Today, Cabinet Minister Punjab Bram Shankar Jimpa inaugurated the Hoshiarpur Food Street, designed at an approximate cost of 70 lakh rupees, marking a significant development for the residents. The street spans about 700 feet and houses nearly 50 stalls offering both vegetarian and non-vegetarian options.
Accompanied by Mayor Surinder Kumar, Commissioner of Municipal Corporation Jyoti Bala Mattu, Senior Deputy Mayor Praveen Saini, Deputy Mayor Ranjeet Chaudhary, and Punjab State Food Commission member Jaspal Chechi, Cabinet Minister Jimpa highlighted the importance of the food street in enhancing the city's aesthetics and providing a clean and attractive environment for dining.
He mentioned that the area in front of the old civil surgeon office, where the food street is located, was previously a dumping ground, which has now been uplifted. Emphasizing the efforts to make the food street visually appealing, the Minister mentioned the installation of beautiful lighting, tile work, and other enhancements to create a pleasant atmosphere for visitors.
Jimpa reiterated the government's commitment to making Hoshiarpur dump-free, with the food street already achieving this goal. He also mentioned ongoing efforts to remove dumps from various parts of the city, ensuring a cleaner environment for the residents.
Highlighting the benefits of the food street, Minister Jimpa noted that it gathers food vendors from various locations into one place, reducing traffic congestion in the city. He also instructed stall owners to maintain cleanliness and serve food of excellent quality.
Among those present at the event were Deputy Commissioner of Municipal Corporation Sandeep Tiwari, Councilors Pradeep Bittu, Vijay Agrawal, Monica Katna, AAP State Joint Secretary Satwant Singh Siyan, Advocate Amarjeet Saini, Khairati Lal Katna, Sandeep Chechi, Dheeraj Sharma, Santosh Saini, Sumesh Soni, Amarjit Sharma, along with other dignitaries.
ਕੈਬਨਿਟ ਮੰਤਰੀ ਜਿੰਪਾ ਨੇ 70 ਲੱਖ ਰੁਪਏ ਦੀ ਲਾਗਤ ਨਾਲ ਬਣੀ ਹੁਸ਼ਿਆਰਪੁਰ ਫੂਡ ਸਟਰੀਟ ਦਾ ਕੀਤਾ ਉਦਘਾਟਨ
700 ਫੁੱਟ ’ਚ ਫੈਲੀ ਸਟਰੀਟ ’ਚ ਲੋਕਾਂ ਲਈ ਵੈਜ ਤੇ ਨਾਨ ਵੈਜ ਕਰੀਬ 50 ਸਟਾਲ ਹਨ ਉਪਲਬੱਧ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਡਿਜਾਈਨ ਕੀਤੀ ਗਈ ਹੁਸ਼ਿਆਰਪੁਰ ਫੂਡ ਸਟਰੀਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਹੁਸ਼ਿਆਰਪੁਰ ਵਾਸੀਆਂ ਲਈ ਇਕ ਨਵਾਂ ਤੋਹਫਾ ਹੈ, ਜਿਸ ਵਿਚ ਜਿਥੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ-ਚਾਂਦ ਲੱਗ ਗਏ ਹਨ, ਉਥੇ ਲੋਕਾਂ ਨੂੰ ਖਾਣ-ਪੀਣ ਲਈ ਸੁੰਦਰ ਅਤੇ ਸਾਫ਼-ਸੁਥਰਾ ਮਾਹੌਲ ਵੀ ਮਿਲਿਆ ਹੈ।
ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਜਿਯੋਤੀ ਬਾਲਾ ਮੱਟੂ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੁਰਾਣੇ ਸਿਵਲ ਸਰਜਨ ਦਫ਼ਤਰ ਦੇ ਸਾਹਮਣੇ ਬਣਾਈ ਗਈ ਇਸ ਫੂਡ ਸਟਰੀਟ ਦੇ ਸਾਹਮਣੇ ਪਹਿਲਾਂ ਕੂੜੇ ਦੇ ਡੰਪ ਹੋਇਆ ਕਰਦੇ ਸਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਗਿਆ।
ਉਨ੍ਹਾਂ ਕਿਹਾ ਕਿ ਇਥੇ ਬਣੀ ਫੂਡ ਸਟਰੀਟ ਨੂੰ ਆਕਰਸ਼ਿਤ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵਲੋਂ ਕੋਈ ਕਮੀ ਨਹੀਂ ਛੱਡੀ ਗਈ ਹੈ, ਜਿਸ ਤਹਿਤ ਇਥੇ ਸੁੰਦਰ ਲਾਈਟਿੰਗ, ਟਾਈਲ ਵਰਕ ਅਤੇ ਹੋਰ ਕੰਮ ਕਰਵਾਏ ਗਏ ਹਨ, ਤਾਂ ਜੋ ਇਥੇ ਆਉਣ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਡੰਪ ਮੁਕਤ ਬਣਾਉਣ ਦਾ ਉਨ੍ਹਾਂ ਦਾ ਵਾਅਦਾ ਪੂਰਾ ਹੋ ਰਿਹਾ ਹੈ, ਜਿਸ ਤਹਿਤ ਫੂਡ ਸਟਰੀਟ ਨੂੰ ਪਹਿਲਾਂ ਹੀ ਡੰਪ ਮੁਕਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਹਿਰ ਵਿਚ ਬਾਕੀ ਡੰਪ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਹੁਸ਼ਿਆਰਪੁਰ ਨੂੰ ਡੰਪ ਫਰੀ ਕਰ ਦਿੱਤਾ ਜਾਵੇਗਾ। ਹੁਸ਼ਿਆਰਪੁਰ ਦੀ ਛੋਟੀ-ਵੱਡੀ ਜ਼ਰੂਰਤ ਨੂੰ ਪੰਜਾਬ ਸਰਕਾਰ ਪੂਰਾ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਸ਼ਹਿਰ ਦਾ ਨਜ਼ਾਰਾ ਪੂਰੀ ਤਰ੍ਹਾਂ ਨਾਲ ਬਦਲਿਆ ਹੋਇਆ ਨਜ਼ਰ ਆਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਵਿਕਸਿਤ ਕੀਤੀ ਗਈ ਇਸ ਫੂਡ ਸਟਰੀਟ ਦਾ ਖੇਤਰਫਲ ਲਗਭਗ 700 ਫੁੱਟ ਹੈ। ਉਨ੍ਹਾਂ ਦੱਸਿਆ ਕਿ ਫੂਡ ਸਟਰੀਟ ਵਿਚ ਸਟਾਲਾਂ ਦੀ ਕੁੱਲ ਸੰਖਿਆ 50 ਹੈ ਅਤੇ ਇਥੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਵੈਜ ਅਤੇ ਨਾਨ-ਵੈਜ ਕੈਟੇਗਰੀ ਲਈ ਵੱਖ-ਵੱਖ ਰੇਹੜੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫੂਡ ਸਟਰੀਟ ’ਤੇ ਰੋਜ਼ਾਨਾ ਲਗਭਗ 400 ਤੋਂ 500 ਲੋਕ ਆ ਕੇ ਵੱਖ-ਵੱਖ ਪ੍ਰਕਾਰ ਦੇ ਵਿਆਂਜਨਾਂ ਦਾ ਸਵਾਦ ਚਖਦੇ ਹਨ।
ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਫੂਡ ਸਟਰੀਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਨੂੰ ਇਕ ਜਗ੍ਹਾ ਇਕੱਤਰ ਕਰ ਦਿੱਤਾ ਗਿਆ ਹੈ, ਜਿਸ ਨਾਲ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਕਾਫੀ ਘੱਟ ਹੋ ਗਈ ਹੈ। ਉਨ੍ਹਾਂ ਇਸ ਦੌਰਾਨ ਫੂਡ ਸਟਾਲ ਵਾਲਿਆਂ ਨੂੰ ਸਾਫ਼-ਸਫ਼ਾਈ ਰੱਖਣ ਅਤੇ ਉਤਮ ਪ੍ਰਕਾਰ ਦਾ ਖਾਣਾ ਪਰੋਸਨ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਕੌਂਸਲਰ ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਮੋਨਿਕਾ ਕਤਨਾ, ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਸਤਵੰਤ ਸਿੰਘ ਸਿਆਣ, ਐਡਵੋਕੇਟ ਅਮਰਜੋਤ ਸੈਣੀ, ਖਰੈਤੀ ਲਾਲ ਕਤਨਾ, ਸੰਦੀਪ ਚੇਚੀ, ਧੀਰਜ ਸ਼ਰਮਾ, ਸੰਤੋਸ਼ ਸੈਣੀ, ਸੁਮੇਸ਼ ਸੋਨੀ, ਅਮਰਜੀਤ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
कैबिनेट मंत्री जिम्पा ने 70 लाख रुपए की लागत से बनी होशियारपुर फूड स्ट्रीट का किया उद्घाटन
700 फीट में फैली फूड स्ट्रीट में लोगों के लिए वेज व नान वेज करीब 50 स्टाल हैं उपलब्ध
होशियारपुर
कैबिनेट मंत्री पंजाब ब्रम शंकर जिंपा ने आज करीब 70 लाख रुपए की लागत से डिजाइन की गई होशियारपुर फूड स्ट्रीट का उद्घाटन करते हुए कहा कि यह होशियारपुर वासियों के लिए एक नायाब तोहफा है, जिससे जहां शहर की सुंदरता को चार चांद लग गए है वहीं लोगों को खाने पीने के लिए सुंदर व साफ सुथरा माहौल भी मिला है।
इस दौरान उनके साथ मेयर सुरिंदर कुमार, कमिश्नर नगर निगम ज्योति बाला मट्टू, सीनियर डिप्टी मेयर प्रवीण सैनी, डिप्टी मेयर रंजीत चौधरी व पंजाब गो सेवा आयोग के सदस्य जसपाल चेची भी मौजूद थे।कैबिनेट मंत्री ने कहा कि पुराने सिविल सर्जन कार्यालय के सामने बनाई गई इस फूड स्ट्रीट के सामने पहले कूड़े का डंप हुआ करता था, जिसे उन्होंने पहल के आधार पर उठवाया।
उन्होंने कहा कि यहां बनी फूड स्ट्रीट को आकर्षक व सुंदर बनाने के लिए नगर निगम की ओर से कोई कमी नहीं छोड़ी गई है, जिसके अंतर्गत यहां सुंदर लाइटिंग, टायल वर्क व अन्य कार्य करवाए गए है ताकि यहां आने वाले लोगों को एक अच्छा माहौल मिल सके।उन्होंने कहा कि शहर को डंप मुक्त बनाने का उनका वादा पूरा हो रहा है, जिसके तहत फूड स्ट्रीट को पहले ही डंप मुक्त किया जा चुका है।
उन्होंने कहा कि इसी तरह शहर में बाकी डंप भी शहरवासियों के सहयोग से हटाए जा रहे हैं। उन्होंने कहा कि जल्द ही होशियारपुर को डंप फ्री कर दिया जाएगा। होशियारपुर की छोटी-बड़ी जरूरत को पंजाब सरकार पूरा कर रही है और आने वाले दिनों में होशियारपुर शहर का नजारा पूरी तरह से बदला हुआ नजर आएगा।
ब्रम शंकर जिम्पा ने बताया कि नगर निगम होशियारपुर की ओर से विकसित की गई इस फूड स्ट्रीट का क्षेत्रफल लगभग 700 फीट है। उन्होंने बताया कि फूड स्ट्रीट में स्टॉलों की कुल संख्या 50 है और यहां शाम 4 बजे से रात्रि 10 बजे तक वेज और नॉन-वेज कैटेगरी के लिए अलग-अलग रेहड़ियां लगाई गई है। उन्होंने कहा कि फूड स्ट्रीट पर रोजाना लगभग 400 से 500 लोग आकर विभिन्न प्रकार के व्यंजनों का स्वाद चखते हैं।
कैबिनेट मंत्री जिम्पा ने कहा कि फूड स्ट्रीट का सबसे बड़ा फायदा यह है कि शहर के विभिन्न स्थानों पर लगने वाली रेहड़ियों को एक जगह एकत्रित कर दिया गया है, जिससे शहर में यातायात की समस्या काफी कम हो गई है। उन्होंने इस दौरान फ़ूड स्टाल2 वालों को साफ सफाई रखने व उत्तम प्रकार का खाना परोसने की हिदायत भी दी।
इस मौके पर सहायक कमिश्नर नगर निगम संदीप तिवाड़ी, पार्षद प्रदीप बिट्टू, विजय अग्रवाल, मोनिका कतना, आम आदमी पार्टी के प्रदेश संयुक्त सचिव सतवंत सिंह सियान, एडवोकेट अमरजोत सैनी, खरैती लाल कतना, संदीप चेची, धीरज शर्मा,संतोष सैनी, सुमेश सोनी, अमरजीत शर्मा के अलावा अन्य गणमान्य भी मौजूद थे।