Sunday, 16 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

Bhagwant Mann ji, when will women get one thousand rupees per month? - Gurjeet Aujla

Aam Aadmi Party came to power under false pretences

Gurjeet Singh Aujla, Gurjit Singh Aujla, Punjab, Congress, Amritsar, Punjab Congress
Listen to this article

Web Admin

Web Admin

5 Dariya News

Amritsar , 23 May 2024

The Aam Aadmi Party, which came to power by showing false promises to the people, has snatched away the hearts of the people. The promise of giving one thousand rupees to every woman was broken, now when will one thousand rupees be given?    

These words were said today by Congress Party candidate from Amritsar Lok Sabha constituency Shri Gurjeet Singh Aujla, former MLA of Ajnala area Shri Harpratap Singh Ajnala and his son Shri Kanwar Pratap Ajnala while holding election rallies in Baldwal, Madhu Shanga and Thoba villages.

He said that we have made a big mistake by voting for Aam Aadmi Party. Today every section has turned its back on the Aam Aadmi Party government. The nib of Bhagwant Mann's green pen has broken and there is talk of bribery in government offices.

Wheat available in the public distribution system has also been reduced from 30 kg to five kg. Former Chief Minister Shri Charanjit Singh Channi's decision to give ownership rights to everyone was not implemented whereas Congress wants to work for every section.

At this time, Shri Har Pratap Ajnala appealed to Shri Gurjeet Aujla to win by giving him a large number of votes and said that the Aam Aadmi Party, which came in the name of change, has gained votes by showing the Delhi government to the people of Punjab and now Punjab too are driving by Kejriwal.

He said that there is no talk about the law and order of Punjab and only the people of Punjab are being fooled again whereas now people are understanding that Aam Aadmi Party is only a government of lies and people do not listen to them anymore and will listen and vote for Congress.

At this time, Leader of Opposition from Uttarakhand, Shri Yashpal Arya Supervisor also addressed. Apart from him, Kanwar Pratap Singh Ajnala, Jugraj Singh Ajnala, Sarpanch Sukhwant Singh Chetanpura, Sarpanch Rajbir Singh Madhu Shanga, Sarpanch Kirat Singh Madhu Shanga, Ranjit Singh Rana Bhakha, Harpal Singh Khanowal, Sarpanch Harbhaj Singh Teddy, Sarpanch Jagtar Singh were present at this time.

Lakhuwal, Ilyas Bhatti, Nishan Singh Randhawa Sudhar, Sarpanch Tajinder Singh Kurlian, Gurjit Singh Mahal, Gurpinder Singh Mahal, Parminder Singh Sangoana, Pratap Singh Talwandi Nahar, Sarpanch Pratt Singh Gaure Nangal, Sarpanch Nirmal Singh Kotla, Sarpanch Sarwan Singh Nizampura, Sarpanch Balwinder Singh Putli, Bunty Sarpanch Kalo Mahal, Arvinder Pal Singh Bunty Abu Saeed, Sarpanch Nishan Singh Samthar, Block President Gurpal Sindhi, Sarpanch Ram Singh Thoba, Committee member Gurdev Singh, Sarpanch Dharminder Singh Bath, a large number of leaders and workers were present.


भगवंत मान जी, महिलाओं को एक हजार रुपये महीना कब मिलेगा? : गुरजीत सिंह औजला

आम आदमी पार्टी झूठा दिखावा करके सत्ता में आई

अमृतसर

लोगों को झूठे सब्जबाग दिखाकर सत्ता में आई आम आदमी पार्टी ने लोगों का दिल छीन लिया है। हर महिला को एक हजार रुपये देने का वादा टूट गया, अब एक हजार रुपये कब मिलेंगे?   ये शब्द आज अमृतसर लोकसभा क्षेत्र से कांग्रेस पार्टी के उम्मीदवार गुरजीत सिंह औजला, अजनाला क्षेत्र के पूर्व विधायक श्री हरप्रताप सिंह अजनाला और उनके बेटे श्री कंवर प्रताप अजनाला ने बल्डवाल, मधु शांगा और थोबा गांवों में चुनावी रैलियां करते हुए कहे।

उन्होंने कहा कि हमने आम आदमी पार्टी को वोट देकर बहुत बड़ी गलती की है. आज हर वर्ग आम आदमी पार्टी सरकार से मुंह मोड़ चुका है। भगवंत मान के हरे पेन की निब टूट गई है और सरकारी दफ्तरों में रिश्वतखोरी की चर्चा है। सार्वजनिक वितरण प्रणाली में मिलने वाला गेहूं भी 30 किलो से घटाकर पांच किलो कर दिया गया है। पूर्व मुख्यमंत्री श्री चरणजीत सिंह चन्नी के लाल खीर के अंदर सभी को मालिकाना हक देने के फैसले को लागू नहीं किया गया जबकि कांग्रेस हर वर्ग के लिए काम करना चाहती है।

इस समय श्री हर प्रताप अजनाला ने श्री गुरजीत औजला को भारी संख्या में वोट देकर जिताने की अपील की और कहा कि बदलाव के नाम पर आई आम आदमी पार्टी ने पंजाब की जनता को दिल्ली की सरकार दिखाकर वोट हासिल किये हैं और अब पंजाब को भी केजरीवाल ही चला रहे हैं। उन्होंने कहा कि पंजाब की कानून व्यवस्था के बारे में कोई बात नहीं हो रही है और केवल पंजाब के लोगों को फिर से बेवकूफ बनाया जा रहा है जबकि अब लोग समझ रहे हैं कि आम आदमी पार्टी केवल झूठ की सरकार है और लोग अब उनकी बात नहीं सुनेंगे और कांग्रेस को वोट देंगे।

 इस समय उत्तराखंड से नेता प्रतिपक्ष श्री यशपाल आर्य पर्यवेक्षक ने भी संबोधित किया। इस समय उनके अलावा कंवर प्रताप सिंह अजनाला, जुगराज सिंह अजनाला, सरपंच सुखवंत सिंह चेतनपुरा, सरपंच राजबीर सिंह मधु शांगा, सरपंच कीरत सिंह मधु शांगा, रणजीत सिंह राणा भाखा, हरपाल सिंह खानोवाल, सरपंच हरभज सिंह टेडी, सरपंच जगतार सिंह मौजूद थे।

लखूवाल, इलियास भट्टी, निशान सिंह रंधावा सुधार, सरपंच तजिंदर सिंह कुरलियां, गुरजीत सिंह महल, गुरपिंदर सिंह महल, परमिंदर सिंह सांगोआना, प्रताप सिंह तलवंडी नाहर, सरपंच प्रत्त सिंह गौरे नंगल, सरपंच निर्मल सिंह कोटला, सरपंच सरवन सिंह निजामपुरा, सरपंच बलविंदर सिंह पुतली, बंटी सरपंच कालो महल, अरविंदर पाल सिंह बंटी अबू सईद, सरपंच निशान सिंह समथर, ब्लॉक अध्यक्ष गुरपाल सिंधी सरपंच राम सिंह थोबा समिति सदस्य गुरदेव सिंह, सरपंच धरमिंदर सिंह बाठ, बड़ी संख्या में नेता और कार्यकर्ता मौजूद थे।

ਭਗਵੰਤ ਮਾਨ ਜੀ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਮਹੀਨਾ ਕਦੋਂ ਮਿਲੂਗਾ ? :  ਗੁਰਜੀਤ ਸਿੰਘ  ਔਜਲਾ

ਝੂਠੇ ਸਬਜਬਾਗ ਵਿਖਾ ਕੇ ਸੱਤਾ ਵਿੱਚ ਆਈ ਆਪ

ਅੰਮ੍ਰਿਤਸਰ

ਲੋਕਾਂ ਨੂੰ ਝੂਠੇ ਸਬਜਬਾਗ ਵਿਖਾ ਕੇ ਰਾਜ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਵਿੱਚੋਂ ਲੱਥ ਚੁੱਕੀ ਹੈ। ਲੋਕਾਂ ਨਾਲ ਕੀਤੇ ਮਨ ਲੁਭਾਵਣੇ ਵਾਦਿਆਂ ਵਿੱਚੋਂ ਹਰੇਕ ਔਰਤ ਨੂੰ ਇੱਕ ਇੱਕ ਹਜਾਰ ਰੁਪਿਆ ਦੇਣ ਦਾ ਵਾਅਦਾ ਹਵਾ ਹੋ ਗਿਆ ਹੈ, ਹੁਣ ਹਜ਼ਾਰ ਰੁਪਿਆ ਕਦੋਂ ਮਿਲੂਗਾ।  ਇਹ ਸ਼ਬਦ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਹਨਾਂ ਦੇ ਸਪੁੱਤਰ ਸ੍ਰੀ ਕੰਵਰ ਪ੍ਰਤਾਪ ਅਜਨਾਲਾ ਵੱਲੋਂ ਹਲਕਾ ਅਜਨਾਲਾ ਦੇ ਪਿੰਡਾਂ ਬਲੜਵਾਲ, ਮਧੂ ਸ਼ਾਂਗਾ ਅਤੇ ਥੋਬਾ ਵਿੱਚ  ਕਰਵਾਈਆਂ ਗਈਆਂ ਚੋਣ ਰੈਲੀਆਂ ਸਮੇਂ ਕਹੇ।

ਉਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਬਹੁਤ ਭਾਰੀ ਗਲਤੀ ਕੀਤੀ ਹੈ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰੇਕ ਵਰਗ ਮੂੰਹ ਫੇਰ ਚੁੱਕਾ ਹੈ। ਭਗਵੰਤ ਮਾਨ ਦੇ ਹਰੇ ਪੈਂਨ ਦੀ ਨਿੱਭ ਟੁੱਟ ਚੁੱਕੀ ਹੈ ਅਤੇ ਸਰਕਾਰੀ ਦਫਤਰਾਂ ਵਿੱਚ ਰਿਸ਼ਵਤ ਦਾ ਬੋਲ ਬਾਲਾ ਹੈ। ਜਨਤਕ ਵੰਡ ਪ੍ਰਣਾਲੀ ਵਿੱਚ ਦਿੱਤੀ ਜਾਣ ਵਾਲੀ ਕਣਕ ਵੀ 30 ਕਿਲੋ ਤੋਂ ਘਟਾ ਕੇ ਪੰਜ ਕਿਲੋ ਕਰ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਾਲ ਖੀਰ ਤੋਂ ਅੰਦਰ ਹਰ ਇੱਕ ਨੂੰ ਮਾਲਕੀ ਦੇ ਹੱਕ ਦੇਣ ਦਾ ਫੈਸਲਾ ਵੀ ਲਾਗੂ ਨਹੀਂ ਕੀਤਾ ਗਿਆ।

ਇਸ ਸਮੇਂ ਸ਼੍ਰੀ ਹਰ ਪ੍ਰਤਾਪ ਅਜਨਾਲਾ ਨੇ ਸ੍ਰੀ ਗੁਰਜੀਤ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਸਰਕਾਰ ਵਿਖਾਕੇ ਵੋਟਾਂ ਹਾਸਿਲ ਕਰ ਲਈਆਂ ਅਤੇ ਹੁਣ ਪੰਜਾਬ ਨੂੰ ਵੀ ਦਿੱਲੀ ਚ ਬੈਠੇ ਕੇਜਰੀਵਾਲ ਹੀ ਚਲਾ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲਾੱ ਐਂਡ ਆਰਡਰ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਅਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਹੁਣ ਫੇਰ ਤੋਂ ਬੇਵਕੂਫ ਬਣਾਇਆ ਜਾ ਰਿਹਾ ਹੈ ਜਦਕਿ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਆਮ ਆਦਮੀ ਪਾਰਟੀ ਸਿਰਫ ਝੂਠ ਦੀ ਸਰਕਾਰ ਹੈ ਅਤੇ ਲੋਕ ਹੁਣ ਉਹਨਾਂ ਦੀ ਗੱਲਾਂ ਵਿੱਚ ਨਹੀ ਆਉਣਗੇ ਅਤੇ ਕਾੰਗਰੇਸ ਨੂੰ ਵੋਟ ਪਾਉਣਗੇ।

ਇਸ ਸਮੇਂ ਉੱਤਰਾਖੰਡ ਤੋਂ ਵਿਰੋਧੀ ਧਿਰ ਦੇ ਨੇਤਾ ਸ੍ਰੀ ਯਸ਼ਪਾਲ ਆਰੀਆ ਓਬਜਰਵਰ ਨੇ ਵੀ ਸੰਬੋਧਨ ਕੀਤਾ। ਇੱਸ ਸਮੇਂ ਹੋਰਨਾਂ ਤੋਂ ਇਲਾਵਾ ਕੰਵਰ ਪ੍ਰਤਾਪ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸਰਪੰਚ ਰਾਜਬੀਰ ਸਿੰਘ ਮੱਧੂ ਸ਼ਾਂਗਾ, ਸਰਪੰਚ ਕੀਰਤ ਸਿੰਘ ਮਧੂ ਸ਼ਾਂਗਾ, ਰਣਜੀਤ ਸਿੰਘ ਰਾਣਾ ਭੱਖਾ, ਹਰਪਾਲ ਸਿੰਘ ਖਾਨੋਵਾਲ, ਸਰਪੰਚ ਹਰਭੇਜ ਸਿੰਘ ਤੇੜੀ, ਸਰਪੰਚ ਜਗਤਾਰ ਸਿੰਘ ਲੱਖੂਵਾਲ, ਇਲਿਆਸ ਭੱਟੀ, ਨਿਸ਼ਾਨ ਸਿੰਘ ਰੰਧਾਵਾ ਸੁਧਾਰ, ਸਰਪੰਚ ਤਜਿੰਦਰ ਸਿੰਘ ਕੁਰਾਲੀਆਂ, ਗੁਰਜੀਤ ਸਿੰਘ ਮਾਹਲ, ਗੁਰਪਿੰਦਰ ਸਿੰਘ ਮਾਹਲ, ਪਰਮਿੰਦਰ ਸਿੰਘ ਸੰਗੋਆਣਾ, ਪ੍ਰਤਾਪ ਸਿੰਘ ਤਲਵੰਡੀ ਨਾਹਰ,ਸਰਪੰਚ ਪ੍ਰਗਟ ਸਿੰਘ ਗੌਰੇ ਨੰਗਲ, ਸਰਪੰਚ ਨਿਰਮਲ ਸਿੰਘ ਕੋਟਲਾ, ਸਰਪੰਚ ਸਰਵਨ ਸਿੰਘ ਨਿਜਾਮਪੁਰਾ, ਸਰਪੰਚ ਬਲਵਿੰਦਰ ਸਿੰਘ ਪੁਤਲੀ, ਬੰਟੀ ਸਰਪੰਚ ਕਲੋ ਮਾਹਲ, ਅਰਵਿੰਦਰ ਪਾਲ ਸਿੰਘ ਬੰਟੀ ਅੱਬੂ ਸੈਦ, ਸਰਪੰਚ ਨਿਸ਼ਾਨ ਸਿੰਘ ਸੁਧਾਰ, ਬਲਾਕ ਪ੍ਰਧਾਨ ਗੁਰਪਾਲ ਸਿੰਧੀ ਸਰਪੰਚ ਰਾਮ ਸਿੰਘ ਥੋਬਾ ਸੰਮਤੀ ਮੈਂਬਰ ਗੁਰਦੇਵ ਸਿੰਘ, ਸਰਪੰਚ ਧਰਮਿੰਦਰ ਸਿੰਘ ਬਾਠ,ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD