Saturday, 18 May 2024

 

 

LATEST NEWS Analyze which party gave you what, Sukhbir Singh Badal tells people of Lambi while campaigning for Harsimrat Kaur Badal Less than a month more, farmers’ debts will be waived off : Amarinder Singh Raja Warring Bhagwant Mann campaigned for Jalandhar candidate Pawan Kumar Tinu in Kartarpur Bhagwant Mann campaigned for Hoshiarpur AAP candidate Dr Rajkumar Chabbewal World class educational institutions will be established in Amritsar : Gurjeet Singh Aujla Another setback for SAD! AAP gets a boost in Hoshiarpur lok sabha constituency NK Sharma’s interacts with first time voter, college students in programme ‘Swal Naujawana de, Jawab NK Sharma de’ Raja Warring Promises Economic Uplift And Farmer Support In Ludhiana Campaign Foundation of my victory in the Lok Sabha elections will be the trust of the people of Patiala: Preneet Kaur Gajendra Singh Shekhawat, Jugal Kishore, Devender Singh Rana address election rally 20 Popular Anita Jaiswal Web Series List 2024 | 5 Dariya News Radical Changes Needed to Crack Down on Crime Rate and Drug Syndicates Impairing Punjab’s Development: Vijay Inder Singla CEO Maneesh Garg directs to intensify vigilance, holds election expenditure meeting with State Nodal Officers Manish Tewari's silence in Swati Maliwal case is exposing the Congress - Sanjay Tandon Gurjeet Aujla addressed the huge gathering in Lopoke Will raise the issue of terrorism victims of Punjab in Parliament: Dr. Subhash Sharma SAD asks CM to explain why his govt was forcing Canal Patwaris to make fictitious entrees to show canal water was reaching all fields in Punjab Less than a month more, farmers’ debts will be waived off : Amarinder Singh Raja Warring Punjab Police committed to ensure free and fair elections in the state - Special DGP Arpit Shukla Arvind Kejriwal and Bhagwant Mann held a meeting with party leaders and workers in Amritsar Richa Chadha emotionally reflects on the release of "Masoom Dil Hai Mera" video song from Heeramandi

 

Harpal Cheema warns Congress workers: Partap Bajwa is an agent of BJP

In the Bajwa house the distance between Congress and BJP is just a dozen stairs: Harpal Singh Cheema

Harpal Singh Cheema, Advocate Harpal Singh Cheema, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 03 May 2024

The Aam Aadmi Party (AAP) Punjab hits back at Congress leader Partap Singh Bajwa for misleading the people of Punjab. AAP termed Partap Singh Bajwa as Partap Singh Bhajpa. In a statement released from the party office, AAP leader Harpal Singh Cheema said that any advice coming from Partap Singh Bajwa about whom to vote is laughable because in the Bajwa house the difference between Congress and the Bharatiya Janata Party is just a dozen of stairs. 

Harpal Singh Cheema was pointing towards the brother of Partap Singh Bajwa, Fatehjang Singh Bajwa who is a BJP leader. Harpal Singh Cheema warned the workers and leaders of Punjab Congress that Partap Singh Bajwa is a BJP agent, who is doing the work of the BJP in the Congress and weakening the party. 

Harpal Cheema further said that today Partap Bajwa is asking for votes in the name of Arvind Kejriwal, but Kejriwal ji always used to say that Partap Bajwa is a BJP agent. Cheema added that the Punjab Congress leader is unnerved by their imminent defeat in Punjab so he is making such statements. 

He is well aware that the people of Punjab are only going to vote for 'jharoo', so he is trying to mislead people with such baseless statements. Harpal Cheema said that Arvind Kejriwal is fighting against the dictatorship and the BJP. He is in jail in a false case because the BJP and Narendra Modi are scared of him. 

On the other there is Partap Singh Bajwa who is betraying his own party and keeps on conspiring against Congress leaders to weaken the party. Harpal Cheema said that the people of Punjab have rejected the Congress, they do not trust Congress leaders in Punjab. 

With his statement, Partap Bajwa is just trying to mislead the people because he himself knows that the people of Punjab are ready to defeat selfish Congress leaders once again. Cheema, taking a dig at Congress, said that the half of the Congress is already in the BJP. 

Their former Punjab president Sunil Jakhar is now BJP's Punjab president, their former Chief Minister Captain Amrinder Singh is in BJP, his wife and former MP Preneet Kaur is contesting elections on the BJP ticket. He added that their MP Ravneet Bittu is contesting from Ludhiana Lok Sabha for the Bharatiya Janata Party.

Cheema denied the possibility of any leadership crisis in the AAP Punjab and said that we are party of the common people. Our MLA and ministers work on the ground. Our CM is campaigning in Punjab, Haryana, Gujarat and Assam. He is getting an overwhelming response everywhere.

Cheema appealed to supporters of the AAP and the people to not fall for any such false statements. He said that Congress should expel this agent of the BJP from their party. Harpal Cheema said that such statements from Punjab Congress leaders are the reason that they never have any harmony in their party and they have lost the trust of the people.

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਬਾਜਵਾ ਹਾਊਸ 'ਚ ਕਾਂਗਰਸ ਤੇ ਭਾਜਪਾ ਵਿਚਾਲੇ ਸਿਰਫ਼ ਦਰਜਨ ਪੌੜੀਆਂ ਦੀ ਦੂਰੀ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਪਲਟਵਾਰ ਕੀਤਾ। 'ਆਪ' ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਭਾਜਪਾ ਕਰਾਰ ਦਿੱਤਾ ਹੈ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸ ਨੂੰ ਵੋਟ ਪਾਉਣੀ ਹੈ, ਇਸ ਬਾਰੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੋਈ ਵੀ ਸਲਾਹ ਹਾਸੋਹੀਣਾ ਹੀ ਹੈ, ਕਿਉਂਕਿ ਬਾਜਵਾ ਹਾਊਸ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਦਰਜਨ ਪੌੜੀਆਂ ਦਾ ਹੀ ਫ਼ਰਕ ਹੈ।

ਹਰਪਾਲ ਸਿੰਘ ਚੀਮਾ ਦਾ ਇਸ਼ਾਰਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਵੱਲ ਸੀ ਜੋ ਭਾਜਪਾ ਆਗੂ ਹਨ। ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਵਰਕਰਾਂ ਅਤੇ ਆਗੂਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਏਜੰਟ ਹਨ, ਜੋ ਕਾਂਗਰਸ ਵਿੱਚ ਭਾਜਪਾ ਦਾ ਕੰਮ ਕਰਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।

ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਅੱਜ ਪ੍ਰਤਾਪ ਬਾਜਵਾ ਅਰਵਿੰਦ ਕੇਜਰੀਵਾਲ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ, ਪਰ ਕੇਜਰੀਵਾਲ ਜੀ ਹਮੇਸ਼ਾ ਪ੍ਰਤਾਪ ਬਾਜਵਾ ਨੂੰ ਭਾਜਪਾ ਦਾ ਏਜੰਟ ਕਹਿੰਦੇ ਸਨ। ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਪੰਜਾਬ ਵਿੱਚ ਆਪਣੀ ਹੋਣ ਵਾਲੀ ਹਾਰ ਤੋਂ ਦੁਖੀ ਹਨ। ਇਸ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ। 

ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਦੇ ਲੋਕ ਸਿਰਫ਼ 'ਝਾੜੂ' ਨੂੰ ਹੀ ਵੋਟ ਪਾਉਣ ਜਾ ਰਹੇ ਹਨ, ਇਸ ਲਈ ਉਹ ਅਜਿਹੇ ਬੇਬੁਨਿਆਦ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਅਤੇ ਭਾਜਪਾ ਦੇ ਖਿਲਾਫ ਲੜ ਰਹੇ ਹਨ।  ਉਹ ਝੂਠੇ ਕੇਸ 'ਚ ਜੇਲ੍ਹ ਵਿੱਚ ਹਨ, ਕਿਉਂਕਿ ਭਾਜਪਾ ਅਤੇ ਨਰਿੰਦਰ ਮੋਦੀ ਉਨ੍ਹਾਂ ਤੋਂ ਡਰਦੇ ਹਨ। 

ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹਨ, ਜੋ ਆਪਣੀ ਹੀ ਪਾਰਟੀ ਨਾਲ ਗ਼ੱਦਾਰੀ ਕਰ ਰਹੇ ਹਨ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਕਾਂਗਰਸੀ ਆਗੂਆਂ ਵਿਰੁੱਧ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ  ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਉਹ ਪੰਜਾਬ ਦੇ ਕਾਂਗਰਸੀ ਆਗੂਆਂ 'ਤੇ ਭਰੋਸਾ ਨਹੀਂ ਕਰਦੇ। 

ਆਪਣੇ ਬਿਆਨ ਨਾਲ ਪ੍ਰਤਾਪ ਬਾਜਵਾ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਦੇ ਲੋਕ ਇਕ ਵਾਰ ਫਿਰ ਸੁਆਰਥੀ ਕਾਂਗਰਸੀ ਆਗੂਆਂ ਨੂੰ ਹਰਾਉਣ ਲਈ ਤਿਆਰ ਹਨ। ਹਰਪਾਲ ਚੀਮਾ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਧੀ ਕਾਂਗਰਸ ਪਹਿਲਾਂ ਹੀ ਭਾਜਪਾ 'ਚ ਜਾ ਚੁੱਕੀ ਹੈ। 

ਉਨ੍ਹਾਂ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਹਨ, ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਹਨ ਅਤੇ  ਉਨ੍ਹਾਂ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਲੋਕ ਸਭਾ ਤੋਂ ਚੋਣ ਲੜ ਰਹੇ ਹਨ।

ਹਰਪਾਲ ਚੀਮਾ ਨੇ 'ਆਪ' ਪੰਜਾਬ ਵਿਚ ਲੀਡਰਸ਼ਿਪ ਸੰਕਟ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਹਾਂ। ਸਾਡੇ ਵਿਧਾਇਕ ਅਤੇ ਮੰਤਰੀ ਜ਼ਮੀਨ 'ਤੇ ਕੰਮ ਕਰਦੇ ਹਨ। ਸਾਡੇ ਮੁੱਖ ਮੰਤਰੀ ਪੰਜਾਬ, ਹਰਿਆਣਾ, ਗੁਜਰਾਤ ਅਤੇ ਅਸਾਮ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਸਾਨੂੰ ਨੂੰ ਹਰ ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹਰਪਾਲ ਚੀਮਾ ਨੇ 'ਆਪ' ਦੇ ਸਮਰਥਕਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਵੀ ਝੂਠੇ ਬਿਆਨ 'ਚ ਨਾ ਆਉਣ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਾਜਪਾ ਦੇ ਇਸ ਏਜੰਟ ਨੂੰ ਆਪਣੀ ਪਾਰਟੀ 'ਚੋਂ ਬਾਹਰ ਕੱਢਣਾ ਚਾਹੀਦਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੇ ਅਜਿਹੇ ਬਿਆਨਾਂ ਦਾ ਕਾਰਨ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਕਦੇ ਵੀ ਇਕਸੁਰਤਾ ਨਹੀਂ ਰਹੀ ਅਤੇ ਉਹ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ।

हरपाल चीमा ने कांग्रेस कार्यकर्ताओं को दी चेतावनी, कहा - प्रताप बाजवा बीजेपी के एजेंट

बाजवा हाउस में कांग्रेस और बीजेपी के बीच सिर्फ एक दर्जन सीढ़ियों का फासला: हरपाल सिंह चीमा

चंडीगढ़

आम आदमी पार्टी (आप) पंजाब ने कांग्रेस नेता प्रताप सिंह बाजवा पर पलटवार किया है और कहा कि वह पंजाब के लोगों को गुमराह कर रहे हैं। पार्टी कार्यालय से जारी एक बयान में आप नेता हरपाल सिंह चीमा ने कहा कि किसे वोट देना है, इस बारे में प्रताप सिंह बाजवा की ओर से कोई भी सलाह हास्यास्पद है क्योंकि बाजवा के घर में कांग्रेस और भारतीय जनता पार्टी के बीच सिर्फ एक दर्जन सीढ़ियों का ही अंतर है। 

हरपाल सिंह चीमा का इशारा प्रताप सिंह बाजवा के भाई फतेहजंग सिंह बाजवा की ओर था जो बीजेपी नेता हैं। हरपाल सिंह चीमा ने पंजाब कांग्रेस के कार्यकर्ताओं और नेताओं को चेतावनी देते हुए कहा कि प्रताप सिंह बाजवा बीजेपी एजेंट हैं, जो कांग्रेस में बीजेपी का काम कर रहे हैं और पार्टी को कमजोर कर रहे हैं।

हरपाल चीमा ने आगे कहा कि आज प्रताप बाजवा अरविंद केजरीवाल के नाम पर वोट मांग रहे हैं, लेकिन केजरीवाल हमेशा कहते थे कि प्रताप बाजवा बीजेपी के एजेंट हैं। चीमा ने कहा कि पंजाब कांग्रेस के नेता पंजाब में अपनी हार से घबरा गए हैं इसलिए वह ऐसे बयान दे रहे हैं। वह अच्छी तरह से जानते हैं कि पंजाब के लोग केवल 'झाड़ू' को वोट देने वाले हैं, इसलिए वह इस तरह के आधारहीन बयानों से लोगों को गुमराह करने की कोशिश कर रहे हैं।

हरपाल चीमा ने कहा कि अरविंद केजरीवाल तानाशाही और भाजपा के खिलाफ लड़ रहे हैं। वह झूठे मामले में जेल में हैं क्योंकि भाजपा और नरेंद्र मोदी उनसे डरते हैं। दूसरी ओर प्रताप सिंह बाजवा हैं जो अपनी ही पार्टी को धोखा दे रहे हैं और पार्टी को कमजोर करने के लिए कांग्रेस नेताओं के खिलाफ साजिश रचते रहते हैं। 

हरपाल चीमा ने कहा कि पंजाब की जनता ने कांग्रेस को नकार दिया है। उन्हें पंजाब के कांग्रेस नेताओं पर भरोसा नहीं है। अपने बयान से प्रताप बाजवा सिर्फ लोगों को गुमराह करने की कोशिश कर रहे हैं क्योंकि वह खुद जानते हैं कि पंजाब की जनता एक बार फिर स्वार्थी कांग्रेस नेताओं को हराने के लिए तैयार है।

चीमा ने कांग्रेस पर कटाक्ष करते हुए कहा कि आधा कांग्रेस पहले से ही भाजपा में है। उनके पूर्व पंजाब अध्यक्ष सुनील जाखड़ अब भाजपा के पंजाब अध्यक्ष हैं। उनके पूर्व मुख्यमंत्री कैप्टन अमरिंदर सिंह भाजपा में हैं। उनकी पत्नी और पूर्व सांसद परनीत कौर भाजपा के टिकट पर चुनाव लड़ रही हैं। उनके सांसद रवनीत बिट्टू भारतीय जनता पार्टी की तरफ से लुधियाना लोकसभा से चुनाव लड़ रहे हैं।

चीमा ने आप पंजाब में किसी भी नेतृत्व संकट की संभावना से इनकार किया और कहा कि हम आम लोगों की पार्टी हैं। हमारे विधायक और मंत्री जमीन पर काम कर रहे हैं। हमारे मुख्यमंत्री पंजाब, हरियाणा, गुजरात और असम में चुनाव प्रचार कर रहे हैं। उन्हें हर जगह लोगों की जबरदस्त प्रतिक्रिया मिल रही है।

चीमा ने आम आदमी पार्टी के समर्थकों और लोगों से अपील की कि वे ऐसे किसी भी गलत बयानबाजी में न पड़ें। उन्होंने कहा कि कांग्रेस को बीजेपी के इस एजेंट को अपनी पार्टी से निकाल देना चाहिए। हरपाल चीमा ने कहा कि पंजाब कांग्रेस के नेताओं के ऐसे बयानों का ही कारण है कि उनकी पार्टी में कभी भी सामंजस्य नहीं रहा जिससे कारण उन्होंने लोगों का विश्वास खो दिया है।

 

Tags: Harpal Singh Cheema , Advocate Harpal Singh Cheema , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD