Tuesday, 21 July 2026

 

 

खास खबरें मानसून के दौरान सभी विभाग 24 घंटे रहें अलर्ट, आपसी समन्वय से करें कार्य : केवल सिंह पठानिया यूपी कैबिनेट से कई प्रस्तावों पर मुहर, नए एक्सप्रेसवे, स्कूटी योजना और मानसून सत्र को मिली मंजूरी युवाओं पर कार्रवाई को लेकर सपा ने सरकार को घेरा भारत-अमेरिका ट्रेड डील के विरोध में किसानों का दिल्ली कूच, बॉर्डर पर रोके गए सावन 2026 : कब शुरू होगा भोलेनाथ का प्रिय महीना? जानें पूजा और व्रत का महत्व शरीर का संतुलन और रीढ़ की हड्डी मजबूत करने के लिए अपनाएं 'वशिष्ठासन', ऐसे करें अभ्यास घुटनों के दर्द और जकड़न से हैं परेशान? आयुष मंत्रालय ने बताई आसान 'नी मूवमेंट' 22 जुलाई का पंचांग : भगवान शिव और विष्णु की पूजा करना शुभ, सुबह 11:45 से दोपहर 12:39 बजे तक अभिजीत मुहूर्त ओम, बेल पत्र, मुकुट और रुद्राक्ष की माला अर्पित कर बाबा महाकाल का भव्य शृंगार, की गई भस्म आरती अगर संसद युवाओं के भविष्य पर चर्चा नहीं कर सकती, तो फिर उसका उद्देश्य क्या : राहुल गांधी संसद में हो नीट पर विस्तृत चर्चा, फ्लोर लीडर्स की बात सुनकर गृह मंत्री अमित शाह दें जवाब : मल्लिकार्जुन खड़गे जंतर-मंतर मार्च विवाद : छात्रों के समर्थन में उतरे बॉलीवुड सितारे छात्रों पर लाठीचार्ज के बाद दिलजीत दोसांझ ने जताई चिंता, नोट में लिखा- सरकार सुने छात्रों की मांग बरिंदर कुमार गोयल द्वारा समराला के गांव पूनियां में 1.10 करोड़ रुपये की लागत वाली लिफ्ट सिंचाई योजना का उद्घाटन हमीरपुर के समर्थ अत्री का एशियन शॉर्ट ट्रैक आइस स्केटिंग ट्रॉफी-2026 के लिए चयन मुख्यमंत्री सुखविन्द्र सिंह सुक्खू ने तकनीकी शिक्षा के छात्रों के लिए ‘तकनीकी रोजगार सेतु’ पोर्टल का शुभारंभ किया नायब सिंह सैनी ने पंजाब दौरे के दौरान दिव्य ज्योति जागृति संस्थान पहुंचे बापू लाल बादशाह की शिक्षाओं से प्रेरणा लेकर गरीब, जरूरतमंद और वंचित वर्ग के कल्याण के लिए सरकार कर रही है काम: नायब सिंह सैनी प्रो असीम कुमार घोष ने बाल भवनों में भारत स्काउट्स एंड गाइड्स के विस्तार की सराहना की गौशालाओं को आत्मनिर्भर एवं सशक्त बनाने के लिए प्रभावी योजनाएं क्रियान्वित : नायब सिंह सैनी हरियाणा में दुग्ध उत्पादन और नस्ल सुधार को मिलेगी गति : श्याम सिंह राणा

 

नगर निगम होशियारपुर में श्रद्धा व उत्साह के साथ मनाया गया स्वतंत्रता दिवस

मेयर सुरिंदर कुमार ने लहराया राष्ट्रीय ध्वज

Independence Day, 15 August, 78th Independence Day, Independence Day of India, Tringa, Har Ghar Tringa, Hoshiarpur
Listen to this article

Web Admin

Web Admin

5 Dariya News

होशियारपुर , 15 Aug 2024

Last updated on: Aug 15, 2024, 00:00 IST

नगर निगम होशियारपुर में 78वां स्वतंत्रता दिवस बड़ी श्रद्धा व उत्साह के साथ मनाया गया। इस दौरान मेयर नगर निगम मेयर सुरिंदर कुमार की ओर से राष्ट्रीय ध्वज लहराया गया व विद्या मंदिर स्कूल होशियारपुर के बच्चों की ओर से राष्ट्रीय गान प्रस्तुत किया गया। इस मौके पर कमिश्नर नगर निगम डा. अमनदीप कौर, सीनियर डिप्टी मेयर प्रवीण सैनी, डिप्टी मेयर रंजीता चौधरी, चेयरमैन वित्त व ठेका कमेटी बलविंदर कुमार, नगर निगम के अलग-अलग अधिकारियों, कर्मचारियों व यूनियनों के प्रधानों व पदाधिकारियों के अलावा अलग-अलग वार्डों के पार्षदों की ओर से भी भाग लिया गया।

मेयर सुरिंदर कुमार ने शहर वासियों के नाम संदेश देते हुए शहर वासियों को स्वतंत्रता दिवस की बधाई दी व शहीदों के कुर्बानियों को याद करते हुए नमन किया, जिन्होंने देश के लिए अपने प्राणों की आहूति दे दी। उन्होंने संविधान कमेटी जिसके निर्माता बाबा साहिब डा. बी.आर. अंबेदकर जी को भी याद किया, जिनकी ओर से दिन-रात मेहनत कर आजाद भारत को एक लिखित संविधान दिया गया। 

उन्होंने इस दौरान शहर वासियों को विशेष तौर पर अपील की कि शहर को साफ सुथरा व स्वच्छ रखने के लिए वे नगर निगम का साथ दें और अपने घर से ही गीला व सूखा कूड़ा अलग-अलग कर सफाई सेवकों को दें। मेयर ने बताया कि शहर के अंदर 100 प्रतिशत सीवरेज व पानी की लाइने बिछाई जा रही हैं और शहर के बाहरी इलाकों में सीवरेज व पानी की पाइपें जल्द अमरुत योजना में डाली जा रही है। 

नगर निगम की ओर से महिलाओं की सुविधा के लिए स्वच्छता को ध्यान में रखते हुए बस स्टैंड व सिविल अस्पताल में पिंक शौचालय बनाए गए हैं। शहर वासियों को 100 प्रतिशत शुद्ध पानी मुहैया करवाने के लिए सोडियम हिपोक्लोराइड दवाई की लगातार खरीद कर रोजाना ट्यूबवेलों व पानी की क्लोरीनेशन की जा रही है। 

सीवरेज ब्लाकेज को तुरंत हटाने के लिए 1.50 लाख रुपए की 4 छोटी जैटिंग मशीने खरीदी गई है। शहर के अंदर से तुरंत व समय पर कूड़े की लिफ्टिंग के लिए 25 टाटा एस खरीदी गई है और इन गाड़ियों को वार्डों में रोजाना भेजा जा रहा है। इन गाड़ियों के साथ घरों से ही गीला व सूखा कूड़ा अलग-अलग कर लिया जा रहा है और कूड़ा सीधा ही एम.आर.एफ सैंटरों पर भेजा जा रहा है, जिससे अलग-अलग स्थानों लगे कूड़े के डंपो से निजात मिल रही है। 

इसके अलावा अलग-अलग धार्मिक स्थानों पर हिमाचल प्रदेश में शहर से जाने वाले श्रद्धालुओं के लिए 9 लाख रुपए के दो मोबाइल शौचालय वैन 8 सीटर खरीद की गई हैं, जिस से मेले के दौरान श्रद्धालुओं को बहुत ज्यादा लाभ मिला है। उन्होंने कहा कि जिन मोहल्लों घरों में पानी की किल्लत है, उन घरों में तुरंत पानी पहुंचाने के लिए नगर निगम की ओर से 6 पानी के टैंकड़ों के साथ निर्विघ्न सप्लाई की जा रही है। 

शहर वासियों को डेंगू, मलेरिया से बचाने के लिए 10 लाख रुपए की दवाई खरीदी गई है, जिससे वार्ड वाइज फागिंग करवाई जा रही है। शहर में सीवरेज की ब्लाकेज को खत्म करने व फौरी तौर पर हटाने के लिए शहर में बिछी हुई लाइनों की गार निकालने के लिए 34.50 लाख रुपए का खर्चा मंजूर किया गया है। 

वाटर सप्लाई, सीवर लाइने डालने व पार्कों के सौंदर्यीकरण के लिए 1088.45 लाख रुपए का खर्चा मंजूर किया गया है, जल्द ही इस संबंधी काम शुरु हो जाएगा। आवारा कुत्तों की रोकथाम के लिए उनकी नसबंदी करवाने के लिए पशु पालन विभाग के साथ इकरारनामा किया गया है। पशु पालन डिस्पेंसरी में कुत्तों की नसबंदी की जाएगी, जिसे धीरे-धीरे आवारा कुत्तों से निजात मिलेगी। 

अंत में मेयर नगर निगम ने शहर वासियों को अपील करते हुए कहा कि वे अपनी नैतिक व सामाजिक जिम्मेदारी समझते हुए सिंगल यूज प्लास्टिक का मुकम्मल तौर पर प्रयोग न करें व इस प्लास्टिक रुपी राक्षस से वातावरण को बचाने के लिए अपना बहुमूल्य योगदान दें व अपने बच्चों को एक स्वच्छ व तंदुरुस्त वातावरण भविष्य में देने के लिए नगर निगम को सहयोग दें।

ਨਗਰ ਨਿਗਮ ਵਿਖੇ ਉਤਸ਼ਾਹ ਨਾਲ ਮਨਾਇਆ ਅਜ਼ਾਦੀ ਦਿਵਸ

ਮੇਅਰ ਸੁਰਿੰਦਰ ਕੁਮਾਰ ਨੇ ਲਹਿਰਾਇਆ ਰਾਸ਼ਟਰੀ ਝੰਡਾ

ਹੁਸ਼ਿਆਰਪੁਰ

ਅੱਜ ਨਗਰ ਨਿਗਮ ਹੁਸ਼ਿਆਰਪੁਰ ਵਿਖੇ 78ਵਾਂ ਸੁਤੰਤਰਤਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਤਿ ਮਹੱਤਵਪੂਰਨ ਸਮਾਰੋਹ ਵਿਚ ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀਆਂ/ਕਰਮਚਾਰੀਆਂ ਅਤੇ ਯੂਨੀਅਨਾਂ ਦੇ ਪ੍ਰਧਾਨਾਂ/ਅਹੁਦੇਦਾਰਾਂ ਅਤੇ ਵੱਖ-ਵੱਖ ਮਿਊਂਸਪਲ ਕੌਂਸਲਰਾਂ ਨੇ ਭਾਗ ਲਿਆ ਗਿਆ। ਸਵੇਰੇ 7:58 ਵਜੇ ਨਗਰ ਨਿਗਮ ਵਿਖੇ ਮੇਅਰ ਸੁਰਿੰਦਰ ਕੁਮਾਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਵਿੱਦਿਆ ਮੰਦਿਰ ਸਕੂਲ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਦਾ ਗੁਣਗਾਨ ਕੀਤਾ ਗਿਆ।

ਇਸ ਮੌਕੇ ਉੁਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ ਡਾ: ਅਮਨਦੀਪ ਕੌਰ, ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ ਸੈਣੀ, ਡਿਪਟੀ ਮੇਅਰ ਰਣਜੀਤਾ ਚੌਂਧਰੀ, ਚੇਅਰਮੈਨ ਵਿੱਤ ਤੇ ਠੇਕਾ ਕਮੇਟੀ ਬਲਵਿੰਦਰ ਕੁਮਾਰ  ਵੀ ਮੌਜੂਦ ਸਨ। ਇਸ ਸਮਾਗਮ ਦੌਰਾਨ ਮੇਅਰ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਦਿੰਦੇ ਹੋਏ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆ ਗਈਆ ਅਤੇ ਉਨ੍ਹਾਂ ਅਨੇਕਾ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨਮਨ ਕੀਤਾ ਗਿਆ, ਜਿਨ੍ਹਾਂ ਵੱਲੋਂ ਦੇਸ਼ ਲਈ ਆਪਣੀਆ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦਿਵਾਈ ਗਈ। 

ਉਨ੍ਹਾਂ ਸੰਵਿਧਾਨ ਕਮੇਟੀ, ਜਿਸ ਦੇ ਨਿਰਮਾਤਾ ਬਾਵਾ ਸਾਹਿਬ ਡਾ: ਬੀ.ਆਰ ਅੰਬੇਡਕਰ ਹਨ ਜਿਨ੍ਹਾਂ ਵੱਲੋਂ ਦਿਨ-ਰਾਤ ਅੱਣਥੱਕ ਮਿਹਨਤ ਕਰਕੇ ਆਜ਼ਾਦ ਭਾਰਤ ਨੂੰ ਇਕ ਲਿਖਤੀ ਸੰਵਿਧਾਨ ਦਿੱਤਾ ਗਿਆ। ਉਨ੍ਹਾਂ ਨੂੰ ਵੀ ਸਮੂਹ ਹਾਜ਼ਰੀਨ ਵੱਲੋਂ ਸਿਰ ਝੁਕਾ ਕੇ ਪ੍ਰਣਾਮ ਕੀਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸਵੱਛ ਰੱਖਣ ਲਈ ਉਹ ਨਗਰ ਨਿਗਮ ਦਾ ਸਾਥ ਦੇਣ। 

ਆਪਣੇ ਘਰ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਸਫਾਈ ਸੇਵਕਾਂ ਨੂੰ ਦੇਣ। ਉਨ੍ਹਾਂ ਅੱਗੇ ਹੋਰ ਜਾਣਕਾਰੀ  ਦਿੰਦਿਆਂ ਦੱਸਿਆ ਕਿ ਸ਼ਹਿਰ ਅੰਦਰ 100 ਫੀਸਦੀ  ਸੀਵਰੇਜ ਅਤੇ ਪਾਣੀ ਦੀਆਂ ਲਾਈਨਾਂ ਵਿਛਾਈਆ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਜਲਦ ਅਮਰੂਤ ਸਕੀਮ ਵਿਚ ਪਾਈਆ ਜਾ ਰਹੀਆ ਹਨ। 

ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਮਹਿਲਾਵਾਂ ਦੀ ਸੁਵਿਧਾ ਲਈ ਸਵੱਛਤਾ ਨੂੰ ਦੇਖਦੇ ਹੋਏ ਬੱਸ ਸਟੈਂਡ ਅਤੇ ਸਿਵਲ ਹਸਪਤਾਲ ਵਿਖੇ ਪਿੰਕ ਟੁਆਇਲਟ ਬਣਾਏ ਗਏ ਹਨ। ਸ਼ਹਿਰ ਵਾਸੀਆਂ ਨੂੰ 100 ਫੀਸਦੀ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸੋਡੀਅਮ ਹਿੱਪੋਕਲੋਰਾਈਡ ਦਵਾਈ ਦੀ ਲਗਾਤਾਰ ਖਰੀਦ ਕਰਕੇ ਰੋਜਾਨਾਂ ਟਿਊਬਵੈਲਾਂ ਤੇ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ, ਸੀਵਰੇਜ ਬਲਾਕੇਜ ਨੂੰ ਤੁਰੰਤ ਹਟਾਉਣ ਲਈ 1.50 ਲੱਖ ਰੁਪਏ ਦੀਆਂ 4 ਛੋਟੀਆਂ ਜੈਟਿੰਗ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰੋਂ ਤੁਰੰਤ ਅਤੇ ਸਮੇਂ ਸਿਰ ਕੂੜੇ ਦੀ ਲਿਫਟਿੰਗ ਲਈ 25 ਟਾਟਾ ਏਸ ਖਰੀਦ ਕੀਤੇ ਗਏ ਹਨ ਅਤੇ ਇਨ੍ਹਾਂ ਗੱਡੀਆ ਨੂੰ ਵਾਰਡਾਂ ਵਿਚ ਰੋਜਾਨਾ ਭੇਜਿਆ ਜਾ ਰਿਹਾ ਹੈ। ਇਨ੍ਹਾਂ ਗੱਡੀਆਂ ਨਾਲ ਘਰਾਂ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰ ਕੇ ਲਿਆ ਜਾ ਰਿਹਾ ਹੈ ਅਤੇ ਕੂੜਾ ਸਿੱਧਾ ਹੀ ਐਮ.ਆਰ.ਐਫ ਸੈਂਟਰਾਂ ’ਤੇ ਭੇਜਿਆ ਜਾ ਰਿਹਾ ਹੈ, ਜਿਸ ਨਾਲ ਥਾਂ-ਥਾਂ ’ਤੇ ਲੱਗੇ ਕੂੜੇ ਦੇ ਡੰਪਾਂ ਤੋਂ ਨਿਜਾਤ ਮਿਲੀ ਹੈ। 

ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਹਿਮਾਚਲ ਪ੍ਰਦੇਸ਼ ਵਿਖੇ ਸ਼ਹਿਰ ਅੰਦਰੋਂ ਜਾਣ ਵਾਲੇ ਸ਼ਰਧਾਲੂਆਂ ਲਈ 9 ਲੱਖ ਰੁਪਏ ਦੀਆਂ 2 ਮੋਬਾਇਲ ਟੁਆਇਲਟ ਵੈਨ 8 ਸੀਟਰ ਖਰੀਦ ਕੀਤੀਆ ਗਈਆ ਹਨ, ਜਿਸ ਨਾਲ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਬਹੁਤ ਜਿਆਦਾ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਹੱਲਿਆਂ ਘਰਾਂ ਵਿਚ ਪਾਣੀ ਦੀ ਕਿੱਲਤ ਹੈ, ਉਨ੍ਹਾਂ ਘਰਾਂ ਵਿਚ ਤੁਰੰਤ ਪਾਣੀ ਪਹੁੰਚਾਉਣ ਲਈ ਨਗਰ ਨਿਗਮ ਵੱਲੋਂ 6 ਪਾਣੀ ਦੇ ਟੈਂਕਰਾਂ ਨਾਲ ਨਿਰਵਿਘਨ ਸਪਲਾਈ ਕੀਤੀ ਜਾ ਰਹੀ ਹੈ। 

ਸ਼ਹਿਰ ਵਾਸੀਆਂ ਨੂੰ ਡੇਂਗੂ ਤੇ ਮਲੇਰੀਆਂ ਤੋਂ ਬਚਾਉਣ ਲਈ 10 ਲੱਖ ਰੁਪਏ ਦੀ ਦਵਾਈ ਖਰੀਦੀ ਗਈ ਹੈ, ਜਿਸ ਨਾਲ ਵਾਰਡ ਵਾਈਜ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸੀਵਰੇਜ ਦੀ ਬਲਾਕੇਜ ਨੂੰ ਖਤਮ ਕਰਨ ਅਤੇ ਫੌਰੀ ਤੌਰ ’ਤੇ ਹਟਾਉਣ ਲਈ ਸ਼ਹਿਰ ਵਿਚ ਵਿਛੀਆਂ ਹੋਈਆਂ ਲਾਈਨਾਂ ਦੀ ਗਾਰ ਕੱਢਣ ਲਈ 34.50 ਲੱਖ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ ਹੈ। 

ਵਾਟਰ ਸਪਲਾਈ/ਸੀਵਰ ਲਾਈਨਾਂ ਪਾਉਣ ਅਤੇ ਪਾਰਕਾਂ ਦੇ ਸੁੰਦਰੀਕਰਨ ਲਈ 1088.45 ਲੱਖ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਸਬੰਧੀ ਕੰਮ ਸ਼ੁਰੂ ਹੋ ਜਾਵੇਗਾ। ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਰੋਕਥਾਮ ਲਈ ਉਨ੍ਹਾਂ ਦੀ ਨਸਬੰਦੀ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਪਸ਼ੂ ਪਾਲਣ ਡਿਸਪੈਂਸਰੀ ਵਿਚ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ, ਜਿਸ ਨਾਲ ਹੋਲੀ- ਹੋਲੀ ਅਵਾਰਾ ਕੁੱਤਿਆਂ ਤੋਂ ਨਿਜਾਤ ਮਿਲੇਗੀ। 

ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਿੰਗਲ ਯੂਜ਼ ਪਲਾਸਟਿਕ ਦੀ ਮੁਕੰਮਲ ਤੌਰ ’ਤੇ ਵਰਤੋਂ ਨਾ ਕਰਨ ਅਤੇ ਇਸ ਪਲਾਸਟਿਕ ਰੂਪੀ ਦੈਂਤ ਤੋਂ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਅਤੇ ਆਪਣੇ ਬੱਚਿਆਂ ਨੂੰ ਇਕ ਸਵੱਛ ਅਤੇ ਤੰਦਰੁਸਤ ਵਾਤਾਵਰਣ ਭਵਿੱਖ ਵਿਚ ਦੇਣ ਲਈ ਉਹ ਨਗਰ ਨਿਗਮ ਹੁਸ਼ਿਆਰਪੁਰ ਨੂੰ ਸਹਿਯੋਗ ਦੇਣ।

ਅੰਤ ਵਿਚ ਮੇਅਰ ਵਲੋਂ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ’ਤੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੱਤੀ ਗਈ।

 

Tags: Independence Day , 15 August , 78th Independence Day , Independence Day of India , Tringa , Har Ghar Tringa , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD