਂ ਹੀ ਸਲਾਹ ਦਿੱਤੀ ਜਾਵੇਗੀ ਜਿਵੇਂ ਕਿ ਮਨੁੱਖੀ ਮਰੀਜ਼ਾਂ ਦੀ ਬਲੱਡ ਰਿਪੋਰਟ ਅਤੇ ਐਕਸ-ਰੇ ਆਦਿ ਦੇਖ ਕੇ ਇੱਕ ਚੰਗਾ ਡਾਕਟਰ ਸਲਾਹ ਦਿੰਦਾ ਹੈ।
ਇਸ ਕਲੀਨਿਕ ਵਿੱਚ ਕਿਸਾਨਾਂ ਲਈ ਇਹ ਸੁਵਿਧਾ ਵੀ ਹੋਵੇਗੀ ਕਿ ਕਿਸਾਨ ਆਪਣੇ ਖੇਤਾਂ ਵਿਚੋਂ ਫਸਲਾਂ ਦੇ ਬਿਮਾਰ ਬੂਟਿਆਂ ਨੂੰ ਜੜ੍ਹੋਂ ਪੁੱਟ ਕੇ, ਇਸ ਕਲੀਨਿਕ ਵਿੱਚ ਅਧਿਐਨ ਲਈ ਲਿਆ ਸਕਦੇ ਹਨ।ਕਲੀਨਿਕ ਵਿੱਚ ਮੌਜੂਦ ਪਲਾਂਟ ਡਾਕਟਰ ਬਿਮਾਰ ਬੂਟਿਆਂ ਦੇ ਅਧਿਐਨ ਕਰਕੇ ਆਪਣੀ ਸਲਾਹ ਕਿਸਾਨ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਣ ਲਈ ਸੂਬੇ ਤੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ।
ਇੱਕ ਛੱਤ ਹੇਠ 70 ਤੋਂ ਵੱਧ ਟੈਸਟ ਅਤੇ ਡਾਇਗਨੋਸਿਸ ਕੀਤੇ ਜਾਣਗੇ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਸਹੂਲਤ ਬਾਰੇ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਉਣ ਵਾਲੇ ਵਾਢੀ ਦੇ ਸੀਜ਼ਨ ਦੌਰਾਨ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਬਜਟ 350 ਕਰੋੜ ਤੋਂ ਵਧਾ ਕੇ 500 ਕਰੋੜ ਰੁਪਏ ਕਰ ਦਿੱਤਾ ਹੈ। ਡਾ: ਅਮਨਦੀਪ ਕੌਰ ਅਰੋੜਾ ਅਤੇ ਸ੍ਰੀ ਅੰਮ੍ਰਿਤਪਾਲ ਸਿੰਘ ਸੁਖਾਨੰਦ (ਦੋਵੇਂ ਵਿਧਾਇਕ) ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਲਜੀਤ ਸਿੰਘ ਚੰਨੀ ਮੇਅਰ ਨਗਰ ਨਿਗਮ ਮੋਗਾ, ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਸ਼ੁਭੀ ਆਂਗਰਾ ਸਹਾਇਕ ਕਮਿਸ਼ਨਰ (ਜ), ਮੁੱਖ ਖੇਤੀਬਾੜੀ ਅਫ਼ਸਰ ਸ੍ਰ ਜਸਵਿੰਦਰ ਸਿੰਘ ਬਰਾੜ, ਸ੍ਰੀ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਵੀ ਹਾਜ਼ਰ ਸਨ।