Saturday, 27 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Attendants of visually Divyang persons will receive exemptions from fares on Government buses: Dr. Baljit Kaur

Examination fees for government jobs for divyang persons will soon be waived

Dr. Baljit Kaur, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Sahibzada Ajit Singh Nagar , 12 Mar 2024

The Punjab government, led by Chief Minister Bhagwant Singh Mann, is working day and night for the development of every section of the state. Under this, fare concessions for attendants of visually impaired persons on government buses and fee waivers for government job examinations for persons with disabilities will be implemented soon.

This announcement was made by Social Security, Women and Child Development Minister Dr. Baljit Kaur, who spoke as the chief guest during the state-level function organized by the Department of Social Security, Women and Child Development on the occasion of International Women's Day at NIPAR Institute today.

On this occasion, the Cabinet Minister distributed appointment letters to 09 supervisors and 09 clerks in the Department of Social Security, Women and Child Development and 14 stenotypists in the Department of Social Justice, Empowerment and Minorities. Along with this, the Cabinet Minister also distributed loans of Rs 1.66 crore to 82 beneficiaries of Scheduled Castes from Punjab Scheduled Castes Land and Finance Corporation and loans of Rs 32.45 lakh to 17 beneficiaries of backward classes from Backfinco.

The Cabinet Minister said that in ancient times, women were pushed a lot and parts of that phenomenon are still visible today. Due to not prioritizing themselves, the majority of cases of anemia in the body are in women. The woman has always been struggling with patience and ease. Women like Mai Bhago and Rani Lakshmi Bai have carved their place in history, from whom guidance is needed.

The aim of the department is that women will be empowered with the appointment letters of government jobs and further, they will strengthen society. The Cabinet Minister said that the process is ongoing to fulfill the demands of the Anganwadi workers. Dr. Baljit Kaur said that education is the greatest strength of a woman. She appealed to the people that parents should teach their daughters as much as possible.

Regarding the issued loans, the Cabinet Minister said that economic empowerment of Scheduled Castes and Backward Classes are encouraged by SC And BC Corporation by providing loans to needy persons. These loans are made available by the Punjab government at very low-interest rates. The objective of these loans is to empower individuals from marginalized communities. 

To enable them to set up their businesses, thereby raising their standard of living. During the event, 'goad Bharai Rasam' of pregnant women was performed. Along with this, 40 newborn girls and their mothers were honored. Apart from this, women with outstanding performance in society were also honored, including Mrs. Yogita Verma, Dr. Navpreet Kaur, Simarpreet Kaur, Harinder Kaur, Deepti, and Ramjot Kaur were involved. On this occasion, the girls of Jyoti Sarup Kanya Asra Trust presented a vulture, which was highly appreciated by the audience.

On this occasion, Additional Deputy Commissioner (Urban Development) Mr. Damanjit Singh Mann, Joint Secretary Women and Child Development Department Mr. Anand Sagar Sharma, Deputy Directors Sukhdeep Singh and Rupinder Kaur, District Program Officer Gagandeep Singh, District Social Justice and Empowerment Officer Mr. Ashish Kathuria along with Officials and dignitaries from various departments were present.

ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ਵਿੱਚ ਕਿਰਾਏ ਤੋਂ ਮਿਲੇਗੀ ਛੋਟ: ਡਾ. ਬਲਜੀਤ ਕੌਰ

ਦਿਵਿਆਂਗਜਨਾਂ ਲਈ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ ਫੀਸ ਜਲਦ  ਹੋਵੇਗੀ ਮੁਆਫ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ  ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ਵਿੱਚ ਕਿਰਾਏ ਸਬੰਧੀ ਛੋਟ ਅਤੇ ਦਿਵਿਆਂਗਜਨਾਂ ਲਈ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਸਬੰਧੀ ਫੀਸ ਸਬੰਧੀ ਛੋਟ ਜਲਦੀ ਲਾਗੂ ਕੀਤੀ ਜਾਵੇਗੀ।

ਇਹ ਐਲਾਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਸੈਕਟਰ 67 ਸਥਿਤ ਸੰਸਥਾ ਨਾਈਪਰ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਕੈਬਨਿਟ ਮੰਤਰੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਨਵ ਨਿਯੁਕਤ 09 ਸੁਪਰਵਾਈਜ਼ਰ ਤੇ 09 ਕਲਰਕਾਂ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਿੱਚ 14 ਸਟੈਨੋਜ਼ ਨੂੰ ਨਿਯੁਕਤੀ ਪੱਤਰ ਵੀ ਸੌਂਪੇ। 

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਦੇ 82 ਲਾਭਪਾਤਰੀਆਂ  ਨੂੰ 1.66 ਕਰੋੜ ਰੁਪਏ ਦੇ ਕਰਜ਼ੇ ਅਤੇ ਬੈਕਫਿੰਕੋ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ 17 ਲਾਭਪਾਤਰੀਆਂ ਨੂੰ 32.45 ਲੱਖ ਰੁਪਏ ਦੇ ਕਰਜ਼ੇ ਵੀ ਵੰਡੇ।  ਕੈਬਨਿਟ ਮੰਤਰੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਔਰਤਾਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਸੀ ਤੇ ਉਸ ਵਰਤਾਰੇ ਦੇ ਅੰਸ਼ ਅੱਜ ਵੀ ਦਿਸਦੇ ਹਨ। 

ਆਪਣੇ ਆਪ ਨੂੰ ਤਰਜੀਹ ਨਾ ਦੇਣ ਕਰ ਕੇ ਅੱਜ ਵੀ ਸਰੀਰ ਵਿੱਚ ਖੂਨ ਦੀ ਕਮੀਂ ਦੇ ਜਿਹੜੇ ਕੇਸ ਆਉਂਦੇ ਹਨ, ਉਹਨਾਂ ਵਿੱਚ ਔਰਤਾਂ ਦੀ ਬਹੁਗਿਣਤੀ ਹੁੰਦੀ ਹੈ। ਔਰਤ ਸਦਾ ਸਬਰ ਤੇ ਸਹਿਜ ਨਾਲ ਹੀ ਸੰਘਰਸ਼ ਕਰਦੀ ਰਹੀ ਹੈ। ਇਤਿਹਾਸ ਵਿੱਚ ਮਾਈ ਭਾਗੋ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਔਰਤਾਂ ਨੇ ਆਪਣੀ ਵੱਖਰੀ ਥਾਂ ਬਣਾਈ ਹੈ, ਜਿਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ। 

ਵਿਭਾਗ ਦਾ ਟੀਚਾ ਹੈ ਕਿ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰਾਂ ਸਦਕਾ ਔਰਤਾਂ ਮਜ਼ਬੂਤ ਹੋਣਗੀਆਂ ਤੇ ਅੱਗੇ ਉਹ ਸਮਾਜ ਨੂੰ ਹੋਰ ਮਜ਼ਬੂਤ ਕਰਨਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਦੀ ਪੂਰਤੀ ਹਿਤ ਵੀ ਪ੍ਰਕਿਰਿਆ ਜਾਰੀ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਔਰਤ ਕੋਲ ਸਭ ਤੋਂ ਵੱਡੀ ਤਾਕਤ ਸਿੱਖਿਆ ਹੈ ਤੇ ਆਉਣ ਵਾਲੀਆਂ ਬੱਚੀਆਂ ਨੂੰ ਸਿੱਖਿਆ ਤੋਂ ਕਿਸੇ ਵੀ ਹਾਲ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। 

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਪੇ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ। ਜਾਰੀ ਕੀਤੇ ਕਰਜ਼ਿਆਂ ਬਾਰੇ ਕੈਬਨਿਟ ਮੰਤਰੀ ਨੇ  ਦੱਸਿਆ ਕਿ ਐਸ.ਸੀ. ਅਤੇ ਬੀ.ਸੀ ਕਾਰਪੋਰੇਸ਼ਨ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਕਰਜ਼ੇ ਦੇ ਕੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।  

ਪੰਜਾਬ ਸਰਕਾਰ ਵੱਲੋਂ ਇਹ ਕਰਜ਼ੇ ਬਹੁਤ ਹੀ ਘੱਟ ਵਿਆਜ ਦਰਾਂ 'ਤੇ ਉਪਲੱਬਧ ਕਰਵਾਏ ਜਾਂਦੇ ਹਨ। ਇਹਨਾਂ ਕਰਜ਼ਿਆਂ ਦਾ ਉਦੇਸ਼ ਹਾਸ਼ੀਆਗ੍ਰਸਤ ਭਾਈਚਾਰਿਆਂ ਦੇ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ। ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਨੂੰ ਸਥਾਪਿਤ ਕਰਨ ਦੇ ਯੋਗ ਬਣਾਉਣਾ ਹੈ, ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।  

ਸਮਾਗਮ ਦੌਰਾਨ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ 40 ਨਵ ਜਨਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਵਿੱਚ ਵਿਲੱਖਣ ਕਾਰਗੁਜ਼ਾਰੀ ਵਾਲੀਆਂ ਔਰਤਾਂ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀਮਤੀ ਯੋਗਿਤਾ ਵਰਮਾ, ਡਾ. ਨਵਪ੍ਰੀਤ ਕੌਰ, ਸਿਮਰਪ੍ਰੀਤ ਕੌਰ, ਹਰਿੰਦਰ ਕੌਰ, ਦੀਪਤੀ ਤੇ ਰਮਜੋਤ ਕੌਰ ਸ਼ਾਮਲ ਸਨ। ਇਸ ਮੌਕੇ ਜਯੋਤੀ ਸਰੂਪ ਕੰਨਿਆ ਆਸਰਾ ਟਰੱਸਟ ਦੀਆਂ ਬੱਚੀਆਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ, ਜਿਸ ਦੀ ਦਰਸ਼ਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਦਮਨਜੀਤ ਸਿੰਘ ਮਾਨ, ਸੰਯੁਕਤ ਸਕੱਤਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ਼੍ਰੀ ਅਨੰਦ ਸਾਗਰ ਸ਼ਰਮਾ, ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਤੇ ਰੁਪਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ਼੍ਰੀ ਅਸ਼ੀਸ਼ ਕਥੂਰੀਆ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

नेत्रहीन दिव्यांगजनों के अटैंडैंट्स को सरकारी बसों में किराये से मिलेगी छूट: डॉ. बलजीत कौर  

दिव्यांगजनों के लिए सरकारी नौकरियों के इम्तिहानों की फीस जल्द होगी माफ

  

साहिबज़ादा अजीत सिंह नगर

मुख्यमंत्री स. भगवंत सिंह मान के नेतृत्व वाली पंजाब सरकार की तरफ से राज्य के हर वर्ग के विकास के लिए दिन-रात एक कर काम किया जा रहा है। इसके अंतर्गत नेत्रहीन दिव्यांगजनों के अटैंडैंट्स को सरकारी बसों में किराये सम्बन्धी छूट और दिव्यांगजनों के लिए सरकारी नौकरियों के इम्तिहानों सम्बन्धी फीस सम्बन्धी छूट जल्दी लागू की जायेगी।  

यह ऐलान सामाजिक सुरक्षा और महिला एवं बाल विकास मंत्री डॉ. बलजीत कौर ने आज सैक्टर 67 स्थित संस्था नाईपर में सामाजिक सुरक्षा, महिला एवं बाल विकास विभाग की तरफ से अंतरराष्ट्रीय महिला दिवस सम्बन्धित करवाए राज्य स्तरीय समागम के दौरान बतौर मुख्य मेहमान संबोधित करते हुए किया। इस मौके पर कैबिनेट मंत्री ने सामाजिक सुरक्षा, महिला और बाल विकास विभाग में नव-नियुक्त 09 सुपरवाइजऱ और 09 क्लर्कों और सामाजिक न्याय, अधिकारिता और अल्पसंख्यक विभाग में 14 स्टैनोज़ को नियुक्ति पत्र भी सौंपे। 

इसके साथ ही कैबिनेट मंत्री ने पंजाब अनुसूचित जातियों, भूमि और वित्त निगम की तरफ से अनुसूचित जातियों के 82 लाभार्थियों को 1.66 करोड़ रुपए के कर्जे और बैकफिंको की तरफ से पिछड़ी श्रेणियों के 17 लाभार्थियों को 32.45 लाख रुपए के कर्जे भी बाँटे। कैबिनेट मंत्री ने कहा कि पुरातन समय में औरतों के साथ बहुत बुरा सलूक किया जाता था और उसके दृश्य आज भी दिखाई देते हैं। 

अपने आप को प्राथमिकता न देने के कारण आज भी शरीर में ख़ून की कमी के जो केस आते हैं, उनमें औरतों की बहुसंख्या होती है। औरत सदा सब्र और सहजता के साथ ही संघर्ष करती रही है। इतिहास में माई भागो और रानी लक्ष्मी बाई जैसी औरतों ने अपनी अलग जगह बनाई है, जिनसे मार्गदर्शन लेने की ज़रूरत है।  

विभाग का लक्ष्य है कि सरकारी नौकरियों के नियुक्ति पत्रों के स्वरूप औरतें मज़बूत होंगी और आगे वह समाज को और मज़बूत करेंगी। कैबिनेट मंत्री ने कहा कि आंगनबाड़ी वर्करों की माँगों की पूर्ति हेतु भी प्रक्रिया जारी है। डॉ. बलजीत कौर ने कहा कि औरत के पास सबसे बड़ी ताकत शिक्षा है और आने वाली बच्चियों को शिक्षा से किसी भी हाल में वंचित नहीं रखा जाना चाहिए। 

उन्होंने लोगों से अपील की कि माता-पिता अपनी बच्चियों को अधिक से अधिक पढ़ाएं। जारी किये कर्जो संबंधी कैबिनेट मंत्री ने बताया कि एस.सी. और बी.सी कार्पोरेशन द्वारा जरूरतमंद व्यक्तियों को कर्जे देकर अनुसूचित जातियों और पिछड़ी श्रेणियों के आर्थिक सशक्तिकरण को प्रोत्साहित किया जाता है।  

पंजाब सरकार द्वारा यह कर्जे बहुत ही कम ब्याज दरों पर उपलब्ध करवाए जाते हैं। इन कर्जो का उद्देश्य हाशियाग्रस्त भाईचारों के व्यक्तियों को शक्ति प्रदान करना है। उनको अपने कारोबार स्थापित करने के योग्य बनाना है, जिससे उनका जीवन स्तर ऊँचा उठाया जा सके।  

समागम के दौरान गर्भवती औरतों की गोद-भराई की रस्म अदा की गई। इसके साथ ही 40 नवजात बच्चियों और उनकी माताओं का सम्मान भी किया गया। इसके अलावा समाज में बेहतरीन कारगुज़ारी वाली औरतों का भी सम्मान किया गया, जिनमें श्रीमती योगिता वर्मा, डॉ. नवप्रीत कौर, सिमरप्रीत कौर, हरिन्दर कौर, दीप्ति और रमजोत कौर शामिल थीं। इस मौके पर ज्योति स्रूप कन्या आसरा ट्रस्ट की बच्चियों की तरफ से गिद्दे की पेशकारी की गई, जिसकी दर्शकों की तरफ से सराहना की गई।  

इस मौके पर अतिरिक्त डिप्टी कमिश्नर (शहरी विकास) श्री दमनजीत सिंह मान, संयुक्त सचिव महिला और बाल विकास विभाग श्री आनन्द सागर शर्मा, डिप्टी डायरैक्टर सुखदीप सिंह और रुपिन्दर कौर, जि़ला प्रोग्राम अफ़सर गगनदीप सिंह, जि़ला सामाजिक न्याय और अधिकारिता अफ़सर श्री अशीष कथूरिया समेत अलग-अलग विभागों के अधिकारी और आदरणीय-गण उपस्थित थे।

 

Tags: Dr. Baljit Kaur , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD